Cancer is the challenge for India/ ਕੈਂਸਰ ਭਾਰਤ ਲਈ ਇਕ ਬਹੁਤ ਵੱਡੀ ਚੁਣੌਤੀ

ਵਿਸ਼ਵ ਕੈਂਸਰ ਦਿਵਸ ( World Cancer Day) :

ਹਰ ਸਾਲ 4 ਫਰਵਰੀ ਦਾ ਦਿਨ  ਵਿਸ਼ਵ ਕੈਂਸਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਭਿਆਨਕ ਬਿਮਾਰੀ ਦੀ ਲਪੇਟ ਵਿਚ ਹਰ ਸਾਲ ਸਭ ਤੋਂ ਵੱਧ ਲੋਕ ਆਉਂਦੇ ਹਨ ਅਤੇ ਸਮੇਂ ਤੋਂ ਪਹਿਲਾਂ ਹੀ ਮੌਤ ਦੀ ਭੇਟ ਚੜ੍ਹ ਜਾਂਦੇ ਹਨ। ਇਹ ਕਿਸੇ ਵੀ ਉਮਰ ਵਿਚ ਹੋ ਸਕਦਾ ਹੈ। ਇਹ ਇਕ ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਨੂੰ ਵੀ ਹੋ ਸਕਦਾ ਹੈ। ਕੈਂਸਰ ਦੀਆਂ ਲਗਭਗ100 ਤੋਂ ਵੱਧ ਕਿਸਮਾਂ ਹੁੰਦੀਆਂ ਹਨ। ਇਸੇ ਲਈ ਅੱਜ ਅਸੀਂ ‘Cancer is the challenge for India/ ਕੈਂਸਰ ਭਾਰਤ ਲਈ ਇਕ ਬਹੁਤ ਵੱਡੀ ਚੁਣੌਤੀ’ ਵਿਸ਼ੇ ਉੱਤੇ ਚਰਚਾ ਕਰਾਂਗੇ।

ਕੈਂਸਰ ਹੋਣ ਦੇ ਕਾਰਣ :

ਆਮ ਤੌਰ ਤੇ ਸਰੀਰ ਦਾ ਭਾਰ ਵਧਣ ਤੇ ਸਰੀਰਕ ਸਰਗਰਮੀ ਅਤੇ ਅਸੰਤੁਲਿਤ ਖਾਣ – ਪੀਣ, ਕਸਰਤ ਦੀ ਘਾਟ, ਨਸ਼ੀਲੇ ਪਦਾਰਥਾਂ ਦੀ ਵੱਧ ਮਾਤਰਾ ਦੀ ਵਰਤੋਂ, ਇਸ ਰੋਗ ਦੇ ਸ਼ਿਕਾਰ ਹੋਣ ਦੀ ਸੰਭਾਵਨਾ ਵੱਧ ਰਹਿੰਦੀ ਹੈ।

ਚਾਹ ਅਤੇ ਕੌਫੀ ਦੀ ਵੱਧ ਮਾਤਰਾ ਵੀ ਕੈਂਸਰ ਹੋਣ ਦਾ ਇਕ ਕਾਰਨ ਬਣ ਸਕਦੀ ਹੈ। ਕਿਉਂਕਿ ਚਾਹ ਅਤੇ ਕੌਫੀ ਵਿਚ 4 ਹਜ਼ਾਰ ਤੋਂ ਵੱਧ ਖਤਰਨਾਕ ਤੱਤ ਪਾਏ ਜਾਂਦੇ ਹਨ। ਮੋਟੇ ਵਿਅਕਤੀ ‘ਚ ਕੈਂਸਰ ਹੋਣ ਦੀ ਸੰਭਾਵਨਾ ਵੱਧ ਹੁੰਦੀਂ ਹੈ। ਕਈ ਵਾਰ ਕੈਂਸਰ ਤੋਂ ਪੀੜਤ ਮਾਤਾ – ਪਿਤਾ ਦੇ ਜੀਨ ਰਾਹੀਂ ਇਹ ਬਿਮਾਰੀ ਉਨ੍ਹਾਂ ਦੇ ਬੱਚਿਆਂ ‘ਚ ਵੀ ਆ ਜਾਂਦੀ ਹੈ।

ਕਈ ਵਾਰ ਦਵਾਈਆਂ ਦੇ ਸਾਈਡ ਇਫੈਕਟਸ (Side effects of Medicine)  ਨਾਲ ਵੀ ਕੈਂਸਰ ਹੋਣ ਸੰਭਾਵਨਾ ਵੱਧ ਜਾਂਦੀ ਹੈ।

ਪੰਜਾਬੀ ਵਿਚ ਹੋਰ ਵੀ POSTs ਪੜ੍ਹਨ ਲਈ 👉ਇੱਥੇ CLICK ਕਰੋ।

ਆਂਕੜੇ ਕੀ ਕਹਿੰਦੇ ਹਨ ? :

