ਆਪਣਾ ਦੱਸ ਟਿਕਾਣਾ, ਕਿਧਰੋਂ ਆਇਆ, ਕਿਧਰ ਜਾਣਾ।
ਜਿਸ ਠਾਣੇ ਦਾ ਮਾਣ ਕਰੇਂ ਤੂੰ, ਉਹਨੇ ਤੇਰੇ ਨਾਲ ਨਾ ਜਾਣਾ।
ਜ਼ੁਲਮ ਕਰੇਂ ਤੇ ਲੋਕ ਸਤਾਵੇਂ, ਕਸਬ ਫੜਿਉ ਲੁਟ ਖਾਣਾ।
ਕਰ ਲੈ ਚਾਵੜ ਚਾਰ ਦਿਹਾੜੇ, ਓੜਕ ਤੂੰ ਉਠ ਜਾਣਾ।
ਸ਼ਹਿਰੇ- ਖ਼ਮੋਸ਼ਾਂ ਦੇ ਚੱਲ ਵੱਸੀਏ, ਜਿੱਥੇ ਮੁਲਕ ਸਮਾਣਾ।
ਭਰ ਭਰ ਪੂਰ ਲੰਘਾਵੇ ਡਾਢਾ, ਮਲਕ – ਉਲ – ਮੌਤ ਮੁਹਾਣਾ।
ਇਨ੍ਹਾਂ ਸਭਨਾਂ ਥੀਂ ਏ ਬੁਲ੍ਹਾ , ਔਗੁਣਹਾਰ ਪੁਰਾਣਾ।
ਤੂੰ ਕਿਧਰੋਂ ਆਇਆ ਕਿਧਰ ਜਾਣਾ, ਆਪਣਾ ਦੱਸ ਟਿਕਾਣਾ।