ਵਿਕਸਿਤ ਹੋ ਰਿਹਾ ਹੈ ਨਵਾਂ ਅੰਗ / A new organ is developing
ਅਸੀਂ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਦੇਖਦੇ ਅਤੇ ਸੁਣਦੇ ਹਾਂ ਕਿ ਕੁੱਝ ਨਾ ਕੁੱਝ ਨਵਾਂ ਘਟਤ ਹੋ ਰਿਹਾ ਹੈ। ਕੁੱਝ ਗੱਲਾਂ ਨੂੰ ਅਸੀਂ ਬਿਨਾ ਪੜਤਾਲ ਕੀਤੇ ਹੀ ਸਹੀ ਮੰਨ ਲੈਂਦੇ ਹਾਂ ਅਤੇ ਕੁੱਝ ਗੱਲਾਂ ਦੀ ਅਸੀਂ ਪੜਚੋਲ ਵੀ ਕਰਦੇ ਹਾਂ। ਪਰ ਜੇਕਰ ਅਸੀਂ ਵਿਗਿਆਨੀਆਂ ਦੀਆਂ ਸੋਧਾਂ ਵੱਲ ਧਿਆਨ ਮਾਰੀਏ ਤਾਂ ਬਹੁਤ ਕੁਝ ਸਾਡੇ ਸਾਹਮਣੇ ਆਉਂਦਾ ਹੈ। ਅਤੇ ਇਹਨਾਂ ਗੱਲਾਂ ਤੋਂ ਕਿਨਾਰਾ ਵੀ ਨਹੀਂ ਕੀਤਾ ਜਾ ਸਕਦਾ ਜਿਵੇਂ ਕਿ ‘ਵਿਕਸਿਤ ਹੋ ਰਿਹਾ ਹੈ ਨਵਾਂ ਅੰਗ / A new organ is developing’ ਵਿਸ਼ੇ ਤੇ ਚਰਚਾ ਕਰਕੇ ਸਮਝਿਆ ਜਾ ਸਕਦਾ ਹੈ।
ਹੱਥਾਂ ਵਿੱਚ ਨਵੀਂ ਨਸ / New nerve in the hands :
- ਇਨਸਾਨਾਂ ਦੇ ਸਰੀਰ ਵਿੱਚ ਇੱਕ ਨਵੀਂ ਨਸ ਵਿਕਸਿਤ ਹੋ ਰਹੀ ਹੈ। ਇਹ ਨਸ ਹੱਥ ਦੇ ਅਗਲੇ ਹਿੱਸੇ ਵਿਚ ਬਣ ਰਹੀ ਹੈ। ਆਸਟ੍ਰੇਲੀਆ ਸਥਿਤ ਯੂਨੀਵਰਸਿਟੀ ਆਫ ਏਡੀਲੇਡ ਅਤੇ ਫਲਿੰਡਰਸ ਯੂਨੀਵਰਸਿਟੀ/ University of Adelaide and Flinders University ਦੇ ਵਿਗਿਆਨਿਕਾਂ ਨੇ ਇਨਸਾਨਾਂ ਦੇ ਹੱਥਾਂ ਵਿੱਚ ਇਸ ਨਵੀਂ ਨਸ ਨੂੰ ਲੱਭਿਆ ਹੈ। ਇਹ ਨਸ ਹੱਥ ਦੇ ਅਗਲੇ ਹਿੱਸੇ ਵਿਚਕਾਰ ਬਣ ਰਹੀ ਹੈ।
- ਸਾਲ 1880 ‘ਚ ਇਸ ਤਰ੍ਹਾਂ ਨਵੀਂ ਨਸ ਨਾਲ ਦੁਨੀਆ ਵਿਚ ਸਿਰਫ 10 ਫੀਸਦੀ ਲੋਕ ਸਨ। ਪਰ 20ਵੀਂ ਸਦੀ ਆਉਂਦੇ – ਆਉਂਦੇ ਨਵੀਂ ਨਸ ਨਾਲ ਮੌਜੂਦ ਇਨਸਾਨਾਂ ਦੀ ਗਿਣਤੀ ਲਗਭਗ 30 ਫੀਸਦੀ ਹੋ ਗਈ।
ਆਪਣੇ ਸ਼ਰੀਰ ਬਾਰੇ ਹੋਰ ਵੀ ਦਿਲਚਸਪ ਗੱਲਾਂ ਜਾਨਣ ਲਈ CLICK ਕਰੋ।
ਕੀ ਹੁੰਦੀ ਹੈ ਮੀਡੀਅਨ ਆਰਟਰੀ/ Median artery ?
