ਹੇਅਰ ਕਲਰ / Hair Color
ਬਿਊਟੀ ਪਾਰਲਰ ਨਾ ਜਾ ਕੇ ਤੁਸੀਂ ਘਰ ਤੇ ਹੀ ਆਪਣੇ ਵਾਲ ਖੁਦ ਡਾਈ ਕਰਨਾ ਚਾਹੁੰਦੇ ਹੋ ਤਾਂ ਧਿਆਨ ਰੱਖੋ ਕਿ ਉਹ ਕਲਰ ਤੁਹਾਡੀ ਉਮਰ, ਕੰਮਕਾਜ ਅਤੇ ਜੀਵਨਸ਼ੈਲੀ ਨਾਲ ਵੀ ਮੇਲ ਖਾਂਦਾ ਹੋਵੇ। ਅਜਿਹਾ ਉਦੋਂ ਹੀ ਹੋ ਸਕਦਾ ਹੈ, ਜਦੋਂ ਤੁਸੀਂ ਵਾਲਾਂ ਵਿਚ ਕਲਰ ਆਪਣੀ ਸਕਿਨ ਨੂੰ ਧਿਆਨ ਵਿੱਚ ਰੱਖ ਕੇ ਲਗਾਓਗੇ। ਇਸੇ ਲਈ ਅੱਜ ਅਸੀਂ ਗੱਲ ਕਰਾਂਗੇ ਹੇਅਰ ਕਲਰ / Hair Color ਬਾਰੇ :
ਸ਼ੇਡਸ ਨੂੰ ਮਿਲਾ ਕੇ ਲਗਾਓ / Apply the shades together :
ਜੇਕਰ ਤੁਸੀਂ ਆਪਣੇ ਵਾਲਾਂ ਵਿਚ ਚਮਕ ਚਾਹੁੰਦੇ ਹੋ ਤਾਂ ਦੋ ਸ਼ੇਡ ਮਿਲਾ ਕੇ ਲਗਾਓ ਭਾਵ ਬੇਸ ਕਲਰ ਨਾਲ ਹਾਈ ਲਾਈਟ ਜਾਂ ਲੋਅ ਲਾਈਟ ਦਾ ਮੇਲ ਹੋਣਾ ਚਾਹੀਦਾ ਹੈ। ਫੇਸ ਫ੍ਰੇਮਿੰਗ ਹਾਈ ਲਾਈਟਰ ਅਸਲ ਵਿਚ ਚਿਹਰੇ ਤੇ ਰੰਗਤ ਲਿਆ ਦਿੰਦੇ ਹਨ ਅਤੇ ਵਾਲਾਂ ਨੂੰ ਟ੍ਰੈਡੀ ਦਿਖਾਉਂਦੇ ਹਨ। ਵਾਲਾਂ ਦੀ ਸਭ ਤੋਂ ਉੱਪਰ ਵਾਲੀ ਲੇਅਰ ਦੇ ਹੇਠਾਂ ਗੂੜ੍ਹਾ ਅਤੇ ਫਿਰ ਲੋਅ ਲਾਈਟ ਕਰ ਕੇ ਤੁਸੀਂ ਵਾਲਾਂ ਨੂੰ ਸੰਘਣਾ ਬਣਾ ਸਕਦੇ ਹੋ।
ਹਾਈ ਲਾਈਟ / High Light :
ਇਨ੍ਹਾਂ ਨੂੰ ਸਟ੍ਰੀਕਸ ਕਿਹਾ ਜਾਂਦਾ ਹੈ। ਮੀਡੀਆ ਭੂਰੇ ਤੋਂ ਗੂੜ੍ਹੇ ਭੂਰੇ ਵਾਲਾਂ ਲਈ ਬੇਸ ਕਲਰ ਨਾਲ ਹੀ ਇਕ ਜਾਂ 2 ਟੋਨ ਹਲਕਾ ਸ਼ੇਡ ਚੁਣੋ। ਲਾਈਟ ਬ੍ਰਾਊਨ ਲੁਕ ਲਈ ਚਿਹਰੇ ਦੇ ਆਸ – ਪਾਸ ਵਾਲਾਂ ਨੂੰ ਪਹਿਲੀ ਲੇਅਰ ਦੇ ਅੱਧੇ ਇੰਚ ਨੂੰ 5 ਤੋਂ 8 ਹਿੱਸਿਆਂ ਵਿਚ ਵੰਡੋ, ਇਨ੍ਹਾਂ ਨੂੰ ਪਿਨ ਲਗਾ ਲਓ। ਬਾਕੀ ਵਾਲਾਂ ਤੇ ਬੇਸ ਕਲਰ ਲਗਾਓ, ਫਿਰ ਇਕ – ਇਕ ਕਰ ਕੇ ਹਰ ਹਿੱਸੇ ਤੇ ਹਲਕਾ ਰੰਗ ਕਰ ਦਿਓ।
ਲੋਅ ਲਾਈਟ / Low Light :
