ਕਿਥੋਂ ਆਇਆ ‘ਤਬਲਾ’?/ Where did ‘Tabla’ come from?

ਕਿਥੋਂ ਆਇਆ ‘ਤਬਲਾ’?/ Where did ‘Tabla’ come from?

ਤਬਲਾ ਭਾਰਤੀ ਉਪ – ਮਹਾਦੀਪ ਤੋਂ ਪੈਦਾ ਅਜਿਹੇ ਸਾਜਾਂ ‘ਚ ਇਕਲੌਤਾ ਹੈ, ਜਿਸ ਦਾ ਮੂੰਹ ਚਮੜੇ ਨਾਲ ਮੜ੍ਹਿਆ ਹੁੰਦਾ ਹੈ। ਇਹ ਸਾਰੇ ਰਵਾਇਤੀ, ਸ਼ਾਸਤਰੀ, ਪ੍ਰਸਿੱਧ ਅਤੇ ਲੋਕ ਸੰਗੀਤ ਵਿਚ ਵਰਤਿਆ ਜਾਂਦਾ ਹੈ ਅਤੇ ਸਾਰੇ ਸਾਜਾਂ, ਜਿਵੇਂ ਸਿਤਾਰ, ਸਰੋਦ, ਬੰਸਰੀ ‘ਚ ਸੰਗਤ ਦੇਣ ਵਾਲਾ ਇਕਲੌਤਾ ਸਾਜ ਤਬਲਾ ਵੀ ਹੈ। ਕਾਈ ਹੋਰ ਗੱਲਾਂ ਦੇ ਨਾਲ ਅਸੀਂ ਇਹ ਵੀ ਜਾਂਣਗੇ ਕੀ ਕਿਥੋਂ ਆਇਆ ‘ਤਬਲਾ’?/ Where did ‘Tabla’ come from?

ਤਬਲੇ ਦੇ ਨਾਮ ਦੀ ਖੋਜ :

ਪਿੱਛੋਂ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿਚ ਇਕ ਵਿਸ਼ੇਸ਼ ਤੌਰ ਤੇ ਅਹਿਮ ਸਾਜ ਵਜੋਂ ਉੱਭਰਿਆ ਹੈ ਅਤੇ ਭਾਰਤ, ਪਾਕਿਸਤਾਨ, ਨੇਪਾਲ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿਚ ਵਰਤਿਆ ਜਾਂਦਾ ਹੈ। ਤਬਲਾ ਸਿੰਗਲ ਵਿਅਕਤੀ ਲਈ ਮੁਕੰਮਲ ਸਾਜ ਹੈ। ਮੰਨਿਆ ਜਾਂਦਾ ਹੈ ਕਿ ਤਬਲਾ ਨਾਂ ਸ਼ਾਇਦ ਫਾਰਸੀ ਤੇ ਅਰਬੀ ਸ਼ਬਦ ‘ਤਬਲਾ’ ਤੋਂ ਪੈਦਾ ਹੋਇਆ ਹੈ, ਜਿਸ ਦਾ ਅਰਥ ਡਰੱਮ (ਤਾਲ ਵਾਦ) ਹੁੰਦਾ ਹੈ। ਕੁਝ ਵਿਦਵਾਨਾਂ ਦਾ ਮਤ ਇਹ ਵੀ ਹੈ ਕਿ ਤਬਲ ਸ਼ਬਦ ਅਰਬੀ ਸ਼ਬਦ ਨਹੀਂ ਹੈ, ਸਗੋਂ ਇਸ ਸ਼ਬਦ ਦੀ ਸ਼ੁਰੂਆਤ ਲੈਟਿਨ ਭਾਸ਼ਾ ਦੇ ‘ਤਬਲਾ’ ਤੋਂ ਹੋਈ ਹੈ।

ਤਬਲੇ ਦੀ ਪੈਦਾਇਸ਼ :

