ਕਾਊਂਸਲਿੰਗ ਕਰੀਅਰ (Counseling Career) ਕੀ ਹੈ ? :
ਸਫਲ ਸਲਾਹਕਾਰ ਬਣਨ ਲਈ ਜੀਵਨ ਦੀ ਕਿਸੇ ਵੀ ਸਮੱਸਿਆ ‘ਚ ਅਜਿਹੀ ਕੋਈ ਲਾਹੇਵੰਦ ਸਲਾਹ ਜੇਕਰ ਕਿਸੇ ਨੂੰ ਦਿੱਤੀ ਹੈ, ਜੇ ਦੂਸਰੇ ਵਿਅਕਤੀ ਨੇ ਉਸ ਸਮੱਸਿਆ ਨੂੰ ਤੁਹਾਡੀ ਸਲਾਹ ਮੁਤਾਬਿਕ ਹੱਲ ਕੀਤਾ ਹੈ ਅਤੇ ਉਸ ਵਿਅਕਤੀ ਦੇ ਜੀਵਨ ਵਿੱਚ ਨਵੀਂ ਉਮੀਦ, ਵਿਸ਼ਵਾਸ ਅਤੇ ਉਤਸ਼ਾਹ ਭਰ ਗਿਆ ਹੈ ਤਾਂ ਤੁਸੀਂ ਇਕ ਸਫਲ ਸਲਾਹਕਾਰ ਬਣ ਸਕਦੇ ਹੋ।
ਪੂਰੀ ਦੁਨੀਆ ਭਰ ਦੇ ਸਾਰੇ ਕਾਰੋਬਾਰਾਂ ਦੇ ਸਹੀ ਵਿਕਾਸ ਅਤੇ ਸਹੀ ਕੰਮਕਾਜ ਲਈ ਇਕ ਪ੍ਰਭਾਵਸ਼ਾਲੀ ਕਾਊਂਸਲਿੰਗ ਦੀ ਲੋੜ ਹੈ ਕਿਉਂਕਿ ਕੇਵਲ ਇਕ ਵਾਸਤਵਿਕ ਸਲਾਹ ਹੀ ਲਾਭ ਦੇਣ ਲਈ ਸਾਬਿਤ ਹੋ ਸਕਦੀ ਹੈ। ਇਸ ਲਈ ਕਾਊਂਸਲਿੰਗ ਦੇ ਖੇਤਰ ਵਿਚ ਬਹੁਤ ਸਾਰੇ ਵਧੀਆ ਕਰੀਅਰ ਵਿਕਲਪ (Career Options) ਉਪਲਬਧ ਹਨ।
ਅੱਜ ਅਸੀਂ ਇਸੇ ਸ਼ਾਨਦਾਰ ਕਰੀਅਰ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕਰਾਂਗੇ :
ਅਕਾਦਮਿਕ ਕੋਰਸ ਅਤੇ ਯੋਗਤਾ (Academic Course and Qualifications) :
ਕੋਈ ਵੀ ਵਿਦਿਆਰਥੀ ਜਿਸਨੇ 12ਵੀਂ ਜਮਾਤ ਪਾਸ ਕਰ ਲਈ ਹੋਵੇ ਉਹ ਵਿਦਿਆਰਥੀ ਕਈ ਸਰਟੀਫਿਕੇਟ, ਡਿਪਲੋਮਾ ਅਤੇ ਅੰਡਰ -ਗ੍ਰੈਜੂਏਟ/ ਪੋਸਟ ਗ੍ਰੈਜੂਏਟ ਡਿਗਰੀ ਕੋਰਸ ਕਰ ਸਕਦੇ ਹਨ ਜਿਵੇੰ :
1.ਸਰਟੀਫਿਕੇਟ – ਕਾਊਂਸਲਿੰਗ (Certificate in Counseling)
2. ਡਿਪਲੋਮਾ – ਐਜੂਕੇਸ਼ਨ ਕਾਊਂਸਲਿੰਗ ( Diploma in Educational Counselling)
3. BA / BSc ਮਨੋਵਿਗਿਆਨ / ਅਪਲਾਈਡ ਸਾਈਕੋਲੋਜੀ (Psychology / Applied Psychology)
