ਪੈਰਾਂ ਦੀ ਸੁੰਦਰਤਾ/ The beauty of the feet
ਚਿਹਰਾ ਹੀ ਨਹੀਂ, ਹੱਥਾਂ ਪੈਰਾਂ ਦਾ ਵੀ ਰੱਖੋ ਧਿਆਨ/ Take care not only of the face, but also of the hands and feet :
ਜਿੰਨਾ ਧਿਆਨ ਅਸੀਂ ਚਿਹਰੇ ਦੀ ਸੁੰਦਰਤਾ ਦਾ ਰੱਖਦੇ ਹਾਂ, ਓਨਾ ਹੱਥਾਂ – ਪੈਰਾਂ ਦਾ ਨਹੀਂ। ਚਿਹਰਾ ਆਕਰਸ਼ਕ ਬਣਾਉਣ ਲਈ ਅਸੀਂ ਤਰ੍ਹਾਂ – ਤਰ੍ਹਾਂ ਦੇ ਸ਼ਿੰਗਾਰਾਂ ਦਾ ਇਸਤੇਮਾਲ ਕਰਦੇ ਹਾਂ, ਜਦਕਿ ਹੱਥਾਂ – ਪੈਰਾਂ ਨੂੰ ਅਸੀਂ ਅਕਸਰ ਅਣਦੇਖਿਆ ਕਰ ਦਿੰਦੇ ਹਾਂ। ਪਰ ਪੈਰਾਂ ਦੀ ਸੁੰਦਰਤਾ/ The beauty of the feet ਵੱਲ ਧਿਆਨ ਦੇਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ।
ਫਟੀਆਂ ਅੱਡੀਆਂ, ਵੱਡੇ ਨਹੁੰ ਪੈਰਾਂ ਦੀ ਖੂਬਸੂਰਤੀ ਤਾਂ ਘੱਟ ਕਰਦੇ ਹੀ ਹਨ, ਨਾਲ ਹੀ ਪ੍ਰੇਸ਼ਾਨੀ ਦਾ ਸਬੱਬ ਵੀ ਬਣਦੇ ਹਨ। ਤੁਸੀਂ ਕੀਮਤੀ ਕੱਪੜੇ – ਗਹਿਣੇ ਪਾ ਕੇ, ਚਿਹਰਾ, ਸ਼ਿੰਗਾਰ ਨਾਲ ਚਮਕਾ ਕੇ ਜਦੋਂ ਕਿਸੇ ਪਾਰਟੀ ਜਾਂ ਵਿਆਹ ਵਿੱਚ ਜਾਂਦੇ ਹੋ ਤਾਂ ਤੁਹਾਡੇ ਖੁਰਦਰੇ ਤੇ ਫਟੇ ਪੈਰਾਂ ਤੇ ਨਜ਼ਰ ਪੈਂਦਿਆਂ ਹੀ ਤੁਹਾਡਾ ਅਕਸ ਧੁੰਦਲਾ ਜਿਹਾ ਪੈ ਜਾਂਦਾ ਹੈ।
ਹੇਠਾਂ ਕੁੱਝ ਸੁਝਾਵ ਦਿੱਤੇ ਗਏ ਨੇ ਜਿਨ੍ਹਾਂ ਨਾਲ ਅਸੀਂ ਆਪਣੇ ਪੈਰਾਂ ਦਾ ਧਿਆਨ ਅਸਾਨੀ ਨਾਲ ਰੱਖ ਸਕਦੇ ਹਾਂ/ Below are some tips with which we can easily take care of our feet :
