ਪੰਜਾਬ ਦੇ ਖੇਤਰ ਤੇ ਪੰਜਾਬੀ ਮਾਤ ਭਾਸ਼ਾ

ਪੰਜਾਬ ਦੇ ਖੇਤਰ ਤੇ ਪੰਜਾਬੀ ਮਾਤ ਭਾਸ਼ਾ :

ਪੰਜ – ਆਬ ਮਤਲੱਬ ਪੰਜ ਪਾਣੀਆਂ ਵਾਲੀ ਧਰਤੀ। ਇਸੇ ਕਰਕੇ ਪੰਜਾਬ ਸ਼ਬਦ ਹੋਂਦ ਵਿਚ ਆਇਆ।

1947 ਵਿਚ ਪੰਜਾਬ ਦੋ ਹਿੱਸਿਆਂ ਵਿਚ ਵੰਡਿਆ ਗਿਆ। ਇਕ ਬਹੁਤ ਵੱਢਾ ਹਿੱਸਾ ਪਾਕਿਸਤਾਨ ਚਲਾ ਗਿਆ ਤੇ ਦੂਜਾ ਭਾਰਤ ਵਿਚ ਰਹਿ ਗਿਆ।

ਜੇਲਮ ਤੇ ਚਿਨਾਬ ਪਾਕਿਸਤਾਨ ਵਿਚ ਚਲੀਆਂ ਗਈਆਂ। ਰਾਵੀ ਅੱਧੀ ਪਾਕਿਸਤਾਨ ਵਿਚ ਤੇ ਅੱਧੀ ਭਾਰਤ ਵਿਚ ਰਹਿ ਗਈ।

