‘ਸਿਹਤਮੰਦ’ ਦੰਦ/ ‘Healthy’ teeth

‘ਸਿਹਤਮੰਦ’ ਦੰਦ/ ‘Healthy’ teeth

ਦੰਦਾਂ ਸਬੰਧੀ ਭਰਮਾਂ ਦੇ ਕਾਰਨ ਲੋਕ ਸਮੇਂ ਤੇ ਦੰਦਾਂ ਦੀ ਦੇਖਭਾਲ ਨਹੀਂ ਕਰਦੇ। ਇਸ ਦੇ ਕਾਰਨ ਹੌਲੀ – ਹੌਲੀ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ। ਅਤੇ ਅੱਗੇ ਚੱਲ ਕੇ ਬਹੁਤ ਵੱਧ ਸਮਾਂ, ਖਰਚ ਅਤੇ ਮਹਿੰਗੇ ਇਲਾਜਾਂ ਦੀ ਲੋੜ ਪੈਂਦੀ ਹੈ। ਇਸੇ ਲਈ ਅੱਜ ਅਸੀਂ  ‘ਸਿਹਤਮੰਦ’ ਦੰਦ/ ‘Healthy’ teeth ਵਿਸ਼ੇ ਤੇ ਚਰਚਾ ਕਰਾਂਗੇ ਤਾਂ ਜੋ ਅਸੀਂ ਭਰਮ ਪਾਲ ਰੱਖੇ ਹਨ, ਜਿਨ੍ਹਾਂ ਤੇ ਵਿਸ਼ਵਾਸ ਕਰਨ ਤੋਂ ਸਾਨੂੰ ਬਚਣਾ ਚਾਹੀਦਾ ਹੈ।

ਸਾਡੇ ਵਲੋਂ ਕੀਤੇ ਜਾਣ ਵਾਲੇ ਭਰਮ ਅਤੇ ਉਹਨਾਂ ਦੀ ਅਸਲੀਅਤ/ Myth we make and their reality

ਭਰਮ – ਦੰਦ ਕਢਵਾਉਣ ਨਾਲ ਨਜ਼ਰ ਤੇ ਅਸਰ ਪੈਂਦਾ ਹੈ/ Myth – Tooth extraction affects vision :

ਦੰਦ ਕਢਵਾਉਣ ਨਾਲ ਨਜ਼ਰ ਤੇ ਕੋਈ ਅਸਰ ਨਹੀਂ ਪੈਂਦਾ, ਕਿਉਂਕਿ ਦੋਵਾਂ ਦੀ ਪ੍ਰਤੱਖ ਤੌਰ ਤੇ ਕੋਈ ਸਬੰਧ ਨਹੀਂ ਹੈ।

ਭਰਮ – ਸਕੇਲਿੰਗ ਨਾਲ ਦੰਦ ਪਤਲਾ ਅਤੇ ਢਿੱਲਾ ਹੋ ਜਾਂਦਾ ਹੈ/ Myth – Scaling causes the tooth to become thin and loose :

ਪ੍ਰੋਫੈਸ਼ਨਲ ਤੌਰ ਤੇ ਦੰਦਾਂ ਦੀ ਸਫਾਈ ਕਰਵਾਉਣ ਨਾਲ ਟਾਰ, ਕੈਲਕੁਲਸ ਅਤੇ ਪਲਾਕ ਦੰਦਾਂ ਤੋਂ ਹੱਟਦਾ ਹੈ। ਇਸ ਨਾਲ ਦੰਦ ਦੇ ਅਦੰਰਨੀ ਹਿੱਸੇ ਤੇ ਕੋਈ ਅਸਰ ਨਹੀਂ ਪੈਂਦਾ। ਕਈ ਵਾਰ ਜਦੋਂ ਵੱਡੀ ਮਾਤਰਾ ਵਿਚ ਟਾਰ ਜਾਂ ਪਲਾਕ ਹਟਾਇਆ ਜਾਂਦਾ ਹੈ ਤਾਂ ਅਜਿਹਾ ਲੱਗ ਸਕਦਾ ਹੈ ਕਿ ਦੰਦ ਪਤਲਾ ਹੋ ਗਿਆ ਹੈ ਪਰ ਅਜਿਹਾ ਕੁਝ ਸਮੇਂ ਲਈ ਹੁੰਦਾ ਹੈ।

