ਪੈਸੇ ਨਾਲ ਸਾਰਾ ਕੁਝ ਨਹੀਂ ਖਰੀਦਿਆ ਜਾ ਸਕਦਾ :
ਪੈਸੇ ਦੀ ਮਹੱਤਤਾ ਤਾਂ ਬਹੁਤ ਆ, ਡਾਕਟਰ ਨਰਿੰਦਰ ਸਿੰਘ ਕਪੂਰ ਜੀ ਕਹਿੰਦੇ ਨੇ ਕਿ ਪੈਸੇ ਨਾਲ ਸਾਰਾ ਕੁੱਝ ਤਾਂ ਨਹੀਂ ਖਰੀਦਿਆ ਜਾ ਸਕਦਾ ਪਰ ਪੈਸੇ ਤੋਂ ਬਿਨਾਂ ਕੁੱਝ ਵੀ ਖਰੀਦਿਆ ਨਹੀਂ ਜਾ ਸਕਦਾ।ਪੈਸੇ ਦੀ ਕਮੀ ਸਿਰਫ ਉਹ ਲੋਕ ਹੀ ਸਮਝ ਸੱਕਦੇ ਨੇ ਜਿਨ੍ਹਾਂ ਕੋਲ ਪੈਸੇ ਨਹੀਂ ਤੇ ਜਿਨ੍ਹਾਂ ਕੋਲ ਬਹੁਤ ਨੇ ਉਹਨਾਂ ਨੂੰ ਕਦੇ ਵੀ ਇਸ ਗੱਲ ਦੀ ਸਮਝ ਨਹੀਂ ਆ ਸਕਦੀ ਜਾਂ ਉਹ ਲੋਕ ਜਿਹੜੇ ਕਿਸੇ ਕਾਰਣ ਆਪਣੇ ਕੰਮ ਤੇ ਨਹੀਂ ਜਾ ਸਕਦੇ ,ਸਿਰਫ ਉਹ ਲੋਕ ਹੀ ਪੈਸੇ ਦੀ ਕਮੀ ਨੂੰ ਸਮਝ ਸਕਦੇ ਨੇ ਕਿ ਸ਼ਾਮ ਨੂੰ ਰੋਟੀ ਕਿਵੇਂ ਖਾਵਾਂਗੇ।
ਸ਼ਾਇਦ ਇੱਕ ਛੋਟੀ ਜਿਹੀ ਕਹਾਣੀ ਨਾਲ ਮੈਂ ਆਪਣੀ ਗੱਲ ਸਮਝਾ ਸਕਾਂ…
ਕੋਈ ਨਾ ਕੋਈ”, ਮੈਂ ਅੱਜ ਆਪਣੇ ਪੁੱਤ ਨੂੰ ਦਾਲ ਮੱਖਣੀ ਨਾਲ ਖੁਆਊਂਗਾ, ਸ਼ਾਮ ਨੂੰ ਰੋਟੀ, ਮੇਰੇ ਬਹੁਤ ਲੋਕ ਜਾਣ ਪਹਿਚਾਣ ਵਾਲੇ ਨੇ, ਕੀ ਹੋਇਆ ਜੇ ਅੱਜ ਕੋਈ ਕੰਮ ਨਹੀਂ ਮਿਲਿਆ, ਮੈਂ ਕਰਦਾ ਅੱਜ ਸ਼ਾਮ ਦਾ ਜੁਗਾੜ, ਇਹ ਕਹਿ ਕੇ ਪਿਤਾ ਬਾਹਰ ਚਲਾ ਗਿਆ ਆਪਣੇ ਬੱਚਿਆਂ ਦੀ ਦਾਲ ਮੱਖਣੀ ਦਾ ਜੁਗਾੜ ਲਗਾਉਣ ਵਾਸਤੇ ਤੇ ਬੱਚੇ ਸ਼ਾਮ ਦੀ ਉਡੀਕ ਕਰਨ ਲੱਗੇ ਪਰ ਪਿਤਾ ਜੀ ਨਹੀਂ ਆਏ।
ਮੈਂ ਕੰਨ ਲਗਾ ਕੇ ਸੁਣ ਰਿਹਾ ਸੀ ਜੋ ਉਹਨਾਂ ਦੇ ਕਮਰੇ ਵਿੱਚੋਂ , ਉਹਨਾਂ ਦੇ ਪਿਤਾ ਜੀ ਦੇ ਜਾਣ ਦੇ ਬਾਅਦ ਆਵਾਜ਼ ਆ ਰਹੀ ਸੀ, ਜੋ ਉਹਨਾਂ ਦੀ ਮਾਂ ਉਹਨਾਂ ਨੂੰ ਕਹਿ ਰਹੀ ਸੀ ਕਿ ਚੁੱਪ ਚਾਪ ਸੋ ਜਾਓ ਪੁੱਤਰੋ ਨਹੀਂ ਤਾਂ ਪਿਤਾ ਜੀ ਦਾਲ ਮੱਖਣੀ ਨਹੀਂ ਲੈ ਕੇ ਆਉਣਗੇ। ਤੇ ਫਿਰ ਰੋਜ਼ ਦੀ ਤਰ੍ਹਾਂ ਸਾਰੇ ਚੁੱਪ ਚਾਪ ਸੋ ਗਏ ਤੇ ਕਮਰੇ ਵਿੱਚ ਫਿਰ ਤੋਂ ਸੰਨਾਟਾ ਛਾ ਗਿਆ ਰੋਜ਼ ਦੀ ਤਰ੍ਹਾਂ ਤੇ ਸਿਰਫ ਮਾਂ ਦੇ ਸਿਸਕਣ ਦੀ ਹੀ ਆਵਾਜ਼ ਸੀ, ਤੇ ਪਿਤਾ ਜੀ ਬਾਹਰ ਬੱਚਿਆਂ ਦੇ ਸੌਣ ਦਾ ਇੰਤਜ਼ਾਰ ਕਰ ਰਹੇ ਸਨ, ਜੋ ਕਿ ਜਿਵੇਂ ਕਹਿ ਰਹੇ ਹੋਣ ਕਿ ਮੇਰੇ ਬੱਚਿਓ ਮੈਨੂੰ ਅੱਜ ਵੀ ਮਾਫ ਕਰ ਦੇਣਾ।।।।ਅੱਜ ਵੀ ਮਾਫ਼ ਕਰ ਦੇਣਾ।।।।