ਅਦਰਕ ਵਿੱਚ ਕਿਹੜੇ – ਕਿਹੜੇ ਗੁਣ? / What properties does ginger have?

ਅਦਰਕ ਵਿੱਚ ਕਿਹੜੇ – ਕਿਹੜੇ ਗੁਣ? / What properties does ginger have?

ਅਦਰਕ ਸਾਰੇ ਘਰਾਂ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਸ਼ਾਇਦ ਹੀ ਅਜਿਹਾ ਕੋਈ ਘਰ ਹੋਵੇਗਾ, ਜਿਸ ਵਿਚ ਸਰਦੀਆਂ ਵਿੱਚ ਅਦਰਕ ਵਾਲੀ ਚਾਹ ਨਹੀਂ ਬਣਾਈ ਜਾਂਦੀ। ਅਦਰਕ ਸਾਰੇ ਘਰਾਂ ਵਿੱਚ ਸਬਜ਼ੀ ਵਿਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਭਾਰਤ ਤੇ ਹੋਰ ਦੇਸ਼ਾਂ ਵਿਚ ਅਦਰਕ ਨੂੰ ਪ੍ਰਾਚੀਨ ਕਾਲ ਤੋਂ ਹੀ ਇਕ ਮਸਾਲੇ ਅਤੇ ਔਸ਼ਿਧੀ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ। ਚੌਥੀ ਸਦੀ ਈਸਵੀ ਤੋਂ ਪਹਿਲਾਂ ਚੀਨੀ ਗ੍ਰੰਥਾਂ ਵਿੱਚ ਅਦਰਕ ਨੂੰ ਪੇਟ ਦੀਆਂ ਸਮੱਸਿਆਵਾਂ, ਉਲਟੀ, ਦਸਤ, ਹੈਜਾ, ਦੰਦ ਦਰਦ, ਖੂਨ ਵਗਣਾ, ਗਠੀਆ ਦੇ ਇਲਾਜ ਲਈ ਇਕ ਔਸ਼ਿਧੀ ਦੇ ਰੂਪ ਵਿੱਚ ਦੱਸਿਆ ਗਿਆ ਹੈ। ਅੱਜ ਅਸੀਂ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਅੱਜ ਦੇ ਵਿਸ਼ੇ ‘ਅਦਰਕ ਵਿੱਚ ਕਿਹੜੇ – ਕਿਹੜੇ ਗੁਣ? / What properties does ginger have?’ ਤੇ ਚਰਚਾ ਕਰਾਂਗੇ।

ਕਿਹੜੀਆਂ – ਕਿਹੜੀਆਂ ਹੋਰ ਬਿਮਾਰੀਆਂ ਤੋਂ ਬਚਾਉਂਦਾ ਹੈ ਅਦਰਕ?/ What other diseases does ginger prevent? :

ਅਦਰਕ ਵਿੱਚ ਕਿਹੜੇ – ਕਿਹੜੇ ਗੁਣ? / What properties does ginger have? ਵਿਸ਼ੇ ਨੂੰ ਧਿਆਨ ਵਿੱਚ ਰੱਖ ਕੇ ਹੀ ਹੇਠਾਂ ਕੁੱਝ ਬਿੰਦੂ ਦਿੱਤੇ ਗਏ ਹਨ। ਜਿਨ੍ਹਾਂ ਨਾਲ ਸਾਨੂੰ ਕਾਫੀ ਲਾਭ ਹੋ ਸਕਦਾ ਹੈ।

