Career Options in Space Science/ ਪੁਲਾੜ ਵਿਗਿਆਨ ਵਿਚ ਭਵਿੱਖ

ਬ੍ਰਹਿਮੰਡ ਦੇ ਰਹੱਸਾਂ ਨੂੰ ਹੱਲ ਕਰਨ ਦੀ ਇੱਛਾ ਹੈ :

ਜੇ ਬ੍ਰਹਿਮੰਡ ਦੇ ਰਹੱਸਾਂ ਨੂੰ ਹੱਲ ਕਰਨ ਦੀ ਤੁਹਾਡੀ ਇੱਛਾ ਹੈ, ਤਾਂ ਤੁਸੀਂ ਇਸ ਖ਼ੇਤਰ ਵਿੱਚ ਆਪਣਾ ਭਵਿੱਖ ਬਣਾ ਸਕਦੇ ਹੋ। ਅੱਜ ਦਾ ਯੁੱਗ ਵਿਚ ਜ਼ਮੀਨ ਤੋਂ ਆਸਮਾਨ ਤੱਕ ਪਹੁੰਚਣਾ ਬਹੁਤ ਆਸਾਨ ਹੋ ਗਿਆ ਹੈ।

ਇਸ ਦੇ ਨਾਲ ਹੀ ਇਸ ਤਕਨੀਕ ਕਾਰਨ ਨੌਜਵਾਨਾਂ ਲਈ ਕਰੀਅਰ ਦੇ ਨਵੇਂ ਰਸਤੇ ਹਨ, ਇਨ੍ਹਾਂ ਵਿਚੋਂ ਇਕ ਪੁਲਾੜ ਵਿਗਿਆਨ ਹੈ।

ਅਨੰਤ ਆਕਾਸ਼ ਵੱਲ ਆਕਰਸ਼ਿਤ ਹੋਣ ਵਾਲੇ ਅਤੇ ਬ੍ਰਹਿਮੰਡ ਦੇ ਰਹੱਸਾਂ ਨੂੰ ਸੁਲਝਾਉਣ ਦੀ ਇੱਛਾ ਰੱਖਣ ਵਾਲੇ ਇਸ ਖੇਤਰ ਵਿਚ ਵਧੀਆ ਭਵਿੱਖ ਬਣਾ ਸਕਦੇ ਨੇ।

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ/ ISRO) ਕੀ ਹੈ ?

ਭਾਰਤ ਦਾ ਪੁਲਾੜ ਪ੍ਰੋਗਰਾਮ ਬਹੁਤ ਵਿਕਸਿਤ  ਹੈ। ਇਸ ਸਮੇਂ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨਾ ਸਿਰਫ ਭਾਰਤ ਦੇ ਉਪਗ੍ਰਹਿ ਨੂੰ ਪੁਲਾੜ ਵਿਚ ਸਫਲਤਾਪੂਰਵਕ ਸਥਾਪਿਤ ਕਰ ਰਿਹਾ ਹੈ, ਸਗੋਂ ਉਹ ਵਿਕਸਿਤ ਦੇਸ਼ਾਂ ਦੇ ਉਪ ਗ੍ਰਹਿ ਵੀ ਪੁਲਾੜ ‘ਚ ਸਫ਼ਲਤਾਪੂਰਵਕ ਭੇਜ ਰਿਹਾ ਹੈ। ਇਸਦੇ ਨਾਲ ਹੀ ਇੱਥੋਂ ਦੇ ਨੋਜਵਾਨ ਵਿਗਿਆਨਿਕਾਂ ਲਈ ਭਾਰਤੀ ਅਤੇ ਵਿਦੇਸ਼ੀ ਪੁਲਾੜ ਵਿਗਿਆਨ ਦੇ ਦਰਵਾਜ਼ੇ ਖੁੱਲ੍ਹ ਰਹੇ ਨੇ।

ਕੀ ਹੈ ਸਪੇਸ ਸਾਇੰਸ ? (What is Space Science?) :

