ਬੁਖਾਰ ਹੋਣ ਤੇ ਕਿਹੜੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਠੀਕ ਹੁੰਦਾ ਹੈ

ਬੁਖਾਰ ਹੋਣ ਤੇ ਕਿਹੜੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਠੀਕ ਹੁੰਦਾ ਹੈ

         ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਬੁਖਾਰ ਵਿਚ ਚੰਗਾ ਮਹਿਸੂਸ ਕਰਨ ਲਈ ਆਪਣੇ ਖਾਣੇ ਵਿਚ ਕਿਹੜੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

ਹੁਣ ਅਸੀਂ ਉਹਨਾਂ ਚੀਜਾਂ ਦਾ ਜ਼ਿਕਰ ਕਰਾਂਗੇ ਜਿਨ੍ਹਾਂ ਨੂੰ ਬੁਖਾਰ ‘ਚ ਖਾ ਕੇ ਖੁਦ ਨੂੰ ਚੰਗਾ ਮਹਿਸੂਸ ਕਰਵਾਇਆ ਜਾ ਸਕਦਾ ਹੈ।

1. ਖੂਬ ਸੂਪ ਪੀਣ ਦੀ ਪਾਓ ਆਦਤ :

          ਸੂਪ ਬੁਖਾਰ ਲਈ ਬਿਹਤਰ ਖਾਣਾ ਮੰਨਿਆ ਜਾਂਦਾ ਹੈ। ਬੁਖਾਰ ਵਿਚ ਸ਼ਰੀਰ ਨੂੰ ਊਰਜਾ ਦੀ ਲੋੜ ਹੁੰਦੀਂ ਹੈ ਅਤੇ ਜੂਸ ਵਿਚ ਮੌਜੂਦ ਪੋਸ਼ਕ ਤੱਤ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ। ਸੂਪ ਪੀਣ ਨਾਲ ਜਲਦੀ ਰਿਕਵਕਰੀ ਹੋਵੇਗੀ ਅਤੇ ਸ਼ਰੀਰ ਨੂੰ ਮਹਿਸੂਸ ਹੋਣ ਵਾਲੀ ਕਮਜ਼ੋਰੀ ਦੂਰ ਹੋ ਜਾਵੇਗੀ।

2. ਵੇਸਣ ਦੀ ਵਰਤੋਂ :

          ਵੇਸਣ ਸਰਦੀ, ਖਾਂਸੀ ਜੁਕਾਮ ਅਤੇ ਬੁਖਾਰ ਲਈ ਕਾਫੀ ਸਹੀ ਖਾਣਾ ਮੰਨਿਆ ਜਾਂਦਾ ਹੈ। ਜਿਸਦਾ ਇਸਤੇਮਾਲ ਬੁਖਾਰ ਵਿਚ ਸਦੀਆਂ ਤੋਂ ਕੀਤਾ ਜਾਂਦਾ ਰਿਹਾ ਹੈ। ਜੇਕਰ ਬੁਖਾਰ ‘ਚ ਇਸ ਦਾ ਇਸਤੇਮਾਲ ਖਾਣੇ ‘ਚ ਕੀਤਾ ਜਾਵੇ, ਤਾਂ ਤੁਹਾਡੇ ਗਲੇ ਦੀ ਖਰਾਸ਼ ਅਤੇ ਬੰਦ ਨੱਕ ਦੀ ਸਮੱਸਿਆ ਆਸਾਨੀ ਨਾਲ ਦੂਰ ਹੋ ਸਕਦੀ ਹੈ। ਅਤੇ ਖੁਦ ਨੂੰ ਚੰਗਾ ਮਹਿਸੂਸ ਕਰਾ ਸਕਦੇ ਹੋ।

3. ਉਬਲੇ ਆਂਡੇ ਖਾਣਾ ਕਰੋ ਜ਼ਰੂਰੀ :

          ਆਂਡੇ ਵਿਚ ਪ੍ਰੋਟੀਨ ਦੀ ਮਾਤਰਾ ਕਾਫੀ ਪਾਈ ਜਾਂਦੀ ਹੈ, ਜੋ ਸਾਡੇ ਸਰੀਰ ਨੂੰ ਊਰਜਾ ਦੇਣ ਵਿਚ ਬਹੁਤ ਮਦਦ ਕਰਦਾ ਹੈ।

ਵਿਟਾਮਿਨ ‘ਬੀ 6’ ਅਤੇ ‘ਬੀ 12’ ਜ਼ਿੰਕ ਅਤੇ ਸੇਲੇਨਿਅਮ ਆਂਡੇ ‘ਚ ਮੌਜੂਦ ਹੁੰਦੇ ਹਨ, ਜੋ ਸਾਡੀ ਇਮਿਊਨਿਟੀ (ਰੋਗ ਰੋਕੂ ਸ਼ਕਤੀ) ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੇ ਹਨ।

