ਗਰਮੀਆਂ 'ਚ ਚਿਹਰੇ ਅਤੇ ਵਾਲਾਂ ਦੀ ਦੇਖਭਾਲ ਕਿਵੇਂ ਕਰੀਏ ?

ਨਾਈਟ ਕ੍ਰੀਮ ਦੀ ਚੋਣ ਕਿਵੇਂ ਕਰੀਏ ?

ਨਾਈਟ ਕ੍ਰੀਮ ਦੀ ਚੋਣ ਕਿਵੇਂ ਕਰੀਏ ?

ਜਿਵੇਂ ਕਿ ਨਾਮ ਤੋੰ ਹੀ ਪਤਾ ਲੱਗ ਰਿਹਾ ਹੈ ਕਿ ਨਾਈਟ ਕ੍ਰੀਮ ਦੀ ਵਰਤੋਂ ਹਮੇਸ਼ਾ ਰਾਤ ਨੂੰ ਹੀ ਕੀਤੀ ਜਾਂਦੀ ਹੈ। ਨਾਈਟ ਕ੍ਰੀਮ ਰਾਤ ਦੇ ਸਮੇਂ ਤੁਹਾਡੇ ਚਿਹਰੇ ਤੇ ਜੰਮੀ ਹੋਈ ਦਿਨ ਭਰ ਦੀ ਧੂੜ – ਮਿੱਟੀ ਅਤੇ ਗੰਦਗੀ ਨੂੰ ਸਾਫ ਕਰਦੀ ਹੈ।

ਅੱਜ ਦੇ ਸਮੇ ਮਾਰਕੀਟ ਵਿੱਚ ਕਈ ਤਰ੍ਹਾਂ ਦੀਆਂ ਨਾਈਟ ਕ੍ਰੀਮਾਂ ਉਪਲਬਧ ਹਨ ਅਤੇ ਇਨ੍ਹਾਂ ਦੇ ਵੱਖ – ਵੱਖ ਫ਼ਾਇਦੇ ਵੀ ਹਨ। ਪਰ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਨਾਈਟ ਕ੍ਰੀਮ ਦੀ ਚੋਣ ਹਮੇਸ਼ਾ ਆਪਣੀ ਸਕਿਨ ਦੇ ਮੁਤਾਬਕ ਹੀ ਹੁੰਦੀਂ ਹੈ। ਸਰੀਆਂ ਨਾਈਟ ਕ੍ਰੀਮ ਸਾਰਿਆਂ ਵਾਸਤੇ ਨਹੀਂ ਹੁੰਦੀਆਂ।

ਡ੍ਰਾਈ ਸਕਿਨ ਵਾਸਤੇ ਨਾਈਟ ਕ੍ਰੀਮ :

ਰਾਤ ਨੂੰ ਸੌਂਦੇ ਸਮੇਂ ਸਕਿਨ ਡ੍ਰਾਈ ਹੋ ਜਾਂਦੀ ਹੈ ਅਤੇ ਹਾਈਡ੍ਰੇਸ਼ਨ ਗੁਆ ਦਿੰਦੀ ਹੈ। ਅਜਿਹੇ ‘ਚ ਚਿਹਰੇ ਲਈ ਹਾਈਲੂਰੋਨਿਕ ਐਸਿਡ (Hyaluronic Acid) ਭਰਪੂਰ ਨਾਇਟ ਕ੍ਰੀਮ ਵਧੀਆ ਹੁੰਦੀ ਹੈ। ਇਹ ਸਕਿਨ ਨੂੰ ਨੈਚੁਰਲ ਹਾਈਡ੍ਰੇਸ਼ਨ ਅਤੇ ਬੂਸਟਅਪ ਕਰਨ ‘ਚ ਮਦਦ ਕਰਦੀ ਹੈ। ਬਜ਼ਾਰ ਵਿਚ ਇਹੋ ਜਿਹੀਆਂ ਬਹੁਤ ਕ੍ਰੀਮ ਮੌਜੂਦ ਹਨ। ਕਈ ਵੱਡੇ ਬ੍ਰਾਂਡਸ ਦੀ ਹਾਈਲੂਰੋਨਿਕ ਐਸਿਡ ਭਰਪੂਰ ਨਾਈਟ ਕ੍ਰੀਮ ਮੌਜੂਦ ਹੈ ਜਿਸ ਨੂੰ ਤੁਸੀਂ ਆਪਣੇ ਫੇਸ ‘ਤੇ ਵਰਤ ਕੇ ਦੇਖ ਸਕਦੇ ਹੋ।

