Career Of Cinematography In India/ Bharat vich Cinematography Da Bhavikh

ਪਰਦੇ ਦੇ ਪਿੱਛੇ Cinematographer :

ਕਿਸੇ ਵੀ ਫ਼ਿਲਮ ‘ਚ ਸਿਰਫ਼ ਹੀਰੋ ਜਾਂ ਹੀਰੋਇਨ ਦਾ ਕੰਮ ਹੀ ਅਹਿਮ ਨਹੀਂ ਹੁੰਦਾ। ਬਹੁਤ ਲੋਕ ਪਰਦੇ ਦੇ ਪਿੱਛੇ ਅਤੇ ਬਾਹਰ ਕੰਮ ਕਰਦੇ ਹਨ, ਅਤੇ ਇਹਨਾਂ ਸਾਰਿਆਂ ਦੀ ਵਜ੍ਹਾ ਨਾਲ ਫ਼ਿਲਮ ਹਿੱਟ ਹੋ ਜਾਂਦੀ ਹੈ। ਪਰਦੇ ਪਿੱਛੇ ਕੌਣ ਕੰਮ ਕਰਦਾ ਹੈ ਉਹਨਾਂ ਨੂੰ ਪਛਾਣਿਆ ਨਹੀਂ ਜਾਂਦਾ।

ਪਰ ਹੁਣ ਸਮੇਂ ਦੀ ਬਦਲਾਹਟ ਨਾਲ ਪਰਦੇ ਦੇ ਪਿੱਛੇ ਦੇ ਲੋਕਾਂ ਨੂੰ ਵੀ ਪ੍ਰਸ਼ੰਸਾ ਮਿਲਣੀ ਸ਼ੁਰੂ ਹੋ ਗਈ ਹੈ।

ਜੇਕਰ ਕੋਈ ਵੀ ਫਿਲਮ ਇੰਡਸਟਰੀ ਵਿਚ ਕੰਮ ਕਰਨ ਦੀ ਇੱਛਾ ਰੱਖਦਾ ਹੈ ਤਾਂ ਸਿਨੇਮੈਟੋਗ੍ਰਾਫੀ (Cinematography) ਦੀ ਤਕਨਾਲੋਜੀ ਦੀ ਚੰਗੀ ਸਮਝ ਅਤੇ ਗਿਆਨ ਹੋਣਾ ਬਹੁਤ ਜ਼ਰੂਰੀ ਹੈ।

ਪਰਦੇ ਪਿੱਛੇ ਕੰਮ ਕਰਨ ਵਾਲਿਆਂ ਨੂੰ ਵੀ ਸਨਮਾਨ :

ਵਿਸ਼ਵ ਪੱਧਰ ਤੇ ਹਰ ਸਾਲ ਵੰਡੇ ਜਾਣ ਵਾਲੇ ਆਸਕਰ, ਗੋਲਡਨ ਗਲੋਬ, ਗ੍ਰੈਮੀ, ਫਿਲਮਫੇਅਰ ਐਵਾਰਡ ਅਤੇ ਰਾਸ਼ਟਰੀ ਫਿਲਮ ਪੁਰਸਕਾਰਾਂ ਨੂੰ ਗੌਰ ਨਾਲ ਦੇਖੀਏ ਤਾਂ ਸਾਨੂੰ ਇਹ ਚੰਗੀ ਤਰ੍ਹਾਂ ਸਮਝ ਆਜਾਵੇਗੀ ਕਿ ਹਰ ਸਾਲ ਪਰਦੇ ਦੇ ਪਿੱਛੇ ਵੀ ਕੰਮ ਕਰਨ ਵਾਲੇ ਬਹੁਤ ਸਾਰੇ ਪੇਸ਼ੇਵਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਅਤੇ ਕੰਮ ਵਧੀਆ ਹੋਣ ਤੇ ਅੱਗੇ ਵੀ ਸਨਮਾਨ ਮਿਲਦਾ ਰਹੇਗਾ।

ਇਹ ਪੇਸ਼ੇਵਰ ਤਰ੍ਹਾਂ – ਤਰ੍ਹਾਂ ਦੀਆਂ ਤਕਨੀਕਾਂ ਵਰਤ ਕੇ ਫਿਲਮਾਂ ਵਿੱਚ ਜਾਨ ਲਿਆਉਂਦੇ ਹਨ। ਵਿਜ਼ੁਅਲਸ (visuals) ਦੀ ਚੰਗੀ ਸਮਝ ਹੈ ਅਤੇ ਟੈਕਨਾਲੋਜੀ (Technology) ਦੀ ਪੂਰੀ ਜਾਣਕਾਰੀ ਹੈ ਤਾਂ ਤੁਸੀਂ ਸਿਨੇਮੈਟੋਗ੍ਰਾਫੀ (Cinematography) ਵਿਚ ਆਪਣਾ ਕਰੀਅਰ ਸ਼ੁਰੂ ਕਰ ਸਕਦੇ ਹੋ।

