ਗਰਮੀਆਂ 'ਚ ਚਿਹਰੇ ਅਤੇ ਵਾਲਾਂ ਦੀ ਦੇਖਭਾਲ ਕਿਵੇਂ ਕਰੀਏ ?

ਚਿਹਰੇ ਅਤੇ ਵਾਲਾਂ ਦੀ ਦੇਖਭਾਲ /chehre-ate-waalan-di-dekhbhaal

ਗਰਮੀਆਂ ‘ਚ ਚਿਹਰੇ ਅਤੇ ਵਾਲਾਂ ਦੀ ਦੇਖਭਾਲ ਕਿਵੇਂ ਕਰੀਏ ?

   ਕੀ ਤੁਸੀਂ ਆਪਣੇ ਵਾਲਾਂ ਬਾਰੇ ਗੰਭੀਰ ਹੋ? ਮੈਂ ਹਾਂ ਅਤੇ ਆਪਣੇ ਵਾਲਾਂ ਦੇ ਝੜਨ ਨੂੰ ਰੋਕਣ ਲਈ ਸਾਰੀਆਂ ਸਾਵਧਾਨੀਆਂ
   ਦੀ ਪਾਲਣਾ ਕਰਦਾ ਹਾਂ। ਆਓ ਜਾਣਦੇ ਹਾਂ ਕਿ ਵਾਲਾਂ ਦੇ ਝੜਨ (Hair Loss) ਨੂੰ ਕਿਵੇਂ ਰੋਕਿਆ ਜਾਵੇ ਅਤੇ ਵਾਲਾਂ ਦੀ ਦੇਖਭਾਲ ਵਾਸਤੇ

1. ਵਾਲਾਂ ਦੀ ਦੇਖਭਾਲ ਵਾਸਤੇ :

ਵਾਲਾਂ ਨੂੰ ਧੋ ਕੇ ਕੰਡੀਸ਼ਨਰ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਨਾਲ ਵਾਲਾਂ ਨੂੰ ਸੈੱਟ ਕਰਨਾ ਵੀ ਆਸਾਨ ਹੋ ਜਾਂਦਾ ਅਤੇ ਖੁਸ਼ਕ ਵਾਲ ਵੀ ਨਰਮ ਅਤੇ ਮੁਲਾਇਮ ਹੋ ਜਾਂਦੇ ਹਨ।

2. ਸਾਂਵਲੀ ਚਮੜੀ ਵਾਸਤੇ :

ਚਮੜੀ ਦਾ ਰੰਗਤ ‘ਚ ਚੰਗਾ ਨਿਖਾਰ ਲਿਆਉਣ ਵਾਸਤੇ ਕੇਲੇ ਦਾ ਗੁੱਦਾ ਮਲੋ।

3. ਸਰਦੀਆਂ ਵਿਚ ਖੁਸ਼ਕੀ ਤੋਂ ਬਚਾਅ :

ਚਿਹਰੇ ਦੀ ਚਮੜੀ ਤੇ ਮਲਾਈ ਵਿਚ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਮਿਲਾ ਕੇ ਲਗਾਉਣ ਨਾਲ ਸਰਦੀਆਂ ਦੀ ਖੁਸ਼ਕੀ ਤੋਂ ਰਾਹਤ ਮਿਲਦੀ ਹੈ।

4. ਚਮੜੀ ਦੇ ਨਿਖਾਰ ਵਾਸਤੇ :

ਕੱਚੇ ਦੁੱਧ ਵਿਚ ਸ਼ਹਿਦ ਮਿਲਾ ਕੇ ਚਿਹਰੇ ਤੇ ਲਗਾਓ। ਇਸ ਨਾਲ ਚਿਹਰੇ ਦੀ ਚਮੜੀ ਵਿਚ ਬਹੁਤ ਨਿਖਾਰ ਆਵੇਗਾ।

5. ਖੁਸ਼ਕ ਵਾਲਾਂ ਵਾਸਤੇ :

