ਧਰਮ ਨੂੰ ਪਾਲਣ ਵਾਸਤੇ
ਭਗਤ ਦਾ ਗਰੀਬ ਹੋਣਾ
ਭਗਤ ਦਾ ਬੇਵਕੂਫ ਹੋਣਾ
ਬਹੁਤ ਜ਼ਰੂਰੀ ਆ
ਤੇ ਜੇ
ਭਗਤ ਅਨਪੜ੍ਹ ਹੋਵ ਤਾਂ
ਸੋਨੇ ਤੇ ਸੁਹਾਗਾ
ਜੇ ਵਹਿਮੀ ਹੋਵੇ ਤਾਂ
ਕਿਆ ਕਹਿਣੇ
ਜੇ
ਲਕੀਰ ਦਾ ਫ਼ਕੀਰ ਹੋਵ
ਤਾਂ ਤੇ ਹੱਦ ਹੀ ਹੋ ਜਾਵੇਗੀ
ਤੇ
ਤੁਹਾਡਾ ਗੁਰੂ ਬਣਨਾ ਦਾ ਰਾਹ ਸੌਖਾ ਹੋ ਜਾਵੇਗਾ।
ਤੁਸੀਂ ਸਿਰਫ ਇੱਕ ਹੀ ਗੱਲ ਦੋਹਰਾਈ ਜਾਣੀ ਆ ਕਿ
ਤੁਸੀਂ ਗਰੀਬ ਆਪਣੇ ਕਰਮਾ ਕਰਕੇ ਹੋ
ਸੱਭ ਕੁੱਝ ਤੁਹਾਡੇ ਕਰਮਾ ਕਰਕੇ ਹੋ ਰਿਹਾ ਏ।
ਪਰ ਯਾਦ ਰੱਖਣਾ
ਕਿਤੇ ਆਪਣੇ ਭਗਤ ਨੂੰ ਤੁਸੀਂ ਪੜ੍ਹਨ ਵਾਸਤੇ ਨਾ ਕਹਿ ਦੇਣਾ
ਨਹੀਂ ਤਾਂ
ਤੁਹਾਡੀ ਕੁਰਸੀ ਗਈ।
ਕਿਉਂਕਿ ਪੜ੍ਹਨ ਨਾਲ
ਸਮਝ ਆਉਂਦੀ ਆ
ਚੰਗੇ ਬੁਰੇ ਦੀ ਪਹਿਚਾਣ ਕਰਨ ਵਿੱਚ ਮਦਦ ਮਿੱਲਦੀ ਆ
ਤੇ ਜੇ ਭਗਤ ਪੜ੍ਹ ਗਿਆ ਤਾਂ
ਤੁਸੀਂ ਗਏ
ਤੁਹਾਡੀ ਤਾਂ ਕੁਰਸੀ ਗਈ ਸਮਝੋ ।।।।।
Loading Likes...