ਚੰਨੀ ਦੀ ਤਾਜਪੋਸ਼ੀ

ਚੰਨੀ ਦੀ ਤਾਜਪੋਸ਼ੀ

ਕਾਂਸ਼ੀ ਰਾਮ ਦਾ ਜੋ ਤਜ਼ਰਬਾ 1990 ਦੇ ਦਹਾਕੇ ਵਿੱਚ ਨਾਕਾਮ ਹੋ ਗਿਆ ਸੀ, ਕੀ ਪੰਜਾਬ ‘ਚ ਉਸਦਾ ਸਮਾਂ ਆ ਗਿਆ ਹੈ। ਪੰਜਾਬ ‘ਚ ਪਹਿਲੀ ਵਾਰ ਇੱਕ ਦਲਿਤ ਮੁੱਖ ਮੰਤਰੀ ਬਣਿਆ ਹੈ। ਇਹ ਕੋਈ ਰਸਮੀ ਘਟਨਾ ਨਹੀਂ, ਚੰਨੀ ਨੇ ਜੇ ਗੰਭੀਰ ਸਿਆਸਤ ਕੀਤੀ ਤਾਂ ਇੱਕ ਨਵੇਂ ਯੁਗ ਦੀ ਸ਼ੁਰੂਆਰਤ ਹੋਵੇਗੀ।

     ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਨੇ ਕਾਂਗਰਸ ਨੂੰ ਬਹੁਤ ਪ੍ਰੇਸ਼ਾਨ ਕੀਤਾ ਹੋਇਆ ਸੀ। ਇਹ ਬਹੁਤ ਹੀ ਵੱਢਾ ਸਵਾਲ ਸੀ ਕਿ ਪੰਜਾਬ ‘ਚ ਕਿਸਨੂੰ ਮੁੱਖ ਮੰਤਰੀ ਬਣਾਇਆ ਜਾਵੇ। ਪੰਜਾਬ ‘ਚ ਹੁਣ ਤੱਕ ਜੱਟ ਸਿੱਖ ਹੀ ਮੁੱਖ ਮੰਤਰੀ ਬਣਦੇ ਆਏ ਨੇ।

     ਦਲਿਤ, ਪੰਜਾਬ ਵਿੱਚ 32 ਫੀਸਦੀ ਹਨ। ਕਾਂਗਰਸ ਨੇ ਹੁਣ ਇਕ ਦਲਿਤ ਨੂੰ ਮੁੱਖ ਮੰਤਰੀ ਬਣ ਕੇ ਇੱਕ ਵੱਢਾ ਦਾਅ ਖੇਡਿਆ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਜੱਟ ਸਿੱਖ ਅਤੇ ਹਿੰਦੂ ਕਦੇ ਵੀ ਕਿਸੇ ਦਲਿਤ ਨੂੰ ਆਪਣਾ ਨੇਤਾ ਨਹੀਂ ਮੰਨਣਗੇ।

     ਲਿਹਾਜ਼ਾ  ਪੰਜਾਬ ਦਾ ਤਜਰਬਾ ਕਾਂਗਰਸ ਲਈ ਇੱਕ ਵੱਡਾ ਹਥਿਆਰ ਹੋ ਸਕਦਾ ਹੈ। ਜੇ ਇਹ ਸਹੀ ਚੱਲਿਆ ਤਾਂ ਕਾਂਗਰਸ ਦੀ ਇੱਕ ਨਵੀਂ ਸ਼ੁਰੂਆਤ ਵੀ ਹੋ ਸਕਦੀ ਹੈ ਤੇ ਭਾਜਪਾ ਨੂੰ ਵੀ ਆਪਣੀ ਸਿਆਸਤ ਬਦਲਣੀ ਪੈ ਸਕਦੀ ਹੈ।

ਪੰਜਾਬ ਦੇ ਨਵੇਂ ਮੁੱਖ ਮੰਤਰੀ
ਮੌਜੂਦਾ ਮੁੱਖ ਮੰਤਰੀ ਸਾਬ

ਗੌਰ ਕਰਨ ਵਾਲੀ ਗੱਲ ਇਹ ਹੈ ਕਿ ਮਿਤੀ 16/03/2022 ਨੂੰ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਸਾਬ ਨੇ ਪੰਜਾਬ ਦੇ 17 ਵੇਂ ਮੁੱਖ ਮੰਤਰੀ ਵਜੋਂ ਸੌਂਹ ਚੁੱਕ ਲਈ ਹੈ।

Loading Likes...

Leave a Reply

Your email address will not be published. Required fields are marked *