ਜਿਨ੍ਹਾਂ ਦੇ ਵਾਲਾਂ ਦਾ ਰੰਗ ਹਲਕਾ ਹੈ, ਉਨ੍ਹਾਂ ਤੇ ਇਹ ਜਚੇਗਾ ਨਹੀਂ। ਇਹ ਸਟਾਈਲ ਵਾਲਾਂ ਦੀ ਲੁਕ ਹੀ ਚੇਂਜ ਕਰ ਦਿੰਦਾ ਹੈ। ਸਾਰੇ ਵਾਲਾਂ ਤੇ ਬੇਸ ਕਲਰ ਲਗਾਓ, ਹੁਣ ਵਾਲਾਂ ਦੀ ਉੱਪਰਲੀ ਲੇਅਰ ਤੇ ਪਿਨ ਲਗਾ ਲਓ ਅਤੇ ਹੇਠਲੀ ਲੇਅਰ ਨੂੰ 1 ਇੰਚ ਤੋਂ 5 ਤੋਂ 8 ਹਿੱਸਿਆਂ ਵਿਚ ਵੰਡ ਦਿਓ ਅਤੇ ਇਨ੍ਹਾਂ ਤੇ ਡਾਰਕ ਰੰਗ ਲਗਾ ਲਓ। ਇਸ ਨਾਲ ਤੁਹਾਨੂੰ ਇਕ ਪ੍ਰੋਫੈਸ਼ਨਲ ਲੁਕ ਮਿਲੇਗਾ।
ਸਰਦੀਆਂ ਵਿੱਚ ਵਾਲਾਂ ਦੀ ਦੇਖਭਾਲ ਲਈ ਅਪਣਾਓ ਇਹ ਨੁਸਖੇ।
ਵਾਲਾਂ ਨੂੰ ਕਲਰ ਕਰਨ ਦੀ ਵਿਧੀ/ Hair coloring method :
ਵਾਲਾਂ ਵਿਚ ਕਲਰ ਸਹੀ ਤਰ੍ਹਾਂ ਨਾਲ ਲਗਾਉਣ ਦਾ ਇਕ ਤਰੀਕਾ ਹੁੰਦਾ ਹੈ, ਤਾਂ ਹੀ ਇਹ ਆਪਣੀ ਰੰਗਤ ਨਾਲ ਤੁਹਾਨੂੰ ਅਟ੍ਰੈਕਟਿਵ ਲੁਕ ਦੇ ਸਕੇਗਾ।
ਵਾਲਾਂ ਦੀਆਂ ਜੜ੍ਹਾਂ / Hair Roots :
ਵਾਲਾਂ ਦੀਆਂ ਜੜ੍ਹਾਂ ਕੁਦਰਤੀ ਰੂਪ ਨਾਲ ਜ਼ਿਆਦਾ ਗੂੜ੍ਹੇ ਰੰਗ ਦੀਆਂ ਹੁੰਦੀਆਂ ਹਨ, ਇਸ ਲਈ ਉਨ੍ਹਾਂ ਵੱਲ ਧਿਆਨ ਦਿਓ। ਜੜ੍ਹਾਂ ਵਾਲੇ ਪਾਸਿਓਂ ਰੰਗ ਲਗਾਉਣਾ ਸੁਰੂ ਕਰੋ ਅਤੇ ਵਿਚਕਾਰ ਦੀ ਲੰਬਾਈ ਤੱਕ ਜਾਓ। ਰੰਗ ਲਗਾਉਣ ਦੇ ਕੁਝ ਦੇਰ ਬਾਅਦ ਕੰਘੀ ਕਰੋ, ਤਾਂ ਕਿ ਬਾਕੀ ਦੇ ਵਾਲਾਂ ਤੇ ਕੁਦਰਤੀ ਸ਼ੇਡ ਆਵੇ। ਸਾਫ ਪਾਣੀ ਨਾਲ ਸਿਰ ਧੋਵੋ, ਰੰਗ ਲਗਾਉਣ ਦੇ 24 ਘੰਟੇ ਬਾਅਦ ਸ਼ੈਂਪੂ ਕਰੋ।
ਕਲਰਸ ਵਾਲੇ ਵਾਲਾਂ ਦੀ ਦੇਖਭਾਲ ਕਿਵੇਂ ਕੀਤੀ ਜਾ ਸਕਦੀ ਹੈ ?
ਸ਼ੈਂਪੂ :
ਰੰਗੀਨ ਵਾਲਾਂ ਲਈ ਤਿਆਰ ਵਿਸ਼ੇਸ਼ ਸ਼ੈਂਪੂ ਹੀ ਚੁਣੋ, ਇਹ ਜ਼ਿਆਦਾ ਨਮੀ ਦੇਣ ਵਾਲੇ ਹੁੰਦੇ ਹਨ।
ਕੰਡੀਸ਼ਨਰ :
Loading Likes...ਕਲਰ ਵਾਲਾਂ ਲਈ ਬਣਿਆ ਕੰਡੀਸ਼ਨਰ ਲਓ, ਇਸ ਵਿਚ ਸਿਲਿਕੋਨ ਕੰਪਾਊਂਡ ਜ਼ਿਆਦਾ ਹੁੰਦੇ ਹਨ ਜੋ ਵਾਲਾਂ ਨੂੰ ਸੁਰੱਖਿਅਤ ਰੱਖਦੇ ਹਨ।