ਭੋਜਨ ਨੂੰ ਸਵਾਦ ਬਣਾਉਣ ਦੇ ਨੁਸਖੇ/ Recipes to make food tastier

ਭੋਜਨ ਨੂੰ ਸਵਾਦ ਬਣਾਉਣ ਦੇ ਨੁਸਖੇ/ Recipes to make food tastier :

ਰੋਟੀ ਬਣਾਉਣ ਵੇਲੇ/ When making bread :

ਸਵਾਦਿਸ਼ਟ ਭੋਜਨ ਖਾਣਾ ਸੱਭ ਦੀ ਇੱਛਾ ਹੁੰਦੀਂ ਹੈ ਇਸੇ ਲਈ ਅਸੀਂ ਕੁੱਝ ਭੋਜਨ ਨੂੰ ਸਵਾਦ ਬਣਾਉਣ ਦੇ ਨੁਸਖੇ/ Recipes to make food tastier ਲੈ ਕੇ ਆਏ ਹਾਂ। ਜਿਨ੍ਹਾਂ ਦੀ ਮਦਦ ਨਾਲ ਭੋਜਨ ਨੂੰ ਸਵਾਦਿਸ਼ਟ ਬਣਾਉਣਾ ਬਹੁਤ ਹੀ ਅਸਾਨ ਹੋ ਜਾਵੇਗਾ।

ਆਟੇ ਦੇ ਗੋਲੇ (ਲੋਈ) ‘ਚ ਘਿਓ ਦੀ ਪਰਤ ਲਾ ਕੇ ਵੇਲੋ। ਰੋਟੀ ਬੜੀ ਮੁਲਾਇਮ ਅਤੇ ਸਵਾਦੀ ਲੱਗੇਗੀ।

ਜੇਕਰ ਆਟੇ ‘ਚ ਗੁੰਨਦੇ ਸਮੇਂ ਥੋੜ੍ਹਾ ਦੁੱਧ ਪਾ ਕੇ ਇਸ ਤਰ੍ਹਾਂ ਦੀ ਰੋਟੀ ਬਣਾਓਗੇ ਤਾਂ ਰੋਟੀ ਖਾਣ ਵਿਚ ਮਿੱਠੀ ਲੱਗੇਗੀ।

ਮਿੱਸੀ ਰੋਟੀ ਬਣਾਉਣ ਵੇਲੇ/ While making Missy Roti :

ਕਣਕ ਵਿਚ ਛੋਲੇ ਮਿਲਾ ਕੇ ਪੀਸੋ, ਨਮਕ ਅਜਵਾਇਣ ਪਾ ਕੇ ਮੋਟੀ ਰੋਟੀ ਬਣਾਓ। ਇਸ ਤਰ੍ਹਾਂ ਰੋਟੀ ਬਹੁਤ ਪਸੰਦ ਆਵੇਗੀ। ਇਸੇ ਤਰ੍ਹਾਂ ਦੀ ਮਿੱਸੀ ਰੋਟੀ ਖਾਣ ਨਾਲ ਕਬਜ਼ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ।

ਪਰੌਂਠੇ ਬਣਾਉਂਦੇ ਸਮੇ/ While making the parathas :

ਭੋਜਨ ਨੂੰ ਸਵਾਦ ਬਣਾਉਣ ਦੇ ਨੁਸਖੇ/ Recipes to make food tastier ਵਿੱਚ ਪਾਲਕ, ਮੇਥੀ, ਪਿਆਜ਼, ਧਨੀਆ, ਪੁਦੀਨਾ, ਗੋਭੀ ਆਦਿ ਇੱਛਾ ਮੁਤਾਬਕ ਮਿਕਸੀ ਵਿਚ ਪੀਸ ਕੇ ਬਰੀਕ ਕਰ ਲਓ ਅਤੇ ਫਿਰ ਆਟੇ ਵਿਚ ਗੁੰਨ ਕੇ ਰੋਟੀ ਜਾਂ ਪਰੌਂਠਾ ਬਣਾਓ। ਇਸ ਤਰ੍ਹਾਂ ਦੇ ਪਰੌਂਠੇ ਬਣਾ ਕੇ ਸਫਰ ਵਿੱਚ ਨਾਲ ਲਿਜਾ ਸਕਦੇ ਹੋ।

ਗਰਮੀਆਂ ਵਿਚ ਸਬਜ਼ੀ ਨਾਲ ਬੰਨ੍ਹ ਕੇ ਲਿਜਾਣ ਨਾਲ ਉਸ ਦੇ ਖਰਾਬ ਹੋ ਜਾਣ ਦਾ ਡਰ ਰਹਿੰਦਾ ਹੈ। ਸੌ ਇਹ ਪਰੌਂਠੇ ਠੀਕ ਰਹਿਣਗੇ, ਕਿਉਂਕਿ ਇਨ੍ਹਾਂ ਨੂੰ ਖਾਣ ਲਈ ਸਬਜ਼ੀ ਦੀ ਲੋੜ ਨਹੀਂ ਹੋਵੇਗੀ।

ਹੋਰ ਵੀ ਰਸੋਈ/ kitchen ਦੇ ਟਿੱਪਸ ਲਈ 👉 ਇੱਥੇ ਕਲਿੱਕ ਕਰੋ।

ਦਲੀਏ ਨੂੰ ਬਣਾਉਂਦੇ ਸਮੇਂ/ While making the porridge :

ਤਬਦੀਲੀ ਲਈ ਰੋਟੀ ਦੀ ਥਾਂ ਤੇ ਦਲੀਆ ਖਾਧਾ ਜਾ ਸਕਦਾ ਹੈ।

ਦਲੀਆ ਖਾਣ ਵਿੱਚ ਸੁਆਦੀ ਹੋਣ ਦੇ ਨਾਲ – ਨਾਲ ਕਬਜ਼ ਵੀ ਘੱਟ ਕਰਦਾ ਹੈ। ਦਲੀਏ ਨੂੰ ਘਿਓ ਵਿਚ ਭੁੰਨ ਕੇ ਰੱਖ ਲਓ। ਬਣਾਉਣ ਦੀ ਇੱਛਾ ਹੋਣ ਤੇ ਕੁੱਕਰ ਵਿਚ ਇਕ ਡੱਬੇ ‘ਚ ਰੱਖ ਕੇ ਬਣਾਇਆ ਜਾ ਸਕਦਾ ਹੈ।

ਦਾਲ ਨਾਲ ਖਾਓ ਜਾਂ ਸਬਜ਼ੀ ਨਾਲ ਜਾਂ ਫਿਰ ਦੁੱਧ ਸ਼ੱਕਰ ਨਾਲ ਹਰ ਤਰ੍ਹਾਂ ਨਾਲ ਚੰਗਾ ਲੱਗੇਗਾ।

Loading Likes...

Leave a Reply

Your email address will not be published. Required fields are marked *