ਕਿਵੇਂ ਕਰੀਏ ‘ਅੱਖਾਂ’ ਦੀ ਦੇਖਭਾਲ ? / How to take care of ‘Eyes’?

  1. ਕਿਵੇਂ ਕਰੀਏ ‘ਅੱਖਾਂ’ ਦੀ ਦੇਖਭਾਲ ? / How to take care of ‘Eyes’?

ਕੁਦਰਤ ਨੇ ਸਾਨੂੰ ਜਿਨ੍ਹਾਂ ਸੁੰਦਰ ਅੱਖਾਂ ਨਾਲ ਸ਼ਿੰਗਾਰਿਆ ਹੈ, ਉਨ੍ਹਾਂ ਵਿਚ ਅੱਖਾਂ ਸਭ ਤੋਂ ਉੱਤਮ ਹਨ। ਸੁੰਦਰ ਅੱਖਾਂ ਕੁਦਰਤੀ ਅਤੇ ਮਨੁੱਖ ਦੀ ਸੁੰਦਰਤਾ ਨੂੰ ਨਿਖਾਰਨ ਵਿਚ ਸਹਾਈ ਹੁੰਦੀਆਂ ਹਨ। ਕੁਦਰਤ ਦੀ ਇਸ ਅਮੁੱਲ ਦਾਤ ਨੂੰ ਸਾਂਭਣ ਲਈ ਖਾਸ ਕੁਝ ਨਹੀਂ ਕਰਨਾ ਪੈਂਦਾ, ਬਸ ਥੋੜ੍ਹੀ ਜਿਹੀ ਸਾਵਧਾਨੀ ਵਰਤਣੀ ਪੈਂਦੀ ਹੈ। ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਅੱਜ ਅਸੀਂ ਗੱਲ ਕਰਾਂਗੇ ਕਿਵੇਂ ਕਰੀਏ ‘ਅੱਖਾਂ’ ਦੀ ਦੇਖਭਾਲ ? / How to take care of ‘Eyes’?

ਵਿਟਾਮਿਨ ਏ ਦੀ ਵਰਤੋਂ ਨਾਲ ਅੱਖਾਂ ਦੀ ਦੇਖਭਾਲ :

ਡਾਕਟਰਾਂ ਦਾ ਕਹਿਣਾ ਹੈ ਕਿ ਵਿਟਾਮਿਨ “ਏ’ ਅੱਖਾਂ ਲਈ ਬਹੁਤ ਜ਼ਰੂਰੀ ਹੈ। ਇਸ ਦੇ ਲਗਾਤਾਰ ਸੇਵਨ ਨਾਲ ਅੱਖਾਂ ਦੀ ਜੋਤੀ ਵਧਦੀ ਹੈ, ਨਾਲ ਹੀ ਇਹ ਰੋਗਗ੍ਰਸਤ ਵੀ ਨਹੀਂ ਹੁੰਦੀਆਂ। ਇਹ ਵਿਟਾਮਿਨ  ਗਾਜਰ ਅਤੇ ਟਮਾਟਰ ਵਿਚ ਪ੍ਰਚੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਸ਼ਰੀਰ ਨੂੰ ਪੂਰਨ ਮਾਤਰਾ ਵਿਚ ਵਿਟਾਮਿਨ ‘ਏ’ ਮਿਲਦੇ ਰਹਿਣ ਲਈ ਗਾਜਰ, ਅੰਬ, ਟਮਾਟਰ, ਦੁੱਧ, ਮੱਖਣ, ਪਪੀਤਾ, ਹਰੀਆਂ ਸਬਜ਼ੀਆਂ ਆਦਿ ਜ਼ਰੂਰੀ ਮਾਤਰਾ ਵਿਚ ਲੈਂਦੇ ਰਹਿਣਾ ਚਾਹੀਦਾ ਹੈ।

ਠੰਡੇ ਪਾਣੀ ਨਾਲ ਅੱਖਾਂ ਦੀ ਦੇਖਭਾਲ ਕਿਵੇਂ ਕਰੀਏ ?

