ਫੇਫੜੇ ਦਾ ‘ਐਸਪਰਜਿਲੋਮਾ’ ਰੋਗ/ Aspergilloma disease of the lung

ਫੇਫੜੇ ਦਾ ‘ਐਸਪਰਜਿਲੋਮਾ’ ਰੋਗ/ Aspergilloma disease of the lung

ਭਾਰਤ ਵਿਚ ਹਰ ਸਾਲ ਲੱਖਾਂ ਨਵੇਂ ਟੀ.ਬੀ. ਮਰੀਜ ਸਾਹਮਣੇ ਆ ਰਹੇ ਹਨ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਹਰ ਸਾਲ 8 ਲੱਖ ਦੇ ਕਰੀਬ ਹੁੰਦੀ ਹੈ। ਬਹੁਤ ਸਾਰੇ ਲੋਕ ਰੈਗੂਲਰ ਇਲਾਜ ਦੀ ਘਾਟ ਵਿਚ ਦਮ ਤੋੜ ਦਿੰਦੇ ਹਨ। ਕੁਝ ਲੋਕ ਟੀ.ਬੀ. ਦਾ ਸਫਲ ਇਲਾਜ ਕਰਵਾ ਕੇ ਇਸ ਜਾਨਲੇਵਾ ਇਨਫੈਕਸ਼ਨ ਤੋਂ ਰਾਹਤ ਤਾਂ ਪਾ ਲੈਂਦੇ ਹਨ, ਪਰ ਇਹੀ ਕਿੱਸਾ ਖਤਮ ਨਹੀਂ ਹੁੰਦਾ। ਇਸੇ ਕਰਕੇ ਅੱਜ ਅਸੀਂ ਇਸ ਵਿਸ਼ੇ ‘ਫੇਫੜੇ ਦਾ ‘ਐਸਪਰਜਿਲੋਮਾ’ ਰੋਗ/ Aspergilloma disease of the lung’ ਤੇ ਚਰਚਾ ਕਰਾਂਗੇ।

ਇਸਦੇ ਸਫਲ ਇਲਾਜ ਤੋਂ ਬਾਅਦ ਵੀ ਖੰਘ ਦੇ ਨਾਲ ਖੂਨ ਮਿਸ਼ਰਿਤ ਬਲਗਮ ਜਾਰੀ ਰਹਿੰਦੀ ਹੈ।

ਇਸਦਾ ਕਾਰਣ ‘ਐਸਪਰਜਿਲਸ ਯੂਮੀਗੇਟਸ’/ Aspergillus umigates ਨਾਂ ਦੀ ਫੰਗਸ ਹੈ। ਫੇਫੜੇ ਦੇ ਖੋਖਲੇ ਸਥਾਨਾਂ ਵਿਚ ਇਹ ਫੰਗਸ ਸਾਹ ਨਲੀ ਦੇ ਜ਼ਰੀਏ ਪਹੁੰਚ ਕੇ ਆਪਣਾ ਸਥਾਈ ਡੇਰਾ ਬਣਾ ਲੈਂਦਾ ਹੈ, ਠੀਕ ਉਸੇ ਤਰ੍ਹਾਂ ਜਿਵੇਂ ਕਿਸੇ ਦਰੱਖਤ ਦੇ ਤਣੇ ਵਿਚ ਸਥਿਤ ਖੋਖਲੇ ਸਥਾਨ ਵਿਚ ਕੋਈ ਪੰਛੀ ਆਪਣਾ ਆਲ੍ਹਣਾ ਬਣਾ ਲੈਂਦਾ ਹੈ। ਟੀ.ਬੀ. ਤੋਂ ਇਲਾਵਾ ਹੋਰ ਵੀ ਕਈ ਫੇਫੜੇ ਦੀਆਂ ਬੀਮਾਰੀਆਂ ਜ਼ਿੰਮੇਵਾਰ ਹੁੰਦੀਆਂ ਹਨ ਜੋ ਫੇਫੜੇ ਵਿਚ ਖੋਖਲਾ ਸਥਾਨ ਬਣਾ ਦਿੰਦੀਆਂ ਹਨ, ਜਿਥੇ ਇਹ ਫੰਗਸ ਪਹੁੰਚ ਕੇ ਇਕ ਜਾਲਾਨੁਮਾ ਠੋਸ ਢਾਂਚਾ ਬਣਾ ਲੈਂਦਾ ਹੈ।