ਬਾਕੀ ਬੱਚਦੇ ਭਾਰਤ ਦੇ ਪੰਜਾਬ ਨੂੰ ਵੀ ਹੋਰ ਛੋਟੇ ਹਿੱਸਿਆਂ ਵਿਚ ਵੰਡ ਦਿੱਤਾ ਗਿਆ।

ਦਰਿਆਵਾਂ ਦੇ ਅਧਾਰ ਤੇ ਪੰਜਾਬ ਨੂੰ ਚਾਰ ਖੇਤਰਾਂ ਵਿਚ ਵੰਡਿਆ ਗਿਆ ਹੈ।

ਇਹ ਚਾਰ ਖੇਤਰ ਨੇ : ਮਾਝਾ, ਮਾਲਵਾ ਦੋਆਬਾ ਅਤੇ ਪੁਆਦ।

  • ਮਾਝਾ ਨੂੰ ‘ਬੜੀ ਦੁਆਬ’ ਵੀ ਕਿਹਾ ਜਾਂਦਾ ਹੈ। ਮਾਝੇ ਦਾ ਖੇਤਰ ਦੂਜੇ ਖੇਤਰਾਂ ਨਾਲੋਂ ਕਾਫੀ ਛੋਟਾ ਹੈ। ਮਾਝੇ ਨੂੰ ਪੰਜਾਬ ਦਾ ਦਿਲ ਵੀ ਕਿਹਾ ਜਾਂਦਾ ਹੈ। ਇਹ ਰਾਵੀ ਤੇ ਬਿਆਸ ਦਰਿਆ ਦੇ ਵਿਚਕਾਰ ਦਾ ਖੇਤਰ ਹੈ। ਮਾਝੇ ਵਿਚ ਗੁਰਦਾਸਪੁਰ, ਤਰਨਤਾਰਨ, ਅੰਮ੍ਰਿਤਸਰ ਅਤੇ ਪਠਾਨਕੋਟ ਜਿਲ੍ਹੇ ਆਉਂਦੇ ਨੇ।
  • ਦੋਆਬਾ ਬਿਆਸ ਤੇ ਸਤਲੁਜ ਦਰਿਆ ਦੇ ਵਿਚਕਾਰ ਦਾ ਖੇਤਰ ਹੈ। ਦੋਆਬੇ ਵਿਚ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਅਤੇ ਨਵਾਂ ਸ਼ਹਿਰ ਜ਼ਿਲੇ ਆਉਂਦੇ ਨੇ । ਦੋਆਬੇ ਨੂੰ ਐਨ.ਆਰ.ਆਈ. ਦਾ ਇਲਾਕਾ ਵੀ ਕਿਹਾ ਜਾਂਦਾ ਹੈ। ਕਿਉਂਕਿ ਇੱਥੋਂ ਦੇ ਬਹੁਤ ਸਾਰੇ ਲੋਕ ਬਾਹਰਲੇ ਮੁਲਕਾਂ ਵਿਚ ਰਹਿੰਦੇ ਨੇ ਤੇ ਹੁਣ ਵੀ ਬੜੀ ਤੇਜ਼ੀ ਨਾਲ ਬਾਹਰਲੇ ਮੁਲਕਾਂ ਨੂੰ ਜਾਣ ਦੀ ਹੋੜ ਲੱਗੀ ਹੋਈ ਹੈ।
  • ਮਾਲਵਾ ਸਤਲੁਜ ਦੇ ਥੱਲੇ ਵਾਲਾ ਹਿੱਸਾ ਹੈ। ਮਾਲਵੇ ਦਾ  ਸਭ ਤੋਂ ਵੱਢਾ ਖੇਤਰ ਹੈ। ਸਭ ਤੋਂ ਜ਼ਿਆਦਾ ਜ਼ਿਲੇ ਮਾਲਵੇ ਵਿਚ ਹੀ ਹਨ। ਮਾਲਵੇ ਵਿਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਮਲਵਈ ਭਾਸ਼ਾ ਕਿਹਾ ਜਾਂਦਾ ਹੈ।
  • ਫਿਰ ਆਉਂਦਾ ਹੈ ਪੁਆਧ। ਪੁਆਧ ਦਾ ਸਭ ਤੋਂ ਛੋਟਾ ਖੇਤਰ ਹੈ। ਪੁਆਧ ਵਿਚ ਪੰਜਾਬੀ ਅਤੇ ਹਰਿਆਣਵੀ ਦੀ ਮਿਸ਼ਰਤ ਬੋਲੀ ਬੋਲੀ ਜਾਂਦੀ ਹੈ।ਪੁਆਧ ਵਿਚ ਰਹਿਣ ਵਾਲੇ ਲੋਕਾਂ ਨੂੰ ਪੁਆਧੀ ਕਿਹਾ ਜਾਂਦਾ ਹੈ। ਪੁਆਧ ਵਿਚ ਰੋਪੜ ਦੇ ਕੁਝ ਜ਼ਿਲੇ ਅਤੇ ਇਸਦੇ ਨਾਲ ਕੁੱਝ ਹੋਰ ਇਲਾਕਾ ਵੀ ਆਉਂਦਾ ਹੈ। ਮੋਹਾਲੀ ਵਿਚ ਵੀ ਬਹੁਤ ਸਾਰੇ ਲੋਕ ਪੁਆਧੀ  ਬੋਲੀ ਬੋਲਦੇ ਨੇ।

ਪੁਆਧੀ ਬੋਲੀ ਨੂੰ ਬਚਾਉਣ ਲਈ ਵੀ ਸੋਸ਼ਲ ਮੀਡੀਆ ਤੇ ਕਾਫੀ ਹੱਲਚੱਲ ਹੋ ਰਹੀ ਹੈ।

ਪਰ ਹੁਣ ਤਾਂ ਪੰਜਾਬੀ ਬੋਲੀ ਦੀ ਬਹੁਤ ਹੀ ਖਸਤਾ ਹਾਲਤ ਹੋ ਗਈ ਹੈ। ਬਹੁਤ ਸਾਰੇ ਲੋਕ ਤਾਂ ਪੰਜਾਬੀ ਵਿਚ ਗੱਲ ਕਰਨ ਵਾਲੇ ਲੋਕਾਂ ਨੂੰ ਅਨਪੜ੍ਹ ਹੀ ਸੱਮਝਦੇ ਨੇ। ਪ੍ਰਾਈਵੇਟ ਸਕੂਲਾਂ ਵਿਚ ਵੀ ਪੰਜਾਬੀ ਬੋਲੀ ਅਲੋਪ ਹੁੰਦੀ ਜਾ ਰਹੀ ਏ। ਸੀਬੀਐੱਸਈ  ਦੇ ਪਾਠਕ੍ਰਮ ਵਿਚ ਵੀ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਨੂੰ ਹਟਾਉਣ ਨੋਟੀਫਿਕੇਸ਼ਨ ਕੱਢ ਦਿੱਤੀ ਗਈ ਹੈ।

ਪਰ ਸਾਨੂੰ ਸਾਰਿਆਂ ਨੂੰ ਮਿਲ ਕੇ ਪੰਜਾਬੀ ਮਾਤ ਭਾਸ਼ਾ ਨੂੰ ਬਚਾਉਣ ਲਈ ਯਤਨ ਕਰਨੇ ਚਾਹੀਦੇ ਨੇ। ਡਰ ਹੈ ਕਿ ਕਿਤੇ ਹੌਲੀ ਹੌਲੀ ਪੰਜਾਬੀ ਮਾਤ ਭਾਸ਼ਾ ਅਲੋਪ ਹੀ ਨਾ ਹੋ ਜਾਵੇ।

Loading Likes...

Leave a Reply

Your email address will not be published. Required fields are marked *