ਅਕੇਲੇਸੀਆ (Achalasia) : ਭੋਜਨ ਨਲੀ ਦੀ ਗੰਭੀਰ ਬਿਮਾਰੀ

ਕੀ ਹੈ ਅਕੇਲੇਸੀਆ (Achalasia) ਬਿਮਾਰੀ ? :

ਇਸ ਬਿਮਾਰੀ ਨਾਲ ਮਨੁੱਖ ਦੇ ਭੋਜਨ ਨਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀਂ ਹੈ। ਇਹ ਇਕ ਦੁਰਲਭ ਬਿਮਾਰੀ ਹੈ। ਅਕੇਲੇਸੀਆ (Achalasia) ਕਿਸੇ ਵੀ ਉਮਰ ਵਿਚ ਹੀ ਹੋ ਸਕਦੀ ਹੈ ਪਰ ਇਸ ਦੇ ਵੱਧ ਮਾਮਲੇ 25 ਤੋਂ 70 ਸਾਲ ਦੀ ਉਮਰ ਦੇ ਲੋਕਾਂ ‘ਚ ਪਾਏ ਜਾਂਦੇ ਹਨ।

ਅਕੇਲੇਸੀਆ (Achalasia) ਹੋਣ ਦੇ ਕਾਰਣ :

ਜਦੋਂ ਭੋਜਨ ਦੀ ਨਲੀ ਦੀਆਂ ਨਾੜਾਂ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਇਹ ਨਲੀ ਕੰਮ ਕਰਨਾ ਬੰਦ ਕਰ ਦਿੰਦੀ ਹੈ। ਇਸ ਨੂੰ ਅਕੇਲੇਸੀਆ (Achalasia) ਕਿਹਾ ਜਾਂਦਾ ਹੈ। ਭੋਜਨ ਨਲੀ ਦੋ ਤਰੀਕੇ ਨਾਲ ਸਾਡੇ ਖਾਧੇ ਗਏ ਖਾਣੇ ਨੂੰ ਪੇਟ ਤਕ ਪਹੁੰਚਾਉਦੀ ਹੈ।

ਪਹਿਲੀ ਪ੍ਰਕਿਰਿਆ ਵਿਚ ਪੇਰੀਸਟਲਿਸਸ (Peristalsis) ਰਾਹੀਂ ਜਿਸ ਵਿਚ ਆਹਾਰ ਨਲੀ ਦੀਆਂ ਮਾਸਪੇਸ਼ੀਆਂ ਬਦਲਵੇਂ ਰੂਪ ਵਿਚ ਆਰਾਮਦਾਇਕ, ਫਿਰ ਸੰਖੇਪ ਅਤੇ ਢਿੱਲੀਆਂ ਹੁੰਦੀਆਂ ਰਹਿੰਦੀਆਂ ਹਨ। ਇਸ ਦੌਰਾਨ ਖਾਣਾ ਭੋਜਨ ਨਲੀ ਦੇ ਉਪਰ ਤੋਂ ਹੇਠਾਂ ਵੱਲ ਜਾਂਦਾ ਹੈ।

ਦੂਜੀ ਪ੍ਰਕਿਰਿਆ ਵਿਚ ਜਦੋਂ ਖਾਣਾ ਆਹਾਰ ਨਲੀ ਦੇ ਹੇਠਾਂ ਪਹੁੰਚਦਾ ਹੈ ਤਾਂ ਉਸ ਨਾਲ ਅਤੇ ਪੇਟ ਨਾਲ ਜੁੜੀ ਵਾਲਵ ਖੁੱਲ੍ਹ ਜਾਂਦੀ ਹੈ ਅਤੇ ਖਾਣਾ ਪੇਟ ‘ਚ ਚਲਾ ਜਾਂਦਾ ਹੈ। ਜੇ ਦੋਵੇਂ ਪ੍ਰਕਿਰਿਆ ਵਿਚ ਕੋਈ ਸਮੱਸਿਆ ਪੈਦਾ ਹੁੰਦੀ ਹੈ ਤਾਂ ਵਿਅਕਤੀ ਅਕੇਲੇਸੀਆ (Achalasia) ਦੀ ਬਿਮਾਰੀਂ ਤੋਂ ਪੀੜਤ ਹੋ ਜਾਂਦਾ ਹੈ। ਨਤੀਜਾ ਖਾਣਾ ਪੇਟ ਤੱਕ ਨਹੀਂ ਜਾਂਦਾ। ਇਹ ਨਲੀ ਵਿਚ ਹੀ ਅਟਕਦਾ ਰਹਿੰਦਾ ਹੈ, ਜਿਸ ਕਾਰਣ ਦੰਮ ਘੱਟਣ ਨਾਲ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ।

ਅਕੇਲੇਸੀਆ (Achalasia) ਦਾ ਇਲਾਜ :

ਇਸ ਬਿਮਾਰੀ ਦੇ ਇਲਾਜ਼ ਲਈ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਬਾਅਦ ਐਂਡੋਸਕੋਪਿਕ (Endoscopic) ਕੀਤੀ ਜਾਂਦੀ ਹੈ। ਜੇ ਫੇਰ ਵੀ ਬਿਮਾਰੀ ਦਿਖੇ ਤਾਂ ਸਰਜਰੀ ਕੀਤੀ ਜਾਂਦੀ ਹੈ।

ਸਰਜਰੀ ਦਾ ਤਰੀਕਾ :

ਸਰਜਰੀ ਨਾਲ ਮੋਟੀਆਂ ਮਾਸਪੇਸ਼ੀਆਂ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਐਸਿਡ ਜਾਂ ਭੋਜਨ ਦੇ ਪ੍ਰਵਾਹ ਨੂੰ ਰੋਕਣ ਲਈ ਆਹਾਰ ਨਲੀ ਤੇ ਪੇਟ ਵਿਚਕਾਰ ਇਕ ਨਵਾਂ ਵਾਲਵ ਬਣਾਇਆ ਜਾਂਦਾ ਹੈ। ਅਤੇ ਨਾਲ ਹੀ ਆਹਾਰ ‘ਚ ਜ਼ਰੂਰੀ ਬਦਲਾਅ ਕੀਤੇ ਜਾਂਦੇ ਹਨ। ਜਿਵੇਂ ਹੌਲੀ – ਹੌਲੀ ਭੋਜਨ ਖਾਣਾ, ਭੋਜਨ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਣਾ, ਖਾਣਾ ਖਾਣ ਤੋਂ ਬਾਅਦ ਭਰਪੂਰ ਪਾਣੀ ਪੀਣਾ, ਸੌਣ ਤੋਂ ਚਾਰ ਘੰਟੇ ਪਹਿਲਾਂ ਭੋਜਨ ਖਾਣਾ।

ਅਕੇਲੇਸੀਆ (Achalasia) ਦੇ ਲੱਛਣ :

  • ਰਾਤ ਸਮੇਂ ਖ਼ਾਸੀ ਆਉਣਾ
  • ਸੀਨੇ ਵਿਚ ਜਲਨ ਤੇ ਦਰਦ
    ਦਮ ਘੁਟਣਾ
  • ਖਾਣਾ ਖਾਣ ਤੋਂ ਬਾਅਦ ਦਰਦ
  • ਖਾਣਾ ਖਾਣ ਤੋਂ ਬਾਅਦ ਉਲਟੀ
  • ਹੌਲੀ – ਹੌਲੀ ਭਾਰ ਘਟਣਾ
Loading Likes...

Leave a Reply

Your email address will not be published. Required fields are marked *