Saaien Bulleh Shah – Saade wal mukhda Mod

ਸੂਫ਼ੀ ਕਾਵਿ

ਸਾਈਂ ਬੁੱਲ੍ਹੇ ਸ਼ਾਹ/ Saaien Bulleh Shah

ਸਾਡੇ ਵਲ ਮੁੱਖੜਾ ਮੋੜ ਵੇ ਪਿਆਰਿਆ,
ਸਾਡੇ ਵੱਲ ਮੁੱਖੜਾ ਮੋੜ। ਟੇਕ।

ਆਪੇ ਪਾਈਆਂ ਕੁੰਡੀਆਂ ਤੈਂ,
ਤੇ ਆਪ ਖਿੱਚਦਾ ਹੈਂ ਡੋਰ।

ਸਾਡੇ ਵਲ ਮੁੱਖੜਾ ਮੋੜ ਵੇ ਪਿਆਰਿਆ,
ਸਾਡੇ ਵਲ ਮੁੱਖੜਾ ਮੋੜ।

ਅਰਸ਼ ਕੁਰਸੀ ਤੇ ਬਾਂਗਾਂ ਮਿਲੀਆਂ,
ਮੱਕੇ ਪੈ ਗਿਆ ਸ਼ੋਰ।

ਸਾਡੇ ਵਲ ਮੁੱਖੜਾ ਮੋੜ ਵੇ ਪਿਆਰਿਆ,
ਸਾਡੇ ਵਲ ਮੁੱਖੜਾ ਮੋੜ।

ਬੁਲ੍ਹਾ ਸ਼ਹੁ ਅਸਾਂ ਮਰਨਾ ਨਾਹੀਂ,
ਮਰ ਜਾਵੇ ਕੋਈ ਹੋਰ।

ਸਾਡੇ ਵਲ ਮੁੱਖੜਾ ਮੋੜ ਵੇ ਪਿਆਰਿਆ,
ਸਾਡੇ ਵਲ ਮੁੱਖੜਾ ਮੋੜ।

Loading Likes...

Leave a Reply

Your email address will not be published. Required fields are marked *