ਅੰਗਰੇਜ਼ੀ ਮਸ਼ਹੂਰ ਭਾਸ਼ਾ ਕਿਉਂ ?

ਅੰਗਰੇਜ਼ੀ ਦਾ ਆਉਣਾ ਲਾਜ਼ਮੀ :

ਇਹ ਸਿਰਫ ਭਾਰਤ ਵਿਚ ਹੀ ਨਹੀਂ, ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿਚ ਇਹ ਗੱਲ ਮਸ਼ਹੂਰ ਹੈ ਕਿ ਕਾਮਯਾਬ ਹੋਣ ਵਾਸਤੇ ਅੰਗਰੇਜ਼ੀ ਦਾ ਆਉਣਾ ਬਹੁਤ ਲਾਜ਼ਮੀ ਹੈ। ਮਤਲਬ ਕਿ ਆਪਣੀ ਮਾਤ ਭਾਸ਼ਾ ਤੋਂ ਇਲਾਵਾ ਅੰਗਰੇਜ਼ੀ ਤਾਂ ਆਉਣੀ ਹੀ ਚਾਹੀਦੀ ਹੈ।

ਅੰਗਰੇਜ਼ੀ ਕਿਵੇਂ ਬਣੀ ਗਲੋਬਲ ਭਾਸ਼ਾ :

ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕਿਵੇਂ ਅੰਗਰੇਜ਼ੀ ਇਕ ਗਲੋਬਲ ਭਾਸ਼ਾ ਬਣ ਗਈ ?

ਬ੍ਰਿਟਿਸ਼ ਸ਼ਾਸ਼ਨ ਵਿੱਚ ਕਦੇ ਸੂਰਜ ਨਹੀਂ ਡੁੱਬਦਾ :

ਜਿੰਨੀ ਵੀ ਧਰਤੀ ਸੀ ਉਸ ਦਾ 25 ਫ਼ੀਸਦੀ ਏਰੀਆ ਬ੍ਰਿਟਿਸ਼ ਸ਼ਾਸ਼ਨ ਕੋਲ ਸੀ। ਇਕ ਪਾਸੇ ਤੋਂ ਲੈ ਕੇ ਦੂਜੇ ਪਾਸੇ ਤੱਕ ਸਭ ਬ੍ਰਿਟਿਸ਼ ਸ਼ਾਸ਼ਨ ਹੀ ਸੀ। ਤਾਂਹੀ ਤਾਂ ਕਿਹਾ ਜਾਂਦਾ ਸੀ ਕਿ ਬ੍ਰਿਟਿਸ਼ ਸ਼ਾਸ਼ਨ ਵਿਚ ਕਦੇ ਵੀ ਸੂਰਜ ਨਹੀਂ ਡੁੱਬਦਾ ਸੀ। ਕਿਉਂਕਿ ਬ੍ਰਿਟਿਸ਼ ਦਾ ਸ਼ਾਸ਼ਨ ਹੀ ਐਂਨਾ ਵੱਢਾ ਸੀ ਕਿ ਜੇ ਇਕ ਪਾਸੇ ਹਨੇਰਾ ਹੋਣ ਲੱਗਦਾ ਸੀ ਪਰ ਦੂਜੇ ਪਾਸੇ ਸੂਰਜ ਹੁੰਦਾ ਸੀ।

ਭਵਿੱਖ ਬਣਾਉਣ ਲਈ ਅੰਗਰੇਜ਼ੀ ਜ਼ਰੂਰੀ :

ਇਹੀ ਕਾਰਨ ਸੀ ਕਿ ਜੇ ਕਿਸੇ ਨੇ ਵੀ ਆਪਣਾ ਭਵਿੱਖ ਬਣਾਉਣਾ ਸੀ ਤਾਂ ਅੰਗਰੇਜ਼ੀ ਆਉਣੀ ਬਹੁਤ ਜ਼ਰੂਰੀ ਸੀ ਕਿਉਂਕੀ ਸਾਰੇ ਪਾਸੇ ਹੀ ਅੰਗਰੇਜ਼ੀ ਦਾ ਦਬਦਬਾ ਸੀ।

ਅੰਗਰੇਜ਼ੀ ਭਾਸ਼ਾ ਦਾ ਭਾਰਤ ਤੇ ਕਬਜ਼ਾ :

1950 ਤੱਕ ਲਗਭਗ ਸੱਭ ਨੂੰ ਆਜ਼ਾਦੀ ਮਿਲ ਗਈ ਸੀ। ਬ੍ਰਿਟਿਸ਼ ਸ਼ਾਸ਼ਨ ਨੂੰ ਬਹੁਤ ਦੇਸ਼ ਛੱਡ ਕੇ ਜਾਣੇ ਪਏ। ਸਾਡਾ ਭਾਰਤ ਵੀ ਇਹਨਾਂ ਵਿੱਚੋਂ ਇਕ ਹੀ ਸੀ। ਤੇ ਇਸੇ ਕਰਕੇ ਅੰਗਰੇਜ਼ੀ ਭਾਸ਼ਾ ਦਾ ਭਾਰਤ ਤੇ ਕਬਜ਼ਾ ਰਿਹਾ ਤੇ ਹੁਣ ਵੀ ਹੈ।

