‘ਅਸ਼ੁੱਧ – ਸ਼ੁੱਧ-3/ Ashudh – Shudh-3’ ਸ਼ਬਦ

ਅਸ਼ੁੱਧ – ਸ਼ੁੱਧ-3/ Ashudh – Shudh-3 ਸ਼ਬਦ

ਜਿਵੇੰ ਕੀ ਅਸੀਂ ਆਪਣੀ ਪੰਜਾਬੀ ਦੀ ਜਮਾਤ ਵਿੱਚ ਕਈ ਵਿਸ਼ੇ ਲੈ ਕੇ ਆਉਂਦੇ ਹਾਂ ਤਾਂ ਜੋ ਆਪਣੀ ਮਾਤ ਭਾਸ਼ਾ ਨੂੰ ਹੋਰ ਵੀ ਅੱਗੇ ਵਧਾਇਆ ਜਾ ਸਕੇ। ਆਪਣੀ ਮਾਂ ਬੋਲੀ ਦੀ ਪਹਿਚਾਣ ਨੂੰ ਬ੍ਰਕਰਾਰ ਰੱਖਿਆ ਜਾ ਸਕੇ। ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਅਸੀਂ ਦੇਖਦੇ ਹਾਂ, ਪੰਜਾਬੀ ਬੋਲੀ ਦੀ ਪਹਿਚਾਣ ਘੱਟਦੀ ਜਾ ਰਹੀ ਹੈ। ਪਰ ਸਾਡਾ ਉਪਰਾਲਾ ਤਾਂ ਇਹੀ ਰਹੇਗਾ ਕਿ ਆਪਣੀ ਮਾਂ ਬੋਲੀ ਪੰਜਾਬੀ ਨੂੰ ਹੋਰ ਵੀ ਅੱਗੇ ਵਧਾਇਆ ਜਾਵੇ। ਇਸੇ ਵਿਸ਼ੇ ਨੂੰ ਅੱਗੇ ਤੋਰਦੇ ਹੋਏ ਅੱਜ ਅਸੀਂ ਕੁੱਝ ‘ਅਸ਼ੁੱਧ – ਸ਼ੁੱਧ-3/ Ashudh – Shudh-3’ ਸ਼ਬਦ ਲੈ ਕੇ ਆਏ ਹਾਂ। ਤਾਂ ਜੋ ਪਾਠਕਾਂ ਨੂੰ ਇਸਦਾ ਲਾਭ ਮਿੱਲ ਸਕੇ।

ਅਸ਼ੁੱਧ – ਸ਼ੁੱਧ-3/ Ashudh – Shudh-3 ਸ਼ਬਦ

1. ਊਂਘਨਾ – ਊਂਘਣਾ
2.ਉਸਦਾ – ਉਸ ਦਾ
3. ਉਣਣਾ – ਉਣਨਾ
4. ਉਸਰਣਾ – ਉੱਸਰਨਾ
5. ਉਹਲਾ – ਓਹਲਾ
6. ਉਠ – ਉੱਠ / ਊਠ
7. ਉਟ – ਓਟ
8. ਉਪ੍ਰੰਤ – ਉਪਰੰਤ
9. ਉੱਦਲ – ਉੱਧਲ
10. ਐਹਮ – ਅਹਿਮ
11. ਅਉਖਾ – ਔਖਾ
12. ਆਵਣਾ – ਆਉਣਾ
13. ਅਨ – ਸੁਨਿਆ – ਅਣ – ਸੁਣਿਆ
14. ਅਨ – ਚਾਹਿਆ – ਅਣ – ਚਾਹਿਆ
15. ਆਸਮਾਨ – ਅਸਮਾਨ
16. ਆਜ਼ਾਦ – ਅਜ਼ਾਦ
17. ਔਹਦਾ – ਅਹੁਦਾ
18. ਅਨਾ – ਅੰਨ੍ਹਾ
19. ਅੱਨ – ਅੰਨ
20. ਔਣਾ – ਆਉਣਾ
21.ਅੱਧੀਆ – ਅਧੀਆ
22. ਅਦਿਕਾਰ – ਅਧਿਕਾਰ
23. ਅਤਿ – ਅੱਤ
24. ਅਬਿਆਸ – ਅਭਿਆਸ
25. ਅਮਰਿਤ – ਅੰਮ੍ਰਿਤ
26. ਅਧਿਆਪਿਕ – ਅਧਿਆਪਕ
27. ਆਦ੍ਰਸ਼ – ਆਦਰਸ਼
28. ਅੰਬਰਸਰ – ਅੰਮ੍ਰਿਤਸਰ
29. ਅਨਡਿੱਠਾ – ਅਣਡਿੱਠਾ
30. ਆਯਾ – ਆਇਆ
31. ਅਕਬਾਲ – ਇਕਬਾਲ
32. ਅਕੱਤਰ – ਇਕੱਤਰ
33. ਅਕੱਲਾ – ਇਕੱਲਾ
34. ਐਕਤਾ – ਏਕਤਾ

ਪੰਜਾਬੀ ਭਾਸ਼ਾ ਦੀ ਹੋਰ ਵੀ ਜਾਣਕਾਰੀ ਲਈ ਤੁਸੀਂ ਇੱਥੇ CLICK ਕਰੋ।

35. ਅੱਦਾ – ਅੱਧਾ
36. ਸਵਾਮੀ – ਸੁਆਮੀ
37. ਏਨਕ – ਐਨਕ
38. ਈਕ – ਇੱਕ
39. ਈਸ – ਇਸ
40. ਇਰਖਾ – ਈਰਖਾ
41. ਇਕਹੈਰਾ – ਇਕਹਿਰਾ
42. ਇਸਤ੍ਰੀ – ਇਸਤਰੀ
43. ਸੂਕਾ – ਸੁੱਕਾ
44. ਸੂਰਯ – ਸੂਰਜ
45. ਸੁਵਾਣੀ – ਸੁਆਣੀ
46. ਸਿੱਖਨਾ – ਸਿੱਖਣਾ
47. ਸ਼ਕਤਿ – ਸ਼ਕਤੀ
48. ਸਿਪਾਈ – ਸਿਪਾਹੀ
49. ਹੋਯਾ – ਹੋਇਆ
50. ਹਿਮਾਲਯ – ਹਿਮਾਲਾ

Loading Likes...

Leave a Reply

Your email address will not be published. Required fields are marked *