ਇਸ ਤੋਂ ਇਲਾਵਾ ਖੋਖਲੇ ਤੇ ਲੱਗੀਆਂ ਹੋਈਆਂ ਖੂਨ ਦੀਆਂ ਨਸਾਂ ਕਮਜ਼ੋਰ ਪੈ ਜਾਂਦੀਆਂ ਹਨ ਅਤੇ ਜਦੋਂ ਖੰਘ ਆਉਣ ਨਾਲ ਅੰਦਰੂਨੀ ਦਬਾਅ ਵੱਧਦਾ ਹੈ ਜੋ ਇਹ ਕਮਜ਼ੋਰ ਹੋਈਆਂ ਖੂਨ ਦੀਆਂ ਨਲੀਆਂ ਫਟ ਜਾਂਦੀਆਂ ਹਨ ਜਿਸ ਦੇ ਕਾਰਨ ਖੰਘ ਦੇ ਨਾਲ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ।

ਇਹ ਕ੍ਰਿਕਟ ਦੀ ਚਿੱਟੇ ਰੰਗ ਦੀ ਗੇਂਦ ਵਾਂਗ ਛਾਤੀ ਦੇ ਐਕਸਰੇ ‘ਚ ਦਿਖਾਈ ਦੇਣ ਲੱਗ ਜਾਂਦੀ ਹੈ। ਛਾਤੀ ਦਾ ਐਕਸਰੇ ਦੇਖਣ ਤੇ ਅਜਿਹਾ ਲਾਗਦਾ ਹੈ ਕਿ ਕਿਸੇ ਖੋਖਲੇ ਕਾਲੇ ਸਥਾਨ ਦੇ ਅੰਦਰ ਇਕ ਚਿੱਟੇ ਰੰਗ ਦੀ ਗੇਂਦ ਰੱਖੀ ਹੋਈ ਹੈ। ਇਸ ਚਿੱਟੀ ਗੇਂਦ ਨੂੰ ਮੈਡੀਕਲ ਭਾਸ਼ਾ ਵਿਚ ‘ਫੰਗਲ ਬਾਲ/ Fungal ball‘ ਕਹਿੰਦੇ ਹਨ।

ਐਸਪਰਜਿਲੋਮਾ’ ਰੋਗ/ Aspergilloma disease ਦਾ ਇਲਾਜ :

ਤੁਰੰਤ ਕਿਸੇ ਮਾਹਿਰ ਥੋਰੇਸਿਕ ਅਤੇ ਚੈਸਟ ਸਰਜਨ ਤੋਂ ਸਲਾਹ ਲਓ ਨਹੀਂ ਤਾਂ ਭਿਆਨਕ ਖੂਨ ਵਗਣ ਕਾਰਨ ਆਪਣੀ ਜਾਨ ਤੋਂ ਹੱਥ ਵੀ ਹੱਥ ਧੋਣਾ ਪੈ ਸਕਦਾ ਹੈ। ਇਸ ਦਾ ਸਥਾਈ ਅਤੇ ਸਫਲ ਇਲਾਜ ਸਿਰਫ ਸਰਜਰੀ ਹੀ ਹੈ। ਜਦੋਂ ਤਕ ਐਸਪਰਜਿਲੋਮੀ ਨਾਲ ਪੀੜਤ ਫੇਫੜੇ ਦਾ ਉਹ ਹਿੱਸਾ ਛਾਤੀ ਤੋਂ ਬਾਹਰ ਕੱਢਿਆ ਨਹੀਂ ਜਾਂਦਾ, ਉਦੋਂ ਤਕ ਖੰਘ ‘ਚੋਂ ਖੂਨ ਆਉਣਾ ਬੰਦ ਨਹੀਂ ਹੋਵੇਗਾ। ਇਸ ਆਪ੍ਰੇਸ਼ਨ ਨੂੰ ‘ਲੋਬੇਕਟਮੀ/Lobectomy‘ ਕਹਿੰਦੇ ਹਨ।

ਬਾਕੀ ਦੇ ਇਲਾਜ ਕਿੰਨੇ ਕਾਰਗਰ? / How effective is the rest of the treatment?

ਐਸਪਰਜਿਲੋਮਾ ਦੇ ਕੇਸ ਵਿੱਚ ਛੋਟੇ – ਮੋਟੇ ਆਪ੍ਰੇਸ਼ਨ ਜਿਵੇਂ ਫੇਫੜੇ ਵਿਚ ਸਥਿਤ ਖੋਖਲੇ ਸਥਾਨ ਦੀ ਸਫਾਈ ਅਤੇ ਉਸ ਵਿਚ ਦਵਾਈ ਭਰਨਾ ਅਤੇ ਛਾਤੀ ਦੀਆਂ ਮਾਸਪੇਸ਼ੀਆਂ ਭਰਨਾ ਜ਼ਿਆਦਾ ਕਾਰਗਰ ਸਿੱਧ ਨਹੀਂ ਹੁੰਦੇ। ਇਨ੍ਹਾਂ ਦੇ ਦੋ ਨੁਕਸਾਨ ਹਨ, ਇਕ ਤਾਂ ਇਹ ਸਥਾਈ ਇਲਾਜ ਨਹੀਂ ਅਤੇ ਦੂਸਰੇ ਪਾਸੇ ਛਾਤੀ ਵਿਚ ਮਵਾਦ ਅਤੇ ਇਨਫੈਕਸ਼ਨ ਬਣਨ ਦੀ ਸੰਭਾਵਨਾ ਵਧ ਜਾਂਦੀ ਹੈ।