ਕੱਚੇ ਦੁੱਧ ਨਾਲ ਵਾਲਾਂ ਨੂੰ ਦਸ ਜਾਂ ਪੰਦਰਾਂ ਮਿੰਟਾਂ ਤੱਕ ਭਿਗੋ ਕੇ ਰੱਖੋ। ਇਸ ਦੀ ਵਰਤੋਂ ਨਾਲ ਖੁਸਕ ਵਾਲ ਨਰਮ – ਮੁਲਾਇਮ ਹੋ ਜਾਂਦੇ ਹਨ।

6. ਨਿਖਾਰ ਵਧਾਉਣ ਵਾਸਤੇ :

ਚੀਕੂ ਦਾ ਗੁੱਦਾ ਨੂੰ ਪੈਕ ਦੀ ਤਰ੍ਹਾਂ ਚਿਹਰੇ ਤੇ ਲਗਭਗ ਕ0 ਮਿੰਟਾਂ ਤੱਕ।ਲਗਾਓ ਸੁੱਕਣ ਤੇ ਮਲ ਕੇ ਉਤਾਰ ਲੈਣ ਨਾਲ ਵੀ ਨਿਖਾਰ ਵਧੇਗਾ।

7. ਰੰਗਤ ਵਧਾਉਣ ਵਾਸਤੇ :

ਟਮਾਟਰ ਦੇ ਰਸ ਵਿਚ ਗਾਜਰ ਦਾ ਰਸ ਮਿਲਾ ਕੇ ਚਿਹਰੇ ਦੀ ਚਮੜੀ ਤੇ ਲਗਾਓ, ਇਸ ਦੀ ਵਰਤੋਂ ਨਾਲ ਚਮੜੀ ਦੀ ਰੰਗਤ ਵਿਚ ਨਿਖਾਰ ਆਵੇਗਾ।

8. ਅੱਖਾਂ ਦੇ ਆਲੇ – ਦੁਆਲੇ ਦੀਆਂ ਝੁਰੜੀਆਂ (Wrinkles):

ਅੱਖਾਂ ਦੇ ਆਲੇ – ਦੁਆਲੇ ਦੀਆਂ ਝੁਰੜੀਆਂ ਤੇ ਕਾਲੇ ਘੇਰਿਆਂ ਨੂੰ ਖਤਮ ਕਰਨ ਲਈ ਖੀਰੇ ਦਾ ਰਸ ਪੀਸੇ ਬਾਦਾਮਾਂ ਵਿਚ ਮਿਲਾ ਕੇ ਅਤੇ ਉਸ ਪੇਸਟ ਨੂੰ ਅੱਖਾਂ ਦੇ ਆਲੇ – ਦੁਆਲੇ ਲਗਾਉਣ ਨਾਲ ਝੁਰੜੀਆਂ ਦੀ ਸਮੱਸਿਆ ਘਟੇਗੀ।

9. ਚਮੜੀ ਦੇ ਪੋਸ਼ਣ ਵਾਸਤੇ :

ਰਾਤ ਭਰ ਪਾਣੀ ਵਿਚ ਭਿੱਜੇ ਬਾਦਾਮਾਂ ਨੂੰ ਪੀਸ ਲਓ ਤੇ ਇਨ੍ਹਾਂ ਦਾ ਪੇਸਟ ਬਣਾ ਕੇ ਇਸ ਵਿਚ ਗੁਲਾਬ ਜਲ ਮਿਲਾ ਲਓ ਅਤੇ ਫਿਰ ਚਿਹਰੇ ਤੇ ਲਗਾਓ। ਇਸ ਦੀ ਰੋਜ਼ਾਨਾ ਵਰਤੋਂ ਨਾਲ ਚਮੜੀ ਨੂੰ ਪੋਸ਼ਣ ਮਿਲੇਗਾ ਤੇ ਨਾਲ ਹੀ ਨਾਲ ਨਿਖਾਰ ਵੀ ਆਵੇਗਾ।

 

Final Words

Finally, I would like to say that our team is putting all efforts to share health related tips in pure Punjabi Blogging. Blogging Bazaar aims to become one of the world’s #No1 Pure Punjabi Blogging Website in coming years.

Loading Likes...

Leave a Reply

Your email address will not be published. Required fields are marked *