ਡਾਕਟਰ ਅੰਬੇਡਕਰ ਜੀ ਦੇ ਵਿਚਾਰ :

ਜਦੋਂ ਭਾਰਤ ਦਾ ਸੰਵਿਧਾਨ ਲਿਖਿਆ ਜਾ ਰਿਹਾ ਸੀ ਤਾਂ ਉਸ ਵੇਲੇ ਕਾਫੀ ਚਰਚਾ ਚੱਲ ਰਹੀ ਸੀ ਕਿ ਅੰਗਰੇਜ਼ੀ ਨੂੰ ਜਾਂ ਹਿੰਦੁਸਤਾਨੀ ਭਾਸ਼ਾ ਨੂੰ ਪਹਿਲੀ ਭਾਸ਼ਾ ਦਾ ਦਰਜਾ ਦੇਣਾ ਚਾਹੀਦਾ ਹੈ। ਪਰ ਹਿੰਦੁਸਤਾਨੀ ਹਿੰਦੀ ਅਤੇ ਉਰਦੂ ਦਾ ਮਿਸ਼ਰਣ ਸੀ।

ਪਰ ਡਾਕਟਰ ਅੰਬੇਡਕਰ ਜੀ ਦਾ ਕਹਿਣਾ ਸੀ ਕਿ ਦਲਿਤ ਲੋਕਾਂ ਦੀ ਨੁਮਾਇੰਦਗੀ ਵਾਸਤੇ ਅੰਗਰੇਜ਼ੀ ਭਾਸ਼ਾ ਸਭ ਤੋਂ ਵਧੀਆ ਰਹੇਗੀ। ਪਰ ਇਹ ਕਿਹਾ ਗਿਆ ਸੀ ਕਿ 1965 ਤੱਕ ਅੰਗਰੇਜ਼ੀ ਨੂੰ ਖ਼ਤਮ ਕਰ ਦਿੱਤਾ ਜਾਵੇਗਾ।

ਪਰ ਭਾਰਤ ਦੇਸ਼ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਹਨ ਅਤੇ ਸਾਰਿਆਂ ਸੂਬਿਆਂ ਦਾ ਇਹ ਕਹਿਣਾ ਹੈ ਕਿ ਹਿੰਦੀ ਨੂੰ ਹੀ ਕਿਉਂ ਭਾਰਤ ਦੀ ਭਾਸ਼ਾ ਚੁਣਿਆ ਜਾਵੇ ? ਉਹਨਾਂ ਦੇ ਸੂਬੇ ਦੀ ਭਾਸ਼ਾ ਹੀ ਕਿਉਂ ਨਾ ਚੁਣੀ ਜਾਵੇ ? ਇਹੀ ਕਾਰਣ ਹੈ ਕਿ ਅੰਗਰੇਜ਼ੀ ਅਜੇ ਵੀ ਸਾਡੀ ਦਫ਼ਤਰੀ ਭਾਸ਼ਾ ਹੈ। ਪਰ ਹਰ ਸੂਬੇ ਦਾ ਕਹਿਣਾ ਵੀ ਸੱਚ ਹੀ ਹੈ। ਕਿ ਹਿੰਦੀ ਹੀ ਕਿਉਂ ?

ਜਿੱਤਣ ਵਾਲੇ ਦੀ ਸੱਤਾ :

