Bhute Shabdan Di Than Ek Shabad – 12

ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ :

1. ਜਿਸ ਨੂੰ ਵੱਢੀ ਲੈਣ ਦੀ ਆਦਤ ਪੈ ਜਾਏ – ਵੱਢੀ ਖ਼ੋਰ
2. ਜਿਸ ਨੂੰ ਸ਼ਰਾਬ ਪੀਣ ਦੀ ਆਦਤ ਪੈ ਜਾਏ – ਸ਼ਰਾਬੀ
3. ਜਿਸ ਨੂੰ ਜੂਆ ਖੇਡਣ ਦੀ ਆਦਤ ਪੈ ਜਾਏ – ਜੁਆਰੀਆ
4. ਸਾਲ ਪਿੱਛੋਂ ਆਈ ਜਨਮ ਦੀ ਓਹੀ ਤਰੀਕ – ਵਰ੍ਹੇ  ਗੰਢ
5. ਵਿਆਹ ਤੋਂ ਪੂਰੇ ਸਾਲ ਬਾਅਦ ਓਹੀ ਤਰੀਕ – ਵਰ੍ਹੇਜ
6. ਮੌਤ ਤੋਂ ਪੂਰੇ ਸਾਲ ਬਾਅਦ ਓਹੀ ਤਰੀਕ – ਵਰ੍ਹੀਣਾ
7. ਯੋਧਿਆਂ ਦੀ ਮਹਿਮਾ ਵਿੱਚ ਲਿਖੀ ਗਈ ਬਿਰਤਾਂਤਿਕ ਕਵਿਤਾ – ਵਾਰ
8. ਵਿਸ਼ਵਾਸ ਦੁਆ ਕੇ ਫਿਰ ਜਾਣ ਵਾਲਾ – ਵਿਸਾਹ ਘਾਤੀ, ਵਿਸ਼ਵਾਸ ਘਾਤੀ
9. ਜਿਹੜਾ ਦੋ ਆਦਮੀਆਂ ਵਿਚਕਾਰ ਗੱਲਬਾਤ ਕਰਾਏ – ਵਿਚੋਲਾ
10. ਜਿਹੜਾ ਬਹੁਤੀ ਵਿੱਦਿਆ ਪੜ੍ਹਿਆ ਹੋਏ – ਵਿਦਵਾਨ

Loading Likes...

Leave a Reply

Your email address will not be published. Required fields are marked *