‘ਗੋਡਿਆਂ ਤੇ ਕੂਹਣੀਆਂ’ ਦਾ ਕਾਲਾਪਣ / Blackness of ‘knees and elbows’

‘ਗੋਡਿਆਂ ਤੇ ਕੂਹਣੀਆਂ’ ਦਾ ਕਾਲਾਪਣ / Blackness of ‘knees and elbows’

ਕਾਲੇ ਗੋਡੇ ਅਤੇ ਕੂਹਣੀਆਂ ਤੁਹਾਡੀ ਸ਼ਖਸੀਅਤ ਤੇ ਬੁਰਾ ਪ੍ਰਭਾਵ ਛੱਡਦੀਆਂ ਹਨ। ਜਿਸ ਤਰ੍ਹਾਂ ਆਪਣੇ ਹੱਥਾਂ ਅਤੇ ਪੈਰਾਂ ਦੀ ਵੈਕਸਿੰਗ ਕਰਦੇ ਹੋ, ਉਸੇ ਤਰ੍ਹਾਂ ਤੁਹਾਡੇ ਗੋਡਿਆਂ ਅਤੇ ਕੂਹਣੀਆਂ ਨੂੰ ਵੀ ਦੇਖਭਾਲ ਦੀ ਲੋੜ ਹੁੰਦੀ ਹੈ। ਇਸੇ ਲਈ ਅੱਜ ਅਸੀਂ ਗੱਲ ਕਰਾਂਗੇ ‘ਗੋਡਿਆਂ ਤੇ ਕੂਹਣੀਆਂ’ ਦਾ ਕਾਲਾਪਣ / Blackness of ‘knees and elbows’ ਬਾਰੇ।

ਕੁਦਰਤੀ ਚੀਜ਼ਾਂ ਨਾਲ ਕਾਲੇ ਗੋਡਿਆਂ ਅਤੇ ਕੂਹਣੀਆਂ ਨੂੰ ਸਾਫ ਕਿਵੇਂ ਰੱਖਿਆ ਜਾ ਸਕਦਾ ਹੈ ?

1. ਕਾਲੀ ਪਈ ਚਮੜੀ ਦੀ ਰੋਜ਼ਾਨਾ ਨਾਰੀਅਲ ਦੇ ਤੇਲ ਨਾਲ ਮਾਲਿਸ਼ ਕਰੋ। ਕਾਲੇ ਧੱਬੇ ਹੌਲੀ – ਹੌਲੀ ਸਾਫ਼ ਹੋਣੇ ਸ਼ੁਰੂ ਹੋ ਜਾਣਗੇ।

2. ਨਿੰਬੂ ਇਕ ਬਲੀਚਿੰਗ ਏਜੰਟ ਹੈ, ਜਿਸ ਨੂੰ ਗੋਡਿਆਂ ਤੇ ਰਗੜਨ ਨਾਲ ਚਮੜੀ ਦਾ ਰੰਗ ਬਲੀਚ ਹੋ ਜਾਂਦਾ ਹੈ। ਜਦੋਂ ਨਿੰਬੂ ਦਾ ਰਸ ਸੁੱਕ ਜਾਵੇ ਤਾਂ ਇਸ ਨੂੰ ਸਾਧਾਰਨ ਪਾਣੀ ਨਾਲ ਧੋ ਲਓ।

3. ਕਾਲੇ ਹੋਏ ਗੋਡਿਆਂ ਤੇ ਪੀਸੇ ਹੋਏ ਬਦਾਮ ਦਾ ਪੇਸਟ ਲਗਾਓ, ਇਸ ਨਾਲ ਲਗਭਗ 15 ਮਿੰਟਾਂ ਤੱਕ ਮਾਲਿਸ਼ ਕਰੋ ਅਤੇ ਫਿਰ ਗੋਡਿਆਂ ਨੂੰ ਪਾਣੀ ਨਾਲ ਧੋ ਲਓ।

