ਨੌਜਵਾਨਾਂ ‘ਚ ‘ਡਾਇਬਟੀਜ਼’/ Diabetes in youth

ਨੌਜਵਾਨਾਂ ‘ਚ ‘ਡਾਇਬਟੀਜ਼’/ Diabetes in youth

ਸ਼ੂਗਰ (ਡਾਇਬਟੀਜ਼) ਇਕ ਵਿਸ਼ਵ ਪੱਧਰੀ ਐਮਰਜੈਂਸੀ ਦੇ ਰੂਪ ਵਿਚ ਉੱਭਰ ਰਹੀ ਹੈ। ਦੁਨੀਆ ਭਰ ਵਿਚ ਲਗਭਗ 53.7 ਕਰੋੜ ਲੋਕ ਇਸ ਤੋਂ ਪ੍ਰਭਾਵਿਤ ਹਨ। ਡਾਇਬਟੀਜ਼ ਰੋਗ ਨਾਲ ਦੂਸਰੇ ਸਥਾਨ ਤੇ ਸਭ ਤੋਂ ਵੱਧ ਪ੍ਰਭਾਵਿਤ ਲੋਕ (20 – 79 ਸਾਲ) ਭਾਰਤ ਦੇ ਹਨ, ਜਿਨ੍ਹਾਂ ਦੀ ਆਬਾਦੀ 7.45 ਕਰੋੜ ਹੈ। ਸਾਡੇ ਦੇਸ਼ ਵਿੱਚ 60 ਸਾਲ ਤੋਂ ਘੱਟ ਉਮਰ ਵਿੱਚ ਹੋਣ ਵਾਲੀਆਂ ਮੌਤਾਂ ਵਿਚ 2.8 ਫੀਸਦੀ ਦੇ ਲਈ ਸ਼ੂਗਰ ਦਾ ਰੋਗ ਜ਼ਿੰਮੇਵਾਰ ਹੈ। ਇਹ ਅੰਕੜੇ ਚਿੰਤਾਜਨਕ ਹਨ। ਇਸ ਦਾ ਇਲਾਜ ਨਹੀਂ ਕੀਤੇ ਜਾਣ ਤੇ ਜਟਿਲਤਾਵਾਂ ਹੋ ਸਕਦੀਆਂ ਹਨ। ਇਨ੍ਹਾਂ ਵਿੱਚ ਦਿਲ ਸੰਬੰਧੀ ਸਮੱਸਿਆਵਾਂ, ਸਟ੍ਰੋਕ ਅਤੇ ਅੱਖ, ਕਿਡਨੀ ਦਾ ਨੁਕਸਾਨ ਆਦਿ ਸ਼ਾਮਲ ਹਨ। ਡਾਇਬਟੀਜ਼ ਦੇ ਸ਼ਿਕਾਰ ਲੋਕਾਂ ਵਿਚ ਸਰੀਰ ਇੰਸੁਲਿਨ ਦਾ ਲੋੜੀਂਦਾ ਉਤਪਾਦਨ ਨਹੀਂ ਕਰਦਾ ਹੈ ਜਾਂ ਪੈਦਾ ਹੋਣ ਵਾਲੇ ਇੰਸੁਲਿਨ ਦੇ ਪ੍ਰਭਾਵੀ ਰੂਪ ਨਾਲ ਵਰਤੋਂ ਕਰਨ ਵਿਚ ਅਸਮਰਥ ਹੁੰਦਾ ਹੈ। ਉੱਪਰ ਦੱਸੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਅੱਜ ਅਸੀਂ ‘ਨੌਜਵਾਨਾਂ ‘ਚ ‘ਡਾਇਬਟੀਜ਼’/ Diabetes in youth’ ਵਿਸ਼ੇ ਤੇ ਚਰਚਾ ਕਰਾਂਗੇ। ਅਤੇ ਜਾਨਣ ਦੀ ਕੋਸ਼ਿਸ਼ ਕਰਾਂਗੇ ਇਸਦੇ ਕਾਰਨ।

