ਪੈਰਾਂ ‘ਚ ‘ਸੋਜ’ ਦੇ ਕਾਰਨ ਅਤੇ ਇਲਾਜ/ Causes and treatment of ‘swelling’ in feet

ਪੈਰਾਂ ‘ਚ ‘ਸੋਜ’ ਦੇ ਕਾਰਨ ਅਤੇ ਇਲਾਜ/ Causes and treatment of ‘swelling’ in feet

ਪੈਰਾਂ ਵਿਚ ਖਾਸ ਕਰਕੇ ਹੇਠਲੇ ਹਿੱਸੇ ਜਾਂ ਪੰਜਿਆਂ ਵਿਚ ਸੋਜ ਔਰਤਾਂ ਦੀ ਆਮ ਸਮੱਸਿਆ ਹੈ। ਇਹ ਸੋਜ ਦਰਦਸਮੇਤ ਵੀ ਹੋ ਸਕਦੀ ਹੈ ਦਰਦਰਹਿਤ ਵੀ। ਆਖਿਰ ਕਿਉਂ ਆਉਂਦੀ ਹੈ ਪੈਰਾਂ ਵਿਚ ਸੋਜ ਅਤੇ ਇਸਦੇ ਕੀ ਇਲਾਜ ਹੋ ਸਕਦੇ ਨੇ? ਇਹੀ ਪ੍ਰਸ਼ਨ ਦੇ ਉੱਤਰ ਲਈ ਅੱਜ ਅਸੀਂ ‘ਪੈਰਾਂ ‘ਚ ‘ਸੋਜ’ ਦੇ ਕਾਰਨ ਅਤੇ ਇਲਾਜ/ Causes and treatment of ‘swelling’ in feet’ ਤੇ ਚਰਚਾ ਕਰਾਂਗੇ।

ਕੀ ਕਾਰਨ ਹੁੰਦਾ ਹੈ ਪੈਰਾਂ ਨੂੰ ਸੋਜ ਪੈਣ ਦਾ?/ What causes swollen feet? :

  • ਪੈਰਾਂ ਵਿਚ ਸੋਜ ਦਾ ਸਭ ਤੋਂ ਵੱਡਾ ਕਾਰਨ ਔਰਤਾਂ ਵਿਚ ਵਧਦਾ ਮੋਟਾਪਾ ਹੈ। ਸਰੀਰ ਦਾ ਭਾਰ ਪੈਰ ਹੀ ਚੱਕਦੇ ਹਨ। ਜੇਕਰ ਸਰੀਰ ਭਾਰੀ ਹੈ ਤਾਂ ਪੈਰਾਂ ਵਿਚ ਸੋਜ ਆਉਣੀ ਸੁਭਾਵਿਕ ਹੈ। ਮੋਟੀਆਂ ਔਰਤਾਂ ਨੂੰ ਇਹ ਸੋਜ ਅਕਸਰ ਬਣੀ ਰਹਿੰਦੀ ਹੈ।

ਲੰਮੇ ਸਮੇਂ ਤੱਕ ਪੈਰ ਲਟਕਾ ਕੇ ਬੈਠੇ ਰਹਿਣ ਨਾਲ ਵੀ ਪੈਰ ਸੁੱਜ ਜਾਂਦੇ ਹਨ। ਖਾਸ ਤੌਰ ਤੇ ਜੇਕਰ ਕਿਸੇ ਕਾਰਨ ਤਿਨ ਜਾਂ ਤਿੰਨ ਤੋਂ ਵੱਧ ਘੰਟੇ ਲਗਾਤਾਰ ਪੈਰ ਲਟਕਾ ਕੇ ਬੈਠੇ ਰਹਿਣ ਦੀ ਮਜ਼ਬੂਰੀ ਹੋਵੇ।

  • ਗਰਭਅਵਸਥਾ ਇਕ ਖਾਸ ਅਵਸਥਾ ਹੁੰਦੀ ਹੈ ਇਸ ਵਿਚ ਔਰਤਾਂ ਦਾ ਭਾਰ ਸਮੇਂ ਨਾਲ ਵਧਦਾ ਜਾਂਦਾ ਹੈ ਅਤੇ ਉਸ ਦੇ ਨਾਲ ਸੋਜ ਵੀ ਪਰ ਪ੍ਰਸੂਤ ਦੇ ਬਾਅਦ ਉਹ ਸਮੱਸਿਆ ਆਪਣੇ ਆਪ ਦੂਰ ਹੋ ਜਾਂਦੀ ਹੈ।