4. ਆਪਣੀ ਖੁਰਾਕ ਵਿਚ ਵਿਟਾਮਿਨ “ਈ” ਵਾਲੇ ਭੋਜਨ ਸ਼ਾਮਲ ਕਰਨ ਨਾਲ ਬਹੁਤ ਫਾਇਦਾ ਹੁੰਦਾ ਹੈ।

5. ਨਹਾਉਂਦੇ ਸਮੇਂ, ਆਪਣੇ ਗੋਡਿਆਂ ਨੂੰ ਪਿਊਮਿਕ ਸਟੋਨ ਨਾਲ ਹਲਕਾ ਜਿਹਾ ਰਗੜੋ ਅਤੇ ਫਿਰ ਚੰਗੀ ਤਰ੍ਹਾਂ ਇਸ਼ਨਾਨ ਕਰੋ। ਤੁਹਾਡੀ ਡੈੱਡ ਸਕਿਨ ਸਾਫ਼ ਹੋ ਜਾਵੇਗੀ।

6. ਹਲਦੀ ਦੀ ਵਰਤੋਂ ਪੁਰਾਣੇ ਸਮੇਂ ਤੋਂ ਸੁੰਦਰਤਾ ਵਧਾਉਣ ਲਈ ਵੀ ਕੀਤੀ ਜਾਂਦੀ ਰਹੀ ਹੈ। ਹਲਦੀ ਦਾ ਪੇਸਟ ਲਗਾਉਣ ਨਾਲ ਚਿਹਰੇ ਤੇ ਨਿਖਾਰ ਆਉਂਦਾ ਹੈ। ਇਸ ਦੇ ਨਾਲ ਹੀ ਹਲਦੀ ਗੋਡਿਆਂ ਅਤੇ ਕੂਹਣੀਆਂ ਦਾ ਕਾਲਾਪਣ ਦੂਰ ਕਰਨ ਵਿਚ ਵੀ ਮਦਦਗਾਰ ਹੈ। ਇਸ ਦੇ ਲਈ ਇਕ ਚੱਮਚ ਦੁੱਧ ਵਿਚ ਚੁਟਕੀ ਹਲਦੀ ਮਿਲਾ ਕੇ ਗੋਡਿਆਂ ਅਤੇ ਕੂਹਣੀਆਂ ਤੇ ਲਗਾਓ। ਫਿਰ ਹੌਲੀ – ਹੌਲੀ ਮਾਲਿਸ਼ ਕਰੋ ਅਤੇ ਕੋਸੇ ਪਾਣੀ ਨਾਲ ਧੋ ਲਓ।

ਸੁੰਦਰਤਾ ਵਿਚ ਹੋਰ ਵੀ ਨਿਖ਼ਾਰ ਲਿਆਉਣ ਲਈ CLICK ਕਰੋ।

7. ਨਾਰੀਅਲ ਤੇਲ ਕੂਹਣੀਆਂ ਅਤੇ ਗੋਡਿਆਂ ਦੇ ਕਾਲੇਪਣ ਨੂੰ ਵੀ ਦੂਰ ਕਰਦਾ ਹੈ। ਇਸ ਦੇ ਲਈ ਹਰ ਰੋਜ਼ ਨਹਾਉਣ ਤੋਂ ਬਾਅਦ ਨਾਰੀਅਲ ਦਾ ਤੇਲ ਲਗਾਓ ਅਤੇ ਕੁਝ ਦੇਰ ਮਾਲਿਸ਼ ਕਰੋ। ਇਸ ਨਾਲ ਕੂਹਣੀਆਂ ਅਤੇ ਗੋਡਿਆਂ ਦਾ ਕਾਲਾਪਣ ਦੂਰ ਹੁੰਦਾ ਹੈ।

Loading Likes...

Leave a Reply

Your email address will not be published. Required fields are marked *