ਤਬਲੇ ਦੀ ਅਸਲ ਸ਼ੁਰੂਆਤ ਵਿਵਾਦਮਈ ਹੈ। ਬਹੁਤ ਸਾਰੇ ਲੋਕਾਂ ਦੀ ਧਾਰਨਾ ਹੈ ਕਿ ਇਸ ਦੀ ਸ਼ੁਰੂਆਤ ਭਾਰਤੀ ਉਪ – ਮਹਾਦੀਪ ‘ਚ ਮੁਗਲਾਂ ਦੇ ਆਉਣ ‘ਚ ਪਖਾਵਜ (ਇਕ ਸਾਜ) ਨਾਲ ਹੋਈ ਤਾਂ ਉਥੇ ਕੁਝ ਵਿਦਵਾਨ ਇਸ ਨੂੰ ਇਕ ਪ੍ਰਾਚੀਨ ਭਾਰਤੀ ਪ੍ਰੰਪਰਾ ਵਿਚ ਵਰਤੇ ਜਾਣ ਵਾਲੇ ‘ਅਵਨਧ ਸਾਜਾਂ’ (ਚਮੜੇ ਨਾਲ ਢਕੇ) ਦਾ ਵਿਕਸਤ ਰੂਪ ਮੰਨਦੇ ਹਨ ਅਤੇ ਕੁਝ ਲੋਕ ਇਸ ਦੀ ਪੈਦਾਇਸ਼ ਦਾ ਸਥਾਨ ਪੱਛਮੀ ਏਸੀਆ ਵੀ ਦੱਸਦੇ ਹਨ ਪਰ ਭਾਜੇ ਦੀਆਂ ਗੁਫਾਵਾਂ ਵਿਚ ਕੀਤੀ ਗਈ ਨੱਕਾਸ਼ੀ, ਤਬਲੇ ਦੀ ਭਾਰਤੀ ਪੈਦਾਇਸ਼ ਦਾ ਇਕ ਠੋਸ ਪ੍ਰਮਾਣ ਪੇਸ਼ ਕਰਦੀ ਹੈ।

ਤਬਲੇ ਦੀ ਉਤਪਤੀ ਦੇ ਸਬੰਧ ਵਿਚ ਵਿਚਾਰ :

ਤੁਰਕ – ਅਰਬ ਉਤਪਤੀ

ਪਹਿਲੇ ਸਿਧਾਂਤ ਅਨੁਸਾਰ ਬਸਤੀਵਾਦੀ ਸ਼ਾਸਨ ਦੌਰਾਨ ਇਸ ਕਲਪਨਾ ਨੂੰ ਕਾਫੀ ਹੁਲਾਰਾ ਮਿਲਿਆ ਕਿ ਤਬਲੇ ਦੀ ਮੂਲ ਉਤਪਤੀ ਭਾਰਤੀ ਉਪ – ਮਹਾਦੀਪ ਤੇ ਹਮਲਾ ਕਰਨ ਵਾਲੀ ਮੁਸਲਿਮ ਫੌਜ ਨਾਲ ਚੱਲਣ ਵਾਲੇ ਡਰੱਮ ਨਾਲ ਹੋਈ ਹੈ। ਇਹ ਫੌਜ ਇਨ੍ਹਾਂ ਡਰੱਮਾਂ ਨੂੰ ਕੁੱਟ ਕੇ ਆਪਣੇ ਦੁਸ਼ਮਣ ਨੂੰ ਹਮਲੇ ਦੀ ਚਿਤਾਵਨੀ ਦਿੰਦੇ ਸੀ।

ਤੁਰਕ ਫੌਜੀਆਂ ਨਾਲ ਚੱਲਣ ਵਾਲੇ ਇਨ੍ਹਾਂ ਸਾਜਾਂ ਦੀ ਤਬਲੇ ਨਾਲ ਕੋਈ ਸਮਾਨਤਾ ਨਹੀਂ ਹੈ, ਸਗੋਂ ਇਹ ‘ਨਾਗਰਾ’ ਨਾਲ ਕਾਫੀ ਬਰਾਬਰੀ ਰੱਖਦੇ ਹਨ।

ਅਰਬ ਸਿਧਾਂਤ ਦਾ ਦੂਜਾ ਸੰਸਕਰਨ ਇਹ ਹੈ ਕਿ ਅਲਾਊਦੀਨ ਖਿਲਜੀ ਦੇ ਸਮੇਂ ਵਿਚ ਅਮੀਰ ਖੁਸਰੋ ਨੇ ‘ਤਾਲ ਵਾਧ’ ਨੂੰ ਕੱਟ ਕੇ ਤਬਲੇ ਦੀ ਖੋਜ ਕੀਤੀ ਸੀ। ਇਥੋਂ ਤੱਕ ਕਿ 16ਵੀਂ ਸ਼ਤਾਬਦੀ ਵਿਚ ਅਬੁਲ ਫਜਲ ਨੇ ਆਇਨਾ – ਏ – ਅਕਬਰੀ ਵਿਚ ਤਤਕਾਲੀ ਸਾਜਾਂ ਦੀ ਲੰਬੀ ਸੂਚੀ ਬਣਾਈ ਹੈ ਪਰ ਇਸ ਵਿਚ ਵੀ ਤਬਲੇ ਦਾ ਕੋਈ ਜ਼ਿਕਰ ਨਹੀਂ ਹੈ।