ਕਈ ਵਾਰ ਦਵਾਈ ਦੇ ਰਿਐਕਸ਼ਨ ਨਾਲ ਵੀ ਪੈਰਾਂ ਵਿਚ ਸੋਜ ਆ ਜਾਂਦੀ ਹੈ। ਇਹ ਸਥਿਤੀ ਉਦੋਂ ਵੀ ਬਣਦੀ ਸੀ ਜਦੋਂ ਕਿਸੇ ਦਵਾਈ ਤੋਂ ਐਲਰਜੀ ਹੋਵੇ।

  • ਕੁੱਝ ਔਰਤਾਂ ਨੂੰ ਕਿਸੇ ਖਾਸ ਖੁਰਾਕ ਦੇ ਸੇਵਨ ਤੋਂ ਬਾਅਦ ਪੈਰਾਂ ਵਿਚ ਸੋਜ ਆ ਜਾਂਦੀ ਹੈ ਜੋ ਕਿ ਇਕ ਤਰ੍ਹਾਂ ਦੀ ਐਲਰਜੀ ਹੈ।

ਲੰਮੀ ਪਦਯਾਤਰਾ ਭਾਵ ਪੈਦਲ ਚੱਲਣ ਨਾਲ ਵੀ ਪੈਰ ਥੱਕ ਜਾਂਦੇ ਹਨ ਤੇ ਉਨ੍ਹਾਂ ਵਿਚ ਸੋਜ ਆ ਸਕਦੀ ਹੈ। ਧਾਰਮਿਕ ਆਯੋਜਨ ਵਿਚ ਜਦੋਂ ਲੰਮੀ ਦੂਰੀ ਪੈਦਲ ਤੈਅ ਕਰਨੀ ਹੁੰਦੀ ਹੈ ਤਾਂ ਸੋਜ ਆਉਣੀ ਸੁਭਾਵਿਕ ਹੈ।

  • ਕਿਡਨੀ ਜਾਂ ਗੁਰਦੇ ਦੀ ਖਰਾਬੀ ਕਾਰਨ ਵੀ ਪੈਰਾਂ ਵਿਚ ਸੋਜ ਆ ਜਾਂਦੀ ਹੈ। ਗੁਰਦਿਆਂ ਦੀ ਬੀਮਾਰੀ ਦਾ ਇਕ ਪ੍ਰਮੁੱਖ ਲੱਛਣ ਪੈਰਾਂ ਵਿਚ ਸੋਜ ਆਉਣਾ ਵੀ ਹੈ। ਇਸ ਦਾ ਮਤਲਬ ਹੈ ਕਿ ਗੁਰਦੇ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੇ ਜਾਂ ਉਨ੍ਹਾਂ ਦੀ ਕਾਰਜ ਸਮਰੱਥਾ ਘਟ ਗਈ ਹੈ।

ਜੇਕਰ ਕੋਈ ਮਹਿਲਾ ਫਾਇਲੇਰੀਆ/ Filaria ਨਾਂ ਦੇ ਰੋਗ ਤੋਂ ਪੀੜਤ ਹੈ ਤਾਂ ਵੀ ਉਸ ਦੇ ਪੈਰਾਂ ਵਿਚ ਸੋਜ ਦਿਖਾਈ ਦਿੰਦੀ ਹੈ।