ਸਕਿਨ ਪਿਗਮੈਂਟੇਸ਼ਨ ਤੇ ਡਲਨੈੱਸ (Skin Pigmentation and dullness) ਵਾਸਤੇ ਨਾਈਟ ਕ੍ਰੀਮ:

ਚਿਹਰੇ ਦੀ ਡਲਨੈੱਸ ਅਤੇ ਪਿਗਮੈਂਟੇਸ਼ਨ (Pigmentation and Dullness) ਨੂੰ ਦੂਰ ਕਰਨ ਲਈ ਅਜਿਹੀ ਨਾਈਟ ਕ੍ਰੀਮ ਦੀ ਵਰਤੋਂ ਕਰੋ ਜਿਸ ਵਿਚ ਵਿਟਾਮਿਨ ‘C’ ਮੌਜੂਦ ਹੋਵੇ। ਵਿਟਾਮਿਨ – ਸੀ ਸਕਿਨ ਨੂੰ ਕੁਦਰਤੀ ਚਮਕਾਉਣ ਵਿਚ ਮਦਦ ਕਰਦਾ ਹੈ।

ਸੂਦਿੰਗ ਸਕਿਨ (Sooding Skin) ਵਾਸਤੇ ਨਾਈਟ ਕ੍ਰੀਮ :

ਸਕਿਨ ਨੂੰ ਸੂਦਿੰਗ ਅਤੇ ਰਿਲੈਕਸਿੰਗ ਇਫੈਕਟ (Soothing and relaxing effects)  ਲਈ ਐਲੋਵੇਰਾ ਜੈੱਲ ਨਾਲ ਬਣੀ ਨਾਈਟ ਕ੍ਰੀਮ ਚੰਗੀ ਹੁੰਦੀ ਹੈ। ਐਲੋਵੇਰਾ ਵਿਚ ਕਈ ਗੁਣ ਪਾਏ ਜਾਂਦੇ ਹਨ। ਇਹ ਚਿਹਰੇ ਦੀ ਸੋਜ਼ ਨੂੰ ਵੀ ਘੱਟ ਕਰਦਾ ਹੈ ਅਤੇ ਨਾਲ ਹੀ ਰਿਲੈਕਸ ਵੀ ਕਰਦਾ ਹੈ।

ਲਗਾਉਣ ਦਾ ਸਹੀ ਤਰੀਕਾ ਜੋ ਸਾਨੂੰ ਅਪਨਾਉਣ ਚਾਹੀਦਾ ਹੈ :

1. ਨਾਈਟ ਕ੍ਰੀਮ ਲਗਾਉਣ ਤੋਂ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ।

2. ਨਾਈਟ ਕ੍ਰੀਮ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ।ਥੋੜ੍ਹੀ ਮਾਤਰਾ ਵਿਚ ਹੀ ਚਿਹਰੇ ਤੇ ਨਾਈਟ ਕ੍ਰੀਮ ਲਗਾਉਣੀ ਚਾਹੀਦੀ ਹੈ।

3. ਨਾਈਟ ਕ੍ਰੀਮ ਨਾਲ ਚਿਹਰੇ ਤੇ ਉੱਪਰ ਵੱਲ ਗੋਲਾਕਾਰ ਦਿਸ਼ਾ ਵਿਚ ਹੀ ਮਸਾਜ ਕਰਨੀ ਚਾਹੀਦੀ ਹੈ।

4. ਅੱਖਾਂ ਦੇ ਆਸ – ਪਾਸ ਵਾਲੇ ਹਿੱਸਿਆਂ ਤੇ ਨਾਈਟ ਕ੍ਰੀਮ ਨਹੀਂ ਲਗਾਉਣੀ ਚਾਹੀਦੀ। ਇਸ ਨਾਲ ਅੱਖਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਜੋ ਕਿ ਕਈ ਵਾਰ ਬਹੁਤ ਖ਼ਤਰਨਾਕ ਹੋ ਸਕਦਾ ਹੈ।

Loading Likes...

Leave a Reply

Your email address will not be published. Required fields are marked *