‘ਸਪੇਸ ਸਾਇੰਸ’ ਸਾਇੰਸ ਦੀ ਉਹ ਸ਼ਾਖਾ ਹੈ, ਜਿਸ ਤਹਿਤ ਧਰਤੀ ਤੋਂ ਪਾਰ ਗ੍ਰਹਿਆਂ, ਉਪਗ੍ਰਹਿਆਂ, ਤਾਰੇ, ਗਲੈਕਸੀਆਂ ਅਤੇ ਹੋਰ ਬ੍ਰਹਿਮੰਡਾਂ ਦਾ ਅਧਿਐਨ ਕੀਤਾ ਜਾਂਦਾ ਹੈ। ਉਨ੍ਹਾਂ ਨਿਯਮਾਂ ਅਤੇ ਪ੍ਰਭਾਵਾਂ ਦਾ ਵੀ ਅਧਿਐਨ ਕੀਤਾ ਜਾਂਦਾ ਹੈ, ਜੋ ਇਨ੍ਹਾਂ ਨੂੰ ਸੰਚਾਲਿਤ ਕਰਨ ਵਿਚ ਸਹਿਯੋਗੀ ਹੁੰਦੇ ਹਨ। ਪੁਲਾੜ ਵਿਗਿਆਨ ‘ਚ ਕਰੀਅਰ ਹਜਾਰਾਂ ਰਹੱਸਾਂ ਤੋਂ ਪਰਦਾ ਚੁੱਕਣਾ ਵੀ ਹੁੰਦਾ ਹੈ, ਜਿਨ੍ਹਾਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਹੁੰਦਾ। ਇਹ ਵਿਗਿਆਨਕ ਸੁਭਾਅ ਦੀ ਪ੍ਰੀਖਿਆ ਤਾਂ ਹੈ ਹੀ ਨਾਲ – ਨਾਲ  ਉਤਸੁਕਤਾਵਾਂ ਵੀ ਪੱਧਰ ਦਰ ਪੱਧਰ ਸ਼ਾਂਤ ਹੁੰਦੀਆਂ ਜਾਂਦੀਆਂ ਹਨ।

ਸਪੇਸ ਸਾਇੰਸ (Space Science) ‘ਚ ਕਰੀਅਰ ਦਾ ਮੌਕਾ :

ਸਪੇਸ ਸਾਇੰਸ (Space Science) ਜਾਂ ਸਪੇਸ ਟੈਕਨਾਲੋਜੀ (Space Technology) ਦਾ ਬਹੁਤ ਵੱਢਾ ਖੇਤਰ ਹੈ।

ਇਸ ਤਹਿਤ ਖਗੋਲ ਵਿਗਿਆਨ ਅਤੇ ਖਗੋਲ ਭੌਤਿਕ ਵਿਗਿਆਨ, ਮੂਲ ਵਾਯੂਮੰਡਲ ਅਤੇ ਐਰੋਨੋਮੀ, ਧਰਤੀ ਵਿਗਿਆਨ ਅਤੇ ਸੂਰਜੀ ਪ੍ਰਣਾਲੀ ਦੇ ਕੋਰਸ ਕਰਵਾਏ ਜਾਂਦੇ ਹਨ।

ਪਰ ਪੁਲਾੜ ਵਿਗਿਆਨ ਦੀਆਂ ਵੀ ਕਈ ਉਪ – ਸ਼ਾਖਾਵਾਂ ਹਨ। ਜਿਨ੍ਹਾਂ ‘ਚੋਂ ਮੁੱਖ ਹਨ : ਬ੍ਰਹਿਮੰਡ ਵਿਗਿਆਨ, ਤਾਰਾ ਵਿਗਿਆਨ, ਗ੍ਰਹਿ ਵਿਗਿਆਨ, ਖਗੋਲ ਵਿਗਿਆਨ, ਜੋਤਿਸ਼ ਆਦਿ।

ਕਈ ਵਿਗਿਆਨ ਅਤੇ ਇੰਜਨੀਅਰਿੰਗ ਦੀਆਂ ਇਹ ਸ਼ਾਖਾਵਾਂ ਪੁਲਾੜ ਦੁਆਲੇ ਘੁੰਮਦੀਆਂ ਹਨ। ਅਸੀਂ ਵੱਖ – ਵੱਖ ਕਰੀਅਰਾਂ ‘ਤੇ ਇਕ ਨਜ਼ਰ ਮਾਰੀਏ ਜਿਨ੍ਹਾਂ ਨਾਲ ਤੁਹਾਨੂੰ ਸਹੀ ਚੋਣ ਕਰਨਾ ਅਸਾਨ ਹੋ ਜਾਵੇਗਾ।