ਜੇ ਆਂਕੜਿਆਂ’ਤੇ ਝਾਤੀ ਮਾਰੀਏ ਤਾਂ ਇਸ ਇਕ ਸਾਲ ਦੇ ਫਰਕ ‘ਚ ਦੇਸ਼ ਵਿੱਚ ਕੈਂਸਰ ਦੇ ਮਾਮਲੇ 324 ਫੀਸਦੀ ਭਾਵ 3 ਗੁਣਾ ਤੋਂ ਵੀ ਜ਼ਿਆਦਾ ਵਧ ਗਏ ਹਨ।

ਰਾਜਸਥਾਨ ਵਿਚ 2017 ‘ਚ ਸਰਕਾਰੀ ਐੱਨ.ਸੀ. ਡੀ. ਕੇਂਦਰਾਂ ਵਿੱਚ ਪਹੁੰਚੇ ਲਗਭਗ 30,91,378 ਲੋਕਾਂ ‘ਚੋਂ 1,358 ਲੋਕਾਂ ਨੂੰ ਆਮ ਕੈਂਸਰ ਨਿਕਲਿਆ।

ਗੁਜਰਾਤ ਵਿੱਚ 2017 ਚ 3,939 ਕੈਂਸਰ ਪੀੜਤਾਂ ਦੀ ਪੁਸ਼ਟੀ ਹੋਈ ਸੀ। 2018 ‘ਚ ਇਹ ਗਿਣਤੀ ਵਧ ਕੇ 72,169 ਹੋ ਗਈ।

ਗੁਜਰਾਤ ਦੇ ਬਾਅਦ ਸਭ ਤੋਂ ਭੈੜੀ ਹਾਲਤ ਕਰਨਾਟਕ, ਮਹਾਰਾਸ਼ਟਰ, ਤੇਲੰਗਾਨਾ, ਪੱਛਮੀ ਬੰਗਾਲ ਅਤੇ ਪੰਜਾਬ ਦੀ ਰਹੀ ਹੈ।

ਇਸ ਖੇਤਰ ਦੇ ਮਹਿਰਾਂ ਦਾ ਮੰਨਣਾ ਹੈ ਕਿ ਲੋਕਾਂ ਦੇ ਬਦਲਦੇ ਲਾਈਫ ਸਟਾਈਲ, ਤਣਾਅ, ਖਾਣ – ਪੀਣ ਦੀਆਂ ਆਦਤਾਂ, ਸ਼ਰਾਬ ਅਤੇ ਤੰਬਾਕੂ ਦੀ ਵਰਤੋਂ ਇਸ ਦਾ ਸੱਭ ਤੋਂ ਵੱਡਾ ਕਾਰਨ ਹੈ।

ਹਰ ਦਿਨ ਔਸਤਨ 1300 ਤੋਂ ਵੱਧ ਲੋਕ ਇਸ ਬਿਮਾਰੀ ਦਾ ਸ਼ੀਕਰ ਹੁੰਦੇ ਹਨ। ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਦੀ ਰਿਪੋਰਟ ਅਨੁਸਾਰ 2020 ਤੱਕ ਕੈਂਸਰ ਦੇ ਮਾਮਲੇ 25 ਫੀਸਦੀ ਵਧਣ ਦਾ ਅਨੁਮਾਨ ਹੈ। ਹਰ ਸਾਲ ਕੈਂਸਰ ਦੇ 10 ਲੱਖ ਨਵੇਂ ਮਾਮਲਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ 2035 ਤੱਕ ਇਹ ਵੱਧ ਕੇ ਇਹ 12 ਲੱਖ ਹੋਣ ਦੀ ਆਸ ਹੈ।

ਭਾਰਤ ਵਿਚ ਕੈਂਸਰ ਰੋਗ ਨਾਲ ਪ੍ਰਭਾਵਿਤਾਂ ਦੀ ਦਰ ਘੱਟ ਹੋਣ ਦੇ ਬਾਵਜੂਦ ਇੱਥੇ 15 ਫੀਸਦੀ ਲੋਕ ਕੈਂਸਰ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਗੁਆ ਦਿੰਦੇ ਹਨ।

ਭਾਰਤ ਵਿਚ ਜ਼ਿਆਦਾ ਮੌਤਾਂ ਕਿਉਂ ?