4. MA/ M.Sc – ਮਨੋਵਿਗਿਆਨ / ਅਪਲਾਈਡ ਮਨੋਵਿਗਿਆਨ /ਕਾਊਂਸਲਿੰਗ ਮਨੋਵਿਗਿਆਨ ਐਂਡ – ਗਾਈਡੈਂਸ ਮਨੋਵਿਗਿਆਨ (ਕੌਂਸਲ
5. M. Sc – ਮਨੋਵਿਗਿਆਨਕ ਸਲਾਹ/ ਕਾਊਂਸਲਿੰਗ ਅਤੇ ਸਾਈਕੋਥੈਰੇਪੀ (Psychotherapy)
6. ਐੱਮਫਿਲ – ਗਾਈਡੈਂਸ ਐਂਡ ਕਾਊਂਸਲਿੰਗ (Guidance and Counseling)
7. ਪੀਜੀ ਡਿਪਲੋਮਾ (PG Diploma) – ਕਾਊਂਸਲਿੰਗ ਮਨੋਵਿਗਿਆਨ ਗਾਈਡੈਂਸ ਐਂਡ ਕਾਊਂਸਲਿੰਗ/ਸਾਈਕੋਲਾਜਿਕਲ ਕਾਊਂਸਲਿੰਗ
8. ਪੀਐਚਡੀ ਕਾਊਂਸਲਿੰਗ/ ਕਾਊਂਸਲਿੰਗ ਸਾਈਕੋਲਾਜੀ
ਨੋਟ : ਕਈ ਵਿਦਿਆਰਥੀ ਕਾਊਂਸਲਿੰਗ ਦੇ ਖੇਤਰ ਦੇ ਐਜੂਕੇਸ਼ਨਲ ਕੋਰਸ (Educational Course) ਕੋਰਸਪੌਂਡੇਸ (Correspondence) ਜਾਂ ਡਿਸਟੈਂਸ ਲਰਨਿੰਗ (Distance Learning) ਦੇ ਮਾਧਿਅਮ ਨਾਲ ਵੀ ਕਰ ਸਕਦੇ ਹਨ।
ਕਿਹੜੀਆਂ – ਕਿਹੜੀਆਂ ਸੰਸਥਾਵਾਂ ਜੋ ਕਿ ਕਾਊਂਸਲਿੰਗ ਦੇ ਕੋਰਸ ਕਰਵਾਉਂਦੀਆਂ ਨੇ :
1. ਦਿੱਲੀ ਯੂਨੀਵਰਸਿਟੀ (Delhi University), ਦਿੱਲੀ
2. ਜਾਮੀਆ ਮਿਲੀਆ ਇਸਲਾਮੀਆ (Jamia Millia Islamia), ਨਵੀਂ ਦਿੱਲੀ।
3. ਨੈਸ਼ਨਲ ਇੰਸਟੀਚਿਊਟ ਆਫ ਪਬਲਿਕ ਕੋਆਪਰੇਸ਼ਨ ਐਂਡ ਚਾਈਲਡ ਡਿਵੈਲਪ – ਮੈਂਟ (National Institute of Public and Child Development), ਨਵੀਂ ਦਿੱਲੀ
4. ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (NCERT) (ਐਨਸੀਈਆਰਟੀ), ਨਵੀਂ ਦਿੱਲੀ
5. ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ( Maharishi’s Dyanand University) , ਰੋਹਤਕ
6. ਬਨਾਰਸ ਹਿੰਦੂ ਯੂਨੀਵਰਸਿਟੀ ( Banaras Hindu University)
7. ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ( Tata Institute of Social Sciences), ਮੁੰਬਈ
8. ਪੰਜਾਬ ਯੂਨੀਵਰਸਿਟੀ (Panjab University), ਚੰਡੀਗੜ੍ਹ
9. ਅਲੀਗੜ੍ਹ ਯੂਨੀਵਰਸਿਟੀ (Aligarh University), ਅਲੀਗੜ੍ਹ
10. ਕ੍ਰਾਈਸਟ ਯੂਨੀਵਰਸਿਟੀ (Chriest University), ਬੰਗਲੌਰ
ਕਾਊਂਸਲਰਜ਼ ਲਈ ਕਿਹੜੀਆਂ ਵਰਕਿੰਗ ਸਕਿੱਲਜ਼ ਜ਼ਰੂਰੀ ਨੇ :
1. ਲੋੜ ਪੈਣ ਤੇ ਮਹੱਤਵਪੂਰਨ ਏਜੰਸੀਆਂ ਨਾਲ ਗੱਲਬਾਤ ਕਰੋ।
2. ਇੰਟਰਵਿਊ ਦੇ ਹੁਨਰ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ।
3. ਆਪਣੇ ਗਾਹਕਾਂ ਅਤੇ ਮਰੀਜ਼ਾਂ ਦੇ ਦੁੱਖ ਅਤੇ ਮੁਸੀਬਤ ਨੂੰ ਆਪਣਾ ਦਾ ਦੁੱਖ ਅਤੇ ਮੁਸੀਬਤ ਸਮਝਣਾ ਚਾਹੀਦਾ ਹੈ।
4. ਸਮਸਿਆਵਾਂ ਜਾਂ ਸਿਹਤ ਮੁੱਦਿਆਂ ਨੂੰ ਉਨ੍ਹਾਂ ਦੇ ਗਾਹਕਾਂ ਅਤੇ ਮਰੀਜ਼ਾਂ ਨੂੰ ਸਹੀ ਢੰਗ ਨਾਲ ਸਮਝਾਉਣ ਦਾ ਤਰੀਕਾ ਹੋਣਾ ਚਾਹੀਦਾ ਹੈ।
5. ਡਿਪਰੈਸ਼ਨ (Dipression) ਜਾਂ ਆਤਮਘਾਤੀ (Suicide) ਪ੍ਰਵਿਰਤੀ ਤੋਂ ਪੀੜਤ ਲੋਕਾਂ ਨਾਲ ਨਜਿੱਠਣਾ ਇਕ ਬਹੁਤ ਹੀ ਮਹੱਤਵਪੂਰਨ ਕੰਮ ਹੁੰਦਾ ਹੈ।
6. ਭਰੋਸੇ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਇਕ ਗੁਪਤ ਸੇਵਾ ਹੈ।
7. ਕਰੀਅਰ ਕਾਊਂਸਲਰ ਨੂੰ ਸਮੇਂ – ਸਮੇਂ ਤੇ ਵੱਖ – ਵੱਖ ਸਾਧਨਾਂ ਬਾਰੇ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਹੁੰਦਾ ਹੈ।
8. ਇਹਨਾਂ ਕੋਲ ਨਵੀਨਤਮ ਕਰੀਅਰ ਹਮੇਸ਼ਾ ਅਪਡੇਟ ਹੋਣੇ ਚਾਹੀਦੇ ਹਨ।
ਸਲਾਹਕਾਰਾਂ ਲਈ ਪ੍ਰਮੁੱਖ ਨੌਕਰੀਆਂ ਦੇ ਵਿਕਲਪ ( Career Options for counselor) :