1. ਐਸਟਰੋਨਾਮੀ (Astronomy) :

ਐਸਟ੍ਰੋਨਾਮੀ ਦਾ ਕੰਮ ਆਊਟ ਸਪੇਸ (Outer Space) ਦਾ ਪਤਾ ਕਰਨਾ ਹੁੰਦਾ ਹੈ। ਇਸ ਵਿਚ ਆਕਾਸ਼ਗੰਗਾ, ਸੌਰ ਮੰਡਲ, ਤਾਰੇ, ਬਲੈਕ ਹੋਲ, ਗ੍ਰਹਿ ਆਦਿ ਸ਼ਾਮਲ ਹੁੰਦੇ ਹਨ। ਇਨ੍ਹਾਂ ਤੇ ਖੋਜਾਂ ਕਰਕੇ ਐਸਟ੍ਰੋਨਾਮੀ (Astronomy) ਇੱਥੋਂ ਹੋਣ ਵਾਲੀਆਂ ਘਟਨਾਵਾਂ ਦਾ ਪਤਾ ਲਗਾਉਂਦੀ ਹੈ।

2. ਐਸਟ੍ਰੋਨਾਟ (Astronaut) :

ਉਹ ਲੋਕ ਹੁੰਦੇ ਹਨ, ਜੋ ਪੁਲਾੜ ਵਿਚ ਕਦਮ ਰੱਖ ਕੇ ਆਪਣੇ ਸੁਪਨੇ ਨੂੰ ਪੂਰਾ ਕਰਦੇ ਹਨ। ਇਹਨਾਂ ਨੂੰ Space Station ਤੇ ਰਹਿਣਾ ਪੈਂਦਾ ਹੈ ਤੇ ਓਥੇ ਹੀ ਅਲੱਗ – ਅਲੱਗ ਖੋਜਾਂ ਕਰਦੇ ਹਨ। ਕੰਮ ਤਾਂ ਬਹੁਤ ਔਖਾ ਹੁੰਦਾ ਹੈ। ਕਈ ਵਾਰ ਓਥੇ ਮਹੀਨਿਆਂ ਤੱਕ ਰਹਿਣਾ ਪੈਂਦਾ ਹੈ।

3. ਸਪੇਸ ਟੈਕਨੋਲਾਜੀ (Space Technology) :

ਸਪੇਸ ਟੈਕਨੋਲਾਜੀ ਵਿਚ ਵੀ ਭਵਿੱਖ ਬੇਹੱਦ ਸ਼ਾਨਦਾਰ ਹੁੰਦਾ ਹੈ। ਇਸ ‘ਚ ਸਪੇਸਕ੍ਰਾਫਟ (Spacecraft), ਸੈਟੇਲਾਈਟ (Satellite), ਸਪੇਸ ਸਟੇਸ਼ਨ (Space Station), ਸਪੋਰਟਸ ਇੰਫ੍ਰਾਸਟਰਕਚਰ ਇਕਵਿਪਮੈਂਟ (Supports Infrastructure Equipment) ਅਤੇ ਸਪੇਸ ਵਾਰ ‘ਚ ਸ਼ਾਮਲ ਹੋਣ ਵਾਲੇ ਅਲੱਗ ਅਲੱਗ ਇਕਵਿਪਮੈਂਟ ਨੂੰ ਡਿਜ਼ਾਈਨ ਕਰਨ ਦਾ ਕੰਮ ਹੁੰਦਾ ਹੈ।

4. ਇੰਜੀਨੀਅਰਿੰਗ (Engineering) :

ਇਕ ਇੰਜੀਨੀਅਰ ਪੁਲਾੜ ਖੋਜ ਵਿਚ ਇਕ ਪੂਰੇ ਮਿਸ਼ਨ ਦਾ ਜੀਵਨ ਹੈ। ਮੁਹਿੰਮ ਨਾਲ ਜੁੜੇ ਸਾਰੇ ਉਪਕਰਣਾਂ ਨੂੰ ਡਿਜ਼ਾਈਨ ਕਰਨਾ ਉਸਦਾ ਕੰਮ ਹੁੰਦਾ ਹੈ।

