ਇਨਸਾਨੀ ਸ਼ਰੀਰ ਬਾਰੇ ਕੁੱਝ ਹੈਰਾਨੀਜਨਕ ਗੱਲਾਂ

ਇਨਸਾਨੀ ਸ਼ਰੀਰ ਬਾਰੇ ਕੁੱਝ ਹੈਰਾਨੀਜਨਕ ਗੱਲਾਂ :

ਭਾਵੇਂ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੋਵੇ, ਫਿਰ ਵੀ ਵਿਗਿਆਨ ਦੀ ਕੋਈ ਵੀ ਬਣਾਈ ਬਨਾਉਟੀ ਮਸ਼ੀਨ ਅੱਜ ਦੇ ਸਮੇ ਵੀ ਮਨੁੱਖੀ ਸ਼ਰੀਰ ਦੀ ਰੀਸ ਨਹੀਂ ਕਰ ਸਕਦੀ।

ਅੱਜ ਅਸੀਂ ਕੁੱਝ ਅਜੇਹੇ ਹੀ ਹੈਰਾਨੀ ਕਰਨ ਵਾਲੇ ਤੱਥਾਂ ਨਾਲ ਰੂਬਰੂ ਹੋਵਾਂਗੇ :

ਫੇਫੜੇ:

ਸਾਡੇ ਫੇਫੜੇ ਹਰ ਦਿਨ 20 ਲੱਖ ਲਿਟਰ ਹਵਾ ਨੂੰ ਫਿਲਟਰ ਕਰਦੇ ਹਨ ਜਿਸਦਾ ਕਿ ਸਾਨੂੰ ਪਤਾ ਵੀ ਨਹੀਂ ਲੱਗਦਾ।। ਫੇਫੜਿਆਂ ਵਿੱਚ ਐਂਨਾ ਲਾਚੀਲਾਪਨ ਹੁੰਦਾ ਹੈ ਕਿ ਇਹ ਟੈਨਿਸ ਕੋਰਟ ਦੇ ਇਕ ਹਿੱਸੇ ਨੂੰ ਢਕ ਸਕਦੇ ਹਨ।

ਕੋਸ਼ਿਕਾਵਾਂ:

ਮਨੁੱਖ ਦਾ ਸਰੀਰ ਹਰ ਸੈਕੇਂਡ ਵਿੱਚ 2.5 ਕਰੋੜ ਨਵੀਆਂ ਕੋਸ਼ਿਕਾਵਾਂ ਬਣਾਉਂਦਾ ਹੈ। ਹਰ ਦਿਨ 200 ਅਰਬ ਤੋਂ ਵੱਧ ਖੂਨ ਵਲੀਆਂ ਕੋਸ਼ਿਕਾਵਾਂ ਦਾ ਨਿਰਮਾਣ ਕਰਦਾ ਹੈ। ਹਰ ਸਮੇਂ ਸਰੀਰ ‘ਚ 2500 ਅਰਬ ਖੂਨ ਦੀਆਂ ਕੋਸ਼ਿਕਾਵਾਂ ਮੌਜੂਦ ਹੁੰਦੀਆਂ ਹਨ। ਖੂਨ  ਦੀ ਇੱਕ ਬੂੰਦ ‘ਚ 25 ਕਰੋੜ ਕੋਸ਼ਿਕਾਵਾਂ ਹੁੰਦੀਆਂ ਹਨ।

ਖੂਨ:

ਇਨਸਾਨ ਦਾ ਖੂਨ ਹਰ ਦਿਨ ਸਰੀਰ ‘ਚ 1,92,000 ਕਿਲੋਮੀਟਰ ਦਾ ਸਫਰ ਕਰਦਾ ਹੈ।

ਸਾਡੇ ਸਰੀਰ ‘ਚ ਲਗਭਗ 5.6 ਲਿਟਰ ਖੂਨ ਹੁੰਦਾ ਹੈ ਜੋ ਹਰ 20 ਸੈਕੇਂਡ ‘ਚ ਇਕ ਵਾਰ ਪੂਰੇ ਸਰੀਰ ‘ਚ ਚੱਕਰ ਲਗਾਉਂਦਾ ਹੈ।

ਦਿਲ:

ਇਕ ਸਿਹਤਮੰਦ ਇਨਸਾਨ ਦਾ ਦਿਲ ਹਰ ਦਿਨ 1,00,000 ਵਾਰ ਧੜਕਦਾ ਹੈ। ਦਿਲ ਦਾ ਪੰਪਿੰਗ ਪ੍ਰੈਸ਼ਰ ਇੰਨਾ ਜ਼ੋਰ ਦਾ ਹੁੰਦਾ ਹੈ ਕਿ ਉਹ ਖੂਨ ਨੂੰ 30 ਫੁੱਟ ਤੱਕ ਉਛਾਲ ਸਕਦਾ ਹੈ।

ਅੱਖਾਂ :

ਇਨਸਾਨ ਦੀਆਂ ਅੱਖਾਂ ਇਕ ਕਰੋੜ ਰੰਗਾਂ ‘ਚ ਬਾਰੀਕ ਤੋਂ ਬਾਰੀਕ ਫਰਕ ਪਛਾਣ ਸਕਦੀਆਂ ਹਨ। ਦੁਨੀਆਂ ਤੇ ਫਿਲਹਾਲ ਕੋਈ ਵੀ ਐਂਨੇ ਮੇਗਾਪਿਕਸਲ ਦਾ ਕੈਮਰਾ ਨਹੀਂ ਬਣਿਆ ਜੋ ਕੱਖਾਂ ਦਾ ਮੁਕਾਬਲਾ ਕਰ ਸਕੇ।

ਨੱਕ:

ਸਾਡੇ ਨੱਕ ‘ਚ ਕੁਦਰਤੀ ਏਅਰ ਕੰਡੀਸ਼ਨਰ ਹੁੰਦਾ ਹੈ। ਇਹ ਗਰਮ ਹਵਾ ਨੂੰ ਠੰਡਾ ਅਤੇ ਠੰਡੀ ਹਵਾ ਨੂੰ ਸਹੀ ਕਰਕੇ ਫੇਫਡ਼ਿਆਂ ਤਕ ਪਹੁੰਚਾਉਂਦਾ ਹੈ।ਨੱਕ ਵਿੱਚ ਜੋ ਬਾਰੀਕ ਬਾਲ ਹੁੰਦੇ ਉਹਨਾਂ ਦਾ ਇਹੀ ਕੰਮ ਹੈ ਕਿ ਧੂੜ ਮਿੱਟੀ ਨੂੰ ਫੇਫੜਿਆਂ ਤੱਕ ਨਹੀਂ ਪਹੁੰਚਣ ਦਿੰਦੇ।

ਨਾੜੀ ਤੰਤਰ:

ਨਾੜੀ ਤੰਤਰ 400 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਸਰੀਰ ਦੇ ਬਾਕੀ ਹਿੱਸਿਆਂ ਤਕ ਜ਼ਰੂਰੀ ਨਿਰਦੇਸ਼ ਪਹੁੰਚਾਉਂਦਾ ਹੈ। ਇਨਸਾਨੀ ਦਿਮਾਗ ‘ਚ 100 ਅਰਬ ਤੋਂ ਵਧ ਨਾੜੀ ਤੰਤਰ ਦੀਆਂ ਕੋਸ਼ਿਕਾਵਾਂ ਹੁੰਦੀਆਂ ਹਨ।

ਪਾਣੀ ਅਤੇ ਖਣਿਜ:

ਸਰੀਰ ‘ਚ 70 ਫੀਸਦੀ ਤੱਕ ਪਾਣੀ ਹੁੰਦਾ ਹੈ। ਇਸ ਤੋਂ ਇਲਾਵਾ ਵੱਡੀ ਮਾਤਰਾ ‘ਚ ਕਾਰਬਨ, ਜਿੰਕ, ਕੈਲਸ਼ੀਅਮ, ਮੈਗਨੀਸ਼ੀਅਮ, ਸਿਲੀਕਾਨ ਤੇ ਕਈ ਹੋਰ ਤੱਤ ਵੀ ਹੁੰਦੇ ਹਨ ਜੋ ਕਿ ਸਾਡੇ ਸ਼ਰੀਰ ਨੂੰ ਬਹੁਤ ਲੋੜੀਂਦੇ ਹੁੰਦੇ ਹਨ।