ਵਿਗਿਆਨਿਕਾਂ ਨੇ ਜੋ ਨਵੀਂ ਨਸ ਲੱਭੀ ਹੈ, ਉਸ ਦਾ ਨਾਂ ਹੈ ਮੀਡੀਅਨ ਆਰਟਰੀ/ Median artery . ਗੁੱਟ ਤੋਂ ਲੈ ਕੇ ਉੱਪਰ ਹੱਥ ਤਕ ਜਾਂਦੀ ਹੋਈ ਵਿਚਕਾਰਲੀ ਨਸ ਹੀ ਉਹ ਨਵੀਂ ਨਸ ਹੈ। ਬਹੁਤੇ ਸਾਲ ਪਹਿਲਾਂ ਨਵੀਂ ਨਸ ਦਾ ਹੋਣਾ ਇਕ ਦੁਰਲਭ ਗੱਲ ਸੀ ਪਰ ਹੁਣ ਬਹੁਤ ਸਾਰੇ ਲੋਕਾਂ ਦੇ ਹੱਥਾਂ ਵਿਚ ਦਿਖ ਜਾਂਦੀ ਹੈ।
ਖੂਨ ਦੇ ਵਹਾਅ ਨੂੰ ਬਣਾਉਣ ਲਈ ਜ਼ਰੂਰੀ :
ਫਲਿੰਡਰਸ ਯੂਨੀਵਰਸਿਟੀ/ Flinders University ਦੇ ਸਾਇੰਟਿਸਟ ਟੇਗਨ ਲੂਕਾਸ ਨੇ ਦੱਸਿਆ ਕਿ ਮੀਡੀਅਨ ਆਰਟਰੀ ਭਰੂਣ ਵਿਚ ਬੱਚੇ ਨੂੰ ਖੂਨ ਦੀ ਸਪਲਾਈ ਦੇ ਸਮੇਂ ਮੌਜੂਦ ਰਹਿੰਦੀ ਸੀ। ਇਹ ਹੱਥਾਂ ਦੇ ਵਿਚਕਾਰ ਖੂਨ ਦੇ ਵਹਾਅ ਨੂੰ ਬਣਾਉਣ ਲਈ ਜ਼ਰੂਰੀ ਹੈ।
ਹਮੇਸ਼ਾ ਰਹਿਣਾ ਜ਼ਰੂਰੀ ਨਹੀਂ ਮੀਡੀਅਨ ਆਰਟਰੀ/ Median artery ਦਾ :
ਭਰੂਣ ਵਿਚ ਮੌਜੂਦ ਬੱਚੇ ਦੇ ਹੱਥ ਵਿਚ ਇਹ ਸਿਰਫ 8 ਹਫਤੇ ਰਹਿੰਦੀ ਹੈ। ਫਿਰ ਆਪਣਾ ਕੰਮ ਦੂਸਰੀਆਂ ਨਸਾਂ ਨੂੰ ਸੌਂਪ ਕੇ ਖਤਮ ਹੋ ਜਾਂਦੀ ਹੈ ਪਰ ਹੁਣ ਅਜਿਹਾ ਨਹੀਂ ਹੋ ਰਿਹਾ, ਜ਼ਰੂਰੀ ਨਹੀਂ ਹੈ ਕਿ ਇਹ ਹਮੇਸ਼ਾ ਸਰੀਰ ਵਿਚ ਰਹੇ। ਕੁਝ ਸਦੀਆਂ ਤੋਂ ਬਾਅਦ ਇਹ ਖਤਮ ਵੀ ਹੋ ਸਕਦੀ ਹੈ।
ਕਿਹਨਾਂ ਲਈ ਜ਼ਰੂਰੀ ਹੁੰਦੀ ਹੈ ਇਹ ?
ਮੰਨਿਆ ਜਾ ਰਿਹਾ ਹੈ ਕਿ ਜਿਨ੍ਹਾਂ ਦੇ ਸਰੀਰ ਵਿੱਚ ਇਹ ਨਸ ਹੁੰਦੀ ਹੈ, ਉਨ੍ਹਾਂ ਵਿਚ ਖੂਨ ਦੀ ਸਪਲਾਈ ਬਾਕੀ ਇਨਸਾਨਾਂ ਦੀ ਤੁਲਨਾ ਵਿਚ ਥੋੜ੍ਹੀ ਬਿਹਤਰ ਅਤੇ ਤੇਜ਼ ਹੁੰਦੀ ਹੈ। ਇਹ ਨਸ ਸਿਰਫ ਉਨ੍ਹਾਂ ਲੋਕਾਂ ਦੇ ਸਰੀਰ ਵਿੱਚ ਵਿਕਸਿਤ ਹੋ ਰਹੀ ਹੈ, ਜਿਨ੍ਹਾਂ ਨੂੰ ਜ਼ਿਆਦਾ ਅਤੇ ਤੇਜ਼ ਖੂਨ ਦੇ ਵਹਾਅ ਦੀ ਲੋੜ ਹੈ।
ਇਨਸਾਨਾ ਦਾ ਕਿਸੇ ਖ਼ਾਸ ਲੋਕ ਲਈ ਵਿਕਸਿਤ ਹੋਣਾ :
Loading Likes...ਹੀ ਸਕਦਾ ਹੈ ਇਨਸਾਨ ਭਵਿੱਖ ਦੀ ਕਿਸੇ ਖਾਸ ਲੋਕ ਲਈ ਵਿਕਸਿਤ ਹੋ ਰਹੇ ਹਨ। ਅਜਿਹਾ ਵੀ ਹੋ ਸਕਦਾ ਹੈ ਕਿ ਇਹ ਨਸ ਸਿਰਫ ਉਨ੍ਹਾਂ ਲੋਕਾਂ ਵਿਚ ਵਿਕਸਤ ਹੋ ਰਹੀ ਹੋਵੇ, ਜਿਨ੍ਹਾਂ ਦੀ ਮਾਂ ਨੂੰ ਪ੍ਰੈਗਨੈਂਸੀ ਦੇ ਸਮੇਂ ਕਿਸੇ ਤਰ੍ਹਾਂ ਦੀ ਖਾਸ ਦਿੱਕਤ ਰਹੀ ਹੋਵੇ। ਮਾਂ ਅਤੇ ਬੱਚੇ ਨੂੰ ਜ਼ਿੰਦਾ ਰੱਖਣ ਲਈ ਨਸ ਵਿਕਸਿਤ ਹੁੰਦੀ ਚਲੀ ਗਈ। ਇਸ ਤੋਂ ਬਾਅਦ ਇਸ ਨੇ ਸਰੀਰ ਦਾ ਸਾਥ ਨਹੀਂ ਛੱਡਿਆ।