ਐਸੀ ਮਨ ਮੇਂ ਆਇਓ ਰੇ

ਐਸੀ ਮਨ ਮੇਂ ਆਇਓ ਰੇ ਦੁੱਖ ਸੁਖ ਵੰਞਾਇਉ ਰੇ।
ਹਾਰ ਸ਼ਿੰਗਾਰ ਕੋ ਆਗ ਲਗਾਊਂ ਤਨ ਪਰ ਢਾਂਡ ਮਚਾਇਉ ਰੇ।
ਸੁਣ ਕੇ ਗਿਆਨ ਕਿਆਂ ਐਸੀ ਬਾਤਾਂ, ਨਾਮ ਨਿਸ਼ਾਂ ਤਭੀ ਅਣਘਾਤਾਂ।

ਕੋਇਲ ਵਾਂਙ ਮੈਂ ਕੂਕਾਂ ਰਾਤਾਂ, ਤੈਂ ਅਜੇ ਭੀ ਤਰਸ ਨਾ ਆਇਉ ਰੇ।
ਗਲ ਮਿਰਗਾਨੀ ਹੱਥ ਖਪੱਰੀਆ, ਦਰਸ਼ਨ ਕੀ ਭੀਖ ਮੰਗਣ ਚੜ੍ਹਿਆ।
ਜੋਗਨ ਨਾਮ ਬਹੂਲਤ ਧਰਿਆ, ਅੰਗ ਭਿਬੂਤ ਰੁਮਾਇਓ ਰੇ।

ਇਸ਼ਕ ਮੁੱਲਾਂ ਨੇ ਬਾਂਗ ਸੁਣਾਈ, ਇਹ ਗੱਲ ਸੁਣਨੀ ਵਾਜਬ ਆਈ।
ਕਰ ਕਰ ਸਿਦਕ ਸਿਜਦੇ ਵੱਲ ਧਾਈ, ਮੂੰਹ ਮਹਿਰਾਬ ਟਿਕਾਇਓ ਰੇ।
ਪ੍ਰੇਮ ਨਗਰ ਵਾਲੇ ਉਲਟੇ ਚਾਲੇ, ਮੈਂ ਮੋਈ ਭਰ ਖ਼ੁਸ਼ੀਆਂ ਨਾਲੇ।

ਆਣ ਫਸੀ ਆਪੇ ਵਿਚ ਜਾਲੇ, ਹੱਸ ਹੱਸ ਆਪ ਕੁਹਾਇਓ ਰੇ।
ਬੁਲ੍ਹਾ ਸ਼ੌਹ ਸੰਗ ਪ੍ਰੀਤ ਲਗਾਈ, ਜੀਅ ਜਾਮੇ ਦੀ ਦਿੱਤੀ ਸਾਈ।
ਮੁਰਸ਼ਦ ਸ਼ਾਹ ਅਨਾਇਤ ਸਾਈਂ, ਜਿਸ ਨੇ ਦਿਲ ਭਰਮਾਇਉ ਰੇ।

Loading Likes...

Leave a Reply

Your email address will not be published. Required fields are marked *