1. ਰਾਤ ਨੂੰ ਸੌਣ ਤੋਂ ਪਹਿਲਾਂ ਕੋਸੇ ਪਾਣੀ ‘ਚ ਥੋੜ੍ਹਾ ਜਿਹਾ ਨਮਕ ਪਾ ਕੇ ਇਸ ਵਿਚ ਪੈਰ ਡੁਬੋ ਕੇ ਕੁਝ ਦੇਰ ਰੱਖੋ। ਪੈਰਾਂ ਦੀ ਚਮੜੀ ਨਰਮ ਹੋ ਜਾਵੇਗੀ। ਪੈਰਾਂ ਨੂੰ ਚੰਗੀ ਤਰ੍ਹਾਂ ਪੂੰਝ ਕੇ ਵਧੀਆ ਕਿਸਮ ਦੀ ਚਿਕਨਾਈਯੁਕਤ ਕ੍ਰੀਮ ਲਗਾ ਲਵੋ।
2. ਜੇਕਰ ਅੱਡੀਆਂ ਫਟ ਗਈਆਂ ਹਨ ਤਾਂ ਪੈਰਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲਵੋ। ਫਿਰ ਤਰੇੜਾਂ ਵਿਚ ਕੋਈ ਕ੍ਰੀਮ ਲਗਾ ਲਵੋ। ਇਸ ਨਾਲ ਕੁਝ ਹੀ ਦਿਨਾਂ ਵਿਚ ਅੱਡੀਆਂ ਮੁਲਾਇਮ ਹੋ ਜਾਣਗੀਆਂ।
ਆਪਣੇ ਸ਼ਰੀਰ ਨੂੰ ਹੋਰ ਵੀ ਖੂਬਸੂਰਤ ਬਣਾਉਣ ਲਈ CLICK ਕਰੋ।
3. ਗਿੱਲੇ ਪੈਰਾਂ ਵਿਚ ਕਦੇ ਵੀ ਬੂਟ – ਚੱਪਲ ਨਾ ਪਾਓ। ਅਜਿਹਾ ਕਰਨ ਨਾਲ ਪੈਰਾਂ ਦੀ ਚਮੜੀ ਨੂੰ ਨੁਕਸਾਨ ਹੋ ਸਕਦਾ ਹੈ।
4. ਨਿੰਬੂ ਦੇ ਰਸ ‘ਚ ਮਲਾਈ ਮਿਲਾ ਕੇ ਪੈਰਾਂ ਤੇ ਲਗਾਉਣ ਨਾਲ ਪੈਰਾਂ ਦੀ ਚਮੜੀ ਨਿੱਖਰ ਉਠਦੀ ਹੈ।
5. ਜੇਕਰ ਪੈਰ ਜ਼ਿਆਦਾ ਖੁਰਦਰੇ ਹੋ ਗਏ ਹਨ ਜਾਂ ਅੱਡੀਆਂ ਜ਼ਿਆਦਾ ਫਟ ਗਈਆਂ ਹਨ ਤਾਂ ਕਿਸੇ ਵਧੀਆ ਬਿਊਟੀ ਪਾਰਲਰ ਵਿਚ ਜਾ ਕੇ ਪੈਡੀਕਿਊਰ/ Pedicure ਕਰਾਓ।
6. ਹਰ ਸਮੇਂ ਪੈਰਾਂ ਵਿਚ ਬੂਟ ਆਦਿ ਪਾ ਕੇ ਨਾ ਰੱਖੋ। ਇਨ੍ਹਾਂ ਨੂੰ ਹਵਾ ਜਾਂ ਧੁੱਪ ਲੱਗਣਾ ਬਹੁਤ ਜ਼ਰੂਰੀ ਹੈ।
7. ਹਮੇਸ਼ਾ ਸਹੀ ਨਾਪ ਦੇ ਬੂਟ ਜਾਂ ਚੱਪਲ ਹੀ ਪਾਉਣੇ ਚਾਹੀਦੇ ਹਨ।
8. ਪੀਸੀ ਹਲਦੀ ਤੇ ਸਰੋਂ ਦੇ ਤੇਲ ਦਾ ਗਾੜਾ ਲੇਪ ਫਟੀਆਂ ਅੱਡੀਆਂ ਤੇ ਲਗਾਉਣ ਨਾਲ ਆਰਾਮ ਮਿਲਦਾ ਹੈ।
Loading Likes...