ਕਿਉਂ ਕੀਤੇ ਜਾਂਦੇ ਹਨ ‘ਬਿਸਕੁਟ’ ਵਿਚ ਛੇਕ ?

ਬਿਸਕੁਟ ਵਿਚ ਛੇਕ ਬਣਾਉਣ ਦਾ ਕਾਰਨ :

ਬਿਸਕੁਟ ਖਾਣਾ ਸਭ ਨੂੰ ਪਸੰਦ ਹੁੰਦਾ ਹੈ ਚਾਹੇ ਬੁੱਢਾ ਹੋਵੇ ਜਾਂ ਬੱਚਾ। ਸਵੇਰ ਹੋਵੇ ਜਾਂ ਸ਼ਾਮ ਦਿਨ ਹੋਵੇ ਜਾਂ ਰਾਤ ਲੋਕਾਂ ਨੂੰ ਬਿਸਕੁਟ ਖਾਣ ਦਾ ਬਹੁਤ ਸ਼ੌਂਕ ਹੁੰਦਾ ਹੈ। ਤੁਸੀਂ ਕਿਸੇ ਦੇ ਘਰ ਕਿਸੇ ਵੀ ਵਜ੍ਹਾ ਨਾਲ ਗਏ ਹੋਵੋ ਤੁਹਾਡਾ ਸਵਾਗਤ ਬਿਸਕੁਟ ਨਾਲ ਜ਼ਰੂਰ ਕੀਤਾ ਜਾਂਦਾ ਹੈ।

ਬਿਸਕੁਟ ਦਾ ਕਾਫੀ ਵੱਡਾ ਬਾਜ਼ਾਰ ਹੈ। ਜ਼ਿਆਦਾਤਰ ਹਰ ਬਿਸਕੁਟ ਦਾ ਵੱਖਰਾ ਡਿਜ਼ਾਈਨ ਹੁੰਦਾ ਹੈ। ਪਰ ਗੌਰ ਕੀਤਾ ਹੈ ਜਾਵੇ ਤਾਂ ਕਈ ਅਜਿਹੇ ਬਿਸਕੁਟ ਵੀ ਹੁੰਦੇ ਹਨ ਜਿਨ੍ਹਾਂ ‘ਚ ਛੇਕ ਬਣੇ ਰਹਿੰਦੇ ਹਨ। ਡਿਜ਼ਾਈਨ ਤੋਂ ਇਲਾਵਾ ਇਹ ਛੇਕ ਇਨ੍ਹਾਂ ਦੇ ਬਣਾਉਣ ਦੇ ਤਰੀਕੇ ਨਾਲ ਵੀ ਜੁੜੇ ਹੁੰਦੇ ਹਨ।

‘ਡਾਰਕਸ’ ਕੀ ਹੁੰਦੇ ਹਨ ? :

ਬਿਸਕੁਟਾਂ ਵਿਚ ਬਣੇ ਛੇਕਾਂ  ਨੂੰ ‘ਡਾਰਕਸ’ ਕਹਿੰਦੇ ਹਨ। ਛੇਕ ਹੋਣ ਦਾ ਪ੍ਰਮੁੱਖ ਕਾਰਣ, ਬੇਕਿੰਗ ਦੇ ਸਮੇਂ ਇਨ੍ਹਾਂ ‘ਚੋਂ ਹਵਾ ਲੰਘਦੀ ਹੈ, ਜਿਸ ਨਾਲ ਇਨ੍ਹਾਂ ਨੂੰ ਫੁੱਲਣ ਤੋਂ ਰੋਕਿਆ ਜਾਂਦਾ ਹੈ।

ਛੇਕ ਬਣਾਉਣ ਦਾ ਤਰੀਕਾ :

ਬਿਸਕੁਟ ਬਣਨ ਤੋਂ ਪਹਿਲਾਂ ਆਟਾ, ਖੰਡ ਅਤੇ ਨਮਕ ਨੂੰ ਸ਼ੀਟ ਵਾਂਗ ਇਕ ਟਰੇ ‘ਤੇ ਫੈਲਾ ਕੇ ਇਕ ਮਸ਼ੀਨ ਦੇ ਹੇਠਾਂ ਰੱਖ ਦਿੱਤਾ ਜਾਂਦਾ ਹੈ।

ਇਸ ਤੋਂ ਬਾਅਦ ਇਹ ਮਸ਼ੀਨ ਇਸ ‘ਚ ਛੇਕ ਬਣਾ ਦਿੰਦੀ ਹੈ। ਇਨ੍ਹਾਂ ਛੇਕਾਂ ਦੇ ਬਿਨਾਂ ਬਿਸਕੁਟ ਠੀਕ ਤਰ੍ਹਾਂ ਨਹੀਂ ਬਣ ਸਕਦਾ, ਕਿਉਂਕਿ ਇਸਦੇ ਅੰਦਰ ਹਵਾ ਭਰ ਜਾਂਦੀ ਹੈ।

ਓਵਨ ਵਿਚ ਜਦੋਂ ਬਿਸਕੁਟ ਬਣਾਉਣ ਲਈ ਰੱਖੇ ਜਾਂਦੇ ਹਨ ਤਾਂ ਇਨ੍ਹਾਂ ਦੇ ਅੰਦਰ ਹਵਾ ਫੈਲਣ ਲੱਗਦੀ ਹੈ, ਤੇ ਬਿਸਕੁਟ ਦਾ ਆਕਾਰ ਵੱਡਾ ਹੋਣ ਲੱਗਦਾ ਹੈ। ਆਕਾਰ ਵਧਣ ਤੋਂ ਰੋਕਣ ਲਈ ਹੀ ਇਨ੍ਹਾਂ ‘ਚ ਛੇਕ ਬਣਾਏ ਜਾਂਦੇ ਹਨ।

ਮਸ਼ੀਨ ਇਨ੍ਹਾਂ ਛੇਕਾਂ ਨੂੰ ਇਕ ਬਰਾਬਰ ਦੂਰੀ ਤੇ ਅਤੇ ਇਕੋ ਜਿਹਾ ਬਣਾਉਂਦੀ ਹੈ। ਅਜਿਹਾ ਕਰਨ ਨਾਲ ਬਿਸਕੁਟ ਹਰ ਤਰ੍ਹਾਂ ਨਾਲ ਇਕ ਬਰਾਬਰ ਫੁੱਲਦਾ ਅਤੇ ਪੱਕਦਾ ਹੈ। ਇਹਨਾਂ ਨੂੰ ਬਣਾਉਣ ਦਾ ਇਕ ਹੋਰ ਕਾਰਨ ਹੈ ਗਰਮੀ ਨੂੰ ਬਾਹਰ ਕੱਢਣਾ।

Loading Likes...

Leave a Reply

Your email address will not be published. Required fields are marked *