ਜੇ ਕਰ ਤੁਸੀਂ ਆਂਡਿਆਂ ਦਾ ਸੇਵਣ ਕਰ ਲੈਂਦੇ ਹੋ ਤਾਂ ਬੁਖਾਰ ‘ਚ ਆਂਡੇ ਦਾ ਭਰਪੂਰ ਸੇਵਨ ਕਰੋ, ਜਿਸ ਨਾਲ ਤੁਸੀਂ ਚੰਗਾ ਮਹਿਸੂਸ ਕਰ ਸਕਦੇ ਹੋ। ਤੁਹਾਡੀ ਕਮਜ਼ੋਰੀ ਵੀ ਦੂਰ ਹੋ ਸਕਦੀ ਹੈ। ਆਂਡੇ ਖਾਣ ਨਾਲ ਸ਼ਰੀਰ ਨੂੰ ਤਾਕਤ ਮਿਲਦੀ ਹੈ।

4. ਖਿਚੜੀ ਹੈ ਸੱਭ ਤੋਂ ਵਧੀਆ ਬਦਲ :

          ਬੁਖਾਰ ਨਾਲ ਸਾਡਾ ਲਿਵਰ ਬਹੁਤ ਕਮਜ਼ੋਰ ਹੋ ਜਾਂਦਾ ਹੈ ਅਤੇ ਕਿਸੇ ਵੀ ਕਿਸਮ ਦਾ ਭੋਜਣ ਪਚਾਉਣ ਬਹੁਤ ਔਖਾ ਹੋ ਜਾਂਦਾ ਹੈ। ਅਜਿਹੇ ‘ਚ ਖਿਚੜੀ ਇਕ ਪੌਸ਼ਟਿਕ ਭੋਜਨ ਹੋਣ ਦੇ ਨਾਲ – ਨਾਲ ਅਜਿਹਾ ਭੋਜਨ ਹੈ, ਜੋ ਬੜੀ ਆਸਾਨੀ ਨਾਲ ਪਚ ਜਾਂਦਾ ਹੈ। ਜੇਕਰ ਤੁਸੀਂ ਬੁਖਾਰ ‘ਚ ਖਿਚੜੀ ਦਾ ਸੇਵਨ ਕਰੋਗੇ, ਤਾਂ ਤੁਸੀਂ ਬੁਖਾਰ ਵਿਚ ਵੀ ਖਾਣੇ ਨੂੰ ਚੰਗੀ ਤਰ੍ਹਾਂ ਪਚਾ ਸਕਦੇ ਹੋ। ਜਿਸ ਨਾਲ ਤੁਹਾਨੂੰ ਬਹੁਤ ਹੀ ਅਰਾਮ ਮਿਲੇਗਾ।

5. ਸੂਜੀ ਉਪਮਾ ਦੇਵੇਗਾ ਪੂਰੀ ਤਾਕਤ :

          ਬੁਖਾਰ ‘ਚ ਅਕਸਰ ਰੋਗੀ ਨੂੰ ਦਵਾਈਆਂ ਦੇ ਸੇਵਨ ਕਰਕੇ ਅਤੇ ਲੀਵਰ ਦੇ ਕਮਜ਼ੋਰ ਹੋਣ ਕਾਰਣ ਕਬਜ਼ ਦੀ ਸ਼ਿਕਾਇਤ ਹੋ ਜਾਂਦੀ ਹੈ, ਜਿਸ ਕਾਰਨ ਕਿਸੇ ਤਰ੍ਹਾਂ ਦਾ ਵੀ ਭੋਜਨ ਚੰਗਾ ਨਹੀਂ ਲਗਦਾ ਅਤੇ ਕਮਜ਼ੋਰੀ ਜਿਹੀ ਮਹਿਸੂਸ ਹੁੰਦੀ ਹੈ। ਇਸ ਵਾਸਤੇ ਜੇਕਰ ਮਰੀਜ ਆਪਣੀ ਡਾਈਟ ਵਿਚ ਸੂਜੀ ਦਾ ਉਪਮਾ ਸ਼ਾਮਲ ਕਰਣਗੇ, ਤਾਂ ਕਬਜ਼ ਦੀ ਸ਼ਿਕਾਇਤ ਜਲਦ ਹੀ ਦੂਰ ਹੋ ਜਾਏਗੀ ਅਤੇ ਖੁਦ ਨੂੰ ਚੰਗਾ ਮਹਿਸੂਸ ਕਰ ਪਾਓਗੇ।

Loading Likes...

Leave a Reply

Your email address will not be published. Required fields are marked *