  • ਚੀਨ ਦੇ ਜੜ੍ਹੀ – ਬੂਟੀ ਮਾਹਿਰ ਇਸ ਬੂਟੀ ਦੇ ਇਸਤੇਮਾਲ ਜ਼ੁਕਾਮ – ਖੰਘ ਸਹਿਤ ਸਾਰੀਆਂ ਸਾਹ ਸਬੰਧੀ ਬੀਮਾਰੀਆਂ ਦੇ ਇਲਾਜ ਵਿੱਚ ਵੀ ਕਰਦੇ ਹਨ।
  • ਚੀਨੀ ਮਲ੍ਹਾਰ ਲੰਬੀ ਸਮੁੰਦਰੀ ਯਾਤਰਾ ਵਿਚ ਸਕਰਵੀ ਰੋਗ ਦੇ ਇਲਾਜ ਲਈ ਅਦਰਕ ਵਿਚ ਮੌਜੂਦ ਵਿਟਾਮਿਨ – ਸੀ ਤੱਤਾਂ ਦਾ ਇਸਤੇਮਾਲ ਕਰਦੇ ਸਨ।
  • ਇਹ ਪਾਚਨ ਅਗਨੀ ਨੂੰ ਭੜਕਾਉਂਦਾ ਅਤੇ ਭੁੱਖ ਵਧਾਉਂਦਾ ਹੈ। ਇਸੇ ਲਈ ਆਯੁਰਵੈਦਿਕ ਮਾਹਿਰ ਇਸ ਨੂੰ ਇਕ ਸ਼ਕਤੀਸ਼ਾਲੀ ਪਾਚਕ ਦੇ ਰੂਪ ਵਿੱਚ ਲੈਣ ਦੀ ਸਲਾਹ ਦਿੰਦੇ ਹਨ।
  • ਇਸ ਦੇ ਪੋਸ਼ਕ ਤੱਤ ਸਰੀਰ ਵਿੱਚ ਸਾਰੇ ਹਿੱਸਿਆਂ ਤੱਕ ਆਸਾਨੀ ਨਾਲ ਪਹੁੰਚ ਪਾਉਂਦੇ ਹਨ।
  • ਅਦਰਕ ਨੂੰ ਜੋੜਾਂ ਦੇ ਦਰਦ, ਉਲਟੀ ਅਤੇ ਚੱਕਰ ਕਾਰਨ ਹੋਣ ਵਾਲੀ ਪ੍ਰੇਸ਼ਾਨੀ ਦੇ ਇਲਾਜ ਵਿਚ ਵੀ ਇਸਤੇਮਾਲ ਕੀਤਾ ਜਾਂਦਾ ਹੈ।
  • ਅਦਰਕ ਦਾ ਰੈਗੂਲਰ ਸੇਵਨ ਮਾਈਗ੍ਰੇਨ ਦੇ ਦਰਦ ਨੂੰ ਘੱਟ ਕਰਦਾ ਹੈ।
  • ਮਾਹਵਾਰੀ ਦੌਰਾਨ ਪੇਟ ਵਿਚ ਹੋਣ ਵਾਲੀ ਜਕੜਨ ਵਿਚ ਬ੍ਰਾਊਨ ਸ਼ੂਗਰ ਅਤੇ ਅਦਰਕ ਦੀ ਚਾਹ ਪੀਣ ਨਾਲ ਆਰਾਮ ਮਿਲਦਾ ਹੈ।
  • ਸ਼ੂਗਰ ਦੀ ਸ਼ਿਕਾਇਤ ਵਾਲੇ ਵਿਅਕਤੀ ਜੇਕਰ ਰੈਗੂਲਰ ਤੌਰ ਤੇ ਅਦਰਕ ਦਾ ਸੇਵਨ ਕਰਨ ਤਾਂ ਕਿਡਨੀ ਦੇ ਨੁਕਸਾਨ ਦਾ ਖਦਸ਼ਾ ਘੱਟ ਹੋ ਜਾਂਦਾ ਹੈ।
  • ਅਦਰਕ ਇਕ ਜੜ੍ਹੀ – ਬੂਟੀ ਵੀ ਹੈ ਅਤੇ ਪਾਚਨ ਤੰਤਰ, ਸੋਜ, ਸਰੀਰ ਦੇ ਦਰਦ, ਜ਼ੁਕਾਮ – ਖੰਘ ਵਰਗੀਆਂ ਬੀਮਾਰੀਆਂ ਵਿੱਚ ਅਦਰਕ ਦੇ ਇਸਤੇਮਾਲ ਨਾਲ ਫਾਇਦੇ ਮਿਲਦੇ ਹਨ।
  • ਇੰਨਾ ਹੀ ਨਹੀਂ, ਦਿਲ ਦੇ ਰੋਗ, ਖੂਨ ਸਬੰਧੀ ਸਮੱਸਿਆਵਾਂ, ਬਵਾਸੀਰ ਆਦਿ ਰੋਗਾਂ ਵਿੱਚ ਵੀ ਅਦਰਕ ਦੇ ਔਸ਼ਿਧੀ ਗੁਣਾਂ ਨਾਲ ਲਾਭ ਮਿਲਦਾ ਹੈ।
  • ਜ਼ਖਮ, ਪੱਥਰੀ, ਬੁਖਾਰ, ਐਨੀਮੀਆ ਅਤੇ ਪੇਸ਼ਾਬ ਨਾਲ ਸਬੰਧਤ ਬੀਮਾਰੀਆਂ ਵਿੱਚ ਵੀ ਅਦਰਕ ਨਾਲ ਲਾਭ ਹੁੰਦਾ ਹੈ।