ਵਿਦਿਅਕ ਅਤੇ ਕਰੀਅਰ ਗਾਈਡੈਂਸ ਕਾਊਂਸਲਰ :
ਇਹ ਪੇਸ਼ੇਵਰ ਵਿਦਿਆਰਥੀਆਂ ਨੂੰ ਸਿੱਖਿਆ, ਵਿਸ਼ੇ ਦੇ ਕੋਰਸਾਂ ਅਤੇ ਭਵਿੱਖ ਦੇ ਕਰੀਅਰ ਟੀਚਿਆਂ ਬਾਰੇ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ। ਇਹ ਕਾਊਂਸਲਰ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਨਿੱਜੀ ਸਮੱਸਿਆਵਾਂ, ਅਕਾਦਮਿਕ ਸਮੱਸਿਆਵਾਂ, ਸਮਾਜਿਕ ਜਾਂ ਵਿਵਹਾਰ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਜ਼ਰੂਰੀ ਸਲਾਹ ਦਿੰਦੇ ਹਨ।
ਕਰੀਅਰ ਕਾਊਂਸਲਰ –
ਇਹ ਪੇਸ਼ੇਵਰ ਨਵੇਂ ਗ੍ਰੈਜੂਏਟਾਂ, ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ ਉਨ੍ਹਾਂ ਦੀਆਂ ਨੌਕਰੀਆਂ ਅਤੇ ਕਰੀਅਰ ਬਾਰੇ ਅਤੇ ਵੱਖ – ਵੱਖ ਕਰੀਅਰ ਸੰਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਜ਼ਰੂਰੀ ਸਲਾਹ ਦਿੰਦੇ ਹਨ।
ਵਿਆਹ ਅਤੇ ਪਰਿਵਾਰਕ ਸਲਾਹਕਾਰ :
ਇਹ ਵਿਆਹ ਅਤੇ ਪਰਿਵਾਰ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਜ਼ਰੂਰੀ ਸਲਾਹ ਦਿੰਦੇ ਹਨ।
ਹੈਲਥ ਕਾਊਂਸਲਰ :
ਸਿਹਤ ਸਲਾਹਕਾਰ ਵੱਖ – ਵੱਖ ਰੋਗੀਆਂ ਅਤੇ ਉਨ੍ਹਾਂ ਦੇ ਦੇਖਭਾਲ ਕਰਨ ਵਾਲਿਆਂ ਨੂੰ ਵੱਖ – ਵੱਖ ਬੀਮਾਰੀਆਂ, ਦਵਾਈਆਂ ਦੀ ਖੁਰਾਕ ਆਦਿ ਬਾਰੇ ਜ਼ਰੂਰੀ ਸਲਾਹਾਂ ਦਿੰਦੇ ਹਨ।
ਮਾਨਸਿਕ ਸਿਹਤ ਸਲਾਹਕਾਰ :
ਇਹ ਪੇਸ਼ੇਵਰ ਡਿਪਰੈਸ਼ਨ, ਤਣਾਅ, ਚਿੰਤਾ ਅਤੇ ਆਤਮ ਹੱਤਿਆ ਦੇ ਰੁਝਾਨ ਵਾਲੇ ਲੋਕਾਂ ਲਈ, ਉਹਨਾਂ ਦੇ ਅਨੁਕੂਲ ਸਲਾਹ ਪ੍ਰਦਾਨ ਕਰਦੇ ਹਨ।
ਰੀਹੈਬਲੀਟੇਸ਼ਨ ਕਾਊਂਸਲਰ :
