ਮੁਹਾਵਰੇ ਅਤੇ ਉਹਨਾਂ ਦੀ ਵਰਤੋਂ/ Muhavre te Ohna Di Warton In Punjabi -11

ਮੁਹਾਵਰੇ ਤੇ ਉਹਨਾਂ ਦੀ ਵਰਤੋਂ :

1. ਛੱਕੇ ਛੁਡਾਉਣੇ : (ਬੁਰੀ ਤਰ੍ਹਾਂ ਹਰਾਉਣਾ) ਪਿਛਲੀ ਹਿੰਦ – ਪਾਕ ਜੰਗ ਵਿੱਚ ਭਾਰਤੀਆਂ ਨੇ ਵੈਰੀ ਦੇ ਛੱਕੇ ਛੁਡਾ ਦਿੱਤੇ।

2. ਛਾਪਾ ਮਾਰਨਾ (ਅਚਨਚੇਤ ਪੜਤਾਲ ਕਰਨੀ) :  ਪੁਲਿਸ ਨੇ ਉਸ ਦੇ ਘਰ ਛਾਪਾ ਮਾਰ ਕੇ 500 ਬੋਤਲਾਂ ਸ਼ਰਾਬ ਦੀਆਂ ਜ਼ਬਤ ਕੀਤੀਆਂ।

3. ਛਿੰਝਪਾਉਣੀ (ਰੌਲਾ ਪਾਉਣਾ) : ਜੱਦੀ ਜਾਇਦਾਦ ਸੰਬੰਧੀ ਛਿੰਝ ਪਾਉਣ ਨਾਲ ਕੁਝ ਨਹੀਂ ਹੋਣਾ, ਆਪਸ ਵਿਚ ਬੈਠ ਕੇ ਇਸਦਾ ਹੱਲ ਕੱਢਣਾ ਚਾਹੀਦਾ ਹੈ।

4. ਛਿੱਤਰ ਫੇਰਨਾ (ਬਹੁਤ ਮਾਰਨਾ) : ਯਮਨ ਦੀ ਮਾਤਾ ਨੇ ਰਿਸ਼ਭ ਨੂੰ ਜਾਣ ਬੁੱਝ ਕੇ ਕੁੱਟਣ ਕਾਰਨ ਯਮਨ ਦੇ ਬਹੁਤ ਚਿੱਤਰ ਫੇਰੇ।

5. ਛਿੱਲ ਲਾਹੁਣੀ (ਲੁੱਟਣਾ) : ਚਲਾਕ ਦੁਕਾਨਦਾਰ ਅਣਜਾਣ ਗਾਹਕਾਂ ਦੀ ਚੰਗੀ ਛਿੱਲ ਲਾਹੁੰਦੇ ਹਨ।

6. ਛੱਜ ਵਿੱਚ ਪਾ ਕੇ ਛੱਟਣਾ (ਨਸ਼ਰ ਕਰਨਾ) : ਉਹ ਮੇਰੇ ਪੈਸੇ ਨਹੀਂ ਦਿੰਦਾ, ਮੈਂ ਵੀ ਉਸ ਨੂੰ ਛੱਜ ਵਿੱਚ ਪਾ ਕੇ ਖ਼ੂਬ ਛੱਟਦਾ ਹਾਂ।

7. ਛੱਪਰ ਪਾੜ ਕੇ ਦੇਣਾ (ਇੱਕ ਦਮ ਅਮੀਰ ਹੋਣਾ) : ਰੱਬ ਜੱਦ ਵੀ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ।

8. ਛਾਉਣੀ ਪਾਉਣੀ (ਕਿਸੇ ਥਾਂ ਤੇ ਡੇਰਾ ਜਮਾ ਲੈਣਾ) : ਜੱਦ ਉਸਨੇ ਮੇਰੇ ਪੈਸੇ ਵਾਪਿਸ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਮੈਂ ਵੀ ਉਸਦੇ ਦਰਵਾਜੇ ਸਾਹਮਣੇ ਛਾਉਣੀ ਪਾ ਲਈ।

9. ਛਾਤੀ ਤੇ ਪੱਥਰ ਧਰਨਾ (ਦੁੱਖ ਸਹਿਣਾ) : ਸੁਰੇਸ਼ ਦੀ ਵਿਧਵਾ ਮਾਤਾ ਨੇ ਛਾਤੀ ਤੇ ਪੱਥਰ ਧਰ ਕੇ ਉਸਨੂੰ ਪਾਲਿਆ ਤੇ ਹੁਣ ਉਹ ਇਕ ਵੱਢਾ ਅਫਸਰ ਬਣ ਗਿਆ ਹੈ।

10. ਛਾਤੀ ਤੇ ਮੂੰਗ ਦਲਣਾ (ਬਹੁਤ ਸਤਾਉਣਾ) : ਛੋਟੇ ਬੱਚੇ ਹਮੇਸ਼ਾਂ ਆਪਣੀ ਮਾਤਾ ਦੀ ਛਾਤੀ ਤੇ ਮੂੰਗ ਦਲਦੇ ਰਹਿੰਦੇ ਨੇ।

Loading Likes...

Leave a Reply

Your email address will not be published. Required fields are marked *