Hallucinate / ਹੈਲੁਸਿਨੇਟ

ਹੈਲੁਸਿਨੇਟ/ Hallucinate

ਕੈਂਬ੍ਰਿਜ ਦਿਕਸ਼ਨਰੀ ਹਰ ਸਾਲ ਇਕ ਖਾਸ ਸ਼ਬਦ ਨੂੰ ‘ਵਰਡ ਆਫ ਦਿਈਅਰ’/ Word of the year ਭਾਵ ‘ਸਾਲ ਦਾ ਸ਼ਬਦ‘ ਐਲਾਨ ਕਰਦੀ ਹੈ। ਇਸ ਵਾਰ ਇਹ ਸ਼ਬਦ ਹੈ ‘ਹੈਲੁਸਿਨੇਟ/ Hallucinate‘। ਅੱਜ ਅਸੀਂ ਇਸੇ ਸ਼ਬਦ ਬਾਰੇ ਚਰਚਾ ਕਰਾਂਗੇ।

‘ਹੈਲੁਸਿਨੇਟ’ ਦਾ ਕੀ ਮਤਲਬ ਹੁੰਦਾ ਹੈ?/ What does ‘Hallucinate’ mean?

“ਹੈਲੁਸਿਨੇਟ’ ਸ਼ਬਦ ਦਾ ਮਤਲਬ ਹੁੰਦਾ ਹੈ ਕੁਝ ਅਜਿਹਾ ਸੁਣਾਈ, ਦਿਖਾਈ ਜਾਂ ਮਹਿਸੂਸ ਹੋਣਾ ਜੋ ਅਸਲੀਅਤ ਵਿਚ ਤੁਹਾਡੇ ਸਾਹਮਣੇ ਮੌਜੂਦ ਨਹੀਂ ਹੁੰਦਾ।

  • ਇਸ ਦੇ ਦੋ ਅਰਥ ਹੋ ਸਕਦੇ ਹਨ, ਧਾਰਮਿਕ ਰੂਪ ਨਾਲ ਦੇਖੀਏ ਤਾਂ ਇਸ ਨੂੰ ਨੈਗੇਟਿਵ ਜਾ ਪਾਜ਼ੇਟਿਵ ਐਨਰਜੀ ਨਾਲ ਜੋੜ ਸਕਦੇ ਹਨ।
  • ਵਿਗਿਆਨਿਕ ਨਜ਼ਰੀਏ ਨਾਲ ਦੇਖੋਗੇ ਤਾਂ ਇਸ ਸ਼ਬਦ ਦੀ ਵਰਤੋਂ ਅਕਸਰ ਇਕ ਖਾਸ ਮੈਡੀਕਲ ਕੰਡੀਸ਼ਨ ਲਈ ਹੁੰਦੀ ਹੈ।

ਇਹ ਹੁੰਦਾ ਹੈ ਜਦੋਂ ਕੋਈ ਇਨਸਾਨ ਜ਼ਿਆਦਾ ਮਾਤਰਾ ਵਿਚ ਜਾਂ ਕੋਈ ਹਾਰਡ ਡਰੱਗ ਲੈ ਲੈਂਦਾ ਹੈ ਤਾਂ ਉਸ ਦੇ ਨਾਲ ਇਹ ਸਥਿਤੀ ਬਣ ਜਾਂਦੀ ਹੈ।

ਹੋਰ ਵੀ ਰੌਚਕ ਤੱਥਾਂ ਦੀ ਜਾਣਕਾਰੀ ਲਈ 👉CLICK ਕਰੋ।

ਹਾਲਾਂਕਿ ਇਸ ਸ਼ਬਦ ਦੀ ਇਹ ਪਰਿਭਾਸ਼ਾ ਪੁਰਾਣੀ ਹੈ। ਕੈਂਬ੍ਰਿਜ ਡਿਕਸ਼ਨਰੀ ਨੇ ਇਸ ਵਾਰ ਇਸ ਨੂੰ ਬਦਲ ਦਿੱਤਾ ਹੈ।

ਹੈਲੁਸਿਨੇਟ’ ਸ਼ਬਦ ਦੀ ਨਵੀਂ ਪਰਿਭਾਸ਼ਾ / A new definition of the word hallucinate :

ਕੈਂਬ੍ਰਿਜ ਡਿਕਸ਼ਨਰੀ ਨੇ ਇਸ ਵਾਰ ਏ. ਆਈ. ਭਾਵ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਜੋੜ ਦਿੱਤਾ ਹੈ। ਇਸ ਪਰਿਭਾਸ਼ਾ ਅਨੁਸਾਰ ਏ.ਆਈ. ਤਕਨੀਕ ਭਰਮ ਪੈਦਾ ਕਰਦੀ ਹੈ। ਇਹ ਝੂਠੀ ਜਾਣਕਾਰੀ ਦਿੰਦੀ ਹੈ। ਪਿਛਲੇ ਕੁਝ ਸਮੇਂ ਤੋਂ ਚੈਟ ਜੀ.ਪੀ.ਟੀ. ਅਤੇ ਜੈਨੇਰੇਟਿਵ ਏ.ਆਈ. ਟੂਲਸ ਦੀ ਚਰਚਾ ਦੌਰਾਨ ਇਸ ਦੀ ਵਰਤੋਂ ਬਹੁਤ ਜ਼ਿਆਦਾ ਵਧੀ ਹੈ।

ਹੈਲੁਸਿਨੇਟ ਨੂੰ ਹੀ ਕਿਉਂ ਚੁਣਿਆ ਗਿਆ ‘ਵਰਡ ਆਫ ਦਿ ਈਅਰ’?/ Why was Hallucinate chosen as ‘Word of the Year’?

ਦੁਨੀਆ ਭਰ ਵਿਚ ਹੈਲੁਸਿਨੇਟ ਸ਼ਬਦ ਦੀ ਵਰਤੋਂ ਉਨ੍ਹਾਂ ਗਲਤੀਆਂ ਨੂੰ ਦਿਖਾਉਣ ਲਈ ਕੀਤੀ ਜਾ ਰਹੀ ਹੈ ਜੋ ਚੈਟ ਜੀ.ਪੀ.ਟੀ. ਵਰਗੇ ਸਿਸਟਮ ਕਾਰਨ ਅੱਜਕਲ ਖੂਬ ਹੋ ਰਹੀ ਹੈ। ਇਹ ਦੱਸਦਾ ਹੈ ਕਿ ਅਸੀਂ ਏ.ਆਈ. ਬਾਰੇ ਕਿਵੇਂ ਸੋਚ ਰਹੇ ਹਾਂ ਅਤੇ ਉਸ ਦਾ ਮਾਨਵੀਕਰਨ ਕਿਵੇਂ ਕੀਤਾ ਜਾ ਰਿਹਾ ਹੈ।

ਆਸਾਨ ਭਾਸ਼ਾ ਵਿਚ ਸਮਝੀਏ ਤਾਂ ‘ਹੈਲੁਸਿਨੇਟ ਦਾ ਅਰਥ ਉਨ੍ਹਾਂ ਚੀਜ਼ਾਂ ਨਾਲ ਹੈ ਜੋ ਅਸਲੀਅਤ ਨਹੀਂ ਹੁੰਦੀਆਂ।/ In simple language, ‘hallucinate’ refers to things that are not real.

Loading Likes...

Leave a Reply

Your email address will not be published. Required fields are marked *