ਅੱਖਾਂ ਨੂੰ ਸਿਹਤਮੰਦ ਅਤੇ ਨਿਰੋਗ ਬਣਾਏ ਰੱਖਣ ਲਈ ਲੋੜੀਂਦੀ ਮਾਤਰਾ ਵਿਚ ਠੰਡਾ ਪਾਣੀ ਚਾਹੀਦਾ ਹੈ। ਠੰਡੇ ਪਾਣੀ ਨਾਲ ਅੱਖਾਂ ਦੀ ਜੋਤੀ ਵੱਧਦੀ ਹੈ ਅਤੇ ਜ਼ਿਆਦਾ ਪਾਣੀ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਸਹਾਇਕ ਹੁੰਦਾ ਹੈ। ਸਵੇਰੇ ਸੌਂ ਕੇ ਉੱਠਣ ਤੇ ਠੰਡੇ ਪਾਣੀ ਨਾਲ ਅੱਖਾਂ ਨੂੰ ਧੋਣਾ ਜ਼ਿਆਦਾ ਲਾਭਦਾਇਕ ਹੁੰਦਾ ਹੈ।

ਸਵੇਰੇ ਸੂਰਜ ਚੜਨ ਤੋਂ ਪਹਿਲਾਂ ਉੱਠਣਾ ਅਤੇ ਨੰਗੇ ਪੈਰ ਘਾਹ ਤੇ ਚੱਲਣਾ ਅੱਖਾਂ ਲਈ ਅੰਮ੍ਰਿਤ ਸਮਾਨ ਹੁੰਦਾ ਹੈ। ਅਜਿਹਾ ਕਰਨ ਨਾਲ ਅੱਖਾਂ ਦੀ ਜੋਤੀ ਤਾਂ ਵੱਧਦੀ ਹੈ, ਨਾਲ ਹੀ ਸੌਂਫ ਦੇ ਸੇਵਨ ਤੋਂ ਵੀ ਫਾਇਦਾ ਹੁੰਦਾ ਹੈ।

👉ਅੱਖਾਂ ਦੀ ਰੌਸ਼ਨੀ ਨੂੰ ਬੇਹਤਰ ਕਰਦਾ ਆਂਵਲਾ। 👈

ਐਨਕ ਦੀ ਵਰਤੋਂ ਨਾਲ ਕਿਵੇਂ ਕਰੀਏ ਅੱਖਾਂ ਦੀ ਦੇਖਭਾਲ ?

ਜ਼ਿਆਦਾ ਗਰਮੀ ਦੇ ਦਿਨਾਂ ਵਿਚ ਧੂੜ ਭਰੀਆਂ ਗਰਮ ਹਵਾਵਾਂ ਚੱਲਦੀਆਂ ਹਨ। ਅੱਖਾਂ ਤੇ ਧੁੱਪ ਦੀ ਐਨਕ ਲਗਾਉਣਾ ਨਾ ਭੁੱਲੋ। ਕੁਝ ਲੋਕ ਖਾਣ ਦੇ ਤੁਰੰਤ ਬਾਅਦ ਪੜ੍ਹਣ ਬੈਠ ਜਾਂਦੇ ਹਨ ਜੋ ਗਲਤ ਹੈ। ਖਾਣ ਦੇ ਬਾਅਦ ਕੁਝ ਦੇਰ ਆਰਾਮ ਕਰਨ ਦੇ ਬਾਅਦ ਹੀ ਪੜ੍ਹਨਾ ਚਾਹੀਦਾ ਹੈ। ਜੇਕਰ ਤੁਸੀਂ ਯਾਤਰਾ ਕਰ ਰਹੇ ਹੋ ਤਾਂ ਚੱਲਦੀ ਟ੍ਰੇਨ ਜਾਂ ਬੱਸ ਵਿੱਚ ਨਾ ਪੜ੍ਹੋ। ਲਗਾਤਾਰ ਬਹੁਤ ਦੇਰ ਤਕ ਪੜ੍ਹਦੇ ਰਹਿਣ ਨਾਲ ਅੱਖਾਂ ਥੱਕ ਜਾਂਦੀਆਂ ਹਨ। ਇਸ ਲਈ ਕੁਝ ਪਲ ਅੱਖਾਂ ਨੂੰ ਬੰਦ ਕਰ ਕੇ ਲੇਟ ਜਾਣਾ ਚਾਹੀਦਾ ਹੈ, ਇਸ ਨਾਲ ਥਕਾਵਟ ਦੂਰ ਹੋ ਜਾਂਦੀ ਹੈ।