ਹੋਰ ਵੀ ਪੰਜਾਬੀ POST ਪੜ੍ਹਨ ਲਈ 👉 ਇੱਥੇ CLICK ਕਰੋ।

ਭਰਮ – ਬਰੱਸ਼ ਕਰਨ ਦੌਰਾਨ ਥੋੜ੍ਹਾ ਖੂਨ ਵਗਣਾ ਆਮ ਗੱਲ ਹੈ/ Myth – It is normal to bleed a little while brushing :

ਮਸੂੜਿਆਂ ਤੋਂ ਉਦੋਂ ਹੀ ਖੂਨ ਨਿਕਲਦਾ ਹੈ ਜਦੋਂ ਉਨ੍ਹਾਂ ਵਿਚ ਸੋਜ, ਇਨਫੈਕਸ਼ਨ ਹੋਵੇ ਜਾਂ ਕੋਈ ਸੱਟ ਲੱਗੀ ਹੋਵੇ। ਮਸੂੜਿਆਂ ਤੋਂ ਖੂਨ ਵਗਣਾ ਆਮ ਤੌਰ ਤੇ ਚਿੰਤਾ ਦੀ ਗੱਲ ਹੁੰਦੀ ਹੈ। ਪਲਾਕ ਅਤੇ ਭੋਜਨ ਦੇ ਕਣ ਮਸੂੜਿਆਂ ਵਿਚ ਸੋਜ ਪੈਦਾ ਕਰਦੇ ਹਨ, ਜਿਸ ਨਾਲ ਉਸ ‘ਚੋਂ ਖੂਨ ਵਗਣ ਲੱਗਦਾ ਹੈ। ਪਲਾਕ ਅਤੇ ਭੋਜਨ ਦੇ ਕਣਾਂ ਨੂੰ ਚੰਗੀ ਤਰ੍ਹਾਂ ਬਰੱਸ਼ ਕਰਨ ਅਤੇ ਫਲਾਸ ਕਰਕੇ ਹਟਾਇਆ ਜਾ ਸਕਦਾ ਹੈ। ਜੇਕਰ ਮਸੂੜਿਆਂ ਤੋਂ ਖੂਨ ਲਗਾਤਾਰ ਵਗਦਾ ਰਹੇ ਤਾਂ ਦੰਦਾਂ ਦੀ ਪ੍ਰੋਫੈਸ਼ਨਲ ਸਫਾਈ ਜ਼ਰੂਰੀ ਹੋ ਜਾਂਦੀ ਹੈ।

ਭਰਮ – ਰੂਟ ਕੈਨਾਲ ਉਦੋਂ ਕੀਤਾ ਜਾਂਦੀ ਹੈ ਜਦੋਂ ਦੰਦ ਵਿਚ ਦਰਦ ਹੋ ਜਾਵੇ/ Myth – A root canal is done when the tooth hurts :

ਰੂਟ ਕੈਨਾਲ ਟ੍ਰੀਟਮੈਂਟ ਦੰਦ ਨੂੰ ਬਚਾਉਣ ਲਈ ਕੀਤੀ ਜਾਂਦੀ ਹੈ, ਜਿੰਨੀ ਜਲਦੀ ਇਹ ਹੋ ਜਾਵੇ, ਓਨਾ ਹੀ ਦੰਦ ਦੀ ਬਣਤਰ ਬਚ ਜਾਂਦੀ ਹੈ। ਇਨਫੈਕਟਿਡ ਜਾਂ ਦਰਦ ਕਰਦਾ ਦੰਦ ਇਲਾਜ ਲਈ ਲੰਬਾ ਸਮਾਂ ਲੈਂਦਾ ਹੈ।

ਭਰਮ – ਦੁੱਧ ਦੇ ਦੰਦ ਆਪ ਡਿੱਗ ਜਾਂਦੇ ਹਨ/ Myth – milk teeth fall out on their own :

