ਬਹੁ – ਅਰਥਕ ਸ਼ਬਦ ਅਤੇ ਉਹਨਾਂ ਦੀ ਵਰਤੋਂ – 2

ਬਹੁ – ਅਰਥਕ ਸ਼ਬਦ ਅਤੇ ਉਹਨਾਂ ਦੀ ਵਰਤੋਂ :

ਕੱਚਾ :

1. ਇਹ ਕੋਲਾ ਕੱਚਾ ਹੈ। (ਪੱਕੇ ਦਾ ਉਲਟ)
2. ਕੱਚਾ ਆਦਮੀ ਇਤਬਾਰ – ਯੋਗ ਨਹੀਂ ਹੁੰਦਾ। (ਝੂਠਾ)
3. ਮੌਕੇ ਤੇ ਫੜ੍ਹੇ ਜਾਣ ਕਰ ਕੇ ਉਹ ਬਹੁਤ ਕੱਚਾ ਹੋਇਆ। (ਸ਼ਰਮਿੰਦਾ)
4. ਮੇਰਾ ਦਿਲ ਕੱਚਾ ਹੋ ਰਿਹਾ ਹੈ। (ਖ਼ਰਾਬ)
5. ਯਮਨ ਦੇ ਸੁਆਲ ਨੂੰ ਪਹਿਲਾਂ ਕੱਚਾ ਕਰਨਾ ਚਾਹੀਦਾ ਹੈ ਤੇ ਫਿਰ ਪੱਕਾ। (ਰਫ਼)

 

ਖੱਟੀ :

1. ਕੁੜੀਆਂ ਖੱਟੀ ਤੇ ਚੜ੍ਹੀਆਂ ਰਹਿੰਦੀਆਂ ਹਨ। (ਇੱਕ ਬੂਟਾ)
2. ਭੈੜਿਆਂ ਦੀ ਖੱਟੀ, ਤੇ ਗਏ ਕੁੱਤੇ ਖਾ। (ਕਮਾਈ)
3. ਇਸ ਦੀ ਖੱਟੀ ਪੱਗ ਕਿੰਨੀ ਸੋਹਣੀ ਹੈ। (ਪੀਲੇ ਰੰਗ ਦੀ)
4. ਇਹ ਲੱਸੀ ਬੜੀ ਖੱਟੀ ਹੈ। (ਖਟਾਸ ਵਾਲੀ)

 

ਖ਼ਾਤਰ :

1. ਅਸੀਂ ਮਹਿਮਾਨਾਂ ਦੀ ਖ਼ੂਬ ਖ਼ਾਤਰ ਕੀਤੀ। (ਆਓ – ਭਗਤ)
2. ਪੁਲਸ ਨੇ ਚੋਰ ਦੀ ਇੰਨੀ ਖ਼ਾਤਰ ਕੀਤੀ ਕਿ ਉਹ ਸਭ ਕੁਝ ਬਕ ਪਿਆ। (ਮਾਰ-ਕੁਟਾਈ)
3. ਮੈਂ ਤੁਹਾਡੀ ਖ਼ਾਤਰ ਏਥੇ ਟਿਕਿਆ ਹਾਂ। (ਵਾਸਤੇ)

 

ਗੋਲਾ :

