ਮੁਹਾਵਰੇ ਤੇ ਉਹਨਾਂ ਦੀ ਵਰਤੋਂ – 9

1. ਘੱਟਾ ਛਾਨਣਾ (ਅਵਾਰਾ ਫਿਰਨਾ) : ਸੇਠ ਨਰੇਸ਼ ਰਾਜੂ ਦਾ ਲੜਕਾ ਪੜ੍ਹਾਈ ਵੱਲ ਧਿਆਨ ਨਹੀਂ ਦੇਂਦਾ ਗਲੀ – ਗਲੀ ਘੱਟਾ ਛਾਣਦਾ ਫਿਰਦਾ ਹੈ।

2. ਘਰ ਕਰਨਾ (ਦਿਲ ਵਿੱਚ ਬੈਠ ਜਾਣਾ) : ਅਧਿਆਪਕ ਦੀ ਨਸੀਹਤ- ਕੋਈ ਵੀ ਮਿਹਨਤ ਤੋਂ ਬਿਨਾਂ ਸਫ਼ਲਤਾ ਪ੍ਰਾਪਤ ਨਹੀਂ ਕਰ ਸਕਦਾ, ਯਮਨ ਦੇ ਦਿਲ ਵਿੱਚ ਘਰ ਕਰ ਗਈ।

3. ਘੜੀਆਂ ਪਲਾਂ ਤੇ ਹੋਣਾ (ਮਰਨ ਕਿਨਾਰੇ ਹੋਣਾ) : ਬਹੁਤੇ ਡਾਕਟਰਾਂ ਨੂੰ ਦਿਖਾਉਣ ਦੇ ਬਾਵਜੂਦ ਵੀ ਬੁਖ਼ਾਰ ਦੇ ਵੱਧ ਜਾਣ ਨਾਲ ਉਹ ਘੜੀਆਂ ਪਲਾਂ ਤੇ ਹੋ ਗਿਆ।

4. ਘੋੜੇ ਵੇਚ ਕੇ ਸੌਣਾ (ਨਿਸਚਿੰਤ ਹੋਣਾ) : ਅੱਜ ਇਮਤਿਹਾਨ ਹੈ, ਪਰ ਯਮਨ ਤਾਂ ਘੋੜੇ ਵੇਚ ਕੇ ਸੁੱਤਾ ਹੋਇਆ ਹੈ , ਉਸ ਨੂੰ ਪੜ੍ਹਾਈ ਦਾ ਕੋਈ ਖ਼ਿਆਲ ਨਹੀਂ।

5. ਘਰ ਪੂਰਾ ਕਰਨਾ (ਤੱਸਲੀ ਕਰਾਉਣੀ) : ਨੇਤਾ ਲੋਕਾਂ ਕੋਲੋਂ ਕਿਸੇ ਚੀਜ਼ ਦੀ ਆਸ ਨਾ ਰੱਖੋ, ਉਹ ਤਾਂ ਬੱਸ ਗੱਲਾਂ – ਬਾਤਾਂ ਨਾਲ ਹੀ ਅਗਲੇ ਦਾ ਘਰ ਪੂਰਾ ਕਰਨ ਵਾਲੇ ਹੁੰਦੇ ਨੇ।

6. ਘੱਟੇ ਕੌਡੀਆਂ ਰਲਾਉਣੀਆਂ (ਗੱਲ ਐਵੇਂ ਗੁਆ ਦੇਣੀ) : ਗਾਇਕ ਜਦੋਂ ਤਾਲੋਂ ਬੇਤਾਲ ਹੋ ਗਿਆ ਤਾਂ ਪੁੱਛਣ ਤੇ ਉਹ ਘੱਟੇ ਕੌਡੀਆਂ ਰਲਾਉਣ ਲੱਗ ਪਿਆ।

7. ਘਰ ਦਾ ਬੂਹਾ ਦੂਜੇ ਪਾਸੇ ਲੱਗਣਾ (ਫਜ਼ੂਲ ਖਰਚੀ ਨਾਲ ਘਰ ਉਜੜਨਾ) : ਜ਼ਿਆਦਾਤਰ ਦੇਖਿਆ ਗਿਆ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਪੈਸਾ ਪੁਰਖਾਂ ਤੋਂ ਮਿਲਿਆ ਹੋਵੇ ਉਹਨਾਂ ਦੇ ਘਰ ਦਾ ਬੂਹਾ ਦੂਜੇ ਪਾਸੇ ਲੱਗ ਜਾਂਦਾ ਹੈ।