ਪਰ ਇੱਕ ਗੱਲ ਸੋਚਣ ਵਾਲੀ ਇਹ ਵੀ ਹੈ ਕਿ ਜਿੰਨ੍ਹਾ ਦੇਸ਼ਾਂ ਵਿੱਚ ਬ੍ਰਿਟਿਸ਼ ਸ਼ਾਸ਼ਨ ਨਹੀਂ ਸੀ ਫੇਰ ਵੀ ਉਥੇ ਅੰਗਰੇਜ਼ੀ ਭਾਸ਼ਾ ਦਾ ਵਿਕਾਸ ਕਿਵੇਂ ਹੋਇਆ ? ਜੇਹੜੇ ਦੇਸ਼ ਕਿਸੇ ਦੂਜੇ ਦੇਸ਼ ਨੂੰ ਹਰਾ ਦਿੰਦੇ ਨੇ ਉਹਨਾਂ ਦੀ ਸੱਤਾ ਚੱਲਦੀ ਹੈ, ਉਹਨਾਂ ਦੇਸ਼ਾਂ ਉੱਤੇ, ਜਿਨ੍ਹਾਂ ਦੇਸ਼ਾਂ ਨੂੰ ਹਰਾਇਆ ਸੀ। ਇਹੀ ਸੱਭ ਤੋਂ ਵੱਢਾ ਕਾਰਣ ਸੀ। ਹੌਲੀ – ਹੌਲੀ ਫ਼ਿਲਮਾਂ ਵੀ ਅੰਗਰੇਜ਼ੀ ਵਿਚ, ਵਪਾਰ ਵੀ ਵੱਧ ਗਿਆ, ਗਾਣੇ ਅੰਗਰੇਜ਼ੀ ਵਿੱਚ ਆਉਣੇ ਸ਼ੁਰੂ ਹੋ ਗਏ ਕਿਉਂਕੀ ਅਮਰੀਕਾ ਸੱਭ ਤੋਂ ਸ਼ਕਤੀਸ਼ਾਲੀ ਬਣ ਗਿਆ ਸੀ। ਇਸੇ ਕਰਕੇ ਜੇ ਜਰਮਨ ਜਿੱਤਿਆ ਹੁੰਦਾ ਤਾਂ ਸਾਰੇ ਪਾਸੇ ਜਰਮਨੀ ਭਾਸ਼ਾ ਦਾ ਵਿਸਤਾਰ ਹੋਣਾ ਸੀ।

ਜਦੋਂ ਅਮਰੀਕਾ ਨੇ ਇੰਟਰਨੇਟ ਦੀ ਖੋਜ ਕੀਤੀ ਤਾਂ ਸੱਭ ਕੁੱਝ ਬਦਲ ਗਿਆ। ਇਸੇ ਕਰਕੇ ਲੱਗਭਗ 63 ਫ਼ੀਸਦੀ ਆਨਲਾਈਨ ਕੰਮ ਅੰਗਰੇਜ਼ੀ ਵਿੱਚ ਹੀ ਹੈ। ਕੀ-ਬੋਰਡ ਅਤੇ ਟਾਇਪਰਾਇਟਰ ਦੀ ਖੋਜ ਵੀ ਅਮਰੀਕਾ ਵਿਚ ਹੀ ਕੀਤੀ ਗਈ ਸੀ। ਇਸੇ ਕਰਕੇ ਇਹਨਾਂ ਦੇ ਅੱਖਰ ਵੀ ਅੰਗਰੇਜ਼ੀ ਵਿੱਚ ਹੀ ਹਨ। ਮੋਬਾਇਲ ਤੇ ਕੀ-ਬੋਰਡ ਵੀ ਅੰਗਰੇਜ਼ੀ ਵਿੱਚ ਹੀ ਹਨ।

ਅੰਗਰੇਜ਼ੀ ਤੋਂ ਪਹਿਲਾਂ ਗਲੋਬਲ ਭਾਸ਼ਾ :

ਕੀ ਅੰਗਰੇਜ਼ੀ ਤੋਂ ਪਹਿਲਾਂ ਵੀ ਕੋਈ ਭਾਸ਼ਾ ਗਲੋਬਲ ਭਾਸ਼ਾ ਰਹੀ ਸੀ, ਤੇ ਜਵਾਬ ਹੈ ਹਾਂ। ਇਕ ਸੀ ਲੈਟਿਨ ਤੇ ਦੂਜੀ ਸੀ ਗ੍ਰੀਕ। ਲੈਟਿਨ 10300 ਸਾਲ ਲੈਟਿਨ ਗਲੋਬਲ ਭਾਸ਼ਾ ਰਹੀ। ਬਹੁਤ ਸਾਰੀਆਂ ਭਾਸ਼ਾਵਾਂ ਲੈਟਿਨ ਤੋਂ ਹੀ ਨਿਕਲੀਆਂ ਹਨ।

ਵਿਚਾਰ :

ਭਾਰਤ ਵਿੱਚ ਬਹੁਤ ਭਾਸ਼ਾਂਵਾਂ ਬੋਲੀਆਂ ਜਾਂਦੀਆਂ ਨੇ ਇਸੇ ਕਰਕੇ ਅੰਗਰੇਜ਼ੀ ਭਾਸ਼ਾ ਨੂੰ ਹੀ ਦਫ਼ਤਰੀ ਭਾਸ਼ਾ ਰੱਖਿਆ ਗਿਆ ਹੈ। ਅੱਜ ਕੱਲ੍ਹ ਦੇ ਸਮੇਂ ਦੇ ਅਨੁਸਾਰ ਅਗਰ ਬਾਹਰਲੇ ਮੁਲਕਾਂ ਵਿੱਚ ਤਰੱਕੀ ਦੀ ਰਾਹ ਸੌਖੀ ਕਰਨੀ ਹੈ ਤਾਂ ਅੰਗਰੇਜ਼ੀ ਲਾਜ਼ਮੀ ਹੈ।

Loading Likes...

Leave a Reply

Your email address will not be published. Required fields are marked *