ਤੈਨੂੰ ਕਿਵੇਂ ਸਮਝਾਵਾਂ
ਤੈਨੂੰ ਕਿਵੇਂ ਦੱਸਾਂ
ਤੈਨੂੰ ਕਿਵੇਂ ਸਮਝਾਵਾਂ
ਆਪਣੇ ਅੰਦਰ ਦੀਆਂ ਗਹਿਰਾਈਆਂ ਨੂੰ
ਤੈਨੂੰ ਦੇਖਣ ਤੋਂ ਬਾਅਦ
ਹੋਰ ਗਹਿਰੀਆਂ ਹੋਈ ਜਾਂਦੀਆਂ ਨੇ ਜੋ
ਤੇ ਤੂੰ
ਉਹਨਾਂ ਗਹਿਰਾਈਆਂ ਤੋਂ ਡਰਦੀ ਹੋਈ
ਕੋਈ ਹੋਰ ਰਾਹ ਲੱਭਦੀ ਏਂ
ਤਾਂ ਜੋ ਤੂੰ ਓਹਨਾ ਤੋਂ ਬੱਚ ਸਕੇ।
ਤੇ ਤੂੰ ਤੈਰਨ ਦੀ ਕੋਸ਼ਿਸ਼ ਵੀ ਕਰਦੀ ਏ
ਹੱਥ ਪੱਲੇ ਵੀ ਮਾਰਦੀ ਏ
ਸ਼ਾਇਦ ਤੈਨੂੰ ਡਰ ਹੋਣਾ
ਕੀਤੇ ਤੂੰ ਖੁੱਦ ਹੀ ਨਾ ਡੁੱਬ ਜਾਵੇਂ
ਓਹਨਾ ਗਹਿਰਾਈਆਂ ਵਿੱਚ।
ਡੁੱਬਣ ਤੋਂ ਡਰਦੇ ਜੋ
ਗਹਿਰਾਈਆਂ ਤੋਂ ਡਰਦੇ ਜੋ
ਉਹਨਾਂ ਨੂੰ ਕੋਈ ਸਾਰ ਨਹੀਂ ਹੁੰਦੀ
ਕਿ ਕਿੰਨਾ ‘ਕੁ ਗਹਿਰਾ ਹੈ ਇਹ
ਤੇ ਇੱਕ ਵਾਰ, ਸਿਰਫ
ਬਾਹਾਂ ਪਸਾਰ ਕੇ ਦੇਖਣਾ ਹੈ
ਉਸ ਕੁਦਰਤ ਦਾ ਨਜ਼ਾਰਾ ਕਿ
ਬਿਨਾ ਹੱਥ ਮਾਰੇ
ਬੀਨਾ ਕਿਸੇ ਕੋਸ਼ਿਸ਼ ਦੇ
ਜੋ ਤਰਦਾ ਹੈ
ਓਹੀ ਮਹਿਸੂਸ ਕਰਦਾ ਹੈ
ਉਸ ਬਹਾਵ ਨੂੰ
ਉਸ ਗਹਿਰਾਈ ਨੂੰ
ਜੋ ਸਦੀਵੀ ਨਾਲ ਰਹਿੰਦੀ ਹੈ।
Loading Likes...