ਤੇਰੀ ਅੱਖ ਦੀ ਵੇ ਮਾਰ, ਸਾਡੇ ਤੋਂ ਹੋਈ ਨਾ ਸਹਾਰ
ਦਿਲ ਅੰਦਰ ਘਾਉਂ ਮਾਊਂ ਕਰਦਾ
ਤੈਨੂੰ ਵੇਖੇ ਤੋਂ ਬਿਨਾਂ ਸੋਹਣੀਏ ਸਾਡਾ ਨਹੀਂ ਦਿਲ ਲੱਗਦਾ।
ਅੱਖੀਆਂ ਨਹੀਂ ਸੌਂਦੀਆਂ ਟਟੈਹਿਣੇ ਵਾਂਗ ਸਾਰੀ ਰਾਤ ਵੇ,
ਚੜ੍ਹਿਆ ਵੇ ਰਹਿੰਦਾ, ਸਾਨੂੰ ਇਸ਼ਕ਼ ਬੁਖ਼ਾਰ ਵੇ
ਇਹਦਾ ਇਲਾਜ ਸੋਹਣਿਆ, ਵੈਦ ਨਾ ਹਕੀਮ ਕੋਈ ਕਰਦਾ।
ਤੈਨੂੰ ਵੇਖੇ ਤੋਂ ਬਿਨਾਂ ਸੋਹਣੀਏ ਸਾਡਾ ਨਹੀਂ ਦਿਲ ਲੱਗਦਾ।
ਬਣ ਕੇ ਚਕੋਰ ਤੈਨੂੰ ਚੰਨ ਵੇ ਬਣਾ ਲਿਆ
ਪਿਆਰ ਤੈਨੂੰ ਸੋਹਣਿਆ ਦਿਲੋਂ ਅਸੀਂ ਪਾ ਲਿਆ,
ਹੋਵੀਂ ਨਾ ਅੱਖੀਆਂ ਤੋਂ ਓਹਲੇ ਦਿਲ ਨਹੀਓਂ ਜਰਦਾ।
ਤੈਨੂੰ ਵੇਖੇ ਬਿਨਾ ਸੋਹਣੀਏ ਸਾਡਾ ਨਹੀਂ ਦਿਲ ਲੱਗਦਾ।
ਰਾਤ ਦੀ ਰਾਣੀ ਵਾਂਗੂੰ ਜਾਗਾਂ ਸਾਰੀ ਰਾਤ ਵੇ
ਕੱਟਾਂ ਨਿੱਤ ਜਾਗ, ਕਰਾਂ ਤੈਨੂੰ ਯਾਦ ਵੇ।
ਨੈਣ ਤੇਰਿਆਂ ਸਾਨੂੰ ਭਰਮਾਇਆ, ਕੱਲਿਆਂ ਨਾ ਦਿਲ ਲੱਗਦਾ।
ਤੈਨੂੰ ਵੇਖੇ ਬਿਨਾ ਸੋਹਣੀਏ ਸਾਡਾ ਨਹੀਂ ਦਿਲ ਲੱਗਦਾ।
ਪ੍ਰੇਮ ਪਰਦੇਸੀ
+91-9417247488
(ਸਾਰੇ ਹੱਕ ਰਾਖਵੇਂ ਹਨ)
Loading Likes...