ਮੁਹਾਵਰੇ ਤੇ ਉਹਨਾਂ ਦੀ ਵਰਤੋਂ – 8

1. ਗਲ ਪਿਆ ਢੋਲ ਵਜਾਉਣਾ (ਨਾ ਚਾਹੁੰਦਿਆਂ ਹੋਇਆਂ ਵੀ ਕੋਈ ਕੰਮ ਕਰਨਾ) : ਮੈਂ ਇੱਥੇ ਆਉਣ ਵਿੱਚ ਬਿਲਕੁਲ ਖ਼ੁਸ਼ ਨਹੀਂ ਸਾਂ, ਪਰ ਮੈਨੂੰ ਗਲ ਪਿਆ ਢੋਲ ਵਜਾਉਣਾ ਹੀ ਪਿਆ, ਅਫ਼ਸਰ ਦਾ ਹੁਕਮ ਮੰਨਣਾ ਪਿਆ ।

2 . ਗਲੋਂ ਲਾਹੁਣਾ (ਟਰਕਾ ਦੇਣਾ) : ਲਾਡੀ ਕਈ ਦਿਨਾਂ ਤੋਂ ਕਾਰ ਉਧਾਰੀ ਲੈਣ ਲਈ ਮੇਰੇ ਮਗਰ ਪਿਆ ਹੋਇਆ ਸੀ, ਪਰ ਮੈਂ ਕਾਰ ਖ਼ਰਾਬ ਹੈ ਆਖ ਕੇ ਉਸ ਨੂੰ ਗਲੋਂ ਲਾਹ ਦਿੱਤਾ।

3. ਗਿਰਗਟ ਵਾਂਗ ਰੰਗ ਬਦਲਣਾ (ਝਟ-ਪਟ ਖ਼ਿਆਲ ਬਦਲ ਲੈਣਾ) : ਅੱਜ ਕੱਲ੍ਹ ਦੇ ਰਜਨੇਤਾ ਆਪਣੇ ਨਿੱਜੀ ਸੁਆਰਥ ਲਈ ਗਿਰਗਟ ਵਾਂਗ ਰੰਗ ਬਦਲਦੇ ਹਨ, ਉਹਨਾਂ ਨੂੰ ਲੋਕਾਂ ਨਾਲ ਕੀ। ਜੇ ਸਵੇਰੇ ਕਾਂਗਰਸ ਪਾਰਟੀ ਨਾਲ ਹੋਣ ਤਾਂ ਦੁਪਹਿਰੇ ਕਿਸੇ ਹੋਰ ਪਾਰਟੀ ਨਾਲ ਜਾ ਰਲਦੇ ਹਨ।

4. ਗਿੱਲਾ ਪੀਹਣ ਪਾਉਣਾ (ਨਾ ਮੁੱਕਣ ਵਾਲੇ ਕੰਮ ਸ਼ੁਰੂ ਕਰਨਾ) : ਜਦ ਮੈਂ ਨਰੇਸ਼ ਨੂੰ ਕਿਹਾ ਕਿ ਮੈਂ ਯਮਨ ਨੂੰ ਉਦੋਂ ਤੱਕ ਪੜ੍ਹਾਉਣਾ ਦਾ ਇਕਰਾਰ ਕੀਤਾ ਹੈ ਜਦੋਂ ਤੀਕ ਉਹ ਪਾਸ ਨਾ ਹੋ ਜਾਏ ਤਾਂ ਨਰੇਸ਼ ਨੇ ਕਿਹਾ ਤੂੰ ਤਾਂ ਗਿੱਲਾ ਪੀਹਣ ਪਾ ਲਿਆ ਹੈ, ਨਾ ਉਹ ਨਿਕੰਮਾ ਪਾਸ ਹੋਏ ਤੇ ਨਾ ਤੇਰਾ ਖਹਿੜਾ ਛੁੱਟੇ।

5. ਗੰਗਾ ਨਹਾਉਣਾ (ਸੁਰਖ਼ਰੂ ਹੋਣਾ) : ਜਸਵਿੰਦਰ ਨੇ ਆਪਣੇ ਸਿਰੋਂ ਚੜ੍ਹਿਆ ਕਰਜ਼ਾ ਲਾਹ ਕੇ ਗੰਗਾ ਨਹਾਤਾ ਹੈ।

6. ਗਹਿਣੇ ਪਾਉਣਾ (ਰੁਪਏ ਦੇ ਬਦਲੇ ਕੋਈ ਚੀਜ਼ ਰੱਖਣੀ) : ਨਰੇਸ਼ ਰਾਜੂ ਨੂੰ ਲੜਕੀ ਦੇ ਵਿਆਹ ਤੇ ਪੈਸੇ ਦੀ ਲੋੜ ਸੀ, ਇਸੇ ਕਰਕੇ ਉਸਨੂੰ ਆਪਣੀ ਜ਼ਮੀਨ ਗਹਿਣੇ ਪਾਉਣੀ ਪਈ।

7. ਗਤ ਬਣਾਉਣੀ  (ਬਣਾ ਕੇ ਕੁੱਟਣਾ) : ਚੋਰ ਫੜੇ ਜਾਣ ਤੇ ਉਸਦਾ ਦੂਜਾ ਸਾਥੀ ਜਿਸਨੂੰ ਕੋਈ ਨਹੀਂ ਜਾਣਦਾ ਸੀ, ਵੀ ਲੋਕਾਂ ਵਿਚ ਮਿਲ ਕੇ ਆਪਣੇ ਚੋਰ ਦੋਸਤ ਦੀ ਗਤ ਬਣਾ ਰਿਹਾ ਸੀ।