8. ਘਰ ਪਾ ਲੈਣਾ (ਪੱਕਾ ਡੇਰਾ ਜਮਾ ਲੈਣਾ) : ਨਰੇਸ਼ ਨੇ ਹੁਸ਼ਿਆਰਪੁਰ ਸ਼ਹਿਰ ਘਰ ਪਾ ਲੈਣਾ।

9. ਘਰ ਫੂਕ ਤਮਾਸ਼ਾ ਵੇਖਣਾ (ਆਪਣਾ ਨੁਕਸਾਨ ਕਰਕੇ ਖ਼ੁਸ਼ੀਆਂ ਮਨਾਉਣੀਆਂ) : ਯਮਨ ਨੇ ਪੇਪਰਾਂ ਵਿਚ ਸਿਰਫ ਪਾਸ ਹੋਣ ਜੋਗੇ ਹੀ ਨੰਬਰ ਲਏ ਪਰ ਬਹੁਤ ਖੁਸ਼ੀ ਮਨਾ ਰਿਹਾ ਸੀ, ਇਹ ਤਾਂ ਉਹੀ ਗੱਲ ਹੋ ਗਈ ਕਿ ਘਰ ਫੂਕ ਤਮਾਸ਼ਾ ਵੇਖਣਾ।

10. ਘੜੀ ਵਿਚ ਘੜਿਆਲ ਹੋ ਜਾਣਾ (ਅਚਨਚੇਤ ਕੁਝ ਹੋ ਜਾਣਾ) : ਸਾਰੇ ਹੀ ਵਿਆਹ ਵਿਚ ਡੀ.ਜੇ. ਤੇ ਨੱਚ ਰਹੇ ਸਨ ਪਰ ਘੜੀ ਵਿਚ ਘੜਿਆਲ ਹੋ ਗਿਆ, ਉਹਨਾਂ ਦੇ ਦਾਦਾ ਜੀ ਅਚਾਨਕ ਬੇਹੋਸ਼ ਹੋ ਕੇ ਡਿੱਗ ਪਏ।

11. ਘਾਣ ਲਾਹੁਣੇ (ਜੰਗ / ਯੁੱਧ ਵਿੱਚ ਬਹੁਤੀਆਂ ਮੌਤਾਂ ਹੋਣੀਆਂ) : ਇਤਿਹਾਸ ਤੋਂ ਪਤਾ ਲਗਦਾ ਹੈ ਕਿ ਘਾਣ ਲਾਹਣੇ ਹੋਏ, ਤੇ ਕਈ ਘਰ ਉੱਜੜ ਗਏ।

12. ਘਿਓ-ਖਿਚੜੀ ਹੋਣਾ (ਰਲ-ਮਿਲ ਜਾਣਾ) : ਬੱਚਿਆਂ ਦੀ ਲੜਾਈ ਵਿਚ ਸਿਆਣਿਆਂ ਨੂੰ ਨਹੀਂ ਬੋਲਣਾ ਚਾਹੀਦਾ, ਬੱਚੇ ਤਾਂ ਦੋ ਮਿੰਟ ਬਾਅਦ ਹੀ ਘਿਓ – ਖਿਚੜੀ ਹੋ ਜਾਂਦੇ ਨੇ।

13. ਘਿਓ ਦੇ ਦੀਵੇ ਬਾਲਣੇ (ਖ਼ੁਸ਼ੀਆਂ ਮਨਾਉਣਾ) : ਮਾਂ – ਬਾਪ ਤਾਂ ਹਮੇਸ਼ਾ ਹੀ ਘਿਓ ਦੇ ਦੀਵੇ ਬਾਲਣ ਨੂੰ ਤਿਆਰ ਰਹਿੰਦੇ ਨੇ ਪਰ ਬੱਚੇ ਆਉਂਦੇ ਹੀ ਕਿੱਥੇ ਨੇ?

14. ਘੋਗਲ – ਕੰਨਾ ਹੋਣਾ (ਮਚਲਾ ਬਣ ਜਾਣਾ) : ਰਿਸ਼ਭ ਦੀ ਮਾਂ ਉਸਨੂੰ ਜਿਨਾਂ ਮਰਜ਼ੀ ਅਵਾਜ਼ਾਂ ਮਾਰਦੀ ਰਹੇ ਪਰ ਉਹ ਘੋਗਲ – ਕੰਨਾਂ ਹੋ ਕੇ ਖੇਡਦਾ ਰਿਹਾ।

15. ਘੋੜੇ ਦੁੜਾਉਣੇ (ਵਾਹ ਲਾਉਣੀ) : ਕਿਸੇ ਵੀ ਕੰਮ ਨੂੰ ਕਰਨ ਵਾਸਤੇ ਬੈਠ ਕੇ ਮੰਨ ਵਿਚ ਘੋੜੇ ਦੁੜਾਉਣ ਨਾਲ ਕੁਝ ਨਹੀਂ ਹੁੰਦਾ, ਕੁਝ ਹੀਲਾ ਵੀ ਕਰਨਾ ਪਵੇਗਾ।

Loading Likes...

Leave a Reply

Your email address will not be published. Required fields are marked *