ਦੁੱਧ ਦੇ ਦੰਦ ਬੱਚੇ ਦੇ ਵਿਕਾਸ ਦੌਰਾਨ ਵੱਖ – ਵੱਖ ਪੜਾਵਾਂ ਤੇ ਕੁਦਰਤੀ ਢੰਗ ਨਾਲ ਡਿੱਗ ਜਾਂਦੇ ਹਨ। ਇਹ 6 ਤੋਂ 12 ਸਾਲ ਦੀ
ਉਮਰ ਵਿਚਾਲੇ ਡਿੱਗਦੇ ਹਨ। ਦੁੱਧ ਦੇ ਦੰਦਾਂ ਦਾ ਇਸ ਹਾਲਤ ਤੋਂ ਪਹਿਲਾਂ ਡਿੱਗਣਾ ਜਬਾੜੇ ਦੇ ਆਕਾਰ ਨੂੰ ਘਟਾ ਸਕਦਾ ਹੈ, ਜਿਸ ਨਾਲ ਇਸ ਦਾ ਵਿਕਾਸ ਰੁਕਦਾ ਹੈ। ਇਸ ਦੇ ਨਾਲ ਹੀ ਇਸ ਦੇ ਕਾਰਨ ਆਉਣ ਵਾਲੇ ਸਥਾਈ ਦੰਦਾਂ ਦੇ ਵਿਕਾਸ ਵਿਚ ਵੀ ਰੁਕਾਵਟ ਪੈਦਾ ਹੁੰਦੀ ਹੈ। ਸਮੇਂ ਤੋਂ ਪਹਿਲਾਂ ਦੁੱਧ ਦੇ ਦੰਦ ਡਿੱਗਣ ਨਾਲ ਬੱਚੇ ਦੇ ਬੋਲਣ ਦੀ ਸਮਰੱਥਾ ਤੇ ਭੈੜਾ ਅਸਰ ਪੈਂਦਾ ਹੈ।

ਭਰਮ – ਦੰਦਾਂ ਨੂੰ ਸਿੱਧਾ ਕਰਨਾ ਭਾਵ ਟੂਥ ਸਟ੍ਰੇਟਨਿੰਗ ਬਾਲਗਾਂ ਲਈ ਨਹੀਂ ਹੈ/ Myth – Teeth straightening is not for adults :

ਉਮਰ ਦੇ ਕਿਸੇ ਵੀ ਪੜਾਅ ਵਿਚ ਦੰਦਾਂ ਨੂੰ ਸਿੱਧਾ ਕੀਤਾ ਜਾ ਸਕਦਾ ਹੈ। ਵਧੇਰੇ ਲੋਕ ਟ੍ਰੀਟਮੈਂਟ ਦੌਰਾਨ ਆਪਣੀ ਦਿਖਾਵਟ ਨੂੰ ਲੈ ਕੇ ਚਿੰਤਤ ਰਹਿੰਦੇ ਹਨ। ਅੱਜਕਲ ਆਧੁਨਿਕ ਟ੍ਰੀਟਮੈਂਟ ਵੀ ਉਪਲਬਧ ਹੈ।

ਭਰਮ –  ਗਰਭ ਅਵਸਥਾ ਦੌਰਾਨ ਕੋਈ ਡੈਂਟਲ ਟ੍ਰੀਟਮੈਂਟ ਨਹੀਂ/ Myth – No dental treatment during pregnancy

ਗਰਭਾ ਅਵਸਥਾ ਦੌਰਾਨ ਦੰਦਾਂ ਦੀ ਸਿਹਤ ਅਤੇ  :ਸਾਫ – ਸਫਾਈ ਦਾ ਧਿਆਨ ਰੱਖਣਾ ਬੜਾ ਅਹਿਮ ਹੈ। ਇਸ ਹਾਲਤ ਵਿਚ ਜੇਕਰ ਸਾਫ – ਸਫਾਈ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਹਾਰਮੋਨਲ ਤਬਦੀਲੀ ਕਾਰਨ ਮਸੂੜਿਆਂ ਦੇ ਰੋਗ ਹੋਣ ਦਾ ਖਤਰਾ ਵੱਧ ਰਹਿੰਦਾ ਹੈ। ਸੜੇ ਹੋਏ ਦੰਦ ਦੀ ਅਲਟ੍ਰਾਸੋਨਿਕ ਸਕੇਲਿੰਗ ਅਤੇ ਫਿਲਿੰਗ ਕਰਵਾਈ ਜਾ ਸਕਦੀ ਹੈ। ਜਦੋਂ ਬਹੁਤ ਵੱਧ ਲੋੜ ਹੋਵੇ, ਉਦੋਂ ਐਕਸ – ਰੇ ਲਈ ਜਾਂਦੇ ਹਨ। ਗਰਭ ਅਵਸਥਾ ਦੌਰਾਨ ਐਂਟੀਬਾਓਟਿਕਸ ਦੀ ਵਰਤੋਂ ਤੋਂ ਪੂਰੀ ਤਰ੍ਹਾਂ ਬਚਿਆ ਜਾਣਾ ਚਾਹੀਦਾ ਹੈ।

Loading Likes...

Leave a Reply

Your email address will not be published. Required fields are marked *