ਖੀਰੇ ਦੀ ਵਰਤੋਂ ਨਾਲ ਕਿਵੇਂ ਕਰੀਏ ਅੱਖਾਂ ਦੀ ਦੇਖਭਾਲ ?

  • ਜੇਕਰ ਤੁਹਾਡੀਆਂ ਅੱਖਾਂ ਦੇ ਹੇਠਾਂ ਕਾਲੇ ਧੱਬੇ ਪੈ ਗਏ ਤਾਂ ਉਸ ਤੇ ਖੀਰੇ ਦੇ ਟੁਕੜੇ ਰੱਖ ਕੇ ਮਲੋ। ਅਜਿਹਾ ਕਰਨ ਨਾਲ ਕੁਝ ਦਿਨਾਂ ਵਿਚ ਧੱਬੇ ਸਾਫ ਹੋ ਜਾਂਦੇ ਹਨ।
  • ਜ਼ਿਆਦਾ ਦੇਰ ਤਕ ਟੀ.ਵੀ. ਦੇਖਣ ਨਾਲ ਅੱਖਾਂ ਵਿਚ ਭਾਰੀਪਨ ਆ ਜਾਂਦਾ ਹੈ। ਇਸ ਨਾਲ ਅੱਖਾਂ ਦੇ ਹੇਠਾਂ ਕਾਲੇ ਦਾਗ – ਧੱਬੇ ਪੈਣ ਲੱਗਦੇ ਹਨ। ਇਸ ਤੋਂ ਬਚਣ ਲਈ ਟੀ.ਵੀ. ਨਾਲ ਵਿਚ – ਵਿਚ ਨਜ਼ਰ ਹਟਾਉਣਾ ਵੀ ਜ਼ਰੂਰੀ ਹੈ।

ਡਾਕਟਰ ਦੀ ਸਲਾਹ, ਅੱਖਾਂ ਦੀ ਦੇਖਭਾਲ ਲਈ ਸਭ ਤੋਂ ਉੱਤਮ ਕਿਉਂ?

ਜੇਕਰ ਤੁਹਾਡੀਆਂ ਅੱਖਾਂ ਵਿਚ ਤਕਲੀਫ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਡਾਕਟਰ ਦੀ ਸਲਾਹ ਦੇ ਬਿਨਾਂ ਕੋਈ ਦਵਾਈ ਅੱਖ ਵਿਚ ਨਾ ਪਾਓ। ਤੁਹਾਡੀਆਂ ਅੱਖਾਂ ਸਿਹਤਮੰਦ ਅਤੇ ਚਮਕ ਵਾਲੀਆਂ ਹੋਣਗੀਆਂ, ਕਿਉਂਕਿ ਜਦੋਂ ਤਕ ਅੱਖਾਂ ਦੇ ਅੰਦਰ ਦੀ ਸੁੰਦਰਤਾ ਨਹੀਂ ਹੋਵੇਗੀ, ਓਦੋਂ ਤਕ ਅੱਖਾਂ ਦੀ ਬਾਹਰਲੀ ਸੁੰਦਰਤਾ ਆਕਰਸ਼ਕ ਨਹੀਂ ਹੋ ਸਕਦੀ।

Loading Likes...

Leave a Reply

Your email address will not be published. Required fields are marked *