ਇਨ੍ਹਾਂ ਇੰਜੀਨੀਅਰਾਂ ਲਈ ਏਰੋਸਪੇਸ (Aerospace), ਰੋਬੋਟਿਕਸ (Robotics), ਕੰਪਿਊਟਰ ਇੰਜੀਨੀਅਰਿੰਗ (Computer Engineering) , ਮਟੀਰੀਅਲ ਸਾਇੰਸ (Material Science) ਦੇ ਨਾਲ – ਨਾਲ ਮਕੈਨੀਕਲ ਅਤੇ ਟੈਲੀਕਾਮ ਇੰਜੀਨੀਅਰਿੰਗ ਵਰਗੇ ਖੇਤਰਾਂ ਵਿੱਚ ਬਹੁਤ ਸੰਭਾਵਨਾਵਾਂ ਹਨ।

5. ਸਪੇਸ ਰਿਸਰਚ (Space Researchers) :

ਵੱਖ – ਵੱਖ ਖੇਤਰਾਂ ਦੇ ਲੋਕ ਪੁਲਾੜ ਖੋਜ ‘ਚ ਸ਼ਾਮਲ ਹਨ। ਉਦਾਹਰਣ ਲਈ, ਖਗੋਲ ਭੌਤਿਕ ਵਿਗਿਆਨੀ (ਖਗੋਲ ਵਿਗਿਆਨੀ ਜੋ ਆਕਾਸ਼ੀ ਪਦਾਰਥਾਂ ਦਾ ਅਧਿਐਨ ਕਰਦੇ ਹਨ), ਜੀਵ ਵਿਗਿਆਨੀ (ਉਹ ਪੁਲਾੜ ਵਿਚ ਰਹਿਣ ਦੇ ਪ੍ਰਭਾਵਾਂ ਦਾ ਅਧਿਐਨ ਕਰਦੇ ਹਨ ), ਜੀਵ – ਰਸਾਇਣ ਵਿਗਿਆਨੀ ਅਤੇ ਜੀਵ – ਭੌਤਿਕ ਵਿਗਿਆਨੀ (ਹਰ ਕਿਸਮ ਦੇ ਰਸਾਇਣਕ ਅਤੇ ਭੌਤਿਕ ਪਹਿਲੂਆਂ ਨੂੰ ਦੇਖਣਾ), ਭੂ – ਵਿਗਿਆਨੀ (ਧਰਤੀ ਦੀ ਭੌਤਿਕ ਪ੍ਰਕਿਰਤੀ ਦਾ ਅਧਿਐਨ ਅਤੇ ਵਿਸ਼ਲੇਸ਼ਣ ਕਰਦੇ ਹਨ) ਅਤੇ ਖਗੋਲ ਵਿਗਿਆਨੀ (ਦੂਜੇ ਗ੍ਰਹਿਆਂ ਤੇ ਜੀਵਨ ਦੀ ਸੰਭਾਵਨਾ ਦਾ ਅਧਿਐਨ ਕਰਦੇ ਹਨ) ਇਹ ਸਾਰੀਆਂ ਪੁਲਾੜ ਵਿਗਿਆਨੀਆਂ ਦੀਆਂ ਉਦਾਹਰਣਾਂ ਹਨ।

6. ਸਪੇਸ ਲਾਅ (Space Law) :

ਇਹ ਪੁਲਾੜ ਨਾਲ ਸਬੰਧਤ ਗਤੀਵਿਧੀਆਂ ਨੂੰ ਨਿਯੰਤ੍ਰਿਤ (Control) ਕਰਨ ਵਾਲਾ ਕਾਨੂੰਨ ਹੈ।

ਇਸ ਵਿਚ ਅੰਤਰਰਾਸ਼ਟਰੀ ਸੰਸਥਾਵਾਂ ਦੇ ਸਮਝੌਤਿਆਂ, ਸੰਮੇਲਨਾਂ, ਸੰਧੀਆਂ ਅਤੇ ਨਿਯਮ ਆਦਿ ਸ਼ਾਮਿਲ ਹੁੰਦੇ ਹਨ।

