ਕਰੇਲਾ – ਇੱਕ ਦਵਾਈ/ Bitter Melon a Medicine

ਕਰੇਲਾ – ਇੱਕ ਦਵਾਈ/ Bitter Melon a Medicine

ਕਰੇਲਾ ਜਿਸਨੂੰ ਅੰਗਰੇਜ਼ੀ ਵਿੱਚ Bitter Melon ਵੀ ਕਿਹਾ ਜਾਂਦਾ ਹੈ, ਸੱਭ ਤੋਂ ਸਿਹਤਮੰਦ ਸਬਜੀ ਮੰਨਿਆ ਜਾਂਦਾ ਹੈ। ਇਸ ਵਿੱਚ ਬਹੁਤ ਸਾਰੇ ਬਿਟਾਮਿਨ ਅਤੇ ਐਂਟੀ ਆਕਸੀਡੈਂਟ ਹੁੰਦੇ ਹਨ।

ਕਰੇਲਾ ਸ਼ੂਗਰ ਵਾਸਤੇ, ਕੈਂਸਰ, ਦਿਲ ਦੀਆਂ ਬਿਮਾਰੀਆਂ ਅਤੇ ਚਮੜੀ ਦੇ ਰੋਗਾਂ ਤੇ ਚਮੜੀ ਦੀ ਸੰਭਾਲ ਵਾਸਤੇ ਬਹੁਤ ਲਾਹੇਮੰਦ ਹੁੰਦਾ ਹੈ।

100 ਗ੍ਰਾਮ ਕਰੇਲਾ ਖਾਣ ਨਾਲ 19 ਗ੍ਰਾਮ ਕੈਲੋਰੀ ਮਿੱਲਦੀ ਹੈ।

ਫਾਈਬਰ ਤਾਂ ਚੰਗੀ ਮਾਤਰਾ ਵਿੱਚ ਹੁੰਦਾ ਹੈ ਪਰ ਫੈਟ ਲੱਗਭਗ ਨਾ ਦੇ ਬਰਾਬਰ ਹੈ।

ਕਰੇਲਾ ਹਰ ਤਰ੍ਹਾਂ ਦੇ ਵਿਟਾਮਿਨ ਤੇ ਮਿਨਰਲਸ ਦਾ ਚੰਗਾ ਸੌਮਾ ਹੈ।

ਸੱਭ ਤੋਂ ਪਹਿਲਾ ਫਾਇਦਾ ਤਾਂ ਸ਼ੂਗਰ ਦੀ ਬਿਮਾਰੀ ਦੀ ਰੋਕਥਾਮ ਹੈ। ਸ਼ੂਗਰ ਦੀ ਰੋਕਥਾਮ ਵਾਸਤੇ ਕਰੇਲੇ ਦਾ ਜੂਸ ਪੀਣਾ ਜਿਆਦਾ ਫਾਇਦਾ ਕਰਦਾ ਹੈ। ਸ਼ੂਗਰ ਦਾ ਇਹ  ਰਾਮਬਾਣ ਇਲਾਜ ਮੰਨਿਆ ਗਿਆ ਹੈ।

ਕਰੇਲੇ ਦਾ ਸੇਵਣ, ਦੋ ਮੁਹੇਂ ਬਾਲਾਂ ਅਤੇ ਸਿੱਕਰੀ ਤੋਂ ਵੀ ਵਚਾਉਂਦਾ ਹੈ।

ਕਰੇਲਾ ਲਿਵਰ ਵਾਸਤੇ ਵੀ ਵਧੀਆ ਹੁੰਦਾ ਹੈ, ਸਾਡੀ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ ਤੇ ਕਬਜ਼ ਦੂਰ ਕਰਦਾ ਹੈ।

ਇਹ ਕੋਲੈਸਟਰੋਲ ਨੂੰ ਘੱਟ ਕਰਦਾ ਹੈ। ਇਸ ਤਰ੍ਹਾਂ ਇਹ ਸਾਡੇ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਵੀ ਇਲਾਜ ਕਰਦਾ ਹੈ।

ਹਰ ਤਰਾਂ ਦੇ ਕੈਂਸਰ ਵਿੱਚ ਕਰੇਲੇ ਨੂੰ ਵਰਤਿਆ ਜਾ ਸਕਦਾ ਹੈ ਤੇ ਇਹ ਹਰ ਤਰਾਂ ਦੇ ਕੈਂਸਰ ਨੂੰ ਰੋਕਣ ਲਈ ਵੀ ਲਾਹੇਮੰਦ ਹੈ।

ਖੂਨ ਦੀ ਸਫ਼ਾਈ ਵਾਸਤੇ ਵੀ ਕਰੇਲੇ ਨੂੰ ਵਰਤਿਆ ਜਾਂਦਾ ਹੈ।

ਪੇਟ ਦੇ ਕੀੜਿਆਂ ਤੋਂ ਵੀ ਕਰੇਲੇ ਦਾ ਸੇਵਨ ਕਰਨ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ।

ਜੇ ਕਰੇਲਾ ਖਾਣ ਵਿੱਚ ਕੌੜਾ ਲੱਗੇ ਤਾਂ ਇਸ ਨੂੰ ਉਬਾਲ ਕੇ ਵੀ ਖਾਦਾ ਜਾ ਸਕਦਾ ਹੈ।

ਇਸ ਲਈ ਸਾਨੂੰ ਆਪਣੇ ਭੋਜਨ ਵਿੱਚ ਕਰੇਲੇ ਨੂੰ ਵੱਧ ਤੋਂ ਵੱਧ ਵਰਤਣਾ ਚਾਹੀਦਾ ਹੈ ਤਾਂ ਜੋ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।

Loading Likes...

Leave a Reply

Your email address will not be published. Required fields are marked *