  • ਜੇਕਰ ਪੈਰ ਦੀ ਹੱਡੀ ਟੁੱਟ ਜਾਵੇ ਤਾਂ ਉਸ ਦੀ ਪਹਿਲੀ ਪ੍ਰਤੀਕਿਰਿਆ ਸੋਜ ਆਉਣਾ ਹੀ ਹੈ। ਉਹ ਸੋਜ ਦਰਦ ਨਾਲ ਆਉਂਦੀ ਹੈ ਤੇ ਜਦੋਂ ਤੱਕ ਡਾਕਟਰੀ ਇਲਾਜ ਨਹੀਂ ਮਿਲ ਜਾਂਦਾ, ਉਹ ਬਣੀ ਰਹਿੰਦੀ ਹੈ। ਇਸ ਤਰ੍ਹਾਂ ਚਲਦੇ ਸਮੇਂ ਜਾਂ ਪੌੜੀਆਂ ਚੜ੍ਹਦੇ ਸਮੇਂ ਪੈਰਾਂ ਵਿਚ ਮੋਚ ਆ ਜਾਵੇ ਤਾਂ ਸੋਜ ਆ ਸਕਦੀ ਹੈ। ਇਸ ਦਾ ਕਾਰਨ ਕੋਸ਼ਿਕਾਵਾਂ ਤੇ ਖੂਨ ਦੀਆਂ ਨਾੜੀਆਂ ਦਾ ਹਾਨੀਗ੍ਰਸਤ ਹੋ ਜਾਣਾ ਹੈ।

ਜੇਕਰ ਪੈਰਾਂ ਵਿਚ ਕੋਈ ਜ਼ਹਿਰੀਲਾ ਕੀੜਾ ਜਾਂ ਮੱਖੀ ਨੇ ਕੱਟ ਲਿਆ ਹੈ ਤਾਂ ਇਸ ਦੇ ਡੰਗ ਕਾਰਨ ਵੀ ਸੋਜ ਆ ਸਕਦੀ ਹੈ। ਇਹ ਸੋਜ ਲਾਲ ਜਲਨ ਨਾਲ ਹੁੰਦੀ ਹੈ ਭਾਵ ਖਾਜ ਨਾਲ ਵੀ ਹੋ ਸਕਦੀ ਹੈ।

  • ਕੁਝ ਔਰਤਾਂ ਨੂੰ ਮਾਹਵਾਰੀ ਦੌਰਾਨ ਜਾਂ ਉਸ ਦੇ ਕੁਝ ਸਮੇਂ ਪਹਿਲਾਂ ਪੈਰਾਂ ਵਿਚ ਸੋਜ ਦੇਖੀ ਜਾ ਸਕਦੀ ਹੈ ਜੋ ਕਿ ਨਿਰਧਾਰਿਤ ਸਮੇਂ ਬਾਅਦ ਉਤਰ ਵੀ ਜਾਂਦੀ ਹੈ।

ਹੱਡੀਆਂ ਤੇ ਜੋੜਾਂ ਨਾਲ ਸਬੰਧਤ ਰੋਗਾਂ ਦੀ ਵਜ੍ਹਾ ਨਾਲ ਵੀ ਪੈਰ ਸੁੱਜ ਜਾਂਦੇ ਹਨ, ਜਿਸ ਨਾਲ ਚੱਲਣਾ – ਫਿਰਨਾ ਮੁਸ਼ਕਲ ਹੋ ਜਾਂਦਾ ਹੈ।

  • ਕੁਝ ਰੋਗਾਂ ਕਾਰਨ ਵੀ ਔਰਤਾਂ ਦੇ ਪੈਰਾਂ ਵਿਚ ਸੋਜ ਦਿਖਾਈ ਦੇ ਸਕਦੀ ਹੈ ਜਿਸ ਵਿਚ ਮੁੱਕ ਹੈ ਬੇਰੀ – ਬੇਰੀ। ਵਿਟਾਮਿਨ ਦੀ ਕਮੀ ਨਾਲ ਹੋਣ ਵਾਲੇ ਇਸ ਰੋਗ ਤੋਂ ਪੀੜਤ ਔਰਤ ਅਕਸਰ ਇਸ ਸਮੱਸਿਆ ਨਾਲ ਜੂਝਦੀ ਹੈ।

ਗਲਤ ਜੁੱਤੀਆਂ ਪਹਿਨਣ ਨਾਲ ਵੀ ਪੈਰਾਂ ਵਿਚ ਸੋਜ ਸਕਦੀ ਹੈ। ਖਾਸ ਤੌਰ ਤੇ ਹਾਈ ਹੀਲ ਦੇ ਸ਼ੂਜ਼ ਜਾਂ ਸੈਂਡਲ। ਲੰਮੇ ਸਮੇਂ ਤੱਕ ਇਨ੍ਹਾਂ ਨੂੰ ਪਹਿਨਣਾ ਮੁਸੀਬਤ ਮੁੱਲ ਲੈਣਾ ਹੈ।