8. ਗਦ ਗਦ ਹੋਣਾ (ਬਹੁਤ ਖ਼ੁਸ਼ ਹੋਣਾ) : ਮਾਂ ਆਪਣੇ ਬਾਹਰਲੇ ਮੁਲਕੋਂ ਆਈ ਲੜਕੀ ਨੂੰ ਦੇਖ ਕੇ ਗਦ – ਗਦ ਹੋ ਗਈ।

9. ਗਲ – ਗਲ ਪਾਣੀ ਆਉਣਾ (ਫ਼ਿਕਰਮੰਦ ਹੋਣਾ, ਬਹੁਤ ਤੰਗ ਆ ਜਾਣਾ) : ਜ਼ਰੂਰਤ ਦੇ ਸਮੇਂ ਉਸਨੂੰ ਕਿਸੇ ਨੇ ਵੀ ਪੈਸੇ ਦੀ ਮਦਦ ਨਹੀਂ ਕੀਤੀ, ਵਿਆਜ਼ ਤੇ ਲਏ ਕਰਜੇ ਨੇ ਇਸ ਦੇ ਗਲ – ਗਲ ਪਾਣੀ ਆ ਗਿਆ।

10. ਗਲ ਦਾ ਹਾਰ ਬਣਨਾ (ਅਤਿ ਪਿਆਰਾ ਬਣਨਾ) : ਬੁਢਾਪੇ ਵਿਚ ਮਾਂ – ਬਾਪ ਦੀ ਸੇਵਾ ਕਰਨ ਨਾਲ ਉਹ ਆਪਣੇ ਮਾਂ – ਬਾਪ ਦੇ ਗਲ ਦਾ ਹਰ ਬਣ ਗਿਆ।

11. ਗਲ ਨਾਲ ਲਾਉਣਾ (ਪਿਆਰਨਾ) : ਮਾਂ ਤਾਂ ਆਪਣੇ ਬੱਚਿਆਂ ਨੂੰ ਹਮੇਸ਼ਾ ਗਲ ਨਾਲ ਲਗਾ ਰੱਖਦੀ ਹੈ।

12. ਗਲ ਪੈਣਾ (ਲੜਨ) : ਜਦ ਮੈਂ ਪ੍ਰਵੀਨ ਨੂੰ ਕਿਹਾ ਕਿ ਚਲਾਕੀਆਂ ਨਾ ਕਰਿਆ ਕਰ, ਇਹ ਸੁਣਦੇ ਹੀ ਉਹ ਮੇਰੇ ਗਲ ਪੈ ਗਿਆ।

13. ਗਿੱਲ ਗੁਆਣੀ (ਕੰਮ ਖ਼ਰਾਬ ਕਰ ਲੈਣਾ) : ਵਿੱਕੀ ਨੇ ਸੋਢੀ ਸਾਬ ਦੇ ਮੁੰਡੇ ਦੇ ਵਿਆਹ ਤੇ ਸ਼ਰਾਬ ਪੀ ਕੇ ਤੇ ਬਰਾਤੀਆਂ ਨਾਲ ਲੜਾਈ ਕਰ ਕੇ ਵਿਆਹ ਦੀ ਗਿੱਲ ਹੀ ਗੁਆ ਦਿੱਤੀ।

14. ਗੁੱਗਲ ਹੋਣਾ (ਚੁੱਪ ਸਾਧਣੀ, ਨਾਸ ਹੋਣਾ) : ਪੁਲਿਸ ਕੋਲੋਂ ਚੋਰਾਂ ਨੂੰ ਕੁੱਟ ਪੈਂਦੀ ਦੇਖ ਕੇ ਸਾਰੇ ਕੈਦੀ ਗੁੱਗਲ ਹੋ ਗਏ।

15. ਗੁੱਡੀ ਚੜ੍ਹਨੀ (ਤਰੱਕੀ ਕਰਨੀ) : ਜੇ ਅਸੀਂ ਸੱਚੇ ਦਿਲੋਂ ਮੇਹਨਤ ਕਰਾਂਗੇ ਤਾਂ ਸਾਡੀ ਗੁੱਡੀ ਚੜ੍ਹਨ ਤੋਂ ਕੋਈ ਨਹੀਂ ਰੋਕ ਸਕਦਾ।

6. ਗੁਲਛਰੇ ਉਡਾਉਣੇ (ਐਸ਼ਾਂ ਕਰਨੀਆਂ) : ਮਾਂ – ਬਾਪ ਦੇ ਪੈਸੇ ਉੱਤੇ ਤਾਂ ਸਾਰੇ ਗੁਲਛਰੇ ਉਡਾਉਂਦੇ ਨੇ, ਪਤਾ ਤਾਂ ਉਸ ਵੇਲੇ ਲੱਗਣਾ ਜਦੋਂ ਆਪ ਕਮਾਈ ਕਰਨੀ ਪਈ।

17. ਗੋਂਗਲੂਆਂ ਤੋਂ ਮਿੱਟੀ ਝਾੜਨੀ (ਬਾਹਰੋਂ ਸੱਚਿਆਂ ਹੋਣਾ) : ਗੋਂਗਲੂਆਂ ਤੋਂ ਮਿੱਟੀ ਝਾੜਨ ਨਾਲ ਨਹੀਂ ਸਗੋਂ ਅੰਦਰੋਂ ਵੀ ਪਤੀ ਪਤਨੀ ਨੂੰ ਇਕ ਹੋਣਾ ਪੈਂਦਾ ਹੈ।

Loading Likes...

Leave a Reply

Your email address will not be published. Required fields are marked *