ਅਰਬ ਸਿਧਾਂਤ ਅਨੁਸਾਰ ਤਬਲੇ ਦੀ ਖੋਜ ਦਾ ਕ੍ਰੈਡਿਟ 18 ਵੀਂ ਸ਼ਤਾਬਦੀ ਦੇ ਸੰਗੀਤਕਾਰ ਅਮੀਰ ਖੁਸਰੋ ਨੂੰ ਦਿੱਤਾ ਗਿਆ ਹੈ। ਕਿਹਾ ਜਾਂਦਾ ਹੈ ਕਿ ਅਮੀਰ ਖੁਸਰੋ ਨੇ ਪਖਾਵਜ ਨੂੰ ਦੋ ਟੁਕੜਿਆਂ ਵਿਚ ਵੰਡ ਕੇ ਤਬਲੇ ਦੀ ਖੋਜ ਕੀਤੀ। ਇਹ ਪੂਰੀ ਤਰ੍ਹਾਂ ਅਣਉਚਿਤ ਸਿਧਾਂਤ ਨਹੀਂ ਹੈ ਅਤੇ ਇਸ ਯੁੱਗ ਦੇ ਲਘੂ ਚਿੱਤਰਾਂ ਵਿਚ ਅਜਿਹੇ ਸਾਜ ਦਿਸਦੇ ਹਨ ਜੋ ਤਬਲੇ ਵਾਂਗ ਦਿਖਾਈ ਦਿੰਦੇ ਹਨ। ਇਸ ਨਾਲ ਇੰਝ ਪ੍ਰਤੀਤ ਹੁੰਦਾ ਹੈ ਕਿ ਇਸ ਸਾਜ ਦੀ ਪੈਦਾਇਸ਼ ਭਾਰਤੀ ਉਪ – ਮਹਾਦੀਪ ਦੇ ਮੁਸਲਿਮ ਭਾਈਚਾਰੇ ਵੱਲੋਂ ਹੋਈ ਸੀ, ਨਾ ਕਿ ਇਹ ਅਰਬ ਦੇਸ਼ਾਂ ਤੋਂ ਦਰਾਮਦ ਸਾਜ ਹੈ।

ਕੁੱਝ ਹੋਰ ਵੀ ਅਨੋਖੀਆਂ ਗੱਲਾਂ ਜਾਨਣ ਲਈ CLICK ਕਰੋ।

ਭਾਰਤੀ ਉਤਪਤੀ (ਸ਼ੁਰੂਆਤ)

ਭਾਰਤੀ ਉਤਪਤੀ ਦੇ ਸਿਧਾਂਤ ਅਨੁਸਾਰ ਇਸ ਸੰਗੀਤ ਸਾਜ ਨੇ ਮੁਸਲਿਮ ਸ਼ਾਸਨ ਦੌਰਾਨ ਇਕ ਨਵਾਂ ਅਰਬੀ ਨਾਂ ਪ੍ਰਾਪਤ ਕੀਤਾ ਸੀ ਪਰ ਇਹ ਪ੍ਰਾਚੀਨ ਭਾਰਤੀ ‘ਪੁਸ਼ਕਰ’ ਦਾ ਵਿਕਸਤ ਰੂਪ ਹੈ। ਪੁਸ਼ਕਰ ਸਾਜ ਦੇ ਪ੍ਰਮਾਣ ਛੇਵੀਂ ਸੱਤਵੀਂ ਸਦੀ ਦੇ ਮੰਦਰਾਂ ਦੇਖਣ ਨੂੰ ਮਿਲਦਾ ਹੈ।

ਇਨ੍ਹਾਂ ਕਲਾਕ੍ਰਿਤੀਆਂ ਵਿਚ ਵਾਦਕ 2 ਜਾਂ 3 ਵੱਖ – ਵੱਖ ਤਾਲ ਸਾਜਾਂ ਨੂੰ ਸਾਹਮਣੇ ਰੱਖ ਕੇ ਬੈਠੇ ਦਿਖਾਏ ਗਏ ਹਨ। ਤਬਲੇ ਦੀ ਸਮੱਗਰੀ ਤੇ ਨਿਰਮਾਣ ਦੇ ਢੰਗ ਦੇ ਲਿਖਤੀ ਪ੍ਰਮਾਣ ਸੰਸਕ੍ਰਿਤ ਗ੍ਰੰਥਾਂ ਵਿਚ ਉਪਲਬਧ ਹਨ। ਤਬਲੇ ਵਰਗੇ ਸਾਜ ਦੇ ਨਿਰਮਾਣ ਸਬੰਧੀ ਸਭ ਤੋ ਪੁਰਾਣੀ ਜਾਣਕਾਰੀ ਅਤੇ ਇਸ ਨੂੰ ਵਜਾਉਣ ਨਾਲ ਸਬੰਧਤ ਵੇਰਵਾ ਹਿੰਦੂ ਨਾਟਯ ਸ਼ਾਸਤਰ ਵਿਚ ਮਿਲਦਾ ਹੈ। ਉੱਥੇ ਦੱਖਣ ਭਾਰਤੀ ਗ੍ਰੰਥ, ਸ਼ਿਲਪਦਿਕਾਰਮ ਵਿਚ ਲਗਭਗ 30 ਤਾਲ ਸਾਜਾਂ ਦਾ ਵੇਰਵਾ ਹੈ।

