ਓਮੀਕ੍ਰੋਨ ਕੀ ਹੈ ?

ਓਮੀਕ੍ਰੋਨ ਕੀ ਹੈ ?

ਵਾਇਰਸ ਵਿਚ ਬਦਲਾਅ :

ਅਸੀਂ ਜਾਣਦੇ ਹਾਂ ਕਿ ਵਾਇਰਸ ਵਿਚ ਬਦਲਾਅ ਹੋਣਾ ਇਕ ਆਮ ਜਿਹੀ ਗੱਲ ਹੁੰਦੀ ਹੈ। ਫਿਰ ਸਾਰੀਆਂ ਸਰਕਾਰਾਂ ਅਤੇ ਲੋਕਾਂ ਵਿਚ ਖੌਫ ਕਿਉਂ ਹੈ ?

ਓਮੀਕ੍ਰੋਨ ਨੂੰ B.1.1.529 ਵੀ ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਇਸਨੂੰ ਦੱਖਣੀ ਅਫ਼ਰੀਕਾ ਵਿਚ ਲੱਭਿਆ ਗਿਆ ਸੀ। ਉਸ ਤੋਂ ਬਾਅਦ ਹੁਣ ਤੱਕ ਇਹ ਕਈ ਦੇਸ਼ਾਂ ਵਿਚ ਫੈਲ ਗਿਆ ਹੈ, ਜਦ ਕਿ ਨਵੰਬਰ 2021 ਵਿਚ ਇਸਦਾ ਪਤਾ ਲੱਗਾ ਸੀ।

ਇਹ ਦੇਖਣ ਵਿਚ ਆਇਆ ਹੈ ਕਿ ਇਸ ਵਾਇਰਸ ਦੇ ਬਦਲਾਅ ਦੇ ਕਾਰਨ ਕੋਵਿਡ ਦੀ ਦਵਾਈ ਦਾ ਅਸਰ ਘੱਟ ਜਾਂਦਾ ਹੈ, ਤੇ ਇਹ ਛੇਤੀ ਨਾਲ ਫੈਲਦਾ ਹੈ।

ਕੋਵਿਡ ਦੇ ਵਿਚ 80 ਤੋਂ 90 ਫ਼ੀਸਦੀ ਕੇਸ ਡੈਲਟਾ ਰੂਪ ਦੇ ਹੀ ਨੇ।

ਕੋਵਿਡ -19 ਦਾ ਪੰਜਵਾਂ ਰੂਪ :

ਹੁਣ ਜੋ ਓਮੀਕ੍ਰੋਨ ਰੂਪ ਆਇਆ ਹੈ ਇਹ WHO ਦੀ ਲਿਸਟ ਵਿਚ ਪੰਜਵਾਂ ਰੂਪ ਬਣ ਗਿਆ ਹੈ।

ਮੌਸਮੀ ਫਲੂ ਨਾਲ ਹੋਣ ਵਾਲੀਆਂ ਮੌਤਾਂ :

ਹੁਣ ਧਿਆਨ ਨਾਲ ਦੇਖਣ ਵਾਲੀ ਗੱਲ ਇਹ ਹੈ ਕਿ ਕੋਵਿਡ -19 ਅਤੇ ਮੌਸਮੀ ਫਲੂ ਦੇ ਲੱਛਣ ਲਗਭਗ ਆਪਸ ਵਿਚ ਮਿਲਦੇ ਨੇ। ਇਕ ਲੇਖ ਵਿਚ WHO ਨੇ ਲਿਖਿਆ ਸੀ ਕਿ ਫਲੂ ਨਾਲ ਲਗਭਗ ਹਰ ਸਾਲ 6 ਤੋਂ 7 ਲੱਖ ਲੋਕ ਮਾਰੇ ਜਾਂਦੇ ਨੇ। ਅਤੇ ਮੌਸਮੀ ਫਲੂ ਦੀ ਦਵਾਈ ਵੀ ਹਰ ਸਾਲ ਹੋਰ ਸੁਧਾਰ ਕੇ ਬਾਜ਼ਾਰ ਵਿਚ ਲਿਆਉਣੀ ਪੈਂਦੀ ਹੈ। ਕਿਉਂਕਿ ਇਹ ਬਦਲਦਾ ਰਹਿੰਦਾ ਹੈ।