ਨੌਜਵਾਨ ਅਤੇ ਮੱਧਮ ਉਮਰ ਵਰਗ ਦੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਡਾਇਬਟੀਜ਼ (ਟੀ.2 ਡੀ. ਐੱਮ./T 2 D M) ਘੱਟ ਉਮਰ ਵਿੱਚ ਰੋਗ ਦਾ ਹਮਲਾ ਹੋਣ ਦੇ ਕਾਰਨ ਜਟਿਲਤਾਵਾਂ ਦਾ ਖਤਰਾ ਕਾਫੀ ਵਧ ਜਾਂਦਾ ਹੈ। ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ (ਆਈ. ਸੀ. ਐੱਮ.ਆਰ.) ਵਲੋਂ ਨੌਜਵਾਨ ਵਿਵਸਥਾ ਵਿਚ ਡਾਇਬਟੀਜ਼ ਦੀ ਸ਼ੁਰੂਆਤ ਵਾਲੇ ਲੋਕਾਂ ਲਈ ਇਕੱਠੇ ਅੰਕੜਿਆਂ ਤੋਂ ਪੁਸ਼ਟੀ ਹੁੰਦੀ ਹੈ ਕਿ ਨੌਜਵਾਨਾਂ ਵਿੱਚ 21 ਸਾਲ ਉਮਰ ਦੇ ਆਲੇ – ਦੁਆਲੇ ਟੀ 2 ਡੀ. ਐੱਮ.ਦਾ ਨਿਦਾਨ ਹੁੰਦਾ ਹੈ ਅਤੇ ਇਸ ਦੇ ਨਾਲ ਅਕਸਰ ਨਰਵ (ਨਾੜੀ ਤੰਤਰ) ਜਾਂ ਅੱਖ ਦੀ ਹਾਨੀ ਜੁੜੀ ਹੁੰਦੀ ਹੈ।

ਟੀ 2 ਡੀ. ਐੱਮ.ਦੇ ਜਲਦੀ ਹਮਲੇ ਨਾਲ ਪ੍ਰਭਾਵਿਤ ਵਿਅਕਤੀਆਂ ‘ਚੋਂ ਲਗਭਗ 80-92 ਫੀਸਦੀ ਲੋਕ ਮੋਟਾਪੇ ਦਾ ਸ਼ਿਕਾਰ ਹਨ।

ਇਸ ਵਧਦੀ ਮਹਾਮਾਰੀ ਨੂੰ ਕੰਟਰੋਲ ਕਰਨ ਦਾ ਪਹਿਲਾ ਪੜਾਅ ਹੋਵੇਗਾ ਸ਼ੂਗਰ ਦੇ ਲਈ ਵੱਡੇ ਪੱਧਰ ਤੇ ਜਾਂਚ ਦੀ ਸਹੂਲਤ। ਟੀ 2 ਡੀ. ਐੱਮ. ਨਾਲ ਜੁੜੇ ਕਈ ਕਾਰਕਾਂ ਨੂੰ ਠੀਕ ਕੀਤਾ ਜਾ ਸਕਦਾ ਹੈ, ਇਸ ਲਈ ਇਕਦਮ ਸ਼ੁਰੂਆਤ ਵਿਚ ਹੀ ਉਪਾਅ ਕਰਨਾ ਅੱਗੇ ਚੱਲ ਕੇ ਫਾਇਦੇਮੰਦ ਸਾਬਿਤ ਹੋ ਸਕਦਾ ਹੈ।

ਕੰਟਰੋਲ ਨੂੰ ਆਸਾਨ ਬਣਾਉਣ ਵਾਲੇ ਉਪਾਅ/ Measures to facilitate control :

