ਸਰਦੀਆਂ ਵਿਚ ਗੁੜ ਖਾਣ ਦੇ ਫਾਇਦੇ / Benefits of eating jaggery in winter
ਸਰਦੀਆਂ ਵਿਚ ਸਰੀਰ ਵਿਚ ਦਰਦ ਅਤੇ ਸਰਦੀ ਨਾਲ ਸੰਬੰਧਤ ਕਈ ਬੀਮਾਰੀਆਂ ਆਮ ਹੋ ਜਾਂਦੀਆਂ ਹਨ। ਜਿੰਨਾਂ ਮਿੱਠਾ ਗੁੜ ਸੁਆਦ ਹੁੰਦਾ ਹੈ, ਸਿਹਤ ਲਈ ਵੀ ਓਨਾ ਹੀ ਫਾਇਦੇਮੰਦ ਹੁੰਦਾ ਹੈ। ਸਰਦੀਆਂ ਦੇ ਮੌਸਮ ਵਿਚ ਗੁੜ ਤੁਹਾਨੂੰ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਦੂਰ ਰੱਖ ਸਕਦਾ ਹੈ। ਅੱਜ ਅਸੀਂ ਇਸੇ ਵਿਸ਼ੇ ‘ਸਰਦੀਆਂ ਵਿਚ ਗੁੜ ਖਾਣ ਦੇ ਫਾਇਦੇ / Benefits of eating jaggery in winter’ ਤੇ ਗੱਲ ਕਰਾਂਗੇ।
ਗੁੜ ਵਿੱਚ ਹੁੰਦੇ ਹਨ ਕੁਦਰਤੀ ਪੋਸ਼ਤ ਤੱਤ :
ਇਸ ਵਿਚ ਜ਼ਿੰਕ ਮੈਗਨੀਸ਼ੀਅਮ, ਆਇਰਨ, ਪੋਟਾਸ਼ੀਅਮ ਦੇ ਨਾਲ – ਨਾਲ ਪੋਟਾਸ਼ੀਅਮ ਵੀ ਪਾਇਆ ਜਾਂਦਾ ਹੈ।
ਕੁਦਰਤੀ ਮਿੱਠਾ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। 10 ਤੋਂ 20 ਗ੍ਰਾਮ ਗੁੜ ਕਈ ਬੀਮਾਰੀਆਂ ਨੂੰ ਰੋਕਦਾ ਹੈ।
ਗੁੜ ਖਾਣ ਨਾਲ ਗਲੇ ਅਤੇ ਫੇਫੜਿਆਂ ਦੀ ਇਨਫੈਕਸ਼ਨ ਤੋਂ ਰਾਹਤ :
ਗੁੜ ਨੂੰ ਕੁਦਰਤੀ ਸ਼ੂਗਰ ਵੀ ਕਿਹਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਇਸ ਦੀ ਵਰਤੋਂ ਲਗਭਗ 3000 ਸਾਲਾਂ ਤੋਂ ਆਯੁਰਵੈਦਿਕ ਦਵਾਈ ਵਿਚ ਮਿਠਾਸ ਪਾਉਣ ਲਈ ਕੀਤੀ ਜਾਂਦੀ ਰਹੀ ਹੈ। ਗਲੇ ਅਤੇ ਫੇਫੜਿਆਂ ਦੀ ਇਨਫੈਕਸ਼ਨ ਤੋਂ ਪੀੜਤ ਵਿਅਕਤੀ ਦੇ ਇਲਾਜ ਵਿਚ ਗੁੜ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ।
ਗੁੜ ਖਾਣਾ ਨਾਲ ਵੱਧਦੀ ਹੈ ਰੋਗ ਪ੍ਰਤੀਰੋਧਕ ਸ਼ਕਤੀ :