ਛਿੱਕ:

ਛਿੱਕਦੇ ਸਮੇਂ ਬਾਹਰ ਨਿਕਲਣ ਵਾਲੀ ਹਵਾ 166 ਤੋਂ 300 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਕੋਈ ਵੀ ਮਨੁੱਖ ਅੱਖਾਂ ਖੋਲ੍ਹ ਕੇ ਛਿੱਕ ਨਹੀਂ ਮਾਰ ਸਕਦਾ।

ਬੈਕਟੀਰੀਆ:

ਇਨਸਾਨ ਦੇ ਭਾਰ ਦਾ ਇਕ ਹਿੱਸਾ ਸਰੀਰ ‘ਚ ਮੌਜੂਦ ਬੈਕਟੀਰੀਆ ਦੀ ਵਜ੍ਹਾ ਨਾਲ ਹੁੰਦਾ ਹੈ। ਇਕ ‘ਵਰਗ ਇੰਚ’ ਚਮੜੀ ‘ਚ ਕਰੋੜਾਂ ਬੈਕਟੀਰੀਆ ਹੁੰਦੇ ਹਨ।

ਕੰਨ :

ਨੱਕ ਅਤੇ ਕੰਨ ਦੀ ਪੂਰੀ ਜ਼ਿੰਦਗੀ ਵਿਕਾਸ ਹੁੰਦਾ ਰਹਿੰਦਾ ਹੈ। ਕੰਨ ਲੱਖਾਂ ਆਵਾਜ਼ਾਂ ‘ਚ ਫਰਕ ਪਛਾਣ ਸਕਦੇ ਹਨ। ਕੰਨ 1000 ਤੋਂ 50,000 ਹਰਟਜ਼ ਦਰਮਿਆਨ ਧੁਨੀ ਤਰੰਗਾਂ ਸੁਣਦੇ ਹਨ।

ਦੰਦ:

ਇਨਸਾਨ ਦੇ ਦੰਦ ਚੱਟਾਨ ਵਾਂਗ ਮਜ਼ਬੂਤ ਹੁੰਦੇ ਹਨ ਪਰ ਜਿਸ ਤਰ੍ਹਾਂ ਸ਼ਰੀਰ ਦੇ ਦੂਜੇ ਹਿੱਸੇ ਆਪਣੀ ਮੁਰੰਮਤ ਖੁਦ ਕਰ ਲੈਂਦੇ ਨੇ ਪਰ ਦੰਦ ਖੁਦ ਦਰੁਸਤ ਨਹੀਂ ਹੋ ਸਕਦੇ ਇਸੇ ਕਰਕੇ ਇਹ ਸੜਨ ਨਾਲ ਖਰਾਬ ਹੋ ਜਾਂਦੇ ਹਨ।

ਲਾਰ:

ਸਾਡੇ ਮੂੰਹ ‘ਚ ਹਰ ਦਿਨ 1.7 ਲਿਟਰ ਲਾਰ ਬਣਦੀ ਹੈ ਜੋ ਖਾਣੇ ਨੂੰ ਪਚਾਉਣ ਵਿੱਚ ਮਦਦ ਕਰਦੀ ਹੈ।

ਪਲਕਾਂ:

ਵਿਗਿਆਨਿਕਾਂ ਨੇ ਪਤਾ ਲਗਾਇਆ ਕਿ ਪਲਕਾਂ ਅੱਖਾਂ ਤੋਂ ਪਸੀਨਾ ਬਾਹਰ ਕੱਢਣ ਅਤੇ ਉਨ੍ਹਾਂ ‘ਚ ਨਮੀ ਬਣਾਈ ਰੱਖਣ ਦੇ ਲਈ ਝਪਕਦੀਆਂ ਹਨ। ਪਾਲਕਾਂ ਅੱਖਾਂ ਨੂੰ ਧੂੜ ਮਿੱਟੀ ਤੋਂ ਵੀ ਵਚਾਉਂਦਆਂ ਨੇ। ਔਰਤਾਂ – ਮਰਦਾਂ ਦੀ ਤੁਲਨਾ ਕੀਤੀ ਜਾਵੇ ਔਰਤਾਂ ਮਰਦਾਂ ਨਾਲੋਂ ਦੁੱਗਣੀ ਵਾਰ ਪਲਕਾਂ ਝਪਕਦੀਆਂ ਹਨ।