ਜਿਨ੍ਹਾਂ ਦਾ ਭਾਰ ਆਮ ਤੋਂ ਵੱਧ ਹੈ ਜਾਂ ਜਿਨ੍ਹਾਂ ਵਿੱਚ ਡਾਇਬਟੀਜ਼ ਹੋਣ ਦਾ ਖਤਰਾ ਵੱਧ ਹੈ, ਉਨ੍ਹਾਂ ਲੋਕਾਂ ਵਿੱਚ ਟੀ 2 ਡੀ. ਐੱਮ.ਦੀ ਸ਼ੁਰੂਆਤ ਨੂੰ ਜੀਵਨਸ਼ੈਲੀ ਵਿਚ ਬਦਲਾਅ ਕਰ ਕੇ ਰੋਕਿਆ ਜਾ ਸਕਦਾ ਹੈ। ਇਸ ਦੇ ਉਪਾਵਾਂ ਵਿਚ ਸਰੀਰਕ ਸਰਗਰਮੀਆਂ, ਭਾਰ ਵਿਚ ਕਮੀ ਅਤੇ ਸਿਹਤਮੰਦ ਆਹਾਰ ਸ਼ਾਮਲ ਕਰਨਾ ਚਾਹੀਦਾ ਹੈ।

ਜੇਕਰ ਗਲੂਕੋਜ਼ ਦਾ ਮਿੱਥਿਆ ਟੀਚਾ ਹਾਸਲ ਨਹੀਂ ਹੋ ਰਿਹਾ ਹੈ, ਤਾਂ ਸਲਫੋਨਾਇਲੂਰਿਏਜ/ Sulfonyluria ਵਰਗੀਆਂ ਦਵਾਈਆਂ ਨੂੰ ਜੀਵਨਸ਼ੈਲੀ ਅਤੇ ਖੁਰਾਕ ਪ੍ਰਣਾਲੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਪਰ ਉਨ੍ਹਾਂ ਦੇ ਸਾਈਡ ਇਫੈਕਟਸ ਦੇ ਰੂਪ ਵਿੱਚ ਅਕਸਰ ਹਾਈਪੋਗਲਾਈਸੀਮੀਆ (ਆਮ ਤੋਂ ਹੇਠਾਂ ਦਾ ਗਲੂਕੋਜ਼ ਲੈਵਲ) ਅਤੇ ਭਾਰ ਵਿਚ ਵਾਧਾ ਹੋ ਜਾਂਦਾ ਹੈ, ਜਿਸ ਨਾਲ ਇਨ੍ਹਾਂ ਔਸ਼ਧੀਆਂ ਦਾ ਪ੍ਰਭਾਵ ਘੱਟ ਜਾਂਦਾ ਹੈ।

ਹੁਣ 15 ਸਾਲਾਂ ਦੀ ਖੋਜ ਅਤੇ ਵਿਕਾਸ ਤੋਂ ਬਾਅਦ ਜੀ. ਐੱਲ.ਪੀ. -1, ਆਰ.ਏ.ਤੋਂ ਮਾਗਲੂਟਾਈਡ/ Maglutide ਓਰਲ ਫਾਰਮ ਵਿਚ ਉਪਲਬਧ ਹੈ।

ਇਹ ਸਮੁੱਚੇ ਤੌਰ ਤੇ ਦਿਲ ਦੀ ਧਮਣੀ ਦੇ ਖਤਰਿਆਂ ਨੂੰ ਘਟਾਉਂਦਾ ਹੈ, ਜਿਸ ਨਾਲ ਮਰੀਜ਼ ਦੇ ਇਲਾਜ ਦੇ ਬਿਹਤਰ ਨਤੀਜੇ ਨਿਕਲ ਸਕਦੇ ਹਨ। ਓਰਲ ਸੇਮਾਗਲੂਟਾਈਡ ਦੇ ਅਧਿਐਨਾਂ ਵਿਚ ਹੋਰ ਦਵਾਈਆਂ ਦੇ ਮੁਕਾਬਲੇ ਅਨੁਕੂਲ ਪ੍ਰਭਾਵ ਜ਼ਿਆਦਾ ਪਾਏ ਗਏ ਹਨ।

ਡਾਇਬਟੀਜ਼ ਲੱਛਣ ਅਤੇ ਇਲਾਜ/ Diabetes symptoms and treatment :