ਸਰਦੀਆਂ ਵਿਚ ਗੁੜ ਖਾਣ ਦੇ ਕਈ ਫਾਇਦੇ ਹੁੰਦੇ ਹਨ। ਗੁੜ ਰੋਜ਼ਾਨਾ ਖਾਣ ਨਾਲ ਨਾ ਸਿਰਫ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ, ਸਗੋਂ ਇਹ ਇਨਫੈਕਸ਼ਨ ਤੋਂ ਵੀ ਬਚਾਉਂਦਾ ਹੈ।
ਸਿਹਤ ਨਾਲ ਸੰਬੰਧਤ ਹੋਰ ਵੀ ਜਾਣਕਾਰੀ ਲਈ CLICK ਕਰੋ।
ਗੁੜ ਖਾਣਾ ਖਾਂਸੀ ਅਤੇ ਜ਼ੁਕਾਮ ਲਈ ਹੁੰਦਾ ਹੈ ਫਾਇਦੇਮੰਦ :
ਸਰਦੀਆਂ ਵਿਚ ਖਾਂਸੀ ਅਤੇ ਜ਼ੁਕਾਮ ਦੀ ਸਥਿਤੀ ਵਿਚ ਗੁੜ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਗੁੜ ਖਾਣ ਨਾਲ ਮਿਲਦੀ ਹੈ ਤਾਜ਼ਗੀ :
ਗੁੜ ਦੀ ਬਣੀ ਚਾਹ ਪੀਣ ਨਾਲ ਤਾਜ਼ਗੀ ਮਿਲਦੀ ਹੈ ਅਤੇ ਆਲਸ ਦੂਰ ਹੁੰਦਾ ਹੈ ।
ਗੁੜ ਖਾਣ ਨਾਲ ਪਾਚਨ ਕਿਰਿਆ ਵਿੱਚ ਹੁੰਦਾ ਹੈ ਸੁਧਾਰ :
ਸਰਦੀਆਂ ਵਿਚ ਗੁੜ ਖਾਣ ਨਾਲ ਪਾਚਨ ਕਿਰਿਆ ਵਿਚ ਵੀ ਸੁਧਾਰ ਹੁੰਦਾ ਹੈ। ਸਾਹ ਦੀ ਸਮੱਸਿਆ, ਖੂਨ ਨੂੰ ਸ਼ੁੱਧ ਕਰਨ ਅਤੇ ਪਾਚਨ ਕਿਰਿਆ ਵਿਚ ਸੁਧਾਰ ਕਰਨ ਸਮੇਤ ਕਈ ਬੀਮਾਰੀਆਂ ਦੇ ਇਲਾਜ ਵਿਚ ਗੁੜ ਦੀ ਵਰਤੋਂ ਕੀਤੀ ਜਾਂਦੀ ਹੈ।
ਗੁੜ ਖਾਣ ਨਾਲ ਸਾਹ ਦੀਆਂ ਸਮੱਸਿਆਵਾਂ ਤੋਂ ਮਿਲਦੀ ਹੈ ਰਾਹਤ :
ਗੁੜ ਫੇਫੜਿਆਂ ਨੂੰ ਸਿਹਤਮੰਦ ਰੱਖਣ ਵਿੱਚ ਵੀ ਮਦਦ ਕਰਦਾ ਹੈ । ਦਰਅਸਲ ਇਸ ਦੇ ਐਂਟੀ – ਐਲਰਜਿਕ ਗੁਣਾਂ ਕਾਰਨ, ਇਹ ਫੇਫੜਿਆਂ ਵਿਚ ਐਲਰਜੀ ਪੈਦਾ ਕਰਨ ਵਾਲੇ ਤੱਤਾਂ ਨੂੰ ਵਧਣ ਨਹੀਂ ਦਿੰਦਾ।
ਗੁੜ ਖਾਣ ਨਾਲ ਵੱਧਦਾ ਹੈ ਹੀਮੋਗਲੋਬਿਨ :
Loading Likes...ਇਸ ਵਿਚ ਆਇਰਨ ਵੀ ਭਰਪੂਰ ਹੁੰਦਾ ਹੈ ਜੋ ਹੀਮੋਗਲੋਬਿਨ ਦੇ ਪੱਧਰ ਨੂੰ ਵਧਾਉਂਦਾ ਹੈ। ਇਸ ਨਾਲ ਖੂਨ ਸਾਫ ਰਹਿੰਦਾ ਹੈ।