ਪਿਛੇਤਰ ਸ਼ਬਦਾਂ ਦੀ ਵਰਤੋਂ/ How to use Suffix In Punjabi/ – 3

ਪਿਛੇਤਰ ਸ਼ਬਦਾਂ ਦੀ ਵਰਤੋਂ (How to use Suffix in Punjabi Language) :

1. ਕਾਰ :ਆਗਿਆਕਾਰ, ਸ਼ਾਹਕਾਰ, ਕਲਾਕਾਰ, ਨਾਵਲਕਾਰ।
2. ਕਾਰੀ : ਗੁਣਕਾਰੀ, ਗੁਲਕਾਰੀ, ਚਿੱਤਰਕਾਰੀ, ਨਿਰਤਕਾਰੀ, ਫੁਲਕਾਰੀ।
3. ਖ਼ੋਰ : ਆਦਮਖ਼ੋਰ, ਹਰਾਮਖ਼ੋਰ, ਚੁਗਲਖ਼ੋਰ, ਮਾਸਖ਼ੋਰ, ਰਿਸ਼ਵਤਖ਼ੋਰ।
4. ਗਰ : ਕਲਈਗਰ, ਜਾਦੂਗਰ, ਬਾਜ਼ੀਗਰ।
5. ਗਾਰ : ਗੁਨਾਹਗਾਰ, ਪਰਵਦਗਾਰ, ਮਦਦਗਾਰ, ਯਾਦਗਾਰ।
6. ਗੀ : ਸ਼ਰਮਿੰਦਗੀ, ਹੈਰਾਨਗੀ, ਗੰਦਗੀ, ਨਰਾਜ਼ਗੀ, ਪੇਸ਼ਗੀ।
7. ਗੀਰ : ਆਲਮਗੀਰ, ਜਾਗੀਰ, ਦਿਲਗੀਰ, ਬਗਲਗੀਰ।
8. ਚਾਰੀ : ਕੁੜਮਚਾਰੀ, ਪ੍ਰਾਹੁਣਚਾਰੀ, ਲੋਕਾਚਾਰੀ, ਲਾਚਾਰੀ।
9. ਚੀ : ਖ਼ਜ਼ਾਨਚੀ, ਤੋਪਚੀ, ਨਿਸ਼ਾਨਚੀ, ਮਸ਼ਾਲਚੀ।
10. ਣ, ਨ : ਗੁਆਂਢਣ, ਜਮਾਦਾਰਨ, ਝਾੜਨ, ਪੰਜਾਬਣ।
11. ਣਾ : ਸੀਣਾ, ਘੋਟਣਾ, ਪਰੋਣਾ, ਵੇਖਣਾ, ਵੇਲਣਾ।
12. ਨਾ : ਸੁਣਨਾ, ਕਰਨਾ, ਕੜ੍ਹਨਾ, ਜਰਨਾ, ਜਾਣਨਾ।
13. ਣੀ : ਸੰਤਣੀ, ਨੱਟਣੀ, ਮਹੰਤਣੀ, ਰਹਿਣੀ।
14. ਨੀ : ਕਰਨੀ, ਜਾਦੂਗਰਨੀ, ਫ਼ਕੀਰਨੀ, ਬਾਜ਼ੀਗਰਨੀ, ਭਰਨੀ।
15. : ਅਪਣੱਤ, ਸੰਗਤ, ਪੰਗਤ, ਰੰਗਤ।
16. ਤਣ : ਕਲੱਤਣ, ਛੁੱਟਤਣ, ਮਿਲੱਤਣ, ਵੱਡਤਣ।
17. ਤਾ : ਅਰੋਗਤਾ, ਸੰਖੇਪਤਾ, ਸੁੰਦਰਤਾ, ਮਿੱਤਰਤਾ, ਮੂਰਖਤਾ।
18. ਤਾਈ : ਸੁੰਦਰਤਾਈ, ਸੂਰਮਤਾਈ, ਮਿੱਤਰਤਾਈ, ਮੂਰਖਤਾਈ, ਵਿਸ਼ੇਸ਼ਤਾਈ।
19. ਦਾਨ : ਕਦਰਦਾਨ, ਖ਼ਾਨਦਾਨ, ਪੀਕਦਾਨ, ਪਾਨਦਾਨ।
20. ਦਾਨੀ : ਗੁਲਾਬਦਾਨੀ, ਗੂੰਦਦਾਨੀ, ਦੁੱਧਦਾਨੀ, ਮੱਛਰਦਾਨੀ, ਲੂਣਦਾਨੀ।

Loading Likes...

Leave a Reply

Your email address will not be published. Required fields are marked *