ਹੋਰ ਵੀ ਕਈ, ਨੁਸਖ਼ੇ ਜੋ ਅਸੀਂ ਘਰ ਬੈਠੇ ਕਰ ਸਕਦੇ ਹਾਂ, ਉਹਨਾਂ ਨੂੰ ਜਾਨਣ ਲਈ CLICK ਕਰੋ।

ਅਦਰਕ ਨਾਲ ਖੰਘ – ਜ਼ੁਕਾਮ ਦਾ ਇਲਾਜ ਕਿਵੇਂ ਕੀਤਾ ਜਾ ਸਕਦਾ ਹੈ?/  How to treat cough-cold with ginger? :

ਅਦਰਕ ਵਿੱਚ ਕਿਹੜੇ – ਕਿਹੜੇ ਗੁਣ? / What properties does ginger have? ਵਿਸ਼ੇ ਨੂੰ ਧਿਆਨ ਵਿੱਚ ਰੱਖ ਕੇ ਹੀ ਹੇਠਾਂ ਕੁੱਝ ਬਿੰਦੂ ਦਿੱਤੇ ਗਏ ਹਨ। ਜਿਨ੍ਹਾਂ ਨਾਲ ਸਾਨੂੰ ਕਾਫੀ ਲਾਭ ਹੋ ਸਕਦਾ ਹੈ।

1. 100 ਮਿ. ਲੀ. ਦੁੱਧ ਵਿੱਚ 2 ਗ੍ਰਾਮ ਅਦਰਕ ਚੂਰਨ/ Ginger powder ਮਿਲਾ ਕੇ ਪੀਣ ਨਾਲ ਜ਼ੁਕਾਮ ਵਿੱਚ ਲਾਭ ਹੁੰਦਾ ਹੈ।

2. ਦੋ ਚੱਮਚ ਅਦਰਕ ਦੇ ਰਸ/ Ginger juice ਵਿੱਚ ਸ਼ਹਿਦ ਮਿਲਾ ਕੇ ਸਵੇਰ – ਸ਼ਾਮ ਸੇਵਨ ਕਰਨ ਨਾਲ ਸਾਹ ਨਾਲ ਸਬੰਧੀ ਬੀਮਾਰੀ, ਖੰਘ ਅਤੇ ਜ਼ੁਕਾਮ ਆਦਿ ਰੋਗਾਂ ਵਿੱਚ ਲਾਭ ਹੁੰਦਾ ਹੈ।

3. 5 ਮਿ. ਲੀ. ਅਦਰਕ ਦੇ ਰਸ ਵਿਚ ਚੌਥਾ ਹਿੱਸਾ ਸ਼ਹਿਦ ਮਿਲਾ ਕੇ ਇਸ ਨੂੰ ਸਵੇਰੇ ਅਤੇ ਸ਼ਾਮ ਸੇਵਨ ਕਰਨ ਨਾਲ ਸਾਹ, ਖੰਘ, ਜ਼ੁਕਾਮ ਅਤੇ ਬੁਖਾਰ ਠੀਕ ਹੁੰਦਾ ਹੈ।

4. ਜ਼ੁਕਾਮ ਅਤੇ ਖੰਘ ਵਿਚ ਦੋ ਵਾਰ ਅਦਰਕ ਦਾ ਕਾੜ੍ਹਾ ਬਣਾ ਕੇ ਪੀਣ ਨਾਲ ਆਰਾਮ ਮਿਲਦਾ ਹੈ।

Loading Likes...

Leave a Reply

Your email address will not be published. Required fields are marked *