ਚਿੜੀਆਂ ਦੀ ਚੀਂ – ਚੀਂ
ਸੁਣਾਈ ਨਹੀਂ ਦਿੰਦੀ
ਸ਼ਾਇਦ ਦੱਬ ਗਈ ਹੋਣੀ ਆ
ਕਾਂਵਾਂ ਰੌਲੀ ਵਿੱਚ।
ਸੱਚਾਈ ਵੀ ਇੰਝ ਹੀ
ਬੇਜੁਬਾਨ ਹੋ ਜਾਂਦੀ ਏ
ਝੂਠੇ, ਫਰੇਬੀ ਤੇ ਚਾਲਬਾਜਾਂ ਵਿੱਚ।
ਸ਼ਾਇਦ ਜੇ ਕਦੇ ਹੋਂਸਲਾ ਕਰਨ
ਉਹ ਚਿੜੀਆਂ ਵੀ
ਤੇ
ਉੱਡਣ ਵਿੱਚ ਹਵਾਵਾਂ ਦੇ
ਨਹੀਂ ਤਾਂ
ਨਹੀਂ ਮਿਲਣੀ ਖ਼ਬਰ ਕੋਈ
ਜਿਵੇਂ ਧੂਆਂ ਵਿੱਚ ਹਵਾਵਾਂ ਦੇ।
ਜਿਵੇਂ ਧੂਆਂ ਵਿੱਚ ਹਵਾਵਾਂ ਦੇ।