ਭਾਰਤ ਵਿਚ ਸਿਨੇਮੈਟੋਗ੍ਰਾਫੀ (Cinematography) ‘ਚ ਭਵਿੱਖ :

ਭਾਰਤ ਵਿਚ ਵੱਖ – ਵੱਖ ਭਾਸ਼ਾਵਾਂ ਵਿਚ ਲਗਭਗ 800 ਫਿਲਮਾਂ ਬਣਾਈਆਂ ਜਾਂਦੀਆਂ ਹਨ ਤੇ ਇਹ ਸੱਭ ਤੋਂ ਵੱਧ ਫ਼ਿਲਮਾਂ ਬਣਾਉਣ ਵਾਲਾ ਦੇਸ਼ ਹੈ।

ਐਕਟਿੰਗ ਦੇ ਨਾਲ – ਨਾਲ ਤੋਂ ਜੁੜੇ ਸਾਰੇ ਤਕਨੀਕੀ ਖੇਤਰਾਂ ਵਿੱਚ ਬਹੁਤ ਕੰਮ ਹੈ। ਇਸ ਲਈ ਸਿਨੇਮੈਟੋਗ੍ਰਾਫੀ (Cinematography) ਦਾ ਕੋਰਸ ਕਰਨ ਤੋਂ ਬਾਅਦ ਫਿਲਮਾਂ ਅਤੇ ਸੀਰੀਅਲਾਂ ਵਿਚ ਅਸਾਨੀ ਨਾਲ ਕੰਮ ਮਿਲ ਸਕਦਾ ਹੈ। ਇਸ ਦੇ ਨਾਲ ਹੀ ਇਸ਼ਤਿਹਾਰਬਾਜ਼ੀ (Advertisement) ਅਤੇ ਦਸਤਾਵੇਜ਼ੀ ਫਿਲਮਾਂ ਲਈ ਵੀ ਕੰਮ ਕਰਨ ਦੀ ਇੱਛਾ ਹੋਵੇ ਤਾਂ ਉਹ ਵੀ ਕੀਤਾ ਜਾ ਸਕਦਾ ਹੈ।

ਸਿਨੇਮੈਟੋਗ੍ਰਾਫੀ ਅਤੇ ਫੋਟੋਗ੍ਰਾਫੀ ਵਿਚ ਅੰਤਰ (Difference Between Cinematography and Photography) :

ਸਿਨੇਮੈਟੋਗ੍ਰਾਫੀ ਅਤੇ ਫੋਟੋਗ੍ਰਾਫੀ ਦੋਵਾਂ ਵਿਚ ਤਕਨੀਕੀ (Technical) ਅੰਤਰ ਹੈ।

ਜਦੋ ਰੋਸ਼ਨੀ ਦਾ ਖਿਆਲ ਰੱਖਦੇ ਹੋਏ ਇਕ ਡਿਜੀਟਲ ਕੈਮਰੇ ਵਿਚ ਚਲਦੇ ਦ੍ਰਿਸ਼ਾਂ ਨੂੰ ਕੈਦ ਕਰਦੇ ਹੋ ਤਾਂ ਇਸ ਕੰਮ ਨੂੰ ਸਿਨੇਮੈਟੋਗ੍ਰਾਫੀ (Cinematography) ਕਿਹਾ ਜਾਂਦਾ ਹੈ। ਇਸਨੂੰ ਕਰਨ ਲਈ ਮੋਸ਼ਨ ਪਿਕਚਰ (Motion Picture) ਕੈਮਰਿਆਂ ਦੀ ਵਰਤੋਂ ਕੀਤੀ ਗਈ ਹੈ ਅਤੇ ਇਸ ਨੂੰ ਸੁਰੱਖਿਅਤ ਰੱਖਣ ਲਈ ਸਿਖਲਾਈ ਦੀ ਜ਼ਰੂਰਤ ਹੁੰਦੀ ਹੈ।