1. ਤੋਪ ਦਾ ਇੱਕ ਗੋਲਾ ਵੀ ਬੜੀ ਤਬਾਹੀ ਕਰ ਦੇਂਦਾ ਹੈ। (ਤੋਪ ਦਾ ਗੋਲਾ)
2. ਦੁਸਹਿਰੇ ਤੇ ਇੱਕ ਗੋਲਾ ਯਮਨ ਨੇ ਵੀ ਚਲਾ ਦਿੱਤਾ। (ਆਤਸ਼ਬਾਜ਼ੀ ਦਾ ਗੋਲਾ)
3. ਤੇਰੇ ਪੱਤਿਆਂ ਵਿੱਚ ਪਾਨ ਦਾ ਗੋਲਾ ਵੀ ਹੈ। (ਤਾਸ਼ ਦਾ ਪੱਤਾ)
4. ਸੋਨੂ ਦੇ ਪੇਟ ਵਿੱਚ ਗੋਲਾ ਫਿਰਦਾ। (ਰੋਗ)
5. ਮੈਂ ਕਾਲੇ ਰੰਗ ਦੇ ਧਾਗੇ ਦਾ ਇੱਕ ਗੋਲਾ ਖ਼ਰੀਦਿਆ। (ਧਾਗੇ ਦਾ ਗੋਲਾ)
6. ਹਰ ਰੋਜ਼ ਲੋਹੇ ਦਾ ਗੋਲਾ ਸੁੱਟਣ ਨਾਲ ਡੌਲੇ ਤਾਕਤਵਰ ਹੋ ਜਾਂਦੇ ਹਨ। (ਲੋਹੇ ਦਾ ਗੋਲਾ)।

 

ਘੜੀ :

1. ਮੇਰੀ ਘੜੀ ਠੀਕ ਵਕਤ ਦੇਂਦੀ ਹੈ। (ਵਕਤ ਦੇਖਣ ਦਾ ਜੰਤਰ)
2. ਘੜੀ ਵਿੱਚੋਂ ਠੰਢਾ ਪਾਣੀ ਲਿਆਓ। (ਝੱਜਰ)
3 ਸੱਠ ਪਲਾਂ ਦੀ ਇੱਕ ਘੜੀ ਹੁੰਦੀ ਹੈ । (ਸਮੇਂ ਦੀ ਘੜੀ)
4. ਕੂਕੀ ਕਿਹੜੀ ਘੜੀ ਆਏਗਾ ? (ਵਕਤ)
5. ਮੈਂ ਯਮਨ ਅਤੇ ਕੂਕੀ ਵਾਸਤੇ ਕੱਲ ਗੁੱਲੀ ਘੜੀ। (ਘੜਨਾ)
6. ਤੁਸੀਂ ਘੜੀ – ਘੜੀ ਮੇਨੂੰ ਤੰਗ ਨਾ ਕਰੋ। (ਮੁੜ-ਮੁੜ)

 

ਚੱਕ :

1. ਇਹ ਚੱਕੀ ਨਹੀਂ, ਚੱਕ ਹੈ। (ਵੱਡੀ ਚੱਕੀ)
2. ਚੱਕ ਹੀ ਘੁਮਿਆਰ ਦੀ ਦੌਲਤ ਹੈ। (ਇਕ ਸੰਦ)
3. ਅਸੀਂ ਲਾਇਲਪੁਰ ਵਿੱਚ ਚੱਕ ਨੰਬਰ 37 ਵਿੱਚ ਰਹਿੰਦੇ ਸਾਂ। (ਪਿੰਡ)
4. ਅੱਜ ਕੂਕੀ ਨੇ ਯਮਨ ਨੂੰ ਚੱਕ ਮਾਰਿਆ। (ਦੰਦੀ)

 

ਚੱਪਾ :

1. ਚਾਰ ਉਂਗਲਾ ਨੂੰ ਚੱਪਾ ਕਿਹਾ ਜਾਂਦਾ ਹੈ। (ਚਾਰ ਉਂਗਲਾ ਦਾ)
2. ਪਿੰਡਾਂ ਵਿੱਚ, ਚੱਪਾ ਧਰਤੀ ਪਿੱਛੇ ਸਿਰ ਫਟ ਜਾਂਦੇ ਹਨ। (ਥੋੜ੍ਹੀ ਜਿਹੀ )
3. ਦਵਿੰਦਰ ਦਾ ਚੱਪਾ ਬਲਦ ਬੀਮਾਰ ਹੈ। (ਛੋਟੇ ਸਿੰਙਂ ਵਾਲਾ)
4. ਚੱਪਾ ਬੇੜੀ ਦਾ ਇੱਕ ਜ਼ਰੂਰੀ ਅੰਗ ਹੈ। (ਬੇੜੀ ਦਾ ਚੱਪਾ)
5. ਜਸਵਿੰਦਰ ਨੂੰ ਚੱਪਾ ‘ਕੁ ਰੋਟੀ ਦਿਓ। (ਚੌਥਾ ਹਿੱਸਾ)।