ਡਾਇਬਟੀਜ਼ ਇਕ ਅਜਿਹੀ ਬਿਮਾਰੀ ਹੈ, ਜਿਸ ਵਿਚ ਸਰੀਰ ਦੀ ਗਲੂਕੋਜ਼ (ਸ਼ੂਗਰ) ਨੂੰ ਊਰਜਾ ਵਿਚ ਬਦਲਣ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਗਲੂਕੋਜ਼ ਹੀ ਸਾਡੇ ਸਰੀਰ ਦਾ ਮੁੱਖ ਈਂਧਣ ਹੁੰਦਾ ਹੈ, ਭੋਜਨ ਨੂੰ ਪਚਾਉਣ ਤੋਂ ਬਾਅਦ ਇਹ ਵਸਾ, ਪ੍ਰੋਟੀਨ ਜਾਂ ਕਾਰਬੋਹਾਈਡ੍ਰੇਟ ਵਿਚ ਬਦਲਦਾ ਹੈ। ਅਤੇ ਇਹ ਉਦੋਂ ਖੂਨ ਵਿਚ ਪਹੁੰਚਦਾ ਹੈ ਜਦੋਂ ਇਸ ਦੀ ਵਰਤੋਂ ਸਰੀਰ ਦੀਆਂ ਵੱਖ – ਵੱਖ ਕੋਸ਼ਿਕਾਵਾਂ ਵਲੋਂ ਊਰਜਾ ਲਈ ਕੀਤੀ ਜਾਂਦੀ ਹੈ। ਇਸ ਗਲੂਕੋਜ਼ ਨੂੰ ਖੂਨ ਰਾਹੀਂ ਕੋਸ਼ਿਕਾਵਾਂ ਵਿਚ ਪਹੁੰਚਾਉਣ ਲਈ ਇਕ ਅਹਿਮ ਹਾਰਮੋਨ ਇੰਸੁਲਿਨ ਦੀ ਲੋੜ ਪੈਂਦੀ ਹੈ।

ਸਿਹਤ ਨਾਲ ਸੰਬੰਧਿਤ ਵਧੇਰੇ ਜਾਣਕਾਰੀ ਲਈ ਇੱਥੇ CLICK ਕਰੋ

ਡਾਇਬਟੀਜ਼ ਉਸ ਸਥਿਤੀ ਵਿੱਚ ਹੁੰਦਾ ਹੈ ਜਦੋਂਕਿ ਸਾਡੀ ਪੈਂਕ੍ਰਿਆਜ ਵਿਚ ਭਰਪੂਰ ਮਾਤਰਾ ਵਿੱਚ ਇੰਸੁਲਿਨ ਨਹੀਂ ਬਣਦਾ, ਜੋ ਕਿ ਟਾਈਪ 1 ਡਾਇਬਟੀਜ਼ ਕਹਿਲਾਉਂਦਾ ਹੈ ਜਾਂ ਜੋ ਇੰਸੁਲਿਨ ਬਣਦਾ ਵੀ ਹੈ ਉਹ ਦੋਸ਼ਪੂਰਨ ਹੁੰਦਾ ਹੈ ਜੋ ਕਿ ਗਲੂਕੋਜ਼ ਕੋਸ਼ਿਕਾਵਾਂ ਵਿਚ ਪਹੁੰਚਾਉਣ ਵਿਚ ਅਸਮਰੱਥ ਹੁੰਦਾ ਹੈ, ਇਸ ਨੂੰ ਟਾਈਪ 2 ਡਾਇਬਟੀਜ਼ ਕਹਿੰਦੇ ਹਨ।

ਡਾਇਬਟੀਜ਼ ਦੇ ਪ੍ਰਕਾਰ/ Types of diabetes :