ਇਕ ਸਾਇੰਸਦਾਨ ਦਾ ਕਹਿਣਾ ਹੈ ਕਿ ਇਹ 500 ਫ਼ੀਸਦੀ ਜ਼ਿਆਦਾ ਟ੍ਰਾੰਸਮਿੱਸੀਬਲ ਹੋਵੇਗਾ ਉਸ ਵਾਇਰਸ ਨਾਲੋਂ ਜੋ ਪਹਿਲਾਂ ਕੋਵਿਡ ਦੇ ਨਾਮ ਨਾਲ ਸ਼ੁਰੂ ਹੋਇਆ ਸੀ।

ਕਹਿਣ ਦਾ ਮਤਲਬ ਕਿ ਜੋ ਜਿੰਨਾ ਟ੍ਰਾੰਸਮਿੱਸੀਬਲ ਹੁੰਦਾ ਹੈ ਉਸਦਾ ਖ਼ਤਰਾ ਉਨਾਂ ਹੀ ਘੱਟ ਹੁੰਦਾ ਹੈ। ਜੋ ਕਿ ਆਮ ਹੀ ਦੇਖਿਆ ਜਾ ਸਕਦਾ ਹੈ। ਪਰ ਫੈਲਾਅ ਬਹੁਤ ਜ਼ਿਆਦਾ ਹੁੰਦਾ ਹੈ।

ਓਮੀਕ੍ਰੋਨ ਦਾ ਡਰ ਅਤੇ ਖ਼ਤਰਾ :

ਓਮੀਕ੍ਰੋਨ ਦਾ ਅਜੇ ਪੂਰੀ ਤਰ੍ਹਾਂ ਨਹੀਂ ਕਿਹਾ ਜਾ ਸਕਦਾ ਹੈ ਕਿ ਇਸਦਾ ਕਿੰਨਾ ‘ਕੁ ਖ਼ਤਰਨਾਕ ਅਸਰ ਹੋਵੇਗਾ। ਪਰ ਲੋਕਾਂ ਵਿਚ ਡਰ ਵੱਧਦਾ ਜਾ ਰਿਹਾ ਹੈ ਅਤੇ ਅਫ਼ਰੀਕਾ ਵਿਚ ਦੇਖਣ ਨੂੰ ਮਿਲਿਆ ਕਿ ਲੋਕ ਜ਼ਿਆਦਾ ਹਸਪਤਾਲਾਂ ਵਿਚ ਦਾਖਿਲ ਹੋਣ ਲੱਗ ਪਏ ਨੇ ਤੇ ਹਸਪਤਾਲਾਂ ਵਿਚ ਮਰੀਜਾਂ ਦੀ ਭੀੜ ਵਧਣੀ ਸ਼ੁਰੂ ਹੋ ਗਈ ਹੈ।

ਪਰ ਇਹ ਤਾਂ ਜ਼ਾਹਿਰ ਹੈ ਕਿ ਜੇ ਇਹ ਜ਼ਿਆਦਾ ਟ੍ਰਾੰਸਮਿੱਸੀਬਲ ਹੈ ਤਾਂ ਅਸਰ ਤਾਂ ਜ਼ਿਆਦਾ ਦੇਖਣ ਨੂੰ ਮਿਲੇਗਾ ਹੀ।

ਇਸ ਅਸਰ ਨੂੰ ਦੇਖਦੇ ਹੋਏ ਕਈ ਦੇਸ਼ਾਂ ਨੇ ਆਪਣੇ ਦੇਸ਼ਾ ਵਿਚ ਬਾਹਰਲੇ ਮੁਲਕਾਂ ਦੇ ਲੋਕਾਂ ਦਾ ਆਉਣਾ ਬੰਦ ਕਰ ਦਿੱਤਾ ਹੈ। ਕਈ ਦੇਸ਼ਾਂ ਨੇ ਲਾਕ – ਡਾਊਨ ਵੀ ਲਗਾ ਦਿੱਤਾ ਹੈ।

ਦੱਖਣੀ ਅਫਰੀਕਾ ਨਾਲ ਰਵਈਆ :