ਪਰ ਫ਼ੋਟੋਗ੍ਰਾਫ਼ੀ (Photography) ਇਸ ਤੋਂ ਬਿਲਕੁਲ ਅਲੱਗ ਹੈ। ਫ਼ੋਟੋਗ੍ਰਾਫ਼ਿਕ ਫ਼ਿਲਮ (Photographic Film ) ਜਾਂ ਇਲੈਕਟ੍ਰਾਨਿਕ ਸੈਂਸਰ (Electronic Sensor) ‘ਤੇ ਸਥਿਰ (Still) ਜਾਂ ਮੂਵਿੰਗ (Moving)  ਤਸਵੀਰਾਂ ਰਿਕਾਰਡ ਕਰਨ ਨੂੰ ਫ਼ੋਟੋਗ੍ਰਾਫ਼ੀ ਕਿਹਾ ਜਾਂਦਾ ਹੈ।

ਭਾਰਤ ਵਿਚ ਕਈ ਸੰਸਥਾਵਾਂ ਸਿਨੇਮੈਟੋਗ੍ਰਾਫੀ (Cinematography) ਵਿਚ ਕੋਰਸ ਕਰਵਾ ਰਹੀਆਂ ਹਨ, ਜਿਨ੍ਹਾਂ ਵਿਚੋਂ ਕੁੱਝ ਹੇਠ ਦਿੱਤੀਆਂ ਨੇ :

1. ਸੈਂਟਰਲ ਆਫ਼ ਰਿਸਰਚ ਇਨ ਆਰਟ ਆਫ਼ ਫ਼ਿਲਮ ਐਂਡ ਟੈਲੀਵਿਜ਼ਨ (Central for Research In Art Of Film and Television) – ਦਿੱਲੀ
2. ਏਸ਼ੀਅਨ ਅਕੈਡਮੀ ਆਫ ਫਿਲਮ ਐਂਡ ਟੈਲੀਵਿਜ਼ਨ (Asian Academy Of Film And Television) – ਨੋਇਡਾ
3. ਚੇਨਈ ਫਿਲਮ ਸਕੂਲ (Channai Film School) – ਤਾਮਿਲਨਾਡੂ
4. ਫਿਲਮ ਅਤੇ ਟੈਲੀਵਿਜ਼ਨ ਇੰਸਟੀ – ਚਿਊਟ ਆਫ ਇੰਡੀਆ (Film and Television Institute of India) – ਪੂਨਾ
5. ਸਤਿਆਜੀਤ ਰਾਏ ਫਿਲਮ ਇੰਸਟੀ – ਚਿਊਟ (Satyajit Rai Film Institute) – ਮੁੰਬਈ

ਸਿਨੇਮੈਟੋਗ੍ਰਾਫੀ ਬਾਰੇ ਕੁੱਝ ( Something about Cinematography) :

ਚੰਗਾ ਸਿਨੇਮੈਟੋਗ੍ਰਾਫਰ ਕਹਾਣੀ, ਕੈਮਰਾ ਅਤੇ ਨਿਰਦੇਸ਼ਕ ਦੇ ਅਨੁਸਾਰ ਲਾਈਟਿੰਗ ਦੇ ਅਨੁਸਾਰ ਦ੍ਰਿਸ਼ ਨੂੰ ਅਨੁਕੂਲ ਕਰਨ ਦਾ ਕੰਮ ਕਰਦਾ ਹੈ। ਉਸ ਕੋਲ ਵਿਜ਼ੂਅਲਾਈਜ਼ੇਸ਼ਨ (Visualization) ਅਤੇ ਰੋਸ਼ਨੀ (lighting) ਦਾ ਸਹੀ ਗਿਆਨ ਹੁੰਦਾ ਹੈ।

ਕੈਮਰੇ ਦੀ ਜਾਣਕਾਰੀ ਜ਼ਰੂਰੀ :

ਇਸ ਵਿਚ ਮੋਸ਼ਨ ਪਿਕਚਰ ਕੈਮਰੇ ( Motion Picture) ਦੀ ਲੋੜ ਹੁੰਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਚੰਗੀ  ਸਿਖਲਾਈ ਨਾਲ ਹੀ ਕੈਮਰੇ ਨੂੰ ਚਲਾਉਣ ਦੀ ਜਾਚ ਆਉਂਦੀ ਹੈ। ਸਿਨੇਮੈਟੋਗ੍ਰਾਫਰ ਨੂੰ ਦ੍ਰਿਸ਼ ਦੀ ਕਲਪਨਾ ਕਰਨੀ ਆਉਂਦੀ ਹੈ।