ਇਹ ਦੋ ਤਰ੍ਹਾਂ ਦੇ ਡਾਇਬਟੀਜ਼ ਰੋਗ ਹੁੰਦੇ ਹਨ। ਟਾਈਪ 1 ਡਾਇਬਟੀਜ਼ ਆਮ ਤੌਰ ਤੇ ਬੱਚਿਆਂ ਅਤੇ ਨੌਜਵਾਨਾਂ ਵਿਚ ਹੁੰਦੀ ਹੈ ਹਾਲਾਂਕਿ ਇਹ ਕਿਸੇ ਵੀ ਉਮਰ ਵਿਚ ਹੋ ਸਕਦੀ ਹੈ। ਟਾਈਪ 2 ਡਾਇਬਟੀਜ਼ ਜ਼ਿਆਦਾਤਰ ਆਮ ਹੁੰਦੀ ਹੈ। ਇਹ ਮੌਟੇ ਤੌਰ ਤੇ ਬਾਲਗਾਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ ਹਾਲਾਂਕਿ ਹਾਲ ਹੀ ਦੇ ਸਾਲਾਂ ਵਿੱਚ ਦੇਖਿਆ ਗਿਆ ਹੈ ਕਿ ਇਹ ਬੱਚਿਆਂ ਨੂੰ ਵੀ ਆਪਣੀ ਲਪੇਟ ਵਿਚ ਲੈਣ ਲੱਗੀ ਹੈ।

LADA / Latent autoimmune diabetes in adults (ਲੇਟੇਂਟ ਆਟੋਇੰਯੂਬਨ ਡਾਇਬਟੀਜ਼ ਜੋ ਬਾਲਗਾਂ ਵਿਚ ਪਾਈ ਜਾਂਦੀ ਹੈ)

MODY/ Maturity onset diabetes of the young (ਮੈਚਯੋਰਿਟੀ ਆਸੈਟ ਡਾਇਬਟੀਜ਼ ਨੌਜਵਾਨਾਂ ਨੂੰ ਪ੍ਰਭਾਵਿਤ ਕਰਦੀ ਹੈ)

GDM/ Gestational Diabetes Mellitus (ਗੈਸਟੇਚਸ਼ਨਲ ਡਾਇਬਟੀਜ਼ ਮੇਲਾਇਟਸ)

ਡਾਇਬਟੀਜ਼ ਦੇ ਲੱਛਣ/ Symptoms of diabetes :

ਧੁੰਦਲਾ ਦਿੱਸਣਾ, ਆਮ ਨਾਲੋਂ ਵੱਧ ਪਿਆਸ ਲੱਗਣਾ, ਵਾਰ – ਵਾਰ ਪਿਸ਼ਾਬ ਜਾਣਾ, ਜ਼ਖਮੀ ਦਾ ਦੇਰੀ ਨਾਲ ਭਰਨਾਸ ਬਿਨਾਂ ਕਿਸੇ ਕਾਰਨ ਥਕਾਵਟ ਬਣੀ ਰਹਿਣਾ, ਤੇਜੀ ਨਾਲ ਵਜ਼ਨ ਡਿੱਗਣਾ, ਨਿਪੁੰਸਕਤਾ, ਹੱਥਾਂ ਜਾਂ ਪੰਜਿਆਂ ਦਾ ਸੁੰਨ ਪੈਣਾ ਅਤੇ ਉਸ ਵਿਚ ਝਨਝਨਾਹਟ ਮਹਿਸੂਸ ਕਰਨਾ। ਇਨ੍ਹਾਂ ‘ਚੋਂ ਇਕ ਜਾਂ ਵੱਧ ਲੱਛਣ ਹਨ ਤਾਂ ਤੁਹਾਨੂੰ ਆਪਣੇ ਡਾਕਟਰ ਨਾਲ ਸਲਾਹ ਕਰਕੇ ਆਪਣੇ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

ਡਾਇਬਟੀਜ਼ ਰੋਗੀਆਂ ਲਈ ਸੈਲਫ ਕੇਅਰ ਰੁਟੀਨ ਦਾ ਹਿੱਸਾ ਹੋਣਾ ਚਾਹੀਦਾ ਅਰਥਾਤ ਤੁਹਾਨੂੰ ਆਪਣੀ ਸਿਹਤ ਦੀ ਦੇਖਭਾਲ ਦੀ ਜ਼ਿੰਮੇਵਾਰੀ ਖੁਦ ਲੈਣੀ ਚਾਹੀਦੀ ਹੈ।

Loading Likes...

Leave a Reply

Your email address will not be published. Required fields are marked *