ਉੱਪਰ ਦੱਸਿਆ ਇਲਾਜ ਉਥੇ ਹੀ ਜਾਇਜ਼ ਹੁੰਦੇ ਹਨ, ਜਿਥੇ ਲੋਬੇਕਟਮੀ ਦੇ ਲਈ ਮਰੀਜ਼ ਫਿੱਟ ਨਹੀਂ ਹੈ, ਜਿਵੇਂ ਆਈ. ਸੀ. ਯੂ. ਵਿਚ ਲੇਟਿਆ ਟਰਾਂਸਪਲਾਂਟ ਦਾ ਮਰੀਜ਼ ਜੋ ਬਹੁਤ ਹੀ ਬਿਰਧ ਅਤੇ ਮਾੜੇ ਸਰੀਰ ਵਾਲਾ ਹੈ। ਇਸ ਛੋਟੇ ਆਪ੍ਰੇਸ਼ਨ ਨੂੰ ‘ਕੈਵਰਨੋਸਟਮੀ’ ਕਹਿੰਦੇ ਹਨ।

ਐਸਿਡਿਟੀ ਦੀ ਰੋਕਥਾਮ/ Prevention of acidity ਲਈ ਇੱਥੇ CLICK ਕਰੋ।

ਐਸਿਡਿਟੀ ਦੀ ਰੋਕਥਾਮ/ Prevention of acidity

ਇੰਬੋਲਾਈਜੇਸ਼ਨ ਭਿਆਨਕ ਖੂਨ ਵਗਣ ਨੂੰ ਤੁਰੰਤ ਰੋਕਣ ਦਾ ਇਕ ਵਧੀਆ ਤਰੀਕਾ/ Embolization is an effective way to stop severe bleeding immediately :

ਕਦੇ – ਕਦੇ ਇਲਾਜ ਦੀ ਦੂਸਰੀ ਪ੍ਰਕਿਰਿਆ ਜਿਵੇਂ ਬ੍ਰਾਂਕਿਅਲ ਆਰਟ੍ਰੀ ਇੰਬੋਲਾਈਜੇਸ਼ਨ ਕੰਮ ਵਿਚ ਲਿਆਂਦੀ ਜਾਂਦੀ ਹੈ ਇਸ ਵਿਚ ਖੂਨ ਵਹਾਉਣ ਵਾਲੀਆਂ ਨਸਾਂ ਨੂੰ ਏਂਜੀਓਗ੍ਰਾਫੀ ਦੇ ਜ਼ਰੀਏ ਬੰਦ ਕੀਤਾ ਜਾਂਦਾ ਹੈ। ਜਿਸ ਨਾਲ ਖੂਨ ਵਗਣ ਤੇ ਰੋਕ ਲਗਾਈ ਜਾ ਸਕੇ ਪਰ ਇਹ ਸਮੱਸਿਆ ਦਾ ਸਥਾਈ ਇਲਾਜ ਨਹੀਂ ਹੈ।

ਕੁਝ ਮਰੀਜ਼ਾਂ ਵਿਚ ਜਿਥੇ ਸਰਜਰੀ ਸਹਾਇਤਾ ਅਸੰਭਵ ਹੁੰਦੀ ਹੈ, ਕੁਝ ਵਿਸ਼ੇਸ਼ ਦਵਾਈਆਂ ਖੂਨ ਦੀਆਂ ਨਸਾਂ ਨਾਲ ਜਿਵੇਂ ਵੀਰੋਕੋਨੇਜੋਲ ਅਤੇ ਐਮਫੋਟੇਰੀਸਿਨ – ਬੀ ਵੀ ਦਿੱਤੀ ਜਾਂਦੀ ਹੈ। ਇਹ ਦਵਾਈਆਂ ਉਦੋਂ ਫਾਇਦਾ ਕਰਦੀਆਂ ਹਨ ਜਦੋਂ ਫੇਫੜੇ ਵਿਚ ਸਾਰੀ ਥਾਂ ਐਸਪਰਜਿਲਸ ਦੀ ਇਨਫੈਕਸ਼ਨ ਹੋਵੇ ਅਤੇ ਕੋਈ ਖੋਖਲਾ ਸਥਾਨ ਜਾਂ ਐਸਪਰਜਿਲੋਮਾ ਦੀ ਹਾਜ਼ਰੀ ਨਾ ਹੋਵੇ।

Loading Likes...

Leave a Reply

Your email address will not be published. Required fields are marked *