ਉਹ ਹਰ ਸਮੇਂ ਦੇ ਦ੍ਰਿਸ਼ ਕੈਪਚਰ ਕਰਨ ਵਿਚ ਨਿਪੁੰਨ ਹੁੰਦਾ ਹੈ। ਕੈਮਰੇ ਦੀ ਵਰਤੋਂ ਕਿਵੇਂ ਕਰਨੀ ਹੈ, ਇਸ ਬਾਰੇ ਸਿਨੇਮੈਟੋਗ੍ਰਾਫ਼ਰਾਂ ਨੂੰ ਪੂਰੀ ਜਾਣਕਾਰੀ ਹੁੰਦੀ ਹੈ।

ਸਿਨੇਮੈਟੋਗ੍ਰਾਫੀ ਵਿਚ ਪੇਸ਼ੇਵਰ ਕੋਰਸ (Professional Course In Cinematography) :

ਕਈ ਇੰਸਟੀਚਿਊਟ ਹਨ ਜੋ ਇਹ ਕੋਰਸ ਕਰਵਾ ਰਹੇ ਹਨ। ਇਸ ਕੋਰਸ ਦੇ ਤਹਿਤ ਡਿਪਲੋਮਾ ਅਤੇ ਸ਼ਾਰਟ ਟਰਮ ਦੋਵੇਂ ਤਰ੍ਹਾ ਦੇ ਕੋਰਸ ਹਨ।

ਇਸ ਵਿਚ ਸਰਟੀਫਿਕੇਟ ਅਤੇ ਪੀਜੀ ਕੋਰਸ ਵੀ ਕੀਤੇ ਜਾ ਸਕਦੇ ਹਨ।

ਸਿਨੇਮੈਟੋਗ੍ਰਾਫੀ ਦਾ ਕਰੀਅਰ ਜ਼ਰੂਰੀ ਹੋਣ ਦੇ ਨਾਲ – ਨਾਲ ਜ਼ਿੰਮੇਵਾਰੀ ਵਾਲਾ ਵੀ ਹੈ। ਵਿਦਿਆਰਥੀਆਂ ਪੜ੍ਹਾਈ ਦੌਰਾਨ ਕੈਮਰਾ ਫੜਨ ਦਾ ਤਰੀਕਾ (Holding) , ਕੈਮਰਾ ਸ਼ਾਟ (Camera Shots), ਐਂਗਲ (Angles), ਮੂਵਮੈਂਟ (Movement), ਲਾਈਟਿੰਗ (Lighting) ਤੇ ਕੰਪੋਜ਼ੀਸ਼ਨ (Composition) ਅਤੇ ਤਕਨੀਕੀ ਜਾਣਕਾਰੀ (Technical Knowledge) ਪ੍ਰਾਪਤ ਕਰਦੇ ਹਨ।

ਸਿਨੇਮੈਟੋਗ੍ਰਾਫੀ ਲਈ ਵਿਦਿਅਕ ਯੋਗਤਾ (Educational Qualification For Cinematography) :

ਸਿਨੇਮੈਟੋਗ੍ਰਾਫੀ (Cinematography) ਦਾ ਕੋਰਸ ਕਰਨ ਲਈ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਪਾਸ ਹੋਣਾ ਲਾਜ਼ਮੀ ਹੈ।

ਪੀ ਜੀ ਕੋਰਸ (P G Courses)  ‘ਚ ਦਾਖ਼ਲੇ ਲਈ ਉਮੀਦਵਾਰ ਕੋਲ ਗ੍ਰੈਜੂਏਸ਼ਨ (Graduation) ਦੀ ਡਿਗਰੀ ਹੋਣੀ ਜ਼ਰੂਰੀ ਹੈ।

ਤਕਨੀਕੀ ਅਤੇ ਕਲਪਨਾ ਆਧਾਰਤ ਕੰਮ ਹੋਣ ਦੀ ਵਜ੍ਹਾ ਨਾਲ ਉਹ ਲੋਕ ਜਿਨ੍ਹਾਂ ਕੋਲ ਕਲਪਨਾ ਨੂੰ ਜੀਵੰਤ ਕਰਨ ਅਤੇ ਕੈਮਰੇ ਦੀਆਂ ਸਾਰੀਆਂ ਬਾਰੀਕੀਆਂ ਦਾ ਚੰਗੀ ਤਰ੍ਹਾਂ ਗਿਆਨ ਹੈ, ਉਹ ਇਹ ਕੋਰਸ ਕਰ ਸਕਦਾ ਹੈ। ਅਤੇ ਆਪਣਾ ਭਵਿੱਖ Cinematography ਦੇ ਖੇਤਰ ਵਿਚ ਬਣਾ ਸਕਦਾ ਹੈ।

Loading Likes...

Leave a Reply

Your email address will not be published. Required fields are marked *