ਡਬਲਿਊ. ਐੱਚ. ਓ.(WHO) ਦੀ ਸੂਚੀ ਦੇ ਮੁਤਾਬਕ 172 ਦੇਸ਼ਾਂ ਦੀ ਸੂਚੀ ਵਿਚ ਭਾਰਤ 155 ਵੀਂ ਥਾਂ ਤੇ ਹੈ। ਭਾਰਤ ਵਿਚ ਲਗਭਗ 42 ਫੀਸਦੀ ਮਰਦ ਅਤੇ 18 ਫੀਸਦੀ ਔਰਤਾਂ ਤੰਬਾਕੂ ਦੀ ਵਰਤੋਂ ਕਾਰਨ ਕੈਂਸਰ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਗੁਆ ਚੁੱਕੀਆਂ ਹਨ।

ਰਾਸ਼ਟਰੀ ਕੈਂਸਰ ਸੰਸਥਾਨ ਦੀ ਇਕ ਸੂਚਨਾ ਅਨੁਸਾਰ ਦੇਸ਼ ‘ਚ ਹਰ ਸਾਲ ਇਸ ਬਿਮਾਰੀ ਨਾਲ 70 ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ।

ਭਾਰਤ ‘ਚ ਹਰ ਸਾਲ ਸਾਹਮਣੇ ਆ ਰਹੇ ਨਵੇਂ ਮਰੀਜਾਂ ਵਿਚ, 12 ਲੱਖ ਨਵੇਂ ਰੋਗੀਆਂ ‘ਚੋਂ ਲਗਭਗ 7 ਲੱਖ ਔਰਤਾਂ ਹੁੰਦੀਆਂ ਹਨ। ਅਤੇ ਬਹੁਤ ਔਰਤਾਂ ਦੀ ਮੌਤ ਹੋ ਜਾਂਦੀ ਹੈ। ਜ਼ਿਆਦਾ ਮੌਤ ਦਾ ਕਾਰਨ ਰੋਗ ਪ੍ਰਤੀ ਵਰਤੀ ਜਾਣ ਵਾਲੀ ਅਣਗਹਿਲੀ ਹੈ। ਔਰਤਾਂ ਦੁਵਾਰ ਡਾਕਟਰ ਕੋਲ ਦੇਰ ਨਾਲ ਪਹੁੰਚਣਾ ਇਸਦਾ ਮੁੱਖ ਕਾਰਨ ਹੈ।

ਕੈਂਸਰ ਤੋਂ ਬਚਣ ਦੇ ਤਰੀਕੇ :

ਜੇ ਕੋਈ ਦੇਸ਼ ਖੁਦ ਨੂੰ ਕੈਂਸਰ ਮੁਕਤ ਰਾਸ਼ਟਰ ਬਣਾਉਣ ਦਾ ਸੁਪਨਾ ਦੇਖਦਾ ਹੈ ਤਾਂ ਉਸ ਨੂੰ ਆਪਣੇ ਦੇਸ਼ ਵਿੱਚ ਵਿਕ ਰਹੇ ਨਸ਼ੀਲੇ ਪਦਾਰਥਾਂ ਦੀਆਂ ਫੈਕਟਰੀਆਂ ‘ਤੇ ਰੋਕ ਲਗਾਉਣੀ ਹੀ ਪਵੇਗੀ।

ਜੰਕ ਫੂਡ ‘ਤੇ ਫੈਟ ਟੈਕਸ ਲਾਗੂ ਕਰ ਕੇ ਵੀ ਇਸ ਦੀ ਵਰਤੋਂ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਵੀ ਕੋਸ਼ਿਸ ਕਰਨੀ ਪਵੇਗੀ।

ਕੈਂਸਰ ਨੂੰ ਲੈ ਕੇ ਜੋ ਪ੍ਰਮੁੱਖ ਗੱਲ ਇਹ ਵੀ ਹੈ ਕਿ ਲੋਕਾਂ ਦੀ ਇਸ ਰੋਗ ਪ੍ਰਤੀ ਗੰਭੀਰਤਾ ਹੈ ਹੀ ਨਹੀਂ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਸਮਾਜ ਵਿਚ ਏਡਜ਼ ਵਾਂਗ ਕੈਂਸਰ ਦੇ ਰੋਗੀਆਂ ਪ੍ਰਤੀ ਭੇਦ – ਭਾਵ ਬਹੁਤ ਹੁੰਦਾ ਹੈ। ਇਸ ਲਈ ਲੋਕ ਇਸ ਰੋਗ ਨੂੰ ਉਜਾਗਰ ਕਰਨ ਤੋਂ ਡਰਦੇ ਹਨ। ਸਾਨੂੰ ਇਸ ਦੇ ਲਈ ਲੋਕ ਜਾਗ੍ਰਿਤੀ ਪ੍ਰੋਗਰਾਮਾਂ ਵਿਚ ਤੇਜ਼ੀ ਲਿਆਉਣੀ ਪਵੇਗੀ। ਤਾਂ ਹੀ ਇਸ ਰੋਗ ਨੂੰ ਰੋਕਿਆ ਜਾ ਸਕਦਾ ਹੈ।

Loading Likes...

Leave a Reply

Your email address will not be published. Required fields are marked *