ਦੱਖਣੀ ਅਫ਼ਰੀਕਾ ਨੇ ਸਭ ਤੋਂ ਵਧੀਆ ਇਹ ਕੰਮ ਕੀਤਾ ਕਿ ਉਸਨੇ ਸਾਰਿਆਂ ਨੂੰ ਇਸ ਵਾਇਰਸ ਬਾਰੇ ਦੱਸ ਦਿੱਤਾ। ਪਰ ਦੂਜੇ ਦੇਸ਼ਾਂ ਦੇ ਲੋਕਾਂ ਦਾ ਰਵਈਆ ਦੱਖਣੀ ਅਫ਼ਰੀਕਾ ਨਾਲ ਸਹੀ ਨਹੀਂ ਰਿਹਾ, ਉਹਨਾਂ ਦੇ ਹਵਾਈ ਜਹਾਜਾਂ ਦੀਆਂ ਸਾਰੀਆਂ ਆਉਣ ਅਤੇ ਜਾਉਣ ਵਾਲੀਆਂ ਉਡਾਨਾਂ ਨੂੰ ਰੋਕ ਦਿੱਤਾ ਗਿਆ, ਸਾਰਾ ਹਵਾਈ ਕਾਰੋਬਾਰ ਰੋਕ ਦਿੱਤਾ ਗਿਆ। ਇਸਦਾ ਅਸਰ ਉਹਨਾਂ ਲੋਕਾਂ ਤੇ ਕੀ ਪਵੇਗਾ ਜੋ ਕਿ ਕਈ ਸਾਲਾਂ ਤੋਂ ਅਫ਼ਰੀਕਾ ਤੋਂ ਬਾਅਦ ਆਪਣਿਆਂ ਨੂੰ ਨਹੀਂ ਮਿਲੇ ?

ਐਨੀਆਂ ਪਬੰਦੀਆਂ, ਐਨੀ ਛੇਤੀ, ਬਿਨਾ ਇਹਨਾਂ ਪਬੰਦੀਆਂ ਦਾ ਅਸਰ ਪਤਾ ਕੀਤੇ ਬਿਨਾਂ ਲਗਾਉਣਾ ! ਇਸਦਾ ਅਸਰ ਇਹ ਹੋਵੇਗਾ ਕਿ ਅੱਗੇ ਤੋਂ ਜੇ ਕਿਸੇ ਦੇਸ਼ ਵਿਚ ਕੋਈ ਵਾਇਰਸ ਫ਼ੈਲੇਗਾ ਤਾਂ ਉਹ ਦੇਸ਼ ਛੇਤੀ ਨਹੀਂ ਦੱਸੇਗਾ।

ਸਰਕਾਰਾਂ ਦਾ ਇੰਤਜ਼ਾਮ :

ਹੁਣ ਦੇਖਣਾ ਹੈ ਕਿ ਸਰਕਾਰਾਂ ਕੀ – ਕੀ ਪ੍ਰਬੰਧ ਕਰਦੀਆਂ ਨੇ ਇਸ ਤੋਂ ਬਚਣ ਵਾਸਤੇ ? ਬਾਕੀ ਅੱਗੇ ਦੇਖਦੇ ਹਾਂ ਕਿ ਇਸਦਾ ਕੀ ਅਸਰ ਹੋਵੇਗਾ। ਜੇ ਸਰਕਾਰਾਂ ਵੱਲੋਂ ਪਹਿਲਾਂ ਹੀ ਤਿਆਰੀ ਨਹੀਂ ਕੀਤੀ ਗਈ ਤਾਂ ਇਸਦਾ ਇਕ ਭਿਆਨਕ ਰੂਪ ਜ਼ਰੂਰ ਸਾਹਮਣੇ ਆਵੇਗਾ ਜੋ ਕਿ ਕੋਵਿਡ – 19 ਤੋਂ ਕਿਤੇ ਜ਼ਿਆਦਾ ਖਰਤਨਾਕ ਹੋਵੇਗਾ।

ਹਸਪਤਾਲਾਂ ਵਿਚ ਜ਼ਿਆਦਾ ਬਿਸਤਰਿਆਂ ਦਾ ਪ੍ਰਬੰਧ, ਨਵੇਂ ਵਾਰਡ, ਡਾਕਟਰਾਂ ਦੀ ਤਿਆਰੀਆਂ ਅਤੇ ਡਾਕਟਰਾਂ ਦੀ ਮਦਦ ਵਾਸਤੇ ਨਵੇਂ ਕਰਮਚਾਰੀਆਂ ਦਾ ਪ੍ਰਬੰਧ ਕਰਨਾ ਪਵੇਗਾ। ਲੋਕਾਂ ਨੂੰ ਜਾਗ੍ਰਿਤ ਕਰਨਾ ਹੁਣ ਤੋਂ ਹੀ ਸ਼ੁਰੂ ਕਰਨਾ ਪਵੇਗਾ। ਲੋਕਾਂ ਦੇ ਮਨਾਂ ਵਿਚੋਂ ਡਰ ਕੱਢਣਾ ਪਵੇਗਾ ਤਾਂ ਜੋ ਸਾਰੇ ਮਿਲ ਕੇ ਇਸਦਾ ਨਿਪਟਾਰਾ ਕਰ ਸਕਣ।

Loading Likes...

Leave a Reply

Your email address will not be published. Required fields are marked *