ਨਹੁੰ:

ਸਰੀਰ ‘ਚ ਅੰਗੂਠੇ ਦਾ ਨਹੁੰ ਸਭ ਤੋਂ ਹੌਲੀ ਰਫਤਾਰ ਨਾਲ ਵੱਧਦਾ ਹੈ ਜਦਕਿ ਦਰਮਿਆਨੀ ਜਾਂ ਮਿਡਲ ਫਿੰਗਰ ਦਾ ਨਹੁੰ ਸਭ ਤੋਂ ਤੇਜ਼ੀ ਨਾਲ ਵਧਦਾ ਹੈ। ਨਹੁੰ ਉਂਗਲਾਂ ਦੇ ਅਗਲੇ ਹਿੱਸਿਆਂ ਨੂੰ ਪਕੜ ਬਣਾਉਣ ਵਿੱਚ ਮਦਦ ਕਰਦੇ ਨੇ।

ਵਾਲ:

ਮਰਦਾਂ ‘ਚ ਦਾੜ੍ਹੀ ਦੇ ਵਾਲ ਸਭ ਤੋਂ ਤੇਜ਼ੀ ਨਾਲ ਵੱਧਦੇ ਹਨ। ਜੇ ਕੋਈ ਵਿਅਕਤੀ ਪੂਰੀ ਜ਼ਿੰਦਗੀ ਸ਼ੇਵਿੰਗ ਨਾ ਕਰੇ ਤਾਂ ਦਾੜ੍ਹੀ 30 ਫੁੱਟ ਲੰਬੀ ਹੋ ਸਕਦੀ ਹੈ। ਇਕ ਇਨਸਾਨ ਦੇ ਸਿਰ ਤੋਂ ਹਰ ਦਿਨ ਲਗਭਗ 80 ਵਾਲ ਝੜਦੇ ਹਨ।

ਭੋਜਨ:

ਇਕ ਇਨਸਾਨ ਆਮਤੌਰ ‘ਤੇ ਜ਼ਿੰਦਗੀ ਦੇ ਪੰਜ ਸਾਲ ਖਾਣਾ ਖਾਣ ‘ਚ ਕੱਢ  ਦਿੰਦਾ ਹੈ। ਅਸੀਂ ਆਪਣੀ ਉਮਰ ‘ਚ ਆਪਣੇ ਭਾਰ ਤੋਂ 7,000 ਗੁਣਾ ਵੱਧ ਭੋਜਨ ਕਰਦੇ ਹਾਂ। ਭੋਜਨ ਨਾਲ ਹੀ ਸਾਡੇ ਸ਼ਰੀਰ ਦਾ ਵਿਕਾਸ ਹੁੰਦਾ ਹੈ।

ਨੀਂਦ:

ਕੰਮ ਕਰਨ ਦੇ ਦੌਰਾਨ ਇਨਸਾਨ ਦੀ ਊਰਜਾ ਖਰਚ ਹੁੰਦੀ ਰਹਿੰਦੀ ਹੈ। ਨੀਂਦ ਵਿੱਚ ਸਰੀਰ ਨੂੰ ਆਰਾਮ ਮਿਲਦਾ ਹੈ ਅਤੇ ਸ਼ਰੀਰ ਦੀ ਮੁਰੰਮਤ ਦਾ ਕੰਮ ਹੁੰਦਾ ਹੈ। ਸਰੀਰਕ ਦੇ ਵਿਕਾਸ ਲਈ ਜ਼ਿੰਮੇਵਾਰ ਹਾਰਮੋਨਸ ਨੀਂਦ ਵਿੱਚ ਹੀ ਨਿਕਲਦੇ ਹਨ। ਵਵਿਗਿਆਨੀਆਂ ਦਾ ਮੰਨਣਾ ਹੈ ਕਿ ਮਾਂ ਦੇ ਗਰਭ ‘ਚ ਹੀ ਅਸੀਂ ਸੁਪਨੇ ਦੇਖਣਾ ਸ਼ੂਰੂ ਕਰ ਦਿੰਦੇ ਹਾਂ।

Loading Likes...

Leave a Reply

Your email address will not be published. Required fields are marked *