ਲੌਂਗ ਦੇ ਫ਼ਾਇਦੇ, ਲੌਂਗ ਦੀ ਵਤਰੋਂ ਅਤੇ ਵਰਤੋਂ ਦਾ ਤਰੀਕਾ

ਲੌਂਗ ਕਿੱਥੋਂ ਮਿਲਦਾ ਹੈ :

  • ਲੌਂਗ ਇਕ ਦਰਖ਼ਤ ਦੇ ਫੁੱਲ ਉੱਤੇ ਇਕ ਛੋਟਾ ਜਿਹਾ ਦਾਣਾ ਹੁੰਦਾ ਹੈ।

 

ਲੌਂਗ ਵਿਚ ਮਿਲਣ ਵਾਲੇ ਤੱਤ :

  • Eugenol ਇਕ ਇਹੋ ਜਿਹਾ ਤੱਤ ਹੈ ਜਿਸਦੀ ਵਜ੍ਹਾ ਨਾਲ ਲੌਂਗ ਦੀ ਵਰਤੋਂ ਕੀਤੀ ਜਾਂਦੀ ਹੈ।

ਲੌਂਗ ਵਰਤਣ ਦੇ ਫ਼ਾਇਦੇ :

  • ਲੌਂਗ ਕਟਾਣੂ ਮਾਰਨ ਦੇ ਕੰਮ ਆਉਂਦਾ ਹੈ।
  • ਮੱਛਰ ਮੱਖੀਆਂ ਨੂੰ ਵੀ ਦੂਰ ਭਜਾਉਣ ਵਿਚ ਜੋ ਦਵਾਇਆਂ ਵਰਤੀਆਂ ਜਾਂਦੀਆਂ ਹਨ ਇਹ ਉਸ ਵਿਚ ਵੀ ਕੰਮ ਆਉਂਦਾ ਹੈ।
  • ਦਰਦ ਨੂੰ ਦੂਰ ਕਰਨ ਵਿਚ ਵੀ ਮਦਦ ਕਰਦਾ ਹੈ। ਜੇ ਕਿਸੇ ਦੇ ਦੰਦਾਂ ਵਿਚ ਦਰਦ ਹੋ ਰਿਹਾ ਹੋਵੇ ਤਾਂ ਦਰਦ ਵਾਲੀ ਥਾਂ ਲੌਂਗ ਦਾ ਤੇਲ ਲਗਾਉਣ ਨਾਲ ਆਰਾਮ ਮਿਲਦਾ ਹੈ।
  • ਲੌਂਗ ਦੀ ਵਰਤੋਂ ਸ਼ੂਗਰ ਦੀ ਬਿਮਾਰੀ ਨੂੰ ਕਾਬੂ ਵਿਚ ਰੱਖਣ ਵਿਚ ਮਦਦ ਕਰਦਾ ਹੈ।
  • ਲੌਂਗ ਖੂਨ ਨੂੰ ਪਤਲਾ ਕਰਨ ਵਿਚ ਮਦਦ ਕਰਦਾ ਹੈ। ਜੋ ਕਿ ਦਿਲ ਵਾਸਤੇ ਬਹੁਤ ਲਾਭਦਾਇਕ ਹੁੰਦਾ ਹੈ। ਖੂਨ ਪਤਲਾ ਹੋਣ ਨਾਲ ਹਰਟ ਅਟੈਕ ਹੋਣ ਦਾ ਖ਼ਤਰਾ ਨਹੀਂ ਹੁੰਦਾ।
  • ਲਗਭਗ ਹਰ ਟੁੱਥ ਪੇਸਟ ਬਣਾਉਣ ਵਾਲੀ ਕੰਪਨੀਆਂ ਲੌਂਗ ਵਰਤਦੀਆਂ ਨੇ। ਜਿਸ ਨਾਲ ਮੂੰਹ ਵਿਚੋਂ ਬਦਬੂ ਦੀ ਸ਼ਿਕਾਇਤ ਨਹੀਂ ਆਉਂਦੀ।
  • ਗਲੇ ਵਿਚ ਖਰਾਸ਼ ਹੋਵੇ ਤਾਂ ਲੌਂਗ ਮੂੰਹ ਵਿਚ ਰੱਖਣ ਨਾਲ ਲਾਭ ਮਿਲਦਾ ਹੈ।
  • ਸਰਦੀ ਜ਼ੁਕਾਮ ਤੋਂ ਵੀ ਲੌਂਗ ਫਾਇਦਾ ਕਰਦਾ ਹੈ।
  • ਹਾਜ਼ਮੇ ਵਾਲੀਆਂ ਦਵਾਈਆਂ ਵਿਚ ਵੀ ਲੌਂਗ ਵਰਤਿਆ ਜਾਂਦਾ ਹੈ।
  • ਲੂਜ਼ ਮੋਸ਼ਨ ਵਿਚ ਲੌਂਗ ਬਹੁਤ ਫਾਇਦਾ ਕਰਦਾ ਹੈ।
  • ਜੇ ਕਿਸੇ ਨੂੰ ਬਹੁਤ ਜ਼ਿਆਦਾ ਗਰਮੀ ਆਉਂਦੀ ਹੋਵੇ ਤਾਂ ਲੌਂਗ ਦਾ ਸੇਵਣ ਬਹੁਤ ਫਾਇਦਾ ਕਰਦਾ ਹੈ।
  • ਜੇ ਸਿਰਦਰਦ ਹੋ ਰਿਹਾ ਹੋਵੇ ਤਾਂ ਮੱਥੇ ਤੇ ਲੌਂਗ ਦਾ ਤੇਲ ਲਗਾਉਣਾ ਨਾਲ ਅਰਾਮ ਮਿਲਦਾ ਹੈ।

ਲੌਂਗ ਵਰਤਣ ਦਾ ਤਰੀਕਾ :

  • ਪੂਰੇ ਦਿਨ ਵਿਚ 4 -5 ਲੌਂਗ ਬਹੁਤ ਹੁੰਦੇ ਨੇ।
  • ਜੇ ਲੌਂਗ ਦਾ ਪਾਊਡਰ ਲੈਣਾ ਹੋਵੇ ਤਾਂ ਇਕ ਦਿਨ ਵਿਚ ਸਿਰਫ ਅੱਧਾ ਚਮਚ ਬਹੁਤ ਹੁੰਦਾ ਹੈ।
  • ਲੌਂਗ ਨੂੰ ਚਾਹ ਵਿਚ ਵੀ ਵਰਤਿਆ ਜਾ ਸਕਦਾ ਹੈ।
Loading Likes...

Leave a Reply

Your email address will not be published. Required fields are marked *