ਗਰਭ ਅਵਸਥਾ ਅਤੇ ਲਾਪ੍ਰਵਾਹੀ/ pregnancy-and-negligence

ਗਰਭ ਅਵਸਥਾ ‘ਚ ਨਾ ਵਰਤੋ ਕੋਈ ਵੀ ਲਾਪ੍ਰਵਾਹੀ

ਮਾਂ ਬਣਨ ਤੋਂ ਬਾਅਦ ਹੀ ਨਾਰੀ ‘ਚ ਪੂਰਨਤਾ ਆਉਂਦੀ ਹੈ। ਔਰਤ ਨੂੰ ਇਕ ਲੰਬੀ ਪ੍ਰਕਿਰਿਆ ਵਿਚੋਂ ਨਿਕਲਣ ਪੈਂਦਾ ਹੈ।

ਨੌ ਮਹੀਨਿਆਂ ਦੀ ਲੰਬੀ ਗਰਭ ਅਵਸਥਾ ਵਿਚ ਗਰਭਧਾਰਨ ਵਿਚ ਪ੍ਰਸੂਤ ਅਤੇ ਕਈ ਜਟਿਲਤਾਵਾਂ ਅਤੇ ਜੋਖਿਮ ਰਹਿੰਦੇ ਹਨ।

ਥੋੜ੍ਹੀ ਜਿਹੀ ਲਾਪਰਵਾਹੀ ਵੀ ਬਹੁਤ ਖ਼ਤਰਨਾਕ ਸਾਬਤ ਹੋ ਸਕਦੀ ਹੈ।

ਇਸ ਲਈ ਇਸ ਨਾਲ ਜੁੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਜ਼ਰੂਰੀ ਨਹੀਂ ਕਿ ਸਰੀਆਂ ਤਕਲੀਫਾਂ ਹਰੇਕ ਗਰਭਵਤੀ ਮਹਿਲਾ ਨੂੰ ਹੋਣ ਹੀ। ਹਰੇਕ ਗਰਭਵਤੀ ਮਹਿਲਾ ਵਿਚ ਇਹ ਲੱਛਣ ਵੱਖ – ਵੱਖ ਦੇਖੇ ਜਾਂਦੇ ਹਨ।

ਪਰ ਕਿਸੇ ਵੀ ਤਰ੍ਹਾਂ ਦੀ ਤਕਲੀਫ ਹੋਣ ਤੇ ਡਾਕਟਰ ਦੀ ਰਾਏ ਲੈ ਲੈਣਾ ਹੀ ਬਿਹਤਰ ਹੁੰਦਾ ਹੈ

ਗਰਭਵਤੀ ਮਹਿਲਾ ਨੂੰ ਹੋਣ ਵਾਲੀਆਂ ਮੁਸ਼ਕਲਾਂ :

1. ਜੀਅ ਘਬਰਾਉਣਾ ਜਾਂ ਉਲਟੀਆਂ ਦਾ ਮੰਨ ਹੋਣਾ/ ਉਲਟੀ ਹੋਣਾ
2. ਮਾਰਨਿੰਗ ਸਿਕਨੈੱਸ ਜ਼ਿਆਦਾ ਮਹਿਸੂਸ ਹੋਣਾ
3. ਛਾਤੀ ਵਿਚ ਜਲਨ ਮਹਿਸੂਸ ਹੋਣਾ
4. ਵਾਰ – ਵਾਰ ਵਾਸ਼ਰੂਮ ਜਾਣ ਦੀ ਇੱਛਾ ਹੋਣੀ
5. ਲੱਕ ਜਾਂ ਪਿੱਠ ਦਰਦ ਹੋਣਾ
6. ਉਨੀਂਦਰਾਪਣ ਰਹਿਣ ਲੱਗਣਾ
7. ਸਾਹ ਲੈਣ ‘ਚ ਤਕਲੀਫ ਮਹਿਸੂਸ ਹੋਣੀ
8. ਛਾਤੀ ਦਾ ਵਧਣਾ
9. ਚੱਲਣ – ਫਿਰਨ ‘ਚ ਪ੍ਰੇਸ਼ਾਨੀ ਹੋਣੀ।

ਜੇਕਰ  ਪ੍ਰੈਗਨੈਂਸੀ ਹਾਈ ਰਿਸਕ ਵਾਲੀ ਹੈ ਤਾਂ ਤੁਹਾਨੂੰ ਕੁਝ ਹੋਰ ਜਾਂਚ ਜਿਵੇਂ ਸੋਨੇਗ੍ਰਾਫੀ ਆਦਿ ਵੀ ਕਰਵਾਉਣੀ ਪੈ ਸਕਦੀ ਹੈ।

ਆਮ ਜਾਂਚ ਵਿਚ ਕੁੱਝ ਟੈਸਟ ਜਿਵੇੰ – ਹੀਮੋਗਲੋਬਿਨ, ਬਲੱਡ ਗਰੁੱਪ ਆਰ. ਐੱਚ., ਬਲੱਡ ਪ੍ਰੈਸ਼ਰ, ਸ਼ੂਗਰ, ਯੌਨ ਰੋਗ ਆਦਿ।

ਆਮਤੌਰ ਤੇ ਗਰਭ ਧਾਰਨ ਕਰਨਾ ਅਤੇ ਬੱਚੇ ਪੈਦਾ ਕਰਨਾ ਇਕ ਆਮ ਗੱਲ ਜਾਂ ਪ੍ਰਕਿਰਿਆ ਹੈ ਪਰ ਕਈ ਵਾਰ ਉਨ੍ਹਾਂ ਨੂੰ ਨਹੀਂ ਪਤਾ ਹੀ ਨਹੀਂ ਲਗਦਾ ਕਿ ਉਨ੍ਹਾਂ ਨੂੰ ਹਾਈ ਰਿਸਕ ਪ੍ਰੈਗਨੈਂਸੀ ਹੈ। ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ, ਉਦੋਂ ਤਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਬੱਚੇ ਨੂੰ ਜਨਮ ਦੇਣ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਇਸਤਰੀ ਰੋਗ ਮਾਹਿਰ ਤੋਂ ਆਪਣੀ ਪੂਰੀ ਜਾਂਚ ਅਤੇ ਪ੍ਰੀਖਣ ਕਰਵਾ ਲਓ ਤਾਂਕਿ ਇਹ ਯਕੀਨੀ ਹੋ ਸਕੇ ਕਿ ਤੁਹਾਡੀ ਗਰਭਅਵਸਥਾ ‘ਚ ਰਿਸਕ ਦਾ ਫੀਸਦੀ ਕਿੰਨਾ ਹੈ ਅਤੇ ਉਸਦਾ ਸਰੂਪ ਕੀ ਹੈ।

ਪਰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਅੱਜ ਦੇ ਸਮੇ ਤਕਨੀਕ ਨੇ ਬਹੁਤ ਟਰੱਕੀ ਕਰ ਲਈ ਹੈ। ਹਰ ਤਕਲੀਫ ਦਾ ਹਾਲ ਸਾਇੰਸ ਨੇ ਲੱਭ ਲਿਆ ਹੈ। ਜੇ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਹੋਵੇ ਤਾਂ ਉਸੇ ਡਾਕਟਰ ਨੂੰ ਦਿਖਾਓ ਜਿੱਥੇ ਕਿ ਤੁਹਾਡਾ ਇਲਾਜ ਚੱਲ ਰਿਹਾ ਹੈ।

Loading Likes...

Leave a Reply

Your email address will not be published. Required fields are marked *