About Us

 

BloggingBazaar is a Punjabi Blogging website where we will post content related to Punjabi Poetry, Punjabi Shayari, etc. 

Our Vision to launch Punjabi Blog

ਮੈਂ ਇਹ ਮਹਿਸੂਸ ਕੀਤਾ ਹੈ ਕਿ ਅਸੀਂ ਪੰਜਾਬੀ ਹੋਣ ਦੇ ਨਾਤੇ ਵੀ ਆਪਣੀ ਮਾਂ ਬੋਲੀ ਨੂੰ ਭੁੱਲਦੇ ਜਾ ਰਹੇ ਹਾਂ। ਪੰਜਾਬੀ ਪਰਿਵਾਰ ਵਿੱਚ ਵੀ ਸਾਡੇ ਬੱਚੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਗੱਲ ਕਰਨਾ ਪਸੰਦ ਕਰਦੇ ਹਨ ਅਤੇ ਸਾਡੀ ਵੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਸਾਡਾ ਬੱਚਾ ਬਾਕੀ ਚਾਹੇ ਹੋਰ ਜਿਹੜੀ ਮਰਜ਼ੀ ਭਾਸ਼ਾ ਸਿੱਖ ਲਵੇ ਪਰ ਪੰਜਾਬੀ ਨਾ ਬੋਲੇ। ਜੇਕਰ ਅਸੀਂ ਪੰਜਾਬੀ ਬੋਲਦੇ ਜਾਂ ਲਿਖਦੇ ਹਾਂ ਤੇ ਅਸੀਂ ਦੂਜਿਆਂ ਦੀਆਂ ਨਜ਼ਰਾਂ ਵਿੱਚ ਆਪਣੇ ਆਪ ਨੂੰ ਛੋਟੇ ਸੱਮਝਦੇ ਹਾਂ।

ਅਲੱਗ ਅਲੱਗ ਭਾਸ਼ਾ ਸਿੱਖਣੀ ਵੀ ਇੱਕ ਕਲਾ ਹੈ, ਪਰ ਇਸ ਦੇ ਨਾਲ- ਨਾਲ ਸਾਨੂੰ ਪੰਜਾਬੀ ਬੋਲੀ ਦਾ ਮਹੱਤਵ ਵੀ ਸਮਝਣਾ ਚਾਹੀਦਾ ਹੈ।

ਪੰਜਾਬੀ ਵਿੱਚ ਬਲਾਗ ਸ਼ੁਰੂ ਕਰਨ ਦਾ ਕਾਰਣ

ਮੇਰਾ ਪੰਜਾਬੀ ਵਿੱਚ ਬਲਾਗ ਸ਼ੁਰੂ ਕਰਨ ਦਾ ਸਿਰਫ ਇੱਕ ਹੀ ਕਾਰਣ ਹੈ ਕਿ ਮੈਂ ਚਹੁੰਦਾ ਹਾਂ ਕਿ ਕਿਸੇ ਨਾ ਕਿਸੇ ਵਜ੍ਹਾ ਨਾਲ ਹੀ ਸਹੀ ਆਪਣੀ ਬੋਲੀ ਨਾਲ ਜੁੜੇ ਤਾਂ ਰਹਾਂਗੇ ਅਤੇ ਨਾਲ ਨਾਲ ਮੈਨੂੰ ਵੀ ਪੰਜਾਬੀ ਨੂੰ ਬੋਲਣ, ਪੜ੍ਹਨ ਅਤੇ ਲਿਖਣ ਦਾ ਮੌਕਾ ਵੀ ਮਿਲੇਗਾ। ਸ਼ਾਇਦ ਇਸੇ ਤਰ੍ਹਾਂ ਮੈਂ ਆਪਣੀ ਮਾਂ ਬੋਲੀ ਦੀ ਕੁੱਝ ਸੇਵਾ ਵੀ ਕਰ ਸਕਾਂ।

ਮੈਂ ਨਾ ਤਾਂ ਕੋਈ ਲੇਖਕ ਹਾਂ ਤੇ ਨਾ ਹੀ ਕੋਈ ਕਵੀ, ਪਰ ਪੰਜਾਬੀ ਵਿੱਚ ਲਿਖਣ ਦੀ ਪ੍ਰੇਰਨਾ ਮੈਨੂੰ ਡਾ. ਨਰਿੰਦਰ ਸਿੰਘ ਕਪੂਰ ਜੀ ਦੀਆਂ ਕਿਤਾਬਾਂ ਪੜ੍ਹਨ ਅਤੇ ਉਹਨਾਂ ਨੂੰ ਸੁਣਨ ਤੋੰ ਬਾਅਦ ਮਿਲੀ। ਡਾ. ਨਰਿੰਦਰ ਸਿੰਘ ਕਪੂਰ ਜੀ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ, ਐਨਾ ਸੋਹਣਾ ਲਿਖਣ ਲਈ, ਜਿਸਨੂੰ ਪੜ੍ਹਨ ਤੋਂ ਬਾਅਦ ਜ਼ਿੰਦਗੀ ਨੂੰ ਜਿਉਣ ਦਾ ਤਰੀਕਾ ਹੀ ਬਦਲ ਗਿਆ।

 

If you have any query, feedback, you can submit at – info@bloggingbazaar.net.

Thanks to all of you for being the part of this website.

Loading Likes...