ਦਿਲਚਸਪ ਤੱਥ/ Interesting facts
ਅੱਜ ਅਸੀਂ ਕੁੱਝ ਅਜੇਹੇ ਤੱਥਾਂ ਦੀ ਗੱਲ ਕਰਾਂਗੇ ਜਿਨ੍ਹਾਂ ਦੇ ਬਾਰੇ ਅਸੀਂ ਜਾਂ ਤਾਂ ਨਹੀਂ ਜਾਣਦੇ ਜੇਕਰ ਜਾਣਦੇ ਵੀ ਹਾਂ ਤਾਂ ਅਸੀਂ ਕਦੇ ਵੀ ਧਿਆਨ ਨਾਲ ਇਹਨਾਂ ਬਾਰੇ ਸੋਚਣ ਦੀ ਖੇਚਲ ਹੀ ਨਹੀਂ ਕੀਤੀ। ਅੱਜ ਅਸੀਂ ਇਹਨਾਂ ਤੱਥਾਂ ਬਾਰੇ ‘ਦਿਲਚਸਪ ਤੱਥ/ Interesting facts‘ ਸਿਰਲੇਖ ਹੇਠ ਗੱਲ ਕਰਾਂਗੇ।
ਲੱਕੜੀ ਦਾ ਕੱਟਿਆ ਹੋਇਆ ਟੁਕੜਾ :
ਇੰਚ’ ਨਾਂ ਦੇ ਮਾਪ ਦਾ ਪਹਿਲਾ ਅਰਥ ਹੁੰਦਾ ਸੀ, ‘ਲੱਕੜੀ ਦਾ ਕੱਟਿਆ ਹੋਇਆ ਟੁਕੜਾ’ ,ਇਸ ਲਈ ਇਸ ਦੀ ਵੱਖ – ਵੱਖ ਲੰਬਾਈ ਹੁੰਦੀ ਸੀ। ਅੱਜ ਇਸ ਦਾ ਮਾਪ 2.54 ਸੈਂਟੀਮੀਟਰ ਹੈ।
ਹੋਰ ਵੀ ਰੌਚਕ ਤੱਥਾਂ ਦੀ ਜਾਣਕਾਰੀ ਲਈ 👉 ਕਲਿੱਕ ਕਰੋ👈
ਕਰੰਸੀਆਂ :
ਦੁਨੀਆ ਭਰ ਵਿਚ ਵੱਖ – ਵੱਖ ਦੇਸ਼ਾਂ ਦੀਆਂ 150 ਤੋਂ ਜ਼ਿਆਦਾ ਕਰੰਸੀਆਂ ਰੁਝਾਨ ਵਿਚ ਹਨ।
ਸਕ੍ਰਵੀ ਨਾਂ ਦੇ ਰੋਗ :
ਵਿਸ਼ਵ ਪ੍ਰਸਿੱਧ ਖੋਜੀ ਯਾਤਰੀ ਜੇਮਸ ਕੁੱਕ/ James Cook ਆਪਣੇ ਹੋਰ ਸਾਥੀਆਂ ਨੂੰ ਗੋਭੀ ਦਾ ਆਚਾਰ, ਗਾਜਰ ਤੋਂ ਬਣੀ ਜੈਲੀ ਅਤੇ ਫਲ ਖਾਣ ਲਈ ਮਜਬੂਰ ਕਰਦਾ ਹੈ। ਉਹ ਅਜਿਹਾ ਇਸ ਲਈ ਕਰਦਾ ਸੀ, ਤਾਂ ਕਿ ਉਹ ਸਕ੍ਰਵੀ ਨਾਂ ਦੇ ਰੋਗ ਤੋਂ ਬਚਿਆ ਜਾ ਸਕੇ। ਜਿਸ ਵਿਚ ਵਿਟਾਮਿਨ ਸੀ ਦੀ ਕਮੀ ਕਾਰਨ ਦੰਦ ਇਕਦਮ ਡਿਗਣ ਲੱਗਦੇ ਹਨ।
ਸਿੱਕਿਆਂ ਦਾ ਰੁਝਾਨ :
ਸ਼ੁਰੂ – ਸ਼ੁਰੂ ਵਿਚ ਜਦ ਸਿੱਕਿਆਂ ਦਾ ਰੁਝਾਨ ਸ਼ੁਰੂ ਹੋਇਆ ਸੀ ਤਾਂ ਇਨ੍ਹਾਂ ਦਾ ਨਿਰਮਾਣ ਸੋਨੇ, ਚਾਂਦੀ, ਤਾਂਬੇ ਜਾਂ ਕਾਂਸੇ ਤੋਂ ਕੀਤਾ ਜਾਂਦਾ ਹੈ। 20 ਵੀਂ ਸ਼ਤਾਬਦੀ ਤੱਕ ਆਇਰਨ, ਜ਼ਿੰਕ ਅਤੇ ਐਲੂਮੀਨੀਅਮ ਵਰਗੀਆਂ ਸਸਤੀਆਂ ਧਾਤੂਆਂ ਇਸਤੇਮਾਲ ਵਿਚ ਲਿਆਂਦੀਆਂ ਜਾਣ ਲੱਗੀਆਂ।
ਰੈੱਡ ਇੰਡੀਅਨਸ/ Red Indians :
Loading Likes...ਅਮਰੀਕਾ ਦੇ ਮੂਲ ਨਿਵਾਸੀ ਰੈੱਡ ਇੰਡੀਅਨਸ ਅੱਜ ਵੀ ਰਿਜ਼ਰਵੇਸ਼ਨ ਵਾਲੇ ਖੇਤਰਾਂ ਵਿਚ ਰਹਿੰਦੇ ਹਨ, ਜੋ ਉਨ੍ਹਾਂ ਨੂੰ ਸਰਕਾਰ ਦੁਆਰਾ ਕਰੀਬ 100 ਸਾਲ ਪਹਿਲਾਂ ਅਲਾਟ ਕੀਤੇ ਗਏ ਹਨ।