ਹੱਥਾਂ ਨਾਲ ਵਜਾਏ ਜਾਣ ਵਾਲੇ ਸਾਜ ਪੁਸ਼ਕਰ ਦੇ ਪ੍ਰਮਾਣ ਪੰਜਵੀਂ ਸਦੀ ਵਿਚ ਮਿਲਦੇ ਹਨ, ਜੋ ਮ੍ਰਿਦੰਗ ਦੇ ਨਾਲ ਹੋਰ ਤਾਲ ਸਾਜਾਂ ਵਿਚ ਗਿਣੇ ਜਾਂਦੇ ਸਨ, ਹਾਲਾਂਕਿ ਉਦੋਂ ਇਨ੍ਹਾਂ ਨੂੰ ਤਬਲਾ ਨਹੀਂ ਕਿਹਾ ਜਾਂਦਾ ਸੀ। ਪੰਜਵੀਂ ਸਦੀ ਤੋਂ ਪਹਿਲਾਂ ਦੀ ਅਜੰਤਾ ਗੁਫਾਵਾਂ ਦੇ ਭਿੱਤੀ – ਚਿੱਤਰਾਂ ਵਿਚ ਜ਼ਮੀਨ ਤੇ ਬੈਠੇ ਕੇ ਵਜਾਏ ਜਾਣ ਵਾਲੇ ਉਧਰਵਮੁਖੀ ਡਰੱਮ ਦੇਖਣ ਨੂੰ ਮਿਲਦੇ ਹਨ, ਇਥੋਂ ਤੱਕ ਕਿ ਅਲੋਰਾ ਦੀਆਂ ਮੂਰਤੀਆਂ ਵਿਚ ਬੈਠ ਕੇ ਤਾਲ ਸਾਜ਼ ਵਜਾਉਂਦੇ ਹੋਏ ਕਲਾਕਾਰਾਂ ਨੂੰ ਦਿਖਾਇਆ ਗਿਆ ਹੈ।

ਪਹਿਲੀ ਸਦੀ ਦੇ ਚੀਨੀ ਤਿੱਬਤੀ ਐਡੀਸ਼ਨਾਂ ਵਿਚ ਕਈ ਹੋਰ ਸਾਜ ਯੰਤਰਾਂ ਨਾਲ ਛੋਟੇ ਆਕਾਰ ਦੇ ਉਰਧਮੁਖੀ ਡਰੱਮਾਂ ਦਾ ਵਰਨਣ ਮਿਲਦਾ ਹੈ, ਜੋ ਕਿ ਬੋਧੀ ਭਿਕਸੂਆਂ (ਜਿਨ੍ਹਾਂ ਨੇ ਉਸ ਸਮੇਂ ਭਾਰਤੀ ਉਪ – ਮਹਾਦੀਪ ਦਾ ਦੌਰਾ ਕੀਤਾ ਸੀ) ਵੱਲੋਂ ਲਿਖੇ ਗਏ ਸਨ।

ਪੁਸ਼ਕਰ ਨੂੰ ਤਿੱਬਤੀ ਸਾਹਿਤ ਵਿਚ ‘ਜੋਂਗਪਾ’ ਕਿਹਾ ਗਿਆ ਹੈ। ਕਈ ਪ੍ਰਾਚੀਨ ਜੈਨ ਅਤੇ ਬੋਧੀ ਧਰਮ ਦੇ ਗ੍ਰੰਥਾਂ ਜਿਵੇਂ ਸਮਵਾਯਸੂਤਰ, ਲਲਿਤਵਿਸਥਾਰ ਅਤੇ ਸੂਤ੍ਰਆਲੰਕਾਰ ਆਦਿ ਵਿਚ ਪੁਸ਼ਕਰ ਨਾਂ ਦੇ ਤਾਲ ਸਾਜ਼ ਦੇ ਵੇਰਵੇ ਦੇਖਣ ਨੂੰ ਮਿਲਦੇ ਹਨ।

Loading Likes...

Leave a Reply

Your email address will not be published. Required fields are marked *