ਸੱਚੀਆਂ ਗੱਲਾਂ – 29/ sacchiyan-gallan-the-truth-29

ਸੱਚੀਆਂ ਗੱਲਾਂ 29

ਜ਼ਿੰਦਗੀ ਤਾਂ ਕਿਤੋਂ ਵੀ ਸ਼ੁਰੂ ਕੀਤੀ ਜਾ ਸਕਦੀ ਹੈ

ਕਮੀ ਹੈ ਤਾਂ, ਆਤਮਵਿਸ਼ਵਾਸ ਦੀ।

 

ਸ਼ਬਦਾਂ ਦਾ ਸਵਾਦ ਜੇ ਖੁੱਦ ਨੂੰ ਚੰਗਾ ਨਹੀਂ ਲੱਗਾ ਤਾਂ

ਦੂਜਿਆਂ ਨੂੰ ਕਿਵੇਂ ਚੰਗਾ ਲੱਗੇਗਾ।

 

ਪ੍ਰਮਾਤਮਾ ਤੁਹਾਨੂੰ ਬਹੁਤ ਉੱਚਾ ਉਠਾ ਦੇਵੇਗਾ

ਸਿਰਫ

ਥੋੜਾ ਝੁੱਕ ਕੇ ਚਲਣ ਦੀ ਆਦਤ ਪਾ ਲਵੋ।

 

ਖੁੱਦ ਨੂੰ ਬੁਰਾ ਬਣਾਉਣ ਦੀ ਸ਼ੁਰੂਆਤ ਹੀ ਇਹੋ ਹੈ ਕਿ

ਤੁਸੀਂ ਦੂਜਿਆਂ ਦੀ ਬੁਰਾਈ ਦੇਖਣਾ ਚਾਹੁੰਦੇ ਹੋ।

 

ਦੁਸ਼ਟ ਬੰਦੇ ਤੇ ਕਦੇ ਵਿਸ਼ਵਾਸ ਨਾ ਕਰੋ

ਇਹ ਕਦੇ ਆਪਣੀ ਆਦਤ ਨਹੀਂ ਛੱਡਦੇ।

 

ਜੇ ਕਿਸੇ ਦਾ ਦਿਲ ਦੁਖਾਇਆ ਹੈ ਤਾਂ

ਖੁਸ਼ੀ ਦੀ ਕਦੇ ਆਸ ਨਾ ਰੱਖਿਓ।

 

‘ਮਾਫ਼ੀ’ ਹਰ ਕਿਸੇ ਕੋਲ ਨਾ ਹੋਣ ਵਾਲੀ

ਸ਼ਕਤੀ ਹੁੰਦੀਂ ਏ।

 

ਲੋਕ ਇੱਕਲਾ ਰਹਿਣਾ ਕਿਉਂ ਪਸੰਦ ਕਰਦੇ ਨੇ,

ਇਹ ਇੱਕ ਉਮਰ ਵਿਚ, ਸਮਝ ਆਉਣ ਲੱਗ ਜਾਂਦਾ ਹੈ।

 

ਮੁਹੱਬਤ ਕਰਨ ਤੋਂ ਪਹਿਲਾਂ, ਪੈਸੇ ਕਮਾਉਣ ਬਹੁਤ ਜ਼ਰੂਰੀ ਹੁੰਦਾ ਹੈ

ਨਹੀਂ ਤਾਂ ਤੁਹਾਡੀ ਮੁਹੱਬਤ ਨੂੰ ਕੋਈ ਹੋਰ ਖਰੀਦ ਕੇ ਲੈ ਜਾਵੇਗਾ।

 

ਅਹਿਸਾਨ ਤਾਂ ਸਭ ਕੁਰਦੇ ਨੇ

ਆਇਸਾਸ ਕਰਨਾ ਸਿੱਖੋ।

 

ਰਿਸ਼ਤੇ ਸਮਾਂ ਦੇਣ ਨਾਲ ਸਲਾਮਤ ਰਹਿੰਦੇ ਨੇ।

 

ਖੁੱਦ ਤੋਂ ਜ਼ਿਆਦਾ ਦੂਜਿਆਂ ਦੀ ਪਰਵਾਹ ਕਰਨ ਵਾਲਾ ਹੀ

ਉਦਾਸ ਰਹਿੰਦਾ ਹੈ।

 

ਪਰਖਣ ਲਈ ਤਾਂ ਸਾਰੀ ਉਮਰ ਪਈ ਆ

ਜਿਸਨੂੰ ਪਿਆਰ ਕਰਦੇ ਹੋ, ਉਸਨੂੰ ਸਮਝੋ।

 

ਚੇਹਰੇ ਦੇ ਨਕਾਬ ਤੇ ਨਹੀਂ

ਚੇਹਰੇ ਤੇ ਹੀ ਭਰੋਸਾ ਨਹੀਂ ਕਰਨਾ।

 

ਮਿਹਨਤ ਤੇ ਭਰੋਸਾ ਰੱਖਣਾ

ਇਕ ਦਿਨ ਜ਼ਰੂਰ ਕਾਮਯਾਬ ਹੋਵੋਗੇ।

 

ਉਹ ਸਮਾਂ ਬਹੁਤ ਔਖਾ ਹੁੰਦਾ ਹੈ ਜਦੋਂ

ਤੁਸੀਂ ਇੱਕਲੇ ਰੌਂਦੇ ਹੋਵੋ ਅਤੇ ਫੇਰ

ਸਵਾਲ ਵੀ ਆਪਣੇ ਹੋਣ, ਅਤੇ ਜਵਾਬ ਵੀ ਆਪਣੇ।

 

ਜੋ ਦਿਲ ਵਿਚ ਵਸਿਆ ਹੋਵੇ

ਔਖੇ ਸਮੇਂ ਸਿਰਫ ਓਹੀ ਯਾਦ ਆਉਂਦਾ ਹੈ।

 

ਜੋ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦਾ ਦੰਮ ਰੱਖਦੇ ਨੇ

ਉਹ ਦੋਸਤ ਘੱਟ ਤੇ ਦੁਸ਼ਮਣ ਜ਼ਿਆਦਾ ਰੱਖਦੇ ਨੇ।

 

ਇਨਸਾਨ ਨਹੀਂ ਬੋਲਦਾ

ਉਸਦੇ ਦਿਨ ਬੋਲਦੇ ਨੇ।

 

ਹੁਣ ਨਾ ਖੋਲਣਾ ਮੇਰੀ ਜ਼ਿੰਦਗੀ ਦੀ ਕਿਤਾਬ ਨੂੰ

ਮੈਂ ਜੋ ਹਾਂ ਉਹ ਕਿਸੇ ਨੂੰ ਪਤਾ ਨਹੀਂ

ਤੇ ਜੋ ਸੀ ਉਹ ਰਿਹਾ ਨਹੀਂ।

 

ਜੋ ਹਾਰਨ ਤੇ ਵੀ ਤੁਹਾਡਾ ਸਾਥ ਦੇਣ

ਓਹੀ ਸੱਚੇ ਹੁੰਦੇ ਨੇ।

Loading Likes...

Leave a Reply

Your email address will not be published. Required fields are marked *