ਅਜਿਹੇ ਵਿਅਕਤੀਆਂ ਜੋ ਸਰੀਰਕ ਤੌਰ ਤੇ ਅਪਾਹਜ ਜਾਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੁੰਦੇ ਹਨ ਅਤੇ ਅੰਗਹੀਣਾਂ ਦੀ ਹਰ ਸਮੱਸਿਆ ਦੇ ਹੱਲ ਲਈ ਕੰਮ ਕਰਦੇ ਹਨ। ਅਤੇ ਵਧੀਆ ਅਤੇ ਫਾਇਦੇਮੰਦ ਸਲਾਹ ਦਿੰਦੇ ਹਨ।
ਡਰੱਗ ਅਬਿਊਜ਼ ਕਾਊਂਸਲਰ :
ਇਹ ਪੇਸ਼ੇਵਰ ਵੱਖ – ਵੱਖ ਨਸ਼ਾ ਛੁਡਾਊ ਕੇਂਦਰਾਂ ਤੇ ਆਪਣੀ ਲਾਹੇਵੰਦ ਸਲਾਹ ਰਾਹੀਂ ਲੋਕਾਂ ਦੀ ਮਦਦ ਕਰਦੇ ਹਨ।
ਜੇਕਰ ਤੁਸੀਂ ਕਾਊਂਸਲਰ ਦਾ ਪੇਸ਼ਾ ਅਪਣਾਉਣਾ ਚਾਹੁੰਦੇ ਹੋ ਤਾਂ ਭਰਤੀ ਸੰਸਥਾਵਾਂ ਵਿੱਚ ਅਰਜ਼ੀ ਦੇ ਸਕਦੇ ਹੋ ਜਿਵੇਂ ਕਿ:
ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਆਨਲਾਈਨ ਗਾਈਡੈਂਸ ਪੋਰਟਲ ਹੁਨਰ ਸਿਖਲਾਈ ਕੇਂਦਰ ਪੇਸ਼ੇਵਰ ਸੰਸਥਾਵਾਂ ਨਸ਼ਾ ਛੁਡਾਊ ਕੇਂਦਰ ਸਮਜਿਕ ਅਤੇ ਪਰਿਵਾਰਕ ਮੁੱਦਿਆਂ ਨਾਲ ਸਬੰਧਤ ਇਕਾਈਆਂ
ਮੁੜ ਵਸੇਬਾ ਕੇਂਦਰ ਕਰੀਅਰ ਕਾਊਂਸਲਿੰਗ ਕੇਂਦਰ / ਏਜੰਸੀਆਂ ਪਲੇਸਮੈਂਟ ਸੇਵਾ ਸੰਸਥਾਵਾਂ ਆਦਿ।
ਭਾਰਤ ‘ਚ ਸਲਾਹਕਾਰ ਨੂੰ ਕਿੰਨੇਂ ਤਨਖਾਹ ਪੈਕੇਜ ਮਿਲਦਾ ਹੈ ? :
ਸ਼ੁਰੂਆਤ ‘ਚ ਔਸਤਨ 30 – 40 ਹਜ਼ਾਰ ਰੁਪਏ ਮਹੀਨਾ ਕਮਾ ਸਕਦੇ ਹੋ। ਅਤੇ ਵਿੱਦਿਅਕ ਯੋਗਤਾ ਅਤੇ ਕੰਮ ਦੇ ਤਜਰਬੇ ਦੇ ਅਨੁਸਾਰ, ਉਨ੍ਹਾਂ ਦੀ ਤਨਖਾਹ ਵਿਚ ਸਾਲ – ਦਰ – ਸਾਲ ਵਾਧਾ ਹੁੰਦਾ ਰਹਿੰਦਾ ਹੈ।
ਪ੍ਰਾਈਵੇਟ ਪ੍ਰੈਕਟਿਸ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਹਰੇਕ ਕਾਊਂਸਲਿੰਗ ਸੈਸ਼ਨ ਅਨੁਸਾਰ 500 ਤੋਂ 2000 ਰੁਪਏ ਤੱਕ ਦੀ ਫੀਸ ਮਿਲਦੀ ਹੈ।
ਅਤੇ ਇਸ ਖੇਤਰ ‘ਚ ਮਾਹਿਰ ਸਲਾਹਕਾਰ ਵੀ 80 – 90 ਹਜ਼ਾਰ ਰੁਪਏ ਮਹੀਨਾ ਜਾਂ ਇਸ ਤੋਂ ਵੱਧ ਕਮਾ ਸਕਦੇ ਹਨ।
Loading Likes...