7. ਸਪੇਸ ਟੂਰਿਜ਼ਮ (Space Tourism) :

ਇਸਦੇ ਨਾਲ – ਨਾਲ ਤੇਜ਼ੀ ਨਾਲ ਵਧਣ ਵਾਲਾ ਸੈਰ ਸਪਾਟਾ ਹੈ।

ਇਸ ਖੇਤਰ ਵਿਚ ਕਈ ਨਵੀਆਂ ਕੰਪਨੀਆਂ ਤੇ ਉੱਚ ਕੋਟੀ ਦੇ ਲੋਕ ਆ ਰਹੇ  ਹਨ। ਇੱਥੇ ਕਰੀਅਰ ਬਣਾਉਣ ਦਾ ਵੀ ਵਧੀਆ ਮੌਕਾ ਹੈ।

ਅੱਜ ਇਸ ਸਪੇਸ ਵਿਚ ਕੁਝ ਵੱਡੇ ਖਿਡਾਰੀ ਵਰਜਿਨ ਗੈਲੇਕਟਿਕ ( Virgin Galactic), ਸਪੇਸਐਕਸ (SpaceX)  ਬਲੂ ਓਰਿਜਨ (Blue Origin), ਓਰੀਅਨ (Orion), ਸਪੈਨ (ਸਪੇਸ ਹੋਟਲ/ Space Hotel)  ਅਤੇ ਬੋਇੰਗ (BOEING)ਹਨ।

8 .ਪੁਲਾੜ ਆਰਕੀਟੈਕਟ (Space Architect) :

ਜਿਸ ਤਰ੍ਹਾਂ ਪੁਲਾੜ ਸੈਰ – ਸਪਾਟਾ ਵਧ ਰਿਹਾ ਹੈ, ਪੁਲਾੜ ਆਰਕੀਟੈਕਟਾਂ ਦੀ ਬਹੁਤ ਲੋੜ ਵੀ ਵਧੇਗੀ। ਇਹਨਾਂ ਦਾ ਕੰਮ ਖੋਜ ਕਰਨਾ ਅਤੇ ਡਿਜ਼ਾਈਨ ਕਰਨਾ ਅਤੇ ਪੁਲਾੜ ਵਿਚ ਰਹਿਣ ਲਈ ਢੁਕਵਾਂ ਮਾਹੌਲ ਬਣਾਉਣਾ ਹੈ।

ਕੁਝ ਕੰਪਨੀਆਂ ਤਾਂ ਭਵਿੱਖ ਵਿਚ ਸਪੇਸ ਵਿਚ ਹੋਟਲ ਬਣਾਉਣ ਦੀ ਯੋਜਨਾ ਬਣਾ ਰਹੀਆਂ ਹਨ।

9. ਸਪੇਸ ਮੈਡੀਸਨ (Space Medicine) :

ਬਾਹਰੀ ਪੁਲਾੜ (Space) ਤੋਂ ਵਾਪਸ ਆਉਣ ਵਾਲੇ ਪੁਲਾੜ ਯਾਤਰੀਆਂ ਦੇ ਸਿਹਤ ਅਤੇ ਉਹਨਾਂ ਤੇ ਪਏ ਪ੍ਰਭਾਵਾਂ ਦੀ ਖੋਜ ਅਤੇ ਉਹਨਾਂ ਪ੍ਰਭਾਵਾਂ ਦਾ ਇਲਾਜ ਕਰਨਾ ਹੈ।

ਇਸਦਾ ਵੱਡਾ ਹਿੱਸਾ ਭਾਰ ਰਹਿਤ ਹੋਣ ਕਾਰਨ ਹੋਣ ਵਾਲੀਆਂ ਸਰੀਰਕ ਤਬਦੀਲੀਆਂ ਅਤੇ ਜ਼ੀਰੋ ਗ੍ਰੈਵਿਟੀ (Zero Gravity) ਕਾਰਨ ਮਨੋਵਿਗਿਆਨਕ ਪ੍ਰਭਾਵਾਂ ਬਾਰੇ ਖੋਜ ਕਰਨਾ ਹੁੰਦਾ ਹੈ।

Loading Likes...

Leave a Reply

Your email address will not be published. Required fields are marked *