ਲਿਖਣਾ ਤੇਰੇ ਤੇ
ਲਿਖਣਾ ਤਾਂ ਤੇਰੇ ਤੇ
ਬਹੁਤ ਚਾਹੁੰਦਾ ਹਾਂ ਮੈਂ
ਫਿਰ ਡਰ ਵੀ ਲਗਦਾ ਹੈ ਕਿਤੇ
ਲਿੱਖਦੇ ਲਿੱਖਦੇ ਹੀ ਤੂੰ
ਕਿਤੇ ਮਿੱਟ ਹੀ ਨਾ ਜਾਵੇਂ
ਮੇਰੀ ਜ਼ਿੰਦਗੀ ਦੀ ਕਾਪੀ ਵਿਚੋਂ
ਜਿਵੇਂ ਇੱਕ ਬੱਚੇ ਦਾ ਲਿਖਿਆ ਮਿਟ ਜਾਂਦਾ ਏ।
ਬੱਚਾ ਹੀ ਤਾਂ ਹਾਂ ਮੈਂ
ਤਾਂ ਹੀ ਤਾਂ ਲਿਖਣਾ ਚਾਹੁੰਦਾ ਹਾਂ ਮੈਂ
ਨਹੀਂ ਤਾਂ
ਯਾਦ ਤਾਂ ਇਵੇਂ ਹੀ ਰਹਿੰਦਾ ਹੈ
ਸਾਰਾ ਕੁੱਝ
ਸਾਰਿਆਂ ਨੂੰ।
ਪਰ ਤੂੰ ਵੀ ਤਾਂ ਕਰ ਕੋਸ਼ਿਸ਼
ਕੁੱਝ ਸਮਝਣ ਦੀ
ਥੋੜਾ, ਲਿਖਿਆ ਜੋ ਹੈ ਉਸਨੂੰ ਆਪਣੇ ਅੰਦਰ
ਵਸਾਉਣ ਦੀ
ਤਾਂਹੀ ਤਾਂ ਤੈਨੂੰ ਸਮਝ ਆਊਗੀ
ਜੋ ਲਿਖਿਆ ਹੈ ਮੈਂ
ਬੱਚੇ ਦੀ ਤਰ੍ਹਾਂ
ਤੇ ਜੋ ਹੋਰ ਲਿਖਣਾ ਚਾਹੁੰਦਾ ਹਾਂ
ਇੱਕ ਬੱਚੇ ਦੀ ਤਰ੍ਹਾਂ।
Loading Likes...