ਸਿਹਤ ਨਾਲ ਸੰਬੰਧਿਤ ਹੋਰ POST ਪੜ੍ਹਨ ਲਈ ਇੱਥੇ CLICK ਕਰੋ।

ਪੈਰਾਂ ਵਿਚ ਸੋਜ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ ਬਾਰੇ ਜਾਂਚ ਤੋਂ ਬਾਅਦ ਪਤਾ ਲੱਗ ਸਕਦਾ ਹੈ। ਆਪਣਾ ਡਾਕਟਰ ਖੁਦ ਨਾ ਬਣੋ ਤੇ ਨਾ ਹੀ ਆਪਣੀ ਮਰਜੀ ਨਾਲ ਕੋਈ ਦਵਾਈ ਜਾਂ ਗੋਲੀ ਖਾਓ। ਇਕ ਬੀਮਾਰੀ ਨੂੰ ਠੀਕ ਕਰਨ ਲਈ ਤੁਸੀਂ ਹੋਰ ਬੀਮਾਰੀਆਂ ਸਹੇੜ ਰਹੇ ਹੋ।

ਪੇਨ ਕਿੱਲਰ ਖਾਣ ਨਾਲੋਂ ਬਿਹਤਰ ਹੋਵੇਗਾ ਕਿ ਪ੍ਰਭਾਵਿਤ ਹਿੱਸੇ ਤੇ ਕੋਈ ਆਈਨਮੈਂਟ ਲਗਾਓ ਜਾਂ ਸਪ੍ਰੇ ਕਰੋ। ਹਾਲਾਂਕਿ ਇਹ ਤਤਕਾਲੀ ਰਾਹਤ ਹੈ, ਇਲਾਜ ਨਹੀਂ।

ਪੈਰਾਂ ਦੀ ਸੋਜ ਨੂੰ ਠੀਕ ਕਰਨ ਦੇ ਕੁੱਝ ਘਰੇਲੂ ਉਪਾਅ/ Some home remedies to cure swollen feet :

  • ਸਿੱਧੇ ਲੇਟ ਕੇ ਪੈਰਾਂ ਦੇ ਪੰਜਿਆਂ ਦੇ ਹੇਠਾਂ ਇਕ ਸਿਰਹਾਣਾ ਲਗਾਓ ਤਾਂਕਿ ਪੈਰ ਉੱਚਾ ਹੋ ਸਕੇ। ਚਾਹੋ ਤਾਂ ਪਲੰਘ ਦੇ ਪੈਰ ਵਾਲੇ ਹਿੱਸੇ ਵਿਚ ਇਕ ਇੱਟ ਲਗਾ ਕੇ ਉੱਚਾ ਕਰ ਲਓ। ਇਸ ਤਰ੍ਹਾਂ ਲੇਟੇ ਰਹਿਣ ਜਾਂ ਸੌਣ ਨਾਲ ਪੈਰਾਂ ਵਿਚ ਆਈ ਸੋਜ ਬਿਨਾ ਦਵਾਈ ਜਾਂ ਗੋਲੀ ਦੇ ਉਤਰ ਸਕਦੀ ਹੈ।
  • ਜੇਕਰ ਪੈਰ ਦੀ ਅੱਡੀ ਜਾਂ ਪੰਜਿਆਂ ਵਿਚ ਸੋਜ ਹੋਵੇ ਤਾਂ ਕਿਸੇ ਟੱਬ ਜਾਂ ਬਾਲਟੀ ਵਿਚ ਗਰਮ ਪਾਣੀ ਲੈ ਕੇ ਉਸ ਵਿਚ ਦੋ ਚੱਮਚ ਨਮਕ ਪਾ ਕੇ ਆਪਣੇ ਪੈਰ ਰੱਖੋ। ਇਸ ਦੇ ਲਈ ਤੁਸੀਂ ਸਟੂਲ ਜਾਂ ਕੁਰਸੀ ਤੇ ਬੈਠ ਸਕਦੇ ਹੋ। ਪਾਣੀ ਓਨਾ ਹੀ ਗਰਮ ਹੋਵੇ ਜੋ ਤੁਸੀਂ ਬਰਦਾਸ਼ਤ ਕਰ ਸਕੋ।
Loading Likes...

Leave a Reply

Your email address will not be published. Required fields are marked *