 

ਛਾਪਾ :

1. ਹਰ ਪੁਸਤਕ ਦਾ ਛਾਪਾ ਵਧੀਆ ਹੋਣਾ ਚਾਹੀਦਾ ਹੈ। (ਛਪਾਈ)
2. ਇੰਨ੍ਹਾਂ ਚਾਦਰਾਂ ਤੇ ਛਾਪਾ ਸੁਹਣਾ ਢੁੱਕਿਆ ਹੈ। (ਠੱਪਾ)
3. ਉਸ ਨੇ ਛਾਪਾ ਰੱਖ ਕੇ ਪਗਡੰਡੀ ਬੰਦ ਕਰ ਦਿੱਤੀ। (ਕੰਡਿਆਂ ਵਾਲੀ ਟਹਿਣੀ)
4. ਪੁਲਿਸ ਨੇ ਜੁਆਰੀਆਂ ਤੇ ਛਾਪਾ ਮਾਰਿਆ। (ਚੋਰੀ-ਛੱਪੀ ਧਾਵਾ ਕਰਨਾ)।

 

ਝੜ :

1. ਝੜ ਕਾਰਣ ਧੁੱਪ ਨਹੀਂ ਨਿਕਲੀ। (ਬੱਦਲ)
2. ਕੋਈ ਦਿਲ ਵਾਲਾ ਹੀ ਹੱਥੋਂ ਝੜ ਸਕਦਾ ਹੈ। (ਦੇਣਾ)
3. ਪੱਤ ਝੜ ਵਿੱਚ ਰੁੱਖਾਂ ਦੇ ਪੱਤੇ ਝੜ ਜਾਂਦੇ ਹਨ। (ਝੜਨਾ)

 

ਟਿੱਕੀ :

1. ਇਸ ਦੁਆਤ ਵਿੱਚ ਸਿਆਹੀ ਦੀ ਟਿੱਕੀ ਪਾਓ। (ਸਿਆਹੀ ਦੀ ਟਿੱਕੀ)
2. ਯਮਨ ਅਤੇ ਰਿਸ਼ਭ ਨੂੰ ਇੱਕ –  ਇੱਕ  ਟਿੱਕੀ ਦਿਓ। (ਗੋਲੀ)
3. ਮੈਨੂੰ ਸਾਬਣ ਦੀ ਇੱਕ ਟਿੱਕੀ ਚਾਹੀਦੀ ਹੈ। (ਗਾਚੀ)
4. ਤੇਲ ਦੀ ਤਲੀ ਹੋਈ ਟਿੱਕੀ ਨਾਲ ਮੇਰਾ ਗਲਾ ਪਕੜਿਆ ਗਿਆ। (ਮਿਠਾਈ)
5. ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਨਹਾਉਣਾ ਚਾਹੀਦਾ। (ਟੁਕੜੀ)
6. ਯਮਨ ਲਈ ਇੱਕ ਟਿੱਕੀ ਪਕਾ ਦੇਣਾ। (ਨਿੱਕੀ ਰੋਟੀ)
7. ਜਸਵਿੰਦਰ ਸਾਡੇ ਘਰ ਟਿਕੀ ਹੋਈ ਹੈ। (ਟਿਕਣਾ)
8. ਓਮ ਪ੍ਰਕਾਸ਼ ਸ਼ਰਾਬ ਨਾਲ ਟਿੱਕੀ ਹੋਇਆ ਫਿਰਦਾ ਹੈ। (ਨੱਸ਼ਈ)।

Loading Likes...